Home » ਪ੍ਰਮੁੱਖ ਖ਼ਬਰਾਂ » ਪਿੰਡ ਭੋਤਨਾ ਦੇ ਖੇਡ ਮੈਦਾਨ ਤੋਂ ਰਾਂਚੀ ਤਕ ਦਾ ਸਫ਼ਰ: ਮਜ਼ਦੂਰ ਦੀ ਧੀ ਦਿਲਪ੍ਰੀਤ ਕੌਰ ਦੀ ਕੌਮੀ ਹਾਕੀ ਟੀਮ ’ਚ ਚੋਣ

ਪਿੰਡ ਭੋਤਨਾ ਦੇ ਖੇਡ ਮੈਦਾਨ ਤੋਂ ਰਾਂਚੀ ਤਕ ਦਾ ਸਫ਼ਰ: ਮਜ਼ਦੂਰ ਦੀ ਧੀ ਦਿਲਪ੍ਰੀਤ ਕੌਰ ਦੀ ਕੌਮੀ ਹਾਕੀ ਟੀਮ ’ਚ ਚੋਣ

ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦੀ ਹੋਣਹਾਰ ਧੀ ਦਿਲਪ੍ਰੀਤ ਕੌਰ ਨੇ ਆਪਣੀ ਮਿਹਨਤ ਤੇ ਜਜ਼ਬੇ ਸਦਕਾ ਖੇਡ ਜਗਤ ’ਚ ਵੱਡੀ ਮੱਲ ਮਾਰੀ ਹੈ। ਮਹਿਜ਼ 16 ਸਾਲ ਦੀ ਉਮਰ ’ਚ ਦਿਲਪ੍ਰੀਤ ਦੀ ਚੋਣ 1 ਅਪਰੈਲ ਤੋਂ ਰਾਂਚੀ  ਵਿਖੇ ਸ਼ੁਰੂ ਹੋ ਰਹੀ ਸਬ-ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ’ਚ ਹੋਈ ਹੈ।
ਪਿੰਡ ਭੋਤਨਾ ਦੇ ਖੇਡ ਮੈਦਾਨ ਤੋਂ ਰਾਂਚੀ ਤਕ ਦਾ ਸਫ਼ਰ: ਮਜ਼ਦੂਰ ਦੀ ਧੀ ਦਿਲਪ੍ਰੀਤ ਕੌਰ ਦੀ ਕੌਮੀ ਹਾਕੀ ਟੀਮ ’ਚ ਚੋਣ
[responsivevoice_button voice="Hindi Male"]

 ਬਰਨਾਲਾ ਬਿਊਰੋ 31 ਮਾਰਚ

                 ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦੀ ਹੋਣਹਾਰ ਧੀ ਦਿਲਪ੍ਰੀਤ ਕੌਰ ਨੇ ਆਪਣੀ ਮਿਹਨਤ ਤੇ ਜਜ਼ਬੇ ਸਦਕਾ ਖੇਡ ਜਗਤ ਚ ਵੱਡੀ ਮੱਲ ਮਾਰੀ ਹੈ। ਮਹਿਜ਼ 16 ਸਾਲ ਦੀ ਉਮਰ ਚ ਦਿਲਪ੍ਰੀਤ ਦੀ ਚੋਣ 1 ਅਪਰੈਲ ਤੋਂ ਰਾਂਚੀ  ਵਿਖੇ ਸ਼ੁਰੂ ਹੋ ਰਹੀ ਸਬ-ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਚ ਹੋਈ ਹੈ। ਇਹ ਪ੍ਰਾਪਤੀ ਨਾ ਸਿਰਫ਼ ਉਸ ਦੇ ਪਰਿਵਾਰ ਲਈ। ਸਗੋਂ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਦਿਲਪ੍ਰੀਤ ਕੌਰ ਇਕ ਬੇਹੱਦ ਸਧਾਰਨ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦੇ ਪਿਤਾ ਕੁਲਵਿੰਦਰ ਸਿੰਘ ਤੇ ਮਾਤਾ ਜਸਵੀਰ ਕੌਰ ਖ਼ੁਦ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਪਰ ਉਨ੍ਹਾਂ ਨੇ ਆਪਣੀ ਧੀ ਦੇ ਸੁਪਨਿਆਂ ਦੇ ਰਾਹ ਚ ਗ਼ਰੀਬੀ ਨੂੰ ਕਦੇ ਰੁਕਾਵਟ ਨਹੀਂ ਬਣਨ ਦਿੱਤਾ। ਮਾਪਿਆਂ ਵਲੋਂ ਦਿੱਤੀ ਗਈ ਖੇਡਣ ਦੀ ਖੁੱਲ੍ਹ ਸਦਕਾ ਹੀ ਅੱਜ ਦਿਲਪ੍ਰੀਤ ਪੰਜਾਬ ਦੀ 18 ਮੈਂਬਰੀ ਟੀਮ ਦਾ ਅਹਿਮ ਹਿੱਸਾ ਬਣੀ ਹੈ। ਦਿਲਪ੍ਰੀਤ ਮੈਦਾਨ ਫਾਰਵਰਡ ਲਾਈਨ‘ ‘ਤੇ ਰਾਈਟ ਇਨਪੁਜ਼ੀਸ਼ਨ ਤੇ ਖੇਡਦਿਆਂ ਵਿਰੋਧੀ ਟੀਮਾਂ ਦੇ ਛੱਕੇ ਛੁਡਾਉਣ ਲਈ ਜਾਣੀ ਜਾਂਦੀ ਹੈ। ਪਿੰਡ ਭੋਤਨਾ ਦਾ ਖੇਡ ਮੈਦਾਨ ਅੱਜਕੱਲ੍ਹ ਇਲਾਕੇ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਿਨਾਂ ਸਰਕਾਰੀ ਸਹਾਇਤਾ ਦੇ ਚੱਲ ਰਹੇ ਇਸ ਮੈਦਾਨ ਨੇ ਹੁਣ ਤਕ ਦਿਲਪ੍ਰੀਤ ਸਮੇਤ 4 ਕੁੜੀਆਂ ਤੇ 7 ਮੁੰਡਿਆਂ ਨੂੰ ਵੱਖ-ਵੱਖ ਨਾਮੀ ਹਾਕੀ ਅਕੈਡਮੀਆਂ ਤਕ ਪਹੁੰਚਾਇਆ ਹੈ। ਖੇਡ ਪ੍ਰਬੰਧਕ ਇਸ ਪ੍ਰਾਪਤੀ ਨੂੰ ਬੱਚਿਆਂ ਦੀ ਦਿਨ-ਰਾਤ ਦੀ ਮਿਹਨਤ ਤੇ ਪਿੰਡ ਦੇ ਏਕੇ ਦਾ ਫਲ ਦੱਸ ਰਹੇ ਹਨ। ਦਿਲਪ੍ਰੀਤ ਦੀ ਇਸ ਚੋਣ ਨਾਲ ਪਿੰਡ ਚ ਖ਼ੁਸ਼ੀ ਦਾ ਮਾਹੌਲ ਹੈ ਤੇ ਹਰ ਕੋਈ ਉਸ ਦੇ ਸੁਨੇਹਰੀ ਭਵਿੱਖ ਦੀ ਕਾਮਨਾ ਕਰ ਰਿਹਾ ਹੈ।

ਭੋਤਨਾ ਦੇ ਮੈਦਾਨ ਤੋਂ ਸ਼ੁਰੂਆਤ ਤੇ ਅਕੈਡਮੀ ਤਕ ਦਾ ਸਫ਼ਰ

ਦਿਲਪ੍ਰੀਤ ਦੇ ਸਫ਼ਰ ਦੀ ਸ਼ੁਰੂਆਤ 12 ਸਾਲ ਦੀ ਉਮਰ ਚ ਪਿੰਡ ਭੋਤਨਾ ਦੇ ਖੇਡ ਮੈਦਾਨ ਤੋਂ ਹੋਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮੈਦਾਨ ਬਿਨਾਂ ਕਿਸੇ ਸਰਕਾਰੀ ਮਦਦ ਦੇ ਸਿਰਫ਼ ਪਿੰਡ ਵਾਸੀਆਂ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਮਹਿਜ਼ ਇਕ ਸਾਲ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਉਸ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਪਿੰਡ ਬਾਦਲ ਦੀ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸਦੀ ਹਾਕੀ ਅਕੈਡਮੀ ਲਈ ਉਸ ਦੀ ਚੋਣ ਹੋ ਗਈ। ਇਸ ਵੇਲੇ ਦਿਲਪ੍ਰੀਤ ਆਪਣੀ 10ਵੀਂ ਜਮਾਤ ਦੀ ਪੜ੍ਹਾਈ ਦੇ ਨਾਲ-ਨਾਲ ਪੇਸ਼ੇਵਰ ਹਾਕੀ ਦੀਆਂ ਬਾਰੀਕੀਆਂ ਸਿੱਖ ਰਹੀ ਹੈ।

ਕੌਮੀ ਮੁਕਾਬਲਿਆਂ ਚ ਪੰਜਾਬ ਦੀ ਨੁਮਾਇੰਦਗੀ

ਰਾਂਚੀ ਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਚ ਪੰਜਾਬ ਦੀ ਟੀਮ ਆਪਣੇ ਪੂਲ ਚ ਉੜੀਸਾ ਤੇ ਅਰੁਣਾਚਲ ਪ੍ਰਦੇਸ਼ ਵਰਗੀਆਂ ਮਜ਼ਬੂਤ ਟੀਮਾਂ ਨਾਲ ਲੋਹਾ ਲਵੇਗੀ। ਦਿਲਪ੍ਰੀਤ ਲਈ ਕੌਮੀ ਪੱਧਰ ਤੇ ਖੇਡਣਾ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਉਹ ਦਿੱਲੀ ਤੇ ਪਾਣੀਪਤ ਚ ਹੋਏ ਨੈਸ਼ਨਲ ਮੁਕਾਬਲਿਆਂ ਚ ਆਪਣੀ ਖੇਡ ਦਾ ਲੋਹਾ ਮਨਵਾ ਚੁੱਕੀ ਹੈ। ਉਸ ਦੇ ਕੋਚ ਤੇ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਸ ਵਾਰ ਵੀ ਦਿਲਪ੍ਰੀਤ ਆਪਣੀ ਸ਼ਾਨਦਾਰ ਖੇਡ ਨਾਲ ਪੰਜਾਬ ਦੀ ਝੋਲੀ ਚ ਮੈਡਲ ਪਾਵੇਗੀ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

30 ਲੱਖ ਦੀ ਠੱਗੀ: ਪੁੱਤ ਦੇ ਸੁਨਹਿਰੀ ਭਵਿੱਖ ਦੀ ਉਮੀਦ ’ਚ ਆਪਣੀ ਜੀਵਨ ਭਰ ਦੀ ਪੂੰਜੀ ਲਗਾ ਦਿੱਤੀ ਦਾਅ ‘ਤੇ
0 0 votes
Article Rating
Subscribe
Notify of
guest
0 Comments
Oldest
Newest Most Voted