ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000

ਬਰਨਾਲਾ ਜਰਨਲਿਸਟ ਐਸੋਸੀਏਸ਼ਨ ਨੇ ‘ਇੱਕ ਸ਼ਾਮ: ਸੱਭਿਆਚਾਰ ਦੇ ਨਾਮ’ ਸਮਾਰੋਹ ਕਰਵਾਇਆ

— ਰਾਜਨੀਤਿਕ ਤੇ ਸਮਾਜਿਕ ਹਸ਼ਤੀਆਂ ਦੀ ਹਾਜ਼ਰੀ ’ਚ ਐਸੋਸੀਏਸ਼ਨ ਦੀ ਡਾਇਰੀ ਅਤੇ ਕਲੰਡਰ ਵੀ ਕੀਤਾ ਲੋਕ ਅਰਪਣ ਬਰਨਾਲਾ। ਬਰਨਾਲਾ ਜਰਨਲਿਸਟ ਐਸੋੋਸੀਏਸ਼ਨ (ਰਜਿ:) ਬਰਨਾਲਾ ਵੱਲੋਂ ਇੱਥੇ ‘ਇੱਕ ਸ਼ਾਮ: ਸੱਭਿਆਚਾਰ ਦੇ ਨਾਮ’ ਅਤੇ ਡਾਇਰੀ- ਕੈਲੰਡਰ ਰਿਲੀਜ਼ ਸਮਾਰੋਹ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਅਤੇ ਜਨਰਲ ਸਕੱਤਰ ਹਰਿੰਦਰ ਨਿੱਕਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਵਿਚ ਪ੍ਰਸਿੱਧ ਪੰਜਾਬੀ ਸੱਭਿਆਚਾਰਕ ਗਾਇਕ … Read more

ਲੁਧਿਆਣਾ ਦੇ ਸੀਰਤ ਹਸਪਤਾਲ `ਚ ਮਹਿਲ ਕਲਾਂ ਦੀ ਨੂੰਹ ਦੀ ਮੌਤ: ਡਾਕਟਰਾਂ `ਤੇ ਲਾਪਰਵਾਹੀ ਦੇ ਦੋਸ਼, ਹਸਪਤਾਲ ਅੱਗੇ ਲਗਾਇਆ ਧਰਨਾ

ਲੁਧਿਆਣਾ ਦੇ ਸੀਰਤ ਹਸਪਤਾਲ `ਚ ਮਹਿਲ ਕਲਾਂ ਦੀ ਨੂੰਹ ਦੀ ਮੌਤ: ਡਾਕਟਰਾਂ `ਤੇ ਲਾਪਰਵਾਹੀ ਦੇ ਦੋਸ਼, ਹਸਪਤਾਲ ਅੱਗੇ ਲਗਾਇਆ ਧਰਨਾ

     ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਜਣੇਪੇ ਤੋਂ ਬਾਅਦ ਇਕ ਮਹਿਲਾ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਨਾਜ਼ੀਆ ਪ੍ਰਵੀਨ ਵਜੋਂ ਹੋਈ ਹੈ। ਜੋ ਕਿ ਮਹਿਲ ਕਲਾਂ ਦੇ ਦੰਦਾਂ ਦੇ ਡਾਕਟਰ ਮਿੱਠੂ ਮੁਹੰਮਦ ਦੀ ਨੂੰਹ ਸੀ। ਪਰਿਵਾਰਕ ਮੈਂਬਰਾਂ ਨੇ ਲੁਧਿਆਣਾ ਦੇ ਸੀਰਤ ਹਸਪਤਾਲ ਦੇ ਡਾਕਟਰਾਂ `ਤੇ ਇਲਾਜ ’ਚ ਘੋਰ ਲਾਪਰਵਾਹੀ ਵਰਤਣ ਦੇ ਗੰਭੀਰ ਦੋਸ਼ ਲਗਾਏ ਹਨ।

ਸੀਨੀਅਰ ਪੱਤਰਕਾਰ ਜਤਿੰਦਰ ਦੇਵਗਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਐਂਡ ਚੰਡੀਗੜ੍ਹ ਦਾ ਲਗਾਇਆ ਜਿਲਾ ਮੈਂਬਰ

ਸੀਨੀਅਰ ਪੱਤਰਕਾਰ ਜਤਿੰਦਰ ਦੇਵਗਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਐਂਡ ਚੰਡੀਗੜ੍ਹ ਦਾ ਲਗਾਇਆ ਜਿਲਾ ਮੈਂਬਰ

 ਸੀਨੀਅਰ ਪੱਤਰਕਾਰ ਜਤਿੰਦਰ ਦੇਵਗਨ ਬਰਨਾਲਾ ਨੂੰ ਪੰਜਾਬ ਸਰਕਾਰ ਦੇ ਪੰਜਾਬ ਸਟੇਟ ਐਂਡ ਚੰਡੀਗੜ੍ਹ ਹਿਊਮਨ ਰਾਇਟਸ ਕਮਿਸ਼ਨ ਦਾ ਜ਼ਿਲ੍ਹਾ ਕੋਰ ਗਰੁੱਪ ਦੇ ਮੈਂਬਰ ਲਗਾਇਆ ਗਿਆ ਹੈ। ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਪੰਜਾਬ ਹਿਊਮਨ ਰਾਇਟਸ ਕਮਿਸ਼ਨ ਪੰਜਾਬ ਐਂਡ ਚੰਡੀਗੜ੍ਹ ਵਲੋਂ ਮੋਮੈਂਟੋ ਦੇਕੇ ਸਨਮਾਨਿਤ ਵੀ ਕੀਤਾ

ਬਰਨਾਲਾ ਖਪਤਕਾਰ ਕਮਿਸ਼ਨ ਦਾ ਵੱਡਾ ਫੈਸਲਾ: ਸਭਿਅਤਾ ਬ੍ਰਾਂਡ ਨੂੰ ਛੋਟ ਵਾਲੀ ਕੀਮਤ `ਤੇ ਵਾਧੂ ਜੀਐੱਸਟੀ ਵਸੂਲਣਾ ਪਿਆ ਮਹਿੰਗਾ

ਬਰਨਾਲਾ ਖਪਤਕਾਰ ਕਮਿਸ਼ਨ ਦਾ ਵੱਡਾ ਫੈਸਲਾ: ਸਭਿਅਤਾ ਬ੍ਰਾਂਡ ਨੂੰ ਛੋਟ ਵਾਲੀ ਕੀਮਤ `ਤੇ ਵਾਧੂ ਜੀਐੱਸਟੀ ਵਸੂਲਣਾ ਪਿਆ ਮਹਿੰਗਾ

ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਬਰਨਾਲਾ ਨੇ ਖਪਤਕਾਰਾਂ ਦੇ ਹਿੱਤ ’ਚ ਇਕ ਮਿਸਾਲੀ ਫੈਸਲਾ ਸੁਣਾਉਂਦਿਆਂ ਕੱਪੜਿਆਂ ਦੇ ਪ੍ਰਸਿੱਧ ਬ੍ਰਾਂਡ ਸਭਿਅਤਾ ਨੂੰ ਗਾਹਕ ਤੋਂ ਨਾਜਾਇਜ਼ ਤੌਰ ਤੇ ਵਾਧੂ ਜੀਐੱਸਟੀ ਵਸੂਲਣ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਕੰਪਨੀ ਨੂੰ ਨਾ ਸਿਰਫ਼ ਵਾਧੂ ਵਸੂਲੀ ਰਕਮ ਵਿਆਜ ਸਮੇਤ ਮੋੜਨ ਦੇ ਹੁਕਮ ਦਿੱਤੇ ਹਨ।

ਭਗਵੰਤ ਮਾਨ ਝੂਠੇ ਵਾਅਦੇ ਕਰਕੇ ਸੱਤਾ ’ਚ ਆਇਆ: ਚਾਰ ਸਾਲ ਗੱਪਾਂ ’ਚ ਹੀ ਬਰਬਾਦ ਕਰ ਕੇ ਪੰਜਾਬ ਨੂੰ ਕਰਜ਼ੇ ’ਚ ਬਿੰਨ੍ਹ ਦਿੱਤਾ: ਰੈੱਡ ਸਟਾਰ

ਭਗਵੰਤ ਮਾਨ ਝੂਠੇ ਵਾਅਦੇ ਕਰਕੇ ਸੱਤਾ ’ਚ ਆਇਆ: ਚਾਰ ਸਾਲ ਗੱਪਾਂ ’ਚ ਹੀ ਬਰਬਾਦ ਕਰ ਕੇ ਪੰਜਾਬ ਨੂੰ ਕਰਜ਼ੇ ’ਚ ਬਿੰਨ੍ਹ ਦਿੱਤਾ: ਰੈੱਡ ਸਟਾਰ

ਤਪਾ ਮੰਡੀ ਵਿਖੇ ਪ੍ਰਜਾਪਤ ਧਰਮਸ਼ਾਲਾ ’ਚ ਸੀਪੀਆਈ (ਐੱਮਐੱਲ) ਰੈੱਡ ਸਟਾਰ ਦੀ ਇਕ ਭਰਵੀਂ ਜਨਰਲ ਮੀਟਿੰਗ ਤੇ ਸਟੱਡੀ ਕਲਾਸ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਮੀਟਿੰਗ ਕਮ ਪਾਰਟੀ ਸਕੂਲ ਨੂੰ ਸੰਬੋਧਨ ਕਰਦਿਆਂ ਇਸਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਤੇ ਮਜ਼ਦੂਰ

ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਨੇ ਕੁੱਲੂ-ਮਨਾਲੀ ਦੀਆਂ ਵਾਦੀਆਂ ਦਾ ਮਾਣਿਆ ਆਨੰਦ

ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਨੇ ਕੁੱਲੂ-ਮਨਾਲੀ ਦੀਆਂ ਵਾਦੀਆਂ ਦਾ ਮਾਣਿਆ ਆਨੰਦ

ਐੱਸਐੱਸਡੀ ਕਾਲਜ ਬਰਨਾਲਾ ਵਲੋਂ ਕਾਲਜ ਦੇ ਚੇਅਰਮੈਨ ਡਾ. ਪਿਨਾਂਕ ਮੌਦਗਿਲ, ਜਨਰਲ ਸਕੱਤਰ ਸ਼ਿਵ ਸਿੰਗਲਾ ਤੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਮਨੋਰੰਜਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਵਿਦਿਅਕ ਤੇ ਮਨੋਰੰਜਨ ਟੂਰ ਦਾ ਆਯੋਜਨ ਕੀਤਾ ਗਿਆ। ਟੂਰ ਨੂੰ ਕਾਲਜ ਕੈਂਪਸ ਤੋਂ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਹਰੀ ਝੰਡੀ ਦਿਖਾ ਕੇ ਕੁੱਲੂ-ਮਨਾਲੀ ਦੀਆਂ ਪਹਾੜੀਆਂ ਲਈ ਰਵਾਨਾ ਕੀਤਾ।

ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਪਿੰਡ ਢਿੱਲਵਾਂ ਵਿਖੇ ਨਵੇਂ ਮੋਘੇ ਦਾ ਉਦਘਾਟਨ; 950 ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ

ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਪਿੰਡ ਢਿੱਲਵਾਂ ਵਿਖੇ ਨਵੇਂ ਮੋਘੇ ਦਾ ਉਦਘਾਟਨ; 950 ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ

ਸਾਡਾ ਮਕਸਦ ਸਿਰਫ਼ ਐਲਾਨ ਕਰਨਾ ਨਹੀਂ, ਸਗੋਂ ਕੰਮ ਨੂੰ ਧਰਾਤਲ ‘ਤੇ ਲਿਆਉਣਾ ਹੈ। 950 ਏਕੜ ਜ਼ਮੀਨ ਨੂੰ ਪਾਣੀ ਮਿਲਣਾ ਪਿੰਡ ਢਿੱਲਵਾਂ ਦੇ ਕਿਸਾਨਾਂ ਲਈ ਇੱਕ ਨਵੀਂ ਸਵੇਰ ਵਾਂਗ ਹੈ।”

ਬਰਨਾਲਾ ਦੇ ਰੂੜੇਕੇ ਕਲਾਂ `ਚ ਹੜਕੰਪ: ਇਨਸਾਫ਼ ਲਈ ਵਰ੍ਹਦੇ ਮੀਂਹ `ਚ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ `ਤੇ ਚੜ੍ਹੀਆਂ ਅੰਮ੍ਰਿਤਧਾਰੀ ਮਾਂ-ਧੀ

ਬਰਨਾਲਾ ਦੇ ਰੂੜੇਕੇ ਕਲਾਂ `ਚ ਹੜਕੰਪ: ਇਨਸਾਫ਼ ਲਈ ਵਰ੍ਹਦੇ ਮੀਂਹ `ਚ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ `ਤੇ ਚੜ੍ਹੀਆਂ ਅੰਮ੍ਰਿਤਧਾਰੀ ਮਾਂ-ਧੀ

ਜ਼ਿਲ੍ਹਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ’ਚ ਉਸ ਸਮੇਂ ਚੀਕ-ਚਿਹਾੜਾ ਪੈ ਗਿਆ ਤੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ। ਜਦੋਂ ਇਕ ਗੁਰਸਿੱਖ ਅੰਮ੍ਰਿਤਧਾਰੀ ਮਾਂ ਆਪਣੀ ਧੀ ਸਮੇਤ ਪਿੰਡ ਦੀ ਉੱਚੀ ਪਾਣੀ ਵਾਲੀ ਟੈਂਕੀ `ਤੇ ਚੜ੍ਹ ਗਈ। ਵਰ੍ਹਦੇ ਮੀਂਹ ਦੇ ਬਾਵਜੂਦ ਪੀੜਤ ਮਾਂ-ਧੀ ਹੱਥ ’ਚ ਪੈਟਰੋਲ ਦੀ ਬੋਤਲ ਫੜੀ ਖ਼ੁਦਕੁਸ਼ੀ ਦੀ ਚਿਤਾਵਨੀ ਦੇ ਰਹੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਫੋਰਸ ਮੌਕੇ `ਤੇ ਪੁੱਜ ਗਈ ਹੈ।

ਰਾਤ 8 ਵਜੇ.. ਟਰੰਪ ਦੀ ਧਮਕੀ ਨਾਲ ਦੁਨੀਆ ‘ਚ ਮੱਚਿਆ ਤਹਿਲਕਾ; ਈਰਾਨ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ

ਮੱਧ ਪੂਰਬ ਵਿੱਚ ਜੰਗ ਹੋਰ ਵਧਦੀ ਨਜ਼ਰ ਆ ਰਹੀ ਹੈ। ਟਰੰਪ ਨੇ ਫਿਰ ਈਰਾਨ ਨੂੰ Strait of Hormuz ਖੋਲ੍ਹਣ ਅਤੇ ਸਮਝੌਤਾ ਕਰਨ ਦੀ ਧਮਕੀ ਦਿੱਤੀ ਹੈ ਅਤੇ ਜੇਕਰ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਵੱਡੇ ਹਮਲੇ ਦੀ ਧਮਕੀ ਦਿੱਤੀ ਹੈ।

error: Content is protected !!