Home » ਪ੍ਰਮੁੱਖ ਖ਼ਬਰਾਂ » ਲੁਧਿਆਣਾ ਦੇ ਸੀਰਤ ਹਸਪਤਾਲ `ਚ ਮਹਿਲ ਕਲਾਂ ਦੀ ਨੂੰਹ ਦੀ ਮੌਤ: ਡਾਕਟਰਾਂ `ਤੇ ਲਾਪਰਵਾਹੀ ਦੇ ਦੋਸ਼, ਹਸਪਤਾਲ ਅੱਗੇ ਲਗਾਇਆ ਧਰਨਾ

ਲੁਧਿਆਣਾ ਦੇ ਸੀਰਤ ਹਸਪਤਾਲ `ਚ ਮਹਿਲ ਕਲਾਂ ਦੀ ਨੂੰਹ ਦੀ ਮੌਤ: ਡਾਕਟਰਾਂ `ਤੇ ਲਾਪਰਵਾਹੀ ਦੇ ਦੋਸ਼, ਹਸਪਤਾਲ ਅੱਗੇ ਲਗਾਇਆ ਧਰਨਾ

     ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਜਣੇਪੇ ਤੋਂ ਬਾਅਦ ਇਕ ਮਹਿਲਾ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਨਾਜ਼ੀਆ ਪ੍ਰਵੀਨ ਵਜੋਂ ਹੋਈ ਹੈ। ਜੋ ਕਿ ਮਹਿਲ ਕਲਾਂ ਦੇ ਦੰਦਾਂ ਦੇ ਡਾਕਟਰ ਮਿੱਠੂ ਮੁਹੰਮਦ ਦੀ ਨੂੰਹ ਸੀ। ਪਰਿਵਾਰਕ ਮੈਂਬਰਾਂ ਨੇ ਲੁਧਿਆਣਾ ਦੇ ਸੀਰਤ ਹਸਪਤਾਲ ਦੇ ਡਾਕਟਰਾਂ `ਤੇ ਇਲਾਜ ’ਚ ਘੋਰ ਲਾਪਰਵਾਹੀ ਵਰਤਣ ਦੇ ਗੰਭੀਰ ਦੋਸ਼ ਲਗਾਏ ਹਨ।
ਲੁਧਿਆਣਾ ਦੇ ਸੀਰਤ ਹਸਪਤਾਲ `ਚ ਮਹਿਲ ਕਲਾਂ ਦੀ ਨੂੰਹ ਦੀ ਮੌਤ: ਡਾਕਟਰਾਂ `ਤੇ ਲਾਪਰਵਾਹੀ ਦੇ ਦੋਸ਼, ਹਸਪਤਾਲ ਅੱਗੇ ਲਗਾਇਆ ਧਰਨਾ
[responsivevoice_button voice="Hindi Male"]

ਬਰਨਾਲਾ ਬਿਊਰੋ  6 ਅਪ੍ਰੈਲ

               ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਚ ਜਣੇਪੇ ਤੋਂ ਬਾਅਦ ਇਕ ਮਹਿਲਾ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਨਾਜ਼ੀਆ ਪ੍ਰਵੀਨ ਵਜੋਂ ਹੋਈ ਹੈ। ਜੋ ਕਿ ਮਹਿਲ ਕਲਾਂ ਦੇ ਦੰਦਾਂ ਦੇ ਡਾਕਟਰ ਮਿੱਠੂ ਮੁਹੰਮਦ ਦੀ ਨੂੰਹ ਸੀ। ਪਰਿਵਾਰਕ ਮੈਂਬਰਾਂ ਨੇ ਲੁਧਿਆਣਾ ਦੇ ਸੀਰਤ ਹਸਪਤਾਲ ਦੇ ਡਾਕਟਰਾਂ `ਤੇ ਇਲਾਜ ਚ ਘੋਰ ਲਾਪਰਵਾਹੀ ਵਰਤਣ ਦੇ ਗੰਭੀਰ ਦੋਸ਼ ਲਗਾਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਾਜ਼ੀਆ ਪ੍ਰਵੀਨ ਕੁਝ ਦਿਨ ਪਹਿਲਾਂ ਆਪਣੇ ਪੇਕੇ ਘਰ ਮਲੇਰਕੋਟਲਾ ਵਿਖੇ ਗਈ ਸੀ। ਦੋ ਦਿਨ ਪਹਿਲਾਂ ਅਚਾਨਕ ਤਬੀਅਤ ਵਿਗੜਨ ਕਾਰਨ ਉਸ ਨੂੰ ਮਲੇਰਕੋਟਲਾ ਦੇ ਇਕ ਡਾਕਟਰ ਕੋਲ ਲਿਜਾਇਆ ਗਿਆ। ਜਿਨ੍ਹਾਂ ਦੀ ਸਲਾਹ `ਤੇ ਪਰਿਵਾਰ ਨੇ ਉਸ ਨੂੰ ਲੁਧਿਆਣਾ ਦੇ ਸੀਰਤ ਹਸਪਤਾਲ ਚ ਦਾਖਲ ਕਰਵਾ ਦਿੱਤਾ। ਮ੍ਰਿਤਕਾ ਦੇ ਸਹੁਰਾ ਡਾ. ਮਿੱਠੂ ਮੁਹੰਮਦ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਆਪਰੇਸ਼ਨ ਦੇ ਲਾਲਚ ਚ ਆ ਕੇ ਸਮੇਂ ਤੋਂ ਪਹਿਲਾਂ ਹੀ ਜਣੇਪਾ ਕਰਵਾ ਦਿੱਤਾ। ਜਿਸ ਕਾਰਨ ਨਾਜ਼ੀਆ ਦੀ ਹਾਲਤ ਅਚਾਨਕ ਬਹੁਤ ਜ਼ਿਆਦਾ ਵਿਗੜ ਗਈ। ਪਰਿਵਾਰ ਦਾ ਦੋਸ਼ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਜਦੋਂ ਨਾਜ਼ੀਆ ਦੀ ਹਾਲਤ ਗੰਭੀਰ ਹੋਣ ਲੱਗੀ ਤਾਂ ਪਰਿਵਾਰਕ ਮੈਂਬਰਾਂ ਨੇ ਵਾਰ-ਵਾਰ ਡਾਕਟਰਾਂ ਨੂੰ ਸੰਭਾਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਸਮੇਂ ਸਿਰ ਮਰੀਜ਼ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਸਪੱਸ਼ਟ ਕਿਹਾ ਹੈ ਕਿ ਡਾਕਟਰਾਂ ਦੀ ਅਣਗਹਿਲੀ ਨੇ ਇਕ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ ਉਜਾੜ ਦਿੱਤੀਆਂ ਹਨ। ਮੌਕੇ `ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਤੇ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

ਲਾਪਰਵਾਹੀ ਵਰਤਣ ਵਾਲੇ ਡਾਕਟਰ ਖ਼ਿਲਾਫ਼ ਦਰਜ ਹੋਵੇ ਪਰਚਾ    ਬਰਨਾਲਾ ਦੀਆਂ ਮਾਰਕੀਟ ਕਮੇਟੀਆਂ ਦੇ ਸਫਾਈ ਟੈਂਡਰਾਂ ’ਚ ਵੱਡਾ ਫੇਰਬਦਲ: ਰੇਟਾਂ ਦੇ ਫਰਕ ਨੇ ਖੜ੍ਹੇ ਕੀਤੇ ਗੰਭੀਰ ਸਵਾਲ

ਮੌਤ ਦੀ ਖ਼ਬਰ ਮਿਲਦਿਆਂ ਹੀ ਮਹਿਲ ਕਲਾਂ ਤੇ ਮਲੇਰਕੋਟਲਾ ਤੋਂ ਵੱਖ-ਵੱਖ ਸਮਾਜਿਕ ਤੇ ਜਨਤਕ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਚ ਸੀਰਤ ਹਸਪਤਾਲ ਪੁੱਜੇ। ਗੁੱਸੇ ਚ ਆਏ ਪਰਿਵਾਰਕ ਮੈਂਬਰਾਂ ਤੇ ਜਥੇਬੰਦੀਆਂ ਨੇ ਹਸਪਤਾਲ ਦੇ ਗੇਟ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਕਥਿਤ ਲਾਪਰਵਾਹੀ ਵਰਤਣ ਵਾਲੇ ਡਾਕਟਰ ਖ਼ਿਲਾਫ਼ ਬਣਦੀਆਂ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਤੁਰੰਤ ਪਰਚਾ ਦਰਜ ਕੀਤਾ ਜਾਵੇ। ਪਰਿਵਾਰਕ ਮੈਂਬਰਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ ਸੀਰਤ ਹਸਪਤਾਲ ਦੇ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ। ਉਹ ਹਸਪਤਾਲ ਤੋਂ ਲਾਸ਼ ਨਹੀਂ ਲੈਣਗੇ ਤੇ ਨਾ ਹੀ ਮ੍ਰਿਤਕਾ ਦਾ ਸਸਕਾਰ ਕਰਨਗੇ।–

ਨਿੱਜੀ ਹਸਪਤਾਲਾਂ ਚ ਮਨੁੱਖੀ ਜਾਨਾਂ ਨਾਲ ਹੋ ਰਹੀ ਖੇਡ ਬਰਦਾਸ਼ਤ ਤੋਂ ਬਾਹਰ

ਹਸਪਤਾਲ ਪ੍ਰਬੰਧਕਾਂ ਦੇ ਵਤੀਰੇ ਤੋਂ ਖਫ਼ਾ ਹੋ ਕੇ ਧਰਨੇ `ਤੇ ਬੈਠੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਜਲਦ ਹੀ ਦੋਸ਼ੀ ਡਾਕਟਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਏ ਦਿਨ ਨਿੱਜੀ ਹਸਪਤਾਲਾਂ ਚ ਗ਼ਰੀਬ ਤੇ ਆਮ ਲੋਕਾਂ ਦੀਆਂ ਜਾਨਾਂ ਨਾਲ ਹੋ ਰਹੀ ਖੇਡ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਨਸਾਫ਼ ਮਿਲਣ ਤਕ ਇਹ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਡੇਰਾ ਬਾਬਾ ਹਸਤ ਲਾਲ ਜੀ ਵਿਖੇ ਸਲਾਨਾ ਜੋੜ ਮੇਲਾ ਅਤੇ ਅਖੰਡ ਪਾਠ ਸਾਹਿਬ ਸ਼ਰਧਾ ਪੂਰਵਕ ਸੰਪੰਨ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 8
Users Today : 8
Users Yesterday : 26
Users Last 7 days : 233

ਰਾਸ਼ੀਫਲ