Home » ਪ੍ਰਮੁੱਖ ਖ਼ਬਰਾਂ » ਸਰਕਾਰੀ ਸਿਹਤ ਸੇਵਾਵਾਂ ਦੀ ਨਿਕਲੀ ਫੂਕ, ਭਦੌੜ ਹਸਪਤਾਲ ਨੂੰ ਜਿੰਦਾ ਲੱਗਾ ਹੋਣ ਕਾਰਨ ਐਕਸੀਡੈਂਟ ਦਾ ਮਰੀਜ਼ ਇਲਾਜ ਲਈ ਦਰ-ਦਰ ਭਟਕਣ ਲਈ ਹੋਇਆ ਮਜਬੂਰ

ਸਰਕਾਰੀ ਸਿਹਤ ਸੇਵਾਵਾਂ ਦੀ ਨਿਕਲੀ ਫੂਕ, ਭਦੌੜ ਹਸਪਤਾਲ ਨੂੰ ਜਿੰਦਾ ਲੱਗਾ ਹੋਣ ਕਾਰਨ ਐਕਸੀਡੈਂਟ ਦਾ ਮਰੀਜ਼ ਇਲਾਜ ਲਈ ਦਰ-ਦਰ ਭਟਕਣ ਲਈ ਹੋਇਆ ਮਜਬੂਰ

ਭਦੌੜ ਨੇੜਲੇ ਪਿੰਡ ਮੱਝੂਕੇ ਵਿਖੇ ਦੋ ਮੋਟਰਸਾਈਕਲਾਂ ਦੀ ਆਪਸੀ ਭਿਆਨਕ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਸਰਕਾਰੀ ਸਿਸਟਮ ਦੀਆਂ ਨਾਕਾਮੀਆਂ ਮੁੜ ਜੱਗ ਜ਼ਾਹਰ ਹੋ ਗਈਆਂ ਹਨ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ
ਸਰਕਾਰੀ ਸਿਹਤ ਸੇਵਾਵਾਂ ਦੀ ਨਿਕਲੀ ਫੂਕ, ਭਦੌੜ ਹਸਪਤਾਲ ਨੂੰ ਜਿੰਦਾ ਲੱਗਾ ਹੋਣ ਕਾਰਨ ਐਕਸੀਡੈਂਟ ਦਾ ਮਰੀਜ਼ ਇਲਾਜ ਲਈ ਦਰ-ਦਰ ਭਟਕਣ ਲਈ ਹੋਇਆ ਮਜਬੂਰ
[responsivevoice_button voice="Hindi Male"]

ਬਰਨਾਲਾ  ਬਿਊਰੋ 9 ਅਪ੍ਰੈਲ

                 ਭਦੌੜ ਨੇੜਲੇ ਪਿੰਡ ਮੱਝੂਕੇ ਵਿਖੇ ਦੋ ਮੋਟਰਸਾਈਕਲਾਂ ਦੀ ਆਪਸੀ ਭਿਆਨਕ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਸਰਕਾਰੀ ਸਿਸਟਮ ਦੀਆਂ ਨਾਕਾਮੀਆਂ ਮੁੜ ਜੱਗ ਜ਼ਾਹਰ ਹੋ ਗਈਆਂ ਹਨ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੱਝੂਕੇ ਦੇ ਸਾਬਕਾ ਪੰਚਾਇਤ ਮੈਂਬਰ ਸ਼ਿਵਚਰਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੱਝੂਕੇ ਤੋਂ ਹਿੰਮਤਪੁਰਾ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਮੋਟਰਸਾਈਕਲ ਸਵਾਰ ਗੁਰਤੇਜ ਸਿੰਘ ਉਰਫ ਬਿੱਲਾ ਪੁੱਤਰ ਦਰਸ਼ਨ ਸਿੰਘ ਵਾਸੀ ਮੱਝੂਕੇ ਗੰਭੀਰ ਜ਼ਖਮੀ ਹਾਲਤ ਵਿੱਚ ਸੜਕ ਤੇ ਡਿੱਗਿਆ ਪਿਆ ਸੀ ਜਿਸ ਨੂੰ ਉਨ੍ਹਾਂ ਨੇ ਮਾਨਵਤਾ ਦੇ ਨਾਤੇ ਹੋਰ ਲੋਕਾਂ ਦੀ ਮਦਦ ਨਾਲ ਤੁਰੰਤ ਇਲਾਜ ਲਈ ਤਕਰੀਬਨ 7 ਵਜੇ ਸਿਵਲ ਹਸਪਤਾਲ ਭਦੌੜ ਪਹੁੰਚਾਇਆ ਪਰ ਉੱਥੇ ਪਹੁੰਚਣ ਤੇ ਪਤਾ ਲੱਗਿਆ ਕਿ ਹਸਪਤਾਲ ਨੂੰ ਜਿੰਦਾ ਲੱਗਿਆ ਹੋਇਆ ਸੀ।

 

 

ਸਰਕਾਰੀ ਸਿਹਤ ਸੇਵਾਵਾਂ ਦੀ ਨਿਕਲੀ ਫੂਕ, ਭਦੌੜ ਹਸਪਤਾਲ ਨੂੰ ਜਿੰਦਾ ਲੱਗਾ ਹੋਣ ਕਾਰਨ ਐਕਸੀਡੈਂਟ ਦਾ ਮਰੀਜ਼ ਇਲਾਜ ਲਈ ਦਰ-ਦਰ ਭਟਕਣ ਲਈ ਹੋਇਆ ਮਜਬੂਰ
ਸਰਕਾਰੀ ਸਿਹਤ ਸੇਵਾਵਾਂ ਦੀ ਨਿਕਲੀ ਫੂਕ, ਭਦੌੜ ਹਸਪਤਾਲ ਨੂੰ ਜਿੰਦਾ ਲੱਗਾ ਹੋਣ ਕਾਰਨ ਐਕਸੀਡੈਂਟ ਦਾ ਮਰੀਜ਼ ਇਲਾਜ ਲਈ ਦਰ-ਦਰ ਭਟਕਣ ਲਈ ਹੋਇਆ ਮਜਬੂਰ

ਹਸਪਤਾਲ ਵਿੱਚ ਕੋਈ ਡਾਕਟਰੀ ਸਹੂਲਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਜਬੂਰਨ ਮਰੀਜ਼ ਨੂੰ ਇੱਕ ਨਿੱਜੀ ਹਸਪਤਾਲ ਲਿਜਾਣਾ ਪਿਆ ਜਿੱਥੇ ਐਕਸਰੇ ਦੌਰਾਨ ਪਤਾ ਲੱਗਿਆ ਕਿ ਮਰੀਜ਼ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਸ ਤੋਂ ਬਾਅਦ ਜਦੋਂ ਉਹ ਪੁਲਿਸ ਕਾਰਵਾਈ ਲਈ ਥਾਣਾ ਭਦੌੜ ਵਿਖੇ ਪਹੁੰਚੇ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਮੁੜ ਸਰਕਾਰੀ ਹਸਪਤਾਲ ਜਾ ਕੇ ਦਾਖਲ ਹੋਣ ਲਈ ਕਿਹਾ ਗਿਆ ਤਾਂ ਜੋ ਉੱਥੋਂ ਰੁਕਾ ਆਉਣ ਤੇ ਅਗਲੀ ਕਾਰਵਾਈ ਕੀਤੀ ਜਾ ਸਕੇ। ਜਦੋਂ ਉਹ ਦੁਬਾਰਾ ਮਰੀਜ਼ ਨੂੰ ਲੈ ਕੇ ਸਿਵਲ ਹਸਪਤਾਲ ਭਦੌੜ ਪਹੁੰਚੇ ਤਾਂ ਹਸਪਤਾਲ ਦੀ ਹਾਲਤ ਉਹੀ ਸੀ ਅਤੇ ਉੱਥੇ ਫਿਰ ਜਿੰਦਾ ਲੱਗਿਆ ਹੋਇਆ ਮਿਲਿਆ ਜਿਸ ਕਾਰਨ ਜ਼ਖਮੀ ਮਰੀਜ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਾਬਕਾ ਪੰਚ ਸ਼ਿਵਚਰਨ ਸਿੰਘ ਅਤੇ ਪਿੰਡ ਵਾਸੀਆਂ ਨੇ ਮੌਜੂਦਾ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਿਰਫ ਵੱਡੇ-ਵੱਡੇ ਇਸ਼ਤਿਹਾਰ ਲਗਾ ਕੇ ਸਿਹਤ ਸਹੂਲਤਾਂ ਦੇ ਦਾਅਵੇ ਕਰਨ ਨਾਲ ਲੋਕਾਂ ਦਾ ਇਲਾਜ ਨਹੀਂ ਹੁੰਦਾ ਬਲਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਤਾਇਨਾਤੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕੇ।ਇਸ ਮੌਕੇ ਜਗਸੀਰ ਸਿੰਘ ਜੱਗਾ, ਜਸਵੀਰ ਸਿੰਘ, ਬੇਅੰਤ ਸਿੰਘ, ਗਗਨ ਸਿੰਘ, ਸੌਰਵ ਕੁਮਾਰ, ਨਾਇਬ ਸਿੰਘ ਅਤੇ ਬਲਵਿੰਦਰ ਕੌਰ ਆਦਿ ਹਾਜ਼ਰ ਸਨ।  ਇਸ ਸਬੰਧੀ ਗੱਲਬਾਤ ਕਰਦੇ ਆਂ ਹਸਪਤਾਲ ਦੇ ਇੰਚਾਰਜ ਡਾਕਟਰ ਬੰਕੇ ਬਿਹਾਰੀ ਨੇ ਕਿਹਾ ਕਿ ਡਾਕਟਰਾਂ ਸਬੰਧੀ ਉੱਪਰ ਅਧਿਕਾਰੀਆਂ ਨੂੰ ਲੈ ਕੇ ਭੇਜ ਦਿੱਤਾ ਹੈ ਅਤੇ ਜਲਦ ਹੀ ਇੱਥੇ ਡਾਕਟਰ ਪੂਰੇ ਕੀਤੇ ਜਾਣਗੇ।

 

 

ਫੋਟੋ ਕੈਪਸ਼ਨ: ਹਾਦਸੇ ਵਿੱਚ ਜ਼ਖਮੀ ਹੋਇਆ ਵਿਅਕਤੀ ਅਤੇ ਹਸਪਤਾਲ ਦੇ ਬੰਦ ਪਏ ਦਰਵਾਜ਼ੇ ਦਿਖਾਉਂਦੇ ਹੋਏ ਪਿੰਡ ਦੇ ਮੋਹਤਬਰ ਸੱਜਣ।
ਫੋਟੋ ਕੈਪਸ਼ਨ: ਹਾਦਸੇ ਵਿੱਚ ਜ਼ਖਮੀ ਹੋਇਆ ਵਿਅਕਤੀ ਅਤੇ ਹਸਪਤਾਲ ਦੇ ਬੰਦ ਪਏ ਦਰਵਾਜ਼ੇ ਦਿਖਾਉਂਦੇ ਹੋਏ ਪਿੰਡ ਦੇ ਮੋਹਤਬਰ ਸੱਜਣ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 4 4
Users Today : 4
Users Yesterday : 26
Users Last 7 days : 128

ਰਾਸ਼ੀਫਲ