ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਭਗਵੰਤ ਮਾਨ ਝੂਠੇ ਵਾਅਦੇ ਕਰਕੇ ਸੱਤਾ ’ਚ ਆਇਆ: ਚਾਰ ਸਾਲ ਗੱਪਾਂ ’ਚ ਹੀ ਬਰਬਾਦ ਕਰ ਕੇ ਪੰਜਾਬ ਨੂੰ ਕਰਜ਼ੇ ’ਚ ਬਿੰਨ੍ਹ ਦਿੱਤਾ: ਰੈੱਡ ਸਟਾਰ

ਭਗਵੰਤ ਮਾਨ ਝੂਠੇ ਵਾਅਦੇ ਕਰਕੇ ਸੱਤਾ ’ਚ ਆਇਆ: ਚਾਰ ਸਾਲ ਗੱਪਾਂ ’ਚ ਹੀ ਬਰਬਾਦ ਕਰ ਕੇ ਪੰਜਾਬ ਨੂੰ ਕਰਜ਼ੇ ’ਚ ਬਿੰਨ੍ਹ ਦਿੱਤਾ: ਰੈੱਡ ਸਟਾਰ

ਤਪਾ ਮੰਡੀ ਵਿਖੇ ਪ੍ਰਜਾਪਤ ਧਰਮਸ਼ਾਲਾ ’ਚ ਸੀਪੀਆਈ (ਐੱਮਐੱਲ) ਰੈੱਡ ਸਟਾਰ ਦੀ ਇਕ ਭਰਵੀਂ ਜਨਰਲ ਮੀਟਿੰਗ ਤੇ ਸਟੱਡੀ ਕਲਾਸ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਮੀਟਿੰਗ ਕਮ ਪਾਰਟੀ ਸਕੂਲ ਨੂੰ ਸੰਬੋਧਨ ਕਰਦਿਆਂ ਇਸਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਤੇ ਮਜ਼ਦੂਰ
ਭਗਵੰਤ ਮਾਨ ਝੂਠੇ ਵਾਅਦੇ ਕਰਕੇ ਸੱਤਾ ’ਚ ਆਇਆ: ਚਾਰ ਸਾਲ ਗੱਪਾਂ ’ਚ ਹੀ ਬਰਬਾਦ ਕਰ ਕੇ ਪੰਜਾਬ ਨੂੰ ਕਰਜ਼ੇ ’ਚ ਬਿੰਨ੍ਹ ਦਿੱਤਾ: ਰੈੱਡ ਸਟਾਰ

ਬਰਨਾਲਾ ਬਿਊਰੋ  6 ਅਪ੍ਰੈਲ

          ਤਪਾ ਮੰਡੀ ਵਿਖੇ ਪ੍ਰਜਾਪਤ ਧਰਮਸ਼ਾਲਾ ’ਚ ਸੀਪੀਆਈ (ਐੱਮਐੱਲ) ਰੈੱਡ ਸਟਾਰ ਦੀ ਇਕ ਭਰਵੀਂ ਜਨਰਲ ਮੀਟਿੰਗ ਤੇ ਸਟੱਡੀ ਕਲਾਸ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਮੀਟਿੰਗ ਕਮ ਪਾਰਟੀ ਸਕੂਲ ਨੂੰ ਸੰਬੋਧਨ ਕਰਦਿਆਂ ਇਸਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਤੇ ਮਜ਼ਦੂਰ ਜਮਾਤ ਨੂੰ ਦਰਪੇਸ਼ ਸਮੱਸਿਆਵਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਹਰ ਦੱਬੇ ਕੁਚਲੇ ਵਰਗ ਲਈ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਭਾਰਤੀ ਸੰਵਿਧਾਨ ’ਚ ਵੱਡੇ ਪੱਧਰ ਤੇ ਸੋਧਾਂ ਕਰਕੇ ਸੰਵਿਧਾਨ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ। ਮਜ਼ਦੂਰ ਜਮਾਤ ਵਲੋਂ ਆਪਣੇ ਤਿੱਖੇ ਘੋਲਾਂ ਸਦਕਾ, ਜਿਹੜੇ 44 ਕਿਰਤ ਕਾਨੂੰਨ ਸਮੇਤ ਮਗਨਰੇਗਾ ਕਾਨੂੰਨ ਹੋਂਦ ’ਚ ਲਿਆਂਦੇ ਗਏ ਸਨ। ਫਾਸ਼ੀਵਾਦੀ ਮੋਦੀ ਹਕੂਮਤ ਵਲੋਂ ਵੱਡੇ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਾਰੇ ਕਿਰਤ ਕਾਨੂੰਨਾਂ ਨੂੰ ਬੁਨਿਆਦੀ ਤੌਰ `ਤੇ ਖ਼ਤਮ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਚਾਰ ਲੇਬਰ ਕੋਡ ’ਚ ਬਦਲ ਕੇ ਪੂੰਜੀਪਤੀਆਂ ਤੇ ਕਾਰਪੋਰੇਟਾਂ ਨੂੰ ਮਜ਼ਦੂਰ ਜਮਾਤ ਦੀ ਤਿੱਖੀ ਲੁੱਟ ਹੋਰ ਕਰਨ ਲਈ ਰਾਹ ਸੁਖਾਲਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੀ ਝੂਠੇ ਵਾਅਦੇ ਕਰਕੇ ਸੱਤਾ ’ਚ ਆਈ ਸੀ।

ਹੇੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।

ਜਿਸਨੇ ਚਾਰ ਸਾਲ ਗੱਪਾਂ ’ਚ ਹੀ ਬਰਬਾਦ ਕਰ ਦਿੱਤੇ ਹਨ ਤੇ ਪੰਜਾਬ ਨੂੰ ਕਰਜ਼ੇ ’ਚ ਬਿੰਨ੍ਹ ਦਿੱਤਾ ਹੈ। ਪਾਰਟੀ ਦੇ ਪੋਲਿਟ ਬਿਓਰੋ ਮੈਂਬਰ ਕਾਮਰੇਡ ਤੁਹਿਨ ਦੇਵ ਵਲੋਂ ਅੰਤਰਰਾਸ਼ਟਰੀ ਤੇ ਰਾਸ਼ਟਰੀ ਸਥਿਤੀ `ਤੇ ਚਰਚਾ ਕਰਦਿਆਂ ਪਾਰਟੀ  ਦੇ ਦ੍ਰਿਸ਼ਟੀਕੋਣ ਦੀ ਵਿਆਖਿਆ ਕੀਤੀ ਗਈ। ਇਸਦੇ ਨਾਲ-ਨਾਲ ਸਤੰਬਰ ਮਹੀਨੇ ’ਚ ਕਰਨਾਟਕ ਦੇ `ਰਾਏਚੂਰ ਵਿਖੇ ਹੋਣ ਵਾਲੇ ਪਾਰਟੀ ਦੇ 13ਵੇਂ ਮਹਾਂ ਸਮੇਲਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਪਾਰਟੀ ਕਾਂਗਰਸ ’ਚ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਵੀ ਚਾਨਣਾ ਪਾਇਆ। ਮੀਟਿੰਗ ’ਚ ਅਮਰੀਕੀ ਸਾਮਰਾਜਵਾਦ ਤੇ ਉਸਦੇ ਤਲ਼ੇ ਚੱਟਣ ਵਾਲੇ ਅੱਤਵਾਦੀ ਜ਼ਇਓਨਿਸਟ ਨੇਤਨਯਾਹੂ ਵਲੋਂ ਅਮਰੀਕੀ ਸਾਮਰਾਜਵਾਦ ਨਾਲ਼ ਮਿਲਕੇ ਇਰਾਨ, ਫ਼ਲਸਤੀਨ ਤੇ ਲੇਬਨਾਨ ਵਿਰੁੱਧ ਕੀਤੇ ਗਏ ਫੌਜੀ ਹਮਲੇ `ਤੇ ਗੰਭੀਰਤਾ ਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਅਮਰੀਕੀ ਸਾਮਰਾਜਵਾਦ ਤੇ ਜ਼ਇਓਨਿਸਟ ਇਜ਼ਰਾਈਲ ਪ੍ਰਤੀ ਫਾਸ਼ੀਵਾਦੀ ਆਰਐੱਸਐੱਸ ਮੋਦੀ ਸਰਕਾਰ ਦੀ ਅਧੀਨਗੀ ਵਾਲੀ ਭੂਮਿਕਾ ਦੀ ਵੀ ਸਖ਼ਤ ਸ਼ਬਦਾਂ ’ਚ ਅਲੋਚਨਾ ਕੀਤੀ ਗਈ। ਆਗੂਆਂ ਨੇ ਬੌਲਸ਼ਵਿਕ ਸ਼ੈਲੀ ਦੇ ਅਧਾਰਿਤ ਕਮਿਊਨਿਸਟ ਪਾਰਟੀ ਦਾ ਢਾਂਚਾ ਉਸਾਰਨ ਦੀ ਲੋੜ `ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਮਰਾਜਵਾਦ, ਕਾਰਪੋਰੇਟ ਤੇ ਭਗਵੇਂ ਫਾਸ਼ੀਵਾਦੀ ਗਠਜੋੜ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਤੇ ਲੋਕ ਜਮਹੂਰੀ ਇਨਕਲਾਬ ਨੂੰ ਸਫ਼ਲ  ਬਣਾਉਣ ਲਈ ਜਮਾਤੀ ਤੇ ਜਨਤਕ ਸੰਗਠਨਾਂ ਦੇ ਘੋਲਾਂ ਨੂੰ ਤਕੜਾ ਕੀਤਾ ਜਾਵੇ। ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਪੱਖੋ ਕਲਾਂ, ਗੁਰਦੇਵ ਸਿੰਘ ਤੇ ਕਰਮਜੀਤ ਕੌਰ ਕਰਾੜਵਾਲਾ, ਰਾਜ ਸਿੰਘ ਧੌਲਾ ਆਦਿ ਸਾਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   

ਬਰਨਾਲਾ ਦੇ ਰੂੜੇਕੇ ਕਲਾਂ `ਚ ਹੜਕੰਪ: ਇਨਸਾਫ਼ ਲਈ ਵਰ੍ਹਦੇ ਮੀਂਹ `ਚ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ `ਤੇ ਚੜ੍ਹੀਆਂ ਅੰਮ੍ਰਿਤਧਾਰੀ ਮਾਂ-ਧੀ

 

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 2 0
Users Today : 111
Users Yesterday : 59
Users Last 7 days : 331

ਰਾਸ਼ੀਫਲ

error: Content is protected !!