ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਜੁੱਤੀਆਂ ਸਣੇ ਜੋਤ ਪ੍ਰਚੰਡ: ਧਰਮ ਦੇ ਨਾਮ ‘ਤੇ ਦਿਖਾਵਾ ਜਾਂ ਰੱਬ ਨਾਲੋਂ ਵੱਡਾ ਹੋਣ ਦਾ ਭਰਮ? ਵਾਈ.ਐੱਸ ਗਰੁੱਪ ਬਰਨਾਲਾ ਦੇ ਪ੍ਰਬੰਧਕ ਵਰੁਣ ਭਾਰਤੀ ਦੀ ਹਰਕਤ ਨੇ ਮਰਿਆਦਾ ਕੀਤੀ ਤਾਰ-ਤਾਰ

ਜੁੱਤੀਆਂ ਸਣੇ ਜੋਤ ਪ੍ਰਚੰਡ: ਧਰਮ ਦੇ ਨਾਮ ‘ਤੇ ਦਿਖਾਵਾ ਜਾਂ ਰੱਬ ਨਾਲੋਂ ਵੱਡਾ ਹੋਣ ਦਾ ਭਰਮ? ਵਾਈ.ਐੱਸ ਗਰੁੱਪ ਬਰਨਾਲਾ ਦੇ ਪ੍ਰਬੰਧਕ ਵਰੁਣ ਭਾਰਤੀ ਦੀ ਹਰਕਤ ਨੇ ਮਰਿਆਦਾ ਕੀਤੀ ਤਾਰ-ਤਾਰ

ਜ਼ਿਲ੍ਹੇ ਦੀ ਇਕ ਵਿਦਿਅਕ ਸੰਸਥਾ ਵਾਈ.ਐੱਸ. ਗਰੁੱਪ ਦੇ ਕੈਂਪਸ ’ਚ ਧਾਰਮਿਕ ਮਰਿਆਦਾ ਨੂੰ ਛਿੱਕੇ ਟੰਗਣ ਦਾ ਇਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਸੰਸਥਾ ਦੇ ਮੁਖੀ ਵਰੁਣ ਭਾਰਤੀ ਤੇ ਪ੍ਰਿੰਸੀਪਲ ਨੇ ਮਾਤਾ ਸਰਸਵਤੀ ਦੀ ਮੂਰਤੀ ਅੱਗੇ ਜੋਤ ਜਗਾਉਂਦੇ ਸਮੇਂ ਜੁੱਤੀਆਂ ਨਾ ਉਤਾਰ ਕੇ ਧਾਰਮਿਕ ਮਰਿਆਦਾ ਨੂੰ ਗੰਭੀਰ ਸੱਟ ਮਾਰੀ ਹੈ।
ਜੁੱਤੀਆਂ ਸਣੇ ਜੋਤ ਪ੍ਰਚੰਡ: ਧਰਮ ਦੇ ਨਾਮ 'ਤੇ ਦਿਖਾਵਾ ਜਾਂ ਰੱਬ ਨਾਲੋਂ ਵੱਡਾ ਹੋਣ ਦਾ ਭਰਮ? ਵਾਈ.ਐੱਸ ਗਰੁੱਪ ਬਰਨਾਲਾ ਦੇ ਪ੍ਰਬੰਧਕ ਵਰੁਣ ਭਾਰਤੀ ਦੀ ਹਰਕਤ ਨੇ ਮਰਿਆਦਾ ਕੀਤੀ ਤਾਰ-ਤਾਰ

ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਖੁਦ ‘ਬੇਅਦਬੀ‘ ਦੇ ਰਾਹ: ਬਰਨਾਲਾ ਦੇ ਵਾਈ.ਐੱਸ ਕਾਲਜ ’ਚ ਧਾਰਮਿਕ ਰਵਾਇਤਾਂ ਦੀਆਂ ਉਡਾਈਆਂ ਧੱਜੀਆਂ

ਬਰਨਾਲਾ ਬਿਊਰੋ 3 ਅਪ੍ਰੈਲ 26

 ਜ਼ਿਲ੍ਹੇ ਦੀ ਇਕ ਵਿਦਿਅਕ ਸੰਸਥਾ ਵਾਈ.ਐੱਸ. ਗਰੁੱਪ ਦੇ ਕੈਂਪਸ ’ਚ ਧਾਰਮਿਕ ਮਰਿਆਦਾ ਨੂੰ ਛਿੱਕੇ ਟੰਗਣ ਦਾ ਇਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਸੰਸਥਾ ਦੇ ਮੁਖੀ ਵਰੁਣ ਭਾਰਤੀ ਤੇ ਪ੍ਰਿੰਸੀਪਲ ਨੇ ਮਾਤਾ ਸਰਸਵਤੀ ਦੀ ਮੂਰਤੀ ਅੱਗੇ ਜੋਤ ਜਗਾਉਂਦੇ ਸਮੇਂ ਜੁੱਤੀਆਂ ਨਾ ਉਤਾਰ ਕੇ ਧਾਰਮਿਕ ਮਰਿਆਦਾ ਨੂੰ ਗੰਭੀਰ ਸੱਟ ਮਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਰੋਡ ‘ਤੇ ਸਥਿਤ ਵਾਈ.ਐੱਸ. ਕਾਲਜ ਹੰਡਿਆਇਆ ਵਿਖੇ ਪਿਛਲੇ ਦਿਨੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਸੀ। ਇਸ ਸਮਾਗਮ ’ਚ ਉੱਚ ਅਧਿਕਾਰੀ, ਇਲਾਕੇ ਦੇ ਨੁਮਾਇੰਦੇ ਤੇ ਵਿਿਦਆਰਥੀ ਮੌਜੂਦ ਸਨ। ਸਮਾਗਮ ਦੇ ਆਗਾਜ਼ ਵੇਲੇ ਜਦੋਂ ਵਿਿਦਆ ਦੀ ਦੇਵੀ ਮਾਤਾ ਸਰਸਵਤੀ ਜੀ ਦੀ ਮੂਰਤੀ ਅੱਗੇ ਜੋਤ ਪ੍ਰਚੰਡ ਕਰਨ ਦੀ ਰਸਮ ਸ਼ੁਰੂ ਹੋਈ ਤਾਂ ਸਭ ਉਸ ਵੇਲੇ ਹੈਰਾਨ ਰਹਿ ਗਏ। ਜਦੋਂ ਗਰੁੱਪ ਦੇ ਮੁਖੀ ਵਰੁਣ ਭਾਰਤੀ ਤੇ ਪ੍ਰਿੰਸੀਪਲ ਨੇ ਆਪਣੇ ਪੈਰਾਂ ’ਚ ਪਾਈ ਜੁੱਤੀ ਉਤਾਰਨੀ ਵੀ ਮੁਨਾਸਿਬ ਨਹੀਂ ਸਮਝੀ। ਹਿੰਦੂ ਧਰਮ ਦੀਆਂ ਪ੍ਰਾਚੀਨ ਮਰਿਆਦਾਵਾਂ ਅਨੁਸਾਰ ਕਿਸੇ ਵੀ ਦੇਵੀ-ਦੇਵਤੇ ਦੇ ਸਰੂਪ ਅੱਗੇ ਜੋਤ ਜਗਾਉਣ ਵੇਲੇ ਜੁੱਤੀ ਉਤਾਰਨਾ ਨਾ ਸਿਰਫ਼ ਇਕ ਰਸਮ ਹੈ। ਸਗੋਂ ਇਹ ਅਥਾਹ ਸਤਿਕਾਰ ਦਾ ਪ੍ਰਤੀਕ ਵੀ ਹੈ। ਸਮਾਗਮ ਦੌਰਾਨ ਹਾਜ਼ਰ ਲੋਕਾਂ ’ਚ ਇਸ ਹਰਕਤ ਨੂੰ ਲੈ ਕੇ ਦਬੀ ਜ਼ੁਬਾਨ ’ਚ ਚਰਚਾ ਸ਼ੁਰੂ ਹੋ ਗਈ। ਹਾਲਾਂਕਿ ਮੌਕੇ ‘ਤੇ ਮੌਜੂਦ ਕਈ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਉਸ ਸਮੇਂ ਚੁੱਪ ਵੱਟੀ ਰੱਖੀ। ਪਰ ਬਾਅਦ ’ਚ ਆਫ਼ ਦੀ ਰਿਕਾਰਡ ਗੱਲਬਾਤ ਕਰਦਿਆਂ ਉਨ੍ਹਾਂ ਮੰਨਿਆ ਕਿ ਇਹ ਇਕ ਵੱਡੀ ਧਾਰਮਿਕ ਕੁਰਹਿਤ ਹੈ।

ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਖੁਦ ਸਵਾਲਾਂ ਦੇ ਘੇਰੇ ’ਚ

ਇਹ ਮਾਮਲਾ ਇਸ ਲਈ ਵੀ ਗੰਭੀਰ ਰੂਪ ਅਖ਼ਤਿਆਰ ਕਰ ਰਿਹਾ ਹੈ ਕਿਉਂਕਿ ਵਿਿਦਅਕ ਸੰਸਥਾਵਾਂ ਨੂੰ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ। ਜਿਥੇ ਵਿਿਦਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਤੇ ਧਾਰਮਿਕ ਸਤਿਕਾਰ ਦਾ ਪਾਠ ਪੜ੍ਹਾਇਆ ਜਾਂਦਾ ਹੈ। ਸੋਸ਼ਲ ਮੀਡੀਆ ਤੇ ਜਨਤਕ ਹਲਕਿਆਂ ’ਚ ਇਹ ਸਵਾਲ ਉੱਠ ਰਹੇ ਹਨ ਕਿ ਜੇਕਰ ਸੰਸਥਾ ਦੇ ਮੁਖੀ ਖੁਦ ਹੀ ਇਨ੍ਹਾਂ ਬੁਨਿਆਦੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਵਿਿਦਆਰਥੀਆਂ ਨੂੰ ਕਿਹੜੀ ਸਿੱਖਿਆ ਦੇ ਰਹੇ ਹਨ? ਲੋਕਾਂ ਦਾ ਕਹਿਣਾ ਹੈ ਕਿ ਪੂਜਾ ਦੌਰਾਨ ਅਜਿਹੀ ਲਾਪਰਵਾਹੀ ਸਿਰਫ਼ ਗ਼ਲਤੀ‘ ਨਹੀਂ ਬਲਕਿ ਬੇਅਦਬੀ ਦੇ ਤੁੱਲ ਹੈ।

ਸੰਸਥਾ ਮੁਖੀ ਦਾ ਪੱਖ ਤੇ ਉੱਠਦੇ ਸਵਾਲ    ਇਸੋਰੈਂਸ ਕੰਪਨੀ ਨੇ ਕਰਵਾਇਆ ਧਾਰਮਿਕ ਸਮਾਗਮ

ਜਦੋਂ ਇਸ ਸਬੰਧੀ ਵਾਈਐਸ ਗਰੁੱਪ ਦੇ ਮੁਖੀ ਵਰੁਣ ਭਾਰਤੀ ਨਾਲ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਉਨ੍ਹਾਂ ਗੱਲ ਕਰਨ ਵਾਲੇ ਪੱਤਰਕਾਰ ਨਾਲ ਤਿੱਖੀ ਬਹਿਸਬਾਜ਼ੀ ਕੀਤੀ। ਹਾਲਾਂਕਿ ਬਾਅਦ ’ਚ ਨਰਮ ਹੁੰਦਿਆਂ ਉਨ੍ਹਾਂ ਇਸ ਨੂੰ ਇਕ ਅਣਜਾਣੇ ’ਚ ਹੋਈ ਗ਼ਲਤੀ‘ ਕਰਾਰ ਦਿੱਤਾ। ਪਰ ਇਸ ਸਪੱਸ਼ਟੀਕਰਨ ਨੇ ਹੋਰ ਵੀ ਤਿੱਖੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੀ ਪੂਜਾ ਵਰਗੇ ਪਵਿੱਤਰ ਕਾਰਜ ਵੇਲੇ ਕੋਈ ਮਨੁੱਖ ਇੰਨਾ ਗ਼ੈਰ-ਹਾਜ਼ਰ ਦਿਮਾਗ ਹੋ ਸਕਦਾ ਹੈ ਕਿ ਉਸ ਨੂੰ ਜੁੱਤੀਆਂ ਦਾ ਅਹਿਸਾਸ ਨਾ ਹੋਵੇ? ਕੀ ਇਹ ਸਾਰੀ ਪ੍ਰਕਿਿਰਆ ਸਿਰਫ਼ ਇਕ ਦਿਖਾਵਾ ਸੀ? ਕੀ ਸੰਸਥਾ ਮੁਖੀ ਇਸ ਵੱਡੀ ਭੁੱਲ ਲਈ ਜਨਤਕ ਤੌਰ ‘ਤੇ ਪਸ਼ਚਾਤਾਪ ਕਰਨਗੇ?

ਕੀ ਅਹੁਦਾ ਤੇ ਰੁਤਬਾ ਰੱਬ ਤੋਂ ਵੀ ਵੱਡਾ ਹੈ?

ਇਸ ਘਟਨਾ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਇਨ੍ਹਾਂ ਵਿਿਦਅਕ ਪ੍ਰਬੰਧਕਾਂ ਲਈ ਉਨ੍ਹਾਂ ਦਾ ਅਹੁਦਾ ਤੇ ਸਮਾਜਿਕ ਰੁਤਬਾ ਰੱਬ ਤੇ ਧਾਰਮਿਕ ਆਸਥਾ ਤੋਂ ਵੀ ਵੱਡਾ ਹੋ ਗਿਆ ਹੈ? ਹਿੰਦੂ ਧਰਮ ’ਚ ਕਿਸੇ ਵੀ ਦੇਵੀ-ਦੇਵਤੇ ਦੇ ਸਨਮੁੱਖ ਜੁੱਤੀਆਂ ਪਾ ਕੇ ਜਾਣਾ ਜਾਂ ਜੋਤ ਪ੍ਰਚੰਡ ਕਰਨਾ ਸਿੱਧੇ ਤੌਰ ‘ਤੇ ਅਪਮਾਨ ਮੰਨਿਆ ਜਾਂਦਾ ਹੈ। ਜਨਤਕ ਤੌਰ ‘ਤੇ ਵਾਪਰੀ ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼ਾਇਦ ਸੰਸਥਾ ਦੇ ਮੁਖੀ ਆਪਣੇ ਆਪ ਨੂੰ ਨਿਯਮਾਂ ਤੇ ਧਾਰਮਿਕ ਮਰਿਆਦਾਵਾਂ ਤੋਂ ਉੱਪਰ ਸਮਝਣ ਲੱਗ ਪਏ ਹਨ।

ਵਿਦਿਆਰਥੀਆਂ ‘ਤੇ ਕੀ ਪਵੇਗਾ ਪ੍ਰਭਾਵ?  ਜ਼ਿਲ੍ਹਾ ਬਰਨਾਲਾ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਚੁੱਕੀਆਂ ਹਨ ਕੁਲਦੀਪ ਸਿੰਘ ਢਿੱਲੋਂ ਨੇ ਸਰਕਾਰ ’ਤੇ ਟਰਾਂਸਪੋਰਟ ਵਿਭਾਗ ਨੂੰ ਲਿਆ ਨਿਸ਼ਾਨੇ ਤੇ

ਵਿਦਿਅਕ ਸੰਸਥਾ ਦਾ ਕੰਮ ਬੱਚਿਆਂ ਨੂੰ ਸੰਸਕਾਰ ਤੇ ਨੈਤਿਕਤਾ ਸਿਖਾਉਣਾ ਹੁੰਦਾ ਹੈ। ਪਰ ਜਦੋਂ ਸੰਸਥਾ ਦੇ ਸਰਬਰਾਹ ਹੀ ਸੈਂਕੜੇ ਵਿਦਿਆਰਥੀਆਂ ਦੇ ਸਾਹਮਣੇ ਅਜਿਹੀ ‘ਧਾਰਮਿਕ ਕੁਰਹਿਤ‘ ਕਰਦੇ ਹਨ ਤਾਂ ਉਹ ਨਵੀਂ ਪੀੜ੍ਹੀ ਨੂੰ ਕੀ ਸੰਦੇਸ਼ ਦੇ ਰਹੇ ਹਨ? ਅਗਰਵਾਲ ਸਭਾ ਯੂਥ ਵਿੰਗ ਸ਼ਹਿਣਾ ਦੇ ਪ੍ਰਧਾਨ ਲਵਲੇਸ਼ ਗੋਇਲ ਦਾ ਕਹਿਣਾ ਹੈ ਕਿ ਜੇਕਰ ਕੋਈ ਆਮ ਇਨਸਾਨ ਅਜਿਹੀ ਗ਼ਲਤੀ ਕਰਦਾ ਤਾਂ ਸ਼ਾਇਦ ਹੁਣ ਤਕ ਵੱਡਾ ਬਵਾਲ ਖੜ੍ਹਾ ਹੋ ਜਾਂਦਾ। ਪਰ ‘ਵੱਡੇ ਘਰਾਂ‘ ਦੇ ਇਨ੍ਹਾਂ ਪ੍ਰਬੰਧਕਾਂ ਨੇ ਇਸ ਨੂੰ ਮਹਿਜ਼ ਇਕ ‘ਗ਼ਲਤੀ‘ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ।

ਪਸ਼ਚਾਤਾਪ ਜਾਂ ਸਿਰਫ਼ ਬਹਾਨੇਬਾਜ਼ੀ?

ਹਾਲਾਂਕਿ ਵਰੁਣ ਭਾਰਤੀ ਨੇ ਗੱਲ ਕਰਨ ਵਾਲੇ ਪੱਤਰਕਾਰ ਨਾਲ ਬਹਿਸ ਤੋਂ ਬਾਅਦ ਇਸ ਨੂੰ ਗ਼ਲਤੀ ਮੰਨਿਆ ਹੈ। ਪਰ ਸਵਾਲ ਉਹੀ ਹੈ ਕਿ ਧਾਰਮਿਕ ਕਾਰਜਾਂ ’ਚ ‘ਗ਼ਲਤੀ‘ ਨਹੀਂ ‘ਨੀਅਤ‘ ਦੇਖੀ ਜਾਂਦੀ ਹੈ। ਜੇਕਰ ਉਹ ਮਾਨਸਿਕ ਤੌਰ ‘ਤੇ ਉੱਥੇ ਮੌਜੂਦ ਸਨ ਤਾਂ ਜੁੱਤੀਆਂ ਦਾ ਅਹਿਸਾਸ ਨਾ ਹੋਣਾ ਅਸੰਭਵ ਹੈ। ਕੀ ਇਹ ਮੰਨ ਲਿਆ ਜਾਵੇ ਕਿ ਇਹ ਪੂਜਾ ਸਿਰਫ਼ ਇਕ ਫੋਟੋ-ਸ਼ੂਟ ਜਾਂ ਦਿਖਾਵਾ ਸੀ?

ਕੀ ਹਿੰਦੂ ਧਾਰਮਿਕ ਜਥੇਬੰਦੀ ਅੱਗੇ ਆਵੇਗੀ?

ਹੁਣ ਦੇਖਣਾ ਇਹ ਹੋਵੇਗਾ ਕਿ ਕੀ ਬਰਨਾਲਾ ਜ਼ਿਲ੍ਹੇ ਦੀ ਕੋਈ ਹਿੰਦੂ ਧਾਰਮਿਕ ਜਥੇਬੰਦੀ ਅੱਗੇ ਆਵੇਗੀ। ਜੋ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਤਹਿਤ ਪਰਚਾ ਦਰਜ ਕਰਵਾਏ। ਆਮ ਲੋਕਾਂ ਦੀਆਂ ਨਜ਼ਰਾਂ ਵੀ ਇਸ ਪਾਸੇ ਟਿਕੀਆਂ ਹੋਈਆਂ ਹਨ ਕਿ ਬਰਨਾਲਾ ਦੀਆਂ ਧਾਰਮਿਕ ਜਥੇਬੰਦੀਆਂ ਇਸ ਮਾਮਲੇ ‘ਤੇ ਕੀ ਸਟੈਂਡ ਲੈਂਦੀਆਂ ਹਨ ਜਾਂ ਫਿਰ ਪ੍ਰਭਾਵਸ਼ਾਲੀ ਲੋਕਾਂ ਦੇ ਇਸ ਮਾਮਲੇ ਅੱਗੇ ਬੋਲਣ ਤੋਂ ਟਾਲਾ ਵੱਟਿਆ ਜਾਵੇਗਾ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   ਫਰਜੀ ਦਸਤਾਵੇਜ ਲਗਾ ਕੇ ਨੌਕਰੀ ਪ੍ਰਾਪਤ ਕਰਨ ਵਾਲੇ ਰੋਡਵੇਜ਼ ਦੇ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 2 8
Users Today : 119
Users Yesterday : 59
Users Last 7 days : 339

ਰਾਸ਼ੀਫਲ

error: Content is protected !!