Day: April 3, 2026
ਬਰਨਾਲਾ ਫਿਜ਼ੀਓਥੈਰੇਪੀ ਕਲੀਨਿਕ ’ਚ ਭਲਕੇ ਲੱਗੇਗਾ ਮੁਫ਼ਤ ਫਿਜ਼ੀਓਥੈਰੇਪੀ ਕੈਂਪ
ਬਰਨਾਲਾ ਦੇ ਫਰਵਾਹੀ ਬਾਜ਼ਾਰ ਸਥਿਤ ਬਰਨਾਲਾ ਫਿਜ਼ੀਓਥੈਰੇਪੀ ਕਲੀਨਿਕ ’ਚ 5 ਅਪ੍ਰੈਲ ਐਤਵਾਰ ਨੂੰ ਇਕ ਵਿਸ਼ੇਸ਼ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ ਜਾਵੇਗਾ। ਕਲੀਨਿਕ ਦੇ ਐੱਮਡੀ ਭਵਿਆ ਨਰਵਾਲੀਆ ਤੇ ਡਾਇਰੈਕਟਰ ਸ਼ਿਕਸ਼ਿਤ ਨਰਵਾਲੀਆ ਨੇ ਦੱਸਿਆ ਕਿ ਇਸ ਕੈਂਪ ’ਚ ਹਰ ਪ੍ਰਕਾਰ ਦੇ ਮਰੀਜ਼ਾਂ ਦੀ ਓਪੀਡੀ ਜਾਂਚ ਤੇ ਫਿਜ਼ੀਓਥੈਰੇਪੀ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਰੀਜ਼ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਆ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।
ਜੁੱਤੀਆਂ ਸਣੇ ਜੋਤ ਪ੍ਰਚੰਡ: ਧਰਮ ਦੇ ਨਾਮ ‘ਤੇ ਦਿਖਾਵਾ ਜਾਂ ਰੱਬ ਨਾਲੋਂ ਵੱਡਾ ਹੋਣ ਦਾ ਭਰਮ? ਵਾਈ.ਐੱਸ ਗਰੁੱਪ ਬਰਨਾਲਾ ਦੇ ਪ੍ਰਬੰਧਕ ਵਰੁਣ ਭਾਰਤੀ ਦੀ ਹਰਕਤ ਨੇ ਮਰਿਆਦਾ ਕੀਤੀ ਤਾਰ-ਤਾਰ
ਜ਼ਿਲ੍ਹੇ ਦੀ ਇਕ ਵਿਦਿਅਕ ਸੰਸਥਾ ਵਾਈ.ਐੱਸ. ਗਰੁੱਪ ਦੇ ਕੈਂਪਸ ’ਚ ਧਾਰਮਿਕ ਮਰਿਆਦਾ ਨੂੰ ਛਿੱਕੇ ਟੰਗਣ ਦਾ ਇਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਸੰਸਥਾ ਦੇ ਮੁਖੀ ਵਰੁਣ ਭਾਰਤੀ ਤੇ ਪ੍ਰਿੰਸੀਪਲ ਨੇ ਮਾਤਾ ਸਰਸਵਤੀ ਦੀ ਮੂਰਤੀ ਅੱਗੇ ਜੋਤ ਜਗਾਉਂਦੇ ਸਮੇਂ ਜੁੱਤੀਆਂ ਨਾ ਉਤਾਰ ਕੇ ਧਾਰਮਿਕ ਮਰਿਆਦਾ ਨੂੰ ਗੰਭੀਰ ਸੱਟ ਮਾਰੀ ਹੈ।
ਨੈਸ਼ਨਲ ਲੀਗ ’ਚੋ ਅਰਸ਼ਪ੍ਰੀਤ ਸ਼ਰਮਾ ਨੇ ਜਿੱਤਿਆ ਸੋਨੇ ਦਾ ਤਗਮਾ
ਲੰਘੇ ਦਿਨੀ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਹੋਈ ਖੇਲੋ ਇੰਡੀਆ ਅਸਮਿਤਾ ਕਿੱਕਬਾਕਸਿੰਗ ਲੀਗ ਵਿੱਚ ਬਰਨਾਲਾ ਦੀਆਂ ਦੋ ਲੜਕੀਆਂ ਨੇ ਭਾਗ ਲਿਆ ਸੀ। ਜਿਸ ਵਿੱਚ ਧਨੌਲਾ ਦੀ ਦੋਹਤੀ ਅਰਸ਼ਪ੍ਰੀਤ ਸ਼ਰਮਾ ਨੇ ਮਾਈਨਸ ਅੜ੍ਹਤਾਲੀ ਕਿਲੋ ਭਾਰ ਵਰਗ ਵਿੱਚੋ ਪੰਜਾਬ ਲਈ ਪਹਿਲਾਂ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ ।
ਇੱਥੇ ਬੱਸ ਸਟੈਂਡ ਪੁਹੰਚਣ ’ਤੇ ਪਰਿਵਾਰ, ਸਮਾਜਸੇਵੀ ਅਤੇ ਪਿੰਡ ਵਾਸੀਆਂ ਵੱਲੋ ਅਰਸ਼ਪ੍ਰੀਤ ਦਾ ਭਰਵਾਂ ਸਵਾਗਤ ਕੀਤਾ ਗਿਆ।
ਜ਼ਿਲ੍ਹਾ ਬਰਨਾਲਾ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਚੁੱਕੀਆਂ ਹਨ ਕੁਲਦੀਪ ਸਿੰਘ ਢਿੱਲੋਂ ਨੇ ਸਰਕਾਰ ’ਤੇ ਟਰਾਂਸਪੋਰਟ ਵਿਭਾਗ ਨੂੰ ਲਿਆ ਨਿਸ਼ਾਨੇ ਤੇ
ਜ਼ਿਲ੍ਹਾ ਬਰਨਾਲਾ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਜਿਸ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਵਾਹਨਾਂ ਦੀਆਂ ਨੰਬਰ ਪਲੇਟਾਂ ਲਗਾਉਣ ਲਈ ਹੁਣ ਸ਼ਹਿਰ ਤੋਂ ਬਾਹਰ ਜਾਣਾ ਪਵੇਗਾ। ਜਿਸ ਨਾਲ ਜਿੱਥੇ ਉਨ੍ਹਾਂ ਦਾ ਵਾਧੂ ਸਮਾਂ ਲੱਗੇਗਾ, ਉੱਥੇ ਹੀ ਆਰਥਿਕ ਨੁਕਸਾਨ ਵੀ ਝੱਲਣਾ ਪੈਣਾ ਹੈ। ਮਾਮਲੇ ’ਚ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੇ ਸਰਕਾਰ ’ਤੇ ਟਰਾਂਸਪੋਰਟ ਵਿਭਾਗ ਨੂੰ ਨਿਸ਼ਾਨੇ ’ਤੇ ਲੈ ਲਿਆ ਹੈ।
ਸਪ੍ਰਸ ਸੰਘੇੜਾ ਵੱਲੋਂ ਸਲਾਨਾ ਇਨਾਮ ਵੰਡ ਸਮਾਰੋਹ ਮੌਕੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਵਿਖੇ ਸਕੂਲ ਮੁਖੀ ਸੁਖਬੀਰ ਸਿੰਘ ਦੀ ਅਗਵਾਈ ’ਚ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ ਤੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਤੇ ਪਹੁੰਚੀਆਂ ਸਖ਼ਸੀਅਤਾਂ ਨੂੰ ਵੀ ਸਨਮਾਨ ਕੀਤਾ ਗਿਆ।



