ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਖੇਡੇ ਨਾਟਕ ‘ਉਸਨੂੰ ਕਹੀਂ’ਨੇ ਬੰਨ੍ਹਿਆਂ ਰੰਗ

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਖੇਡੇ ਨਾਟਕ ‘ਉਸਨੂੰ ਕਹੀਂ’ਨੇ ਬੰਨ੍ਹਿਆਂ ਰੰਗ

ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਵਿਸ਼ੇਸ਼ ਨਾਟ ਮੇਲੇ ਦਾ ਆਯੋਜਨ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਕੀਤਾ ਗਿਆ। ਜਿੱਥੇ। ਪਰਵਾਜ਼ ਥੀਏਟਰ ਬਰਨਾਲਾ ਵੱਲੋਂ ‘ਉਸਨੂੰ ਕਹੀਂ’ ਨਾਟਕ ਰਾਹੀਂ ਮਨੁੱਖੀ ਮਨੋਵਿਗਿਆਨ ਦੀਆਂ ਪਰਤਾਂ ਨੂੰ ਉਜ਼ਾਗਰ ਕੀਤਾ। 

ਉੱਗੋਕੇ ਨੇ ਸੰਵਾਦ ਕਰਕੇ ਲੋਕਾਂ ਅੱਗੇ ਗਿਣਾਈਆਂ ‘ਆਪ’ ਦੀਆਂ ਪ੍ਰਾਪਤੀਆਂ

ਉੱਗੋਕੇ ਨੇ ਸੰਵਾਦ ਕਰਕੇ ਲੋਕਾਂ ਅੱਗੇ ਗਿਣਾਈਆਂ ‘ਆਪ’ ਦੀਆਂ ਪ੍ਰਾਪਤੀਆਂ

 ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ’ਤੇ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਹਲਕੇ ਦੇ ਵੱਖ- ਵੱਖ ਪਿੰਡਾਂ ਵਿਚ ਸੰਵਾਦ ਪ੍ਰੋਗਰਾਮ ਕਰਕੇ ‘ਆਪ’ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਹਲਕੇ ਦੀ ਤਪਾ ਮੰਡੀ, ਤਾਜੋਕੇ, ਜੰਗੀਆਣਾ ਤੇ ਧੌਲਾ ਆਦਿ ਪਿੰਡਾਂ ਵਿਚ ‘ਚਾਰ ਸਾਲ ਭਗਵੰਤ ਮਾਨ ਦੇ ਨਾਲ’ ਪ੍ਰੋਗਰਾਮ ਤਹਿਤ ਸੰਵਾਦ ਕੀਤਾ।

ਇਕਾਈ ਜੰਗੀਆਣਾ ਦੀ 30 ਮੈਂਬਰੀ ਕਮੇਟੀ ਚੁਣੀ , ਬਲਾਕ ਪ੍ਰਧਾਨ

ਇਕਾਈ ਜੰਗੀਆਣਾ ਦੀ 30 ਮੈਂਬਰੀ ਕਮੇਟੀ ਚੁਣੀ , ਬਲਾਕ ਪ੍ਰਧਾਨ

  ਭਾਕਿਯੂ ਡਕੌਂਦਾ ਬਲਾਕ ਸ਼ਹਿਣਾ ਦੀ ਇਕਾਈ ਜੰਗੀਆਣਾ ਦੀ ਚੋਣ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਤੇ ਜਰਨਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਸੁਖਪੁਰਾ, ਜ਼ਿਲਾ ਪ੍ਰੈਸ ਸਕੱਤਰ ਕਰਮ ਸਿੰਘ ਭਦੌੜ, ਬਲਾਕ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੰਗੀਆਣਾ ਵੀ ਹਾਜ਼ਰ ਰਹੇ ।

ਸੁਪਨਿਆਂ ਦੀ ਉਡਾਣ: ਬਰਨਾਲਾ ਦੀ ਵਿਦਿਆਰਥਣ ਦੀ ਜਪਾਨ ਦੇ ਵਿਦਿਅਕ ਦੌਰੇ ਲਈ ਚੋਣ ਸਿੱਖਿਆ ਮੰਤਰਾਲੇ ਰਾਹੀਂ ਸਾਇੰਸ ਪ੍ਰੋਗਰਾਮ ਅਧੀਨ 24 ਮਈ ਤੋਂ ਹਫ਼ਤੇ ਲਈ ਜਪਾਨ ਜਾਵੇਗੀ ਅਲੀਸ਼ਾ ਰਾਣੀ

ਸੁਪਨਿਆਂ ਦੀ ਉਡਾਣ: ਬਰਨਾਲਾ ਦੀ ਵਿਦਿਆਰਥਣ ਦੀ ਜਪਾਨ ਦੇ ਵਿਦਿਅਕ ਦੌਰੇ ਲਈ ਚੋਣ ਸਿੱਖਿਆ ਮੰਤਰਾਲੇ ਰਾਹੀਂ ਸਾਇੰਸ ਪ੍ਰੋਗਰਾਮ ਅਧੀਨ 24 ਮਈ ਤੋਂ ਹਫ਼ਤੇ ਲਈ ਜਪਾਨ ਜਾਵੇਗੀ ਅਲੀਸ਼ਾ ਰਾਣੀ

  ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਬਰਨਾਲਾ ਦੀ ਬਾਰ੍ਹਵੀਂ ਦੀ ਵਿਦਿਆਰਥਣ ਦੀ ਚੋਣ ਜਪਾਨ ਦੇ ਵਿਦਿਅਕ ਦੌਰੇ ਲਈ ਹੋਈ ਹੈ। ਅਲੀਸ਼ਾ ਰਾਣੀ ਪੂਰੇ ਦੇਸ਼ ਵਿੱਚੋਂ ਚੁਣੇ 56 ਅਤੇ ਪੰਜਾਬ ਦੇ 3 ਵਿਦਿਆਰਥੀਆਂ ਵਿਚ ਸ਼ਾਮਲ ਹੈ ਜੋ ਕਿ ਇਕ ਹਫ਼ਤੇ ਦੇ ਜਪਾਨ ਦੌਰੇ ‘ਤੇ ਜਾਣਗੇ।

ਐੱਸ.ਐਨ. ਆਰੀਆ ਹਾਈ ਸਕੂਲ ਤਪਾ ਮੰਡੀ ਦੀ ਵਿਦਿਆਰਥਣ: ਨੇਪਾਲੀ ਮੂਲ ਦੀ ਧੀ ਅਨੂ ਨੇ ਪੰਜਾਬੀ ਭਾਸ਼ਾ ‘ਚ ਗੱਡੇ ਝੰਡੇ; 99 ਫ਼ੀਸਦੀ ਅੰਕ ਲੈ ਕੇ ਬਣੀ ਮਿਸਾਲ

ਐੱਸ.ਐਨ. ਆਰੀਆ ਹਾਈ ਸਕੂਲ ਤਪਾ ਮੰਡੀ ਦੀ ਵਿਦਿਆਰਥਣ: ਨੇਪਾਲੀ ਮੂਲ ਦੀ ਧੀ ਅਨੂ ਨੇ ਪੰਜਾਬੀ ਭਾਸ਼ਾ 'ਚ ਗੱਡੇ ਝੰਡੇ; 99 ਫ਼ੀਸਦੀ ਅੰਕ ਲੈ ਕੇ ਬਣੀ ਮਿਸਾਲ

ਕਹਿੰਦੇ ਹਨ ਕਿ ਪ੍ਰਤਿਭਾ ਕਿਸੇ ਭਾਸ਼ਾ, ਖੇਤਰ ਜਾਂ ਪਿਛੋਕੜ ਦੀ ਮੁਹਤਾਜ ਨਹੀਂ ਹੁੰਦੀ। ਇਸ ਨੂੰ ਸੱਚ ਕਰ ਵਿਖਾਇਆ ਹੈ ਤਪਾ ਮੰਡੀ ਦੀ ਇਕ ਪ੍ਰਵਾਸੀ ਨੇਪਾਲੀ ਮੂਲ ਦੀ ਨੰਨ੍ਹੀ ਵਿਦਿਆਰਥਣ ਅਨੂ ਨੇ। ਪੰਜਾਬੀ ਜਿਸ ਦੀ ਮਾਂ ਬੋਲੀ ਨਹੀਂ ਹੈ ਤੇ ਜਿਸ ਦੇ ਘਰ ਦਾ ਮਾਹੌਲ ਵੀ ਪੰਜਾਬੀ ਬੋਲਚਾਲ ਵਾਲਾ ਨਹੀਂ ਹੈ। ਉਸ ਬੱਚੀ ਨੇ ਪੰਜਾਬੀ ਵਿਸ਼ੇ ’ਚ 100 ’ਚੋਂ 99 ਅੰਕ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ

ਦੀਵਾਨਾ ਦੀ ਜਨਤਕ ਲਾਇਬ੍ਰੇਰੀ ‘ਚ ਗੂੰਜਿਆ ਸਫਲਤਾ ਦਾ ਮੰਤਰ, ਪੇਂਡੂ ਵਿਦਿਆਰਥੀਆਂ ਨੂੰ ਆਈਏਐੱਸ-ਆਈਪੀਐੱਸ ਬਣਨ ਦੇ ਦੱਸੇ ਗੁਰ

ਦੀਵਾਨਾ ਦੀ ਜਨਤਕ ਲਾਇਬ੍ਰੇਰੀ 'ਚ ਗੂੰਜਿਆ ਸਫਲਤਾ ਦਾ ਮੰਤਰ, ਪੇਂਡੂ ਵਿਦਿਆਰਥੀਆਂ ਨੂੰ ਆਈਏਐੱਸ-ਆਈਪੀਐੱਸ ਬਣਨ ਦੇ ਦੱਸੇ ਗੁਰ

ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ, ਉਨ੍ਹਾਂ ਦੀ ਪ੍ਰਤਿਭਾ ਨੂੰ ਸਹੀ ਦਿਸ਼ਾ ਦੇਣ ਤੇ ਉੱਚ ਅਹੁਦਿਆਂ ਦੇ ਸੁਪਨੇ ਸਾਕਾਰ ਕਰਨ ਦੇ ਮਕਸਦ ਨਾਲ ਪਿੰਡ ਦੀਵਾਨਾ ਵਿਖੇ ਕਰਵਾਇਆ ਗਿਆ ਕਰੀਅਰ ਗਾਈਡੈਂਸ ਤੇ ਕਾਊਂਸਲਿੰਗ’ ਪ੍ਰੋਗਰਾਮ ਇਕ ਇਤਿਹਾਸਕ ਪੈੜ ਪਾ ਗਿਆ।

ਫਰਜੀ ਦਸਤਾਵੇਜ ਲਗਾ ਕੇ ਨੌਕਰੀ ਪ੍ਰਾਪਤ ਕਰਨ ਵਾਲੇ ਰੋਡਵੇਜ਼ ਦੇ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ

ਫਰਜੀ ਦਸਤਾਵੇਜ ਲਗਾ ਕੇ ਨੌਕਰੀ ਪ੍ਰਾਪਤ ਕਰਨ ਵਾਲੇ ਰੋਡਵੇਜ਼ ਦੇ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ

ਜਾਬ ਰੋਡਵੇਜ ਦੇ ਇਕ ਇੰਸਪੈਕਟਰ ਰੈਂਕ ਦੇ ਇਕ ਅਧਿਕਾਰੀ ਖਿਲਾਫ਼ ਪੜ੍ਹਾਈ ਦੇ ਜਾਅਲੀ ਦਸਤਾਵੇਜ ਲਗਾ ਕੇ ਨੌਕਰੀ ਪ੍ਰਾਪਤ ਕਰਨ ਦੇ ਦੋਸ਼ਾਂ ਤਹਿਤ ਮੁਖ ਮੰਤਰੀ ਪੰਜਾਬ, ਡਾਇਰੈਕਟਰ ਵਿਜੀਲੈਂਸ, ਗਵਰਨਰ ਪੰਜਾਬ ਸਣੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਰੋਡਵੇਜ ਦੇ ਸੇਵਾਮੁਕਤ ਇੰਸਪੈਕਟਰ ਮਲਕੀਤ ਸਿੰਘ ਬਰਨਾਲਾ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਪਿੰਡ ਭੋਤਨਾ ਦੇ ਖੇਡ ਮੈਦਾਨ ਤੋਂ ਰਾਂਚੀ ਤਕ ਦਾ ਸਫ਼ਰ: ਮਜ਼ਦੂਰ ਦੀ ਧੀ ਦਿਲਪ੍ਰੀਤ ਕੌਰ ਦੀ ਕੌਮੀ ਹਾਕੀ ਟੀਮ ’ਚ ਚੋਣ

ਪਿੰਡ ਭੋਤਨਾ ਦੇ ਖੇਡ ਮੈਦਾਨ ਤੋਂ ਰਾਂਚੀ ਤਕ ਦਾ ਸਫ਼ਰ: ਮਜ਼ਦੂਰ ਦੀ ਧੀ ਦਿਲਪ੍ਰੀਤ ਕੌਰ ਦੀ ਕੌਮੀ ਹਾਕੀ ਟੀਮ ’ਚ ਚੋਣ

ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦੀ ਹੋਣਹਾਰ ਧੀ ਦਿਲਪ੍ਰੀਤ ਕੌਰ ਨੇ ਆਪਣੀ ਮਿਹਨਤ ਤੇ ਜਜ਼ਬੇ ਸਦਕਾ ਖੇਡ ਜਗਤ ’ਚ ਵੱਡੀ ਮੱਲ ਮਾਰੀ ਹੈ। ਮਹਿਜ਼ 16 ਸਾਲ ਦੀ ਉਮਰ ’ਚ ਦਿਲਪ੍ਰੀਤ ਦੀ ਚੋਣ 1 ਅਪਰੈਲ ਤੋਂ ਰਾਂਚੀ  ਵਿਖੇ ਸ਼ੁਰੂ ਹੋ ਰਹੀ ਸਬ-ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ’ਚ ਹੋਈ ਹੈ।

ਬਰਨਾਲਾ ਜ਼ਿਲ੍ਹੇ ’ਚ ਪੈਟਰੋਲ, ਡੀਜ਼ਲ ਤੇ ਐੱਲਪੀਜੀ ਦੀ ਸਪਲਾਈ ਨਿਰਵਿਘਨ: ਡੀਸੀ

ਬਰਨਾਲਾ ਜ਼ਿਲ੍ਹੇ ’ਚ ਪੈਟਰੋਲ, ਡੀਜ਼ਲ ਤੇ ਐੱਲਪੀਜੀ ਦੀ ਸਪਲਾਈ ਨਿਰਵਿਘਨ: ਡੀਸੀ

ਡੀਸੀ ਹਰਪ੍ਰੀਤ ਸਿੰਘ ਆਈਏਐੱਸ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਆਇਆ ਹੈ ਕਿ ਖਾੜੀ ਖਿੱਤੇ ’ਚ ਜੰਗੀ ਤਣਾਅ ਦੇ ਮੱਦੇਨਜ਼ਰ ਅਫਵਾਹਾਂ ਫੈਲ ਰਹੀਆਂ ਹਨ। ਜਿਨ੍ਹਾਂ ਕਾਰਨ ਪੈਟਰੋਲ, ਡੀਜ਼ਲ ਤੇ ਐੱਲਪੀਜੀ ਦੀ ਕਮੀ ਬਾਰੇ ਗਲਤ ਜਾਣਕਾਰੀ ਲੋਕਾਂ ’ਚ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਪੈਟਰੋਲ, ਡੀਜ਼ਲ ਤੇ ਐਲਪੀਜੀ ਦੀ ਸਪਲਾਈ ਨਿਰਵਿਘਨ ਹੈ।

ਨਗਰ ਨਿਗਮ ਬਰਨਾਲਾ ਦੀ ਲਾਪਰਵਾਹੀ: ਸੜਕ ਦੇ ਵਿਚਕਾਰ ਪਏ ਸੀਵਰੇਜ ਦੀ ਗੰਦਗੀ ਦੇ ਢੇਰ ਰਾਹਗੀਰਾਂ ਤੇ ਦੁਕਾਨਦਾਰਾਂ ਲਈ ਬਣੇ ਮੁਸੀਬਤ

ਨਗਰ ਨਿਗਮ ਬਰਨਾਲਾ ਦੀ ਲਾਪਰਵਾਹੀ: ਸੜਕ ਦੇ ਵਿਚਕਾਰ ਪਏ ਸੀਵਰੇਜ ਦੀ ਗੰਦਗੀ ਦੇ ਢੇਰ ਰਾਹਗੀਰਾਂ ਤੇ ਦੁਕਾਨਦਾਰਾਂ ਲਈ ਬਣੇ ਮੁਸੀਬਤ

ਨਗਰ ਨਿਗਮ ਬਰਨਾਲਾ ਦੀ ਕਥਿਤ ਲਾਪਰਵਾਹੀ ਕਾਰਨ ਸ਼ਹਿਰ ਦੇ ਬੱਸ ਸਟੈਂਡ ਤੋਂ ਮੰਡੀ ਰੋਡ ਤਕ ਦੇ ਇਲਾਕੇ ’ਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਸੜਕ ਦੇ ਵਿਚਕਾਰ ਪਏ ਗੰਦਗੀ ਦੇ ਢੇਰਾਂ ਨੇ ਨਾ ਸਿਰਫ਼ ਦੁਕਾਨਦਾਰਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ।

error: Content is protected !!