ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਨਗਰ ਨਿਗਮ ਬਰਨਾਲਾ ਦੀ ਲਾਪਰਵਾਹੀ: ਸੜਕ ਦੇ ਵਿਚਕਾਰ ਪਏ ਸੀਵਰੇਜ ਦੀ ਗੰਦਗੀ ਦੇ ਢੇਰ ਰਾਹਗੀਰਾਂ ਤੇ ਦੁਕਾਨਦਾਰਾਂ ਲਈ ਬਣੇ ਮੁਸੀਬਤ

ਨਗਰ ਨਿਗਮ ਬਰਨਾਲਾ ਦੀ ਲਾਪਰਵਾਹੀ: ਸੜਕ ਦੇ ਵਿਚਕਾਰ ਪਏ ਸੀਵਰੇਜ ਦੀ ਗੰਦਗੀ ਦੇ ਢੇਰ ਰਾਹਗੀਰਾਂ ਤੇ ਦੁਕਾਨਦਾਰਾਂ ਲਈ ਬਣੇ ਮੁਸੀਬਤ

ਨਗਰ ਨਿਗਮ ਬਰਨਾਲਾ ਦੀ ਕਥਿਤ ਲਾਪਰਵਾਹੀ ਕਾਰਨ ਸ਼ਹਿਰ ਦੇ ਬੱਸ ਸਟੈਂਡ ਤੋਂ ਮੰਡੀ ਰੋਡ ਤਕ ਦੇ ਇਲਾਕੇ ’ਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਸੜਕ ਦੇ ਵਿਚਕਾਰ ਪਏ ਗੰਦਗੀ ਦੇ ਢੇਰਾਂ ਨੇ ਨਾ ਸਿਰਫ਼ ਦੁਕਾਨਦਾਰਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ।
ਨਗਰ ਨਿਗਮ ਬਰਨਾਲਾ ਦੀ ਲਾਪਰਵਾਹੀ: ਸੜਕ ਦੇ ਵਿਚਕਾਰ ਪਏ ਸੀਵਰੇਜ ਦੀ ਗੰਦਗੀ ਦੇ ਢੇਰ ਰਾਹਗੀਰਾਂ ਤੇ ਦੁਕਾਨਦਾਰਾਂ ਲਈ ਬਣੇ ਮੁਸੀਬਤ

ਬਰਨਾਲਾ ਬਿਊਰੋ 31 ਮਾਰਚ

                ਨਗਰ ਨਿਗਮ ਬਰਨਾਲਾ ਦੀ ਕਥਿਤ ਲਾਪਰਵਾਹੀ ਕਾਰਨ ਸ਼ਹਿਰ ਦੇ ਬੱਸ ਸਟੈਂਡ ਤੋਂ ਮੰਡੀ ਰੋਡ ਤਕ ਦੇ ਇਲਾਕੇ ’ਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਸੜਕ ਦੇ ਵਿਚਕਾਰ ਪਏ ਗੰਦਗੀ ਦੇ ਢੇਰਾਂ ਨੇ ਨਾ ਸਿਰਫ਼ ਦੁਕਾਨਦਾਰਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਸਗੋਂ ਇਥੋਂ ਗੁਜ਼ਰਨ ਵਾਲੇ ਵਾਹਨ ਚਾਲਕਾਂ ਲਈ ਵੀ ਇਹ ਰਸਤਾ ਹੱਡ-ਭੰਨਵੀਂ ਮੁਸੀਬਤ ਸਾਬਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਬੱਸ ਸਟੈਂਡ ਤੇ ਦਾਣਾ ਮੰਡੀ ਨੂੰ ਜੋੜਨ ਵਾਲੀ ਮੁੱਖ ਸੜਕ ‘ਤੇ ਸੀਵਰੇਜ ਦੀ ਅੰਦਰੂਨੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਇਸ ਨਾਲ ਨਿਕਾਸੀ ਪ੍ਰਬੰਧਾਂ ’ਚ ਕੁਝ ਸੁਧਾਰ ਦੀ ਉਮੀਦ ਸੀ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।

                    ਪਰ ਸੀਵਰੇਜ ’ਚੋਂ ਨਿਕਲੀ ਗਿੱਲੀ ਗੰਦਗੀ ਤੇ ਗਾਰ ਨੂੰ ਤੁਰੰਤ ਚੁੱਕਣ ਦੀ ਬਜਾਏ ਹੌਦੀਆਂ ਦੇ ਆਲੇ-ਦੁਆਲੇ ਸੜਕ ਦੇ ਵਿਚਕਾਰ ਹੀ ਢੇਰ ਦੇ ਰੂਪ ’ਚ ਛੱਡ ਦਿੱਤਾ। ਸੜਕ ਦੇ ਵਿਚਕਾਰ ਪਈ ਇਸ ਗੰਦਗੀ ਕਾਰਨ ਉੱਠ ਰਹੀ ਅਸਹਿ ਬਦਬੂ ਨੇ ਸਥਾਨਕ ਦੁਕਾਨਦਾਰਾਂ ਲਈ ਆਪਣੀਆਂ ਦੁਕਾਨਾਂ ਅੰਦਰ ਬੈਠਣਾ ਵੀ ਦੁੱਭਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬਦਲਦੇ ਮੌਸਮ ਨੇ ਸਥਿਤੀ ਹੋਰ ਵੀ ਗੰਭੀਰ ਕਰ ਦਿੱਤੀ ਹੈ। ਮੀਂਹ ਪੈਣ ਕਾਰਨ ਇਹ ਗੰਦਗੀ ਸੜਕ ‘ਤੇ ਫੈਲ ਕੇ ਤਿਲਕਣ ਪੈਦਾ ਕਰ ਰਹੀ ਹੈ। ਜਿਸ ਕਾਰਨ ਕਈ ਦੋਪਹੀਆ ਵਾਹਨ ਚਾਲਕ ਡਿੱਗ ਕੇ ਚੋਟਿਲ ਹੋ ਚੁੱਕੇ ਹਨ। ਦੂਜੇ ਪਾਸੇ ਧੁੱਪ ਨਿਕਲਣ ‘ਤੇ ਇਹੀ ਗੰਦਗੀ ਸੁੱਕ ਕੇ ਮਿੱਟੀ ਦੇ ਰੂਪ ’ਚ ਉੱਡਦੀ ਹੈ। ਜੋ ਰਾਹਗੀਰਾਂ ਦੇ ਸਾਹ ਤੇ ਅੱਖਾਂ ਲਈ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ। ਮੰਡੀ ਰੋਡ ‘ਤੇ ਆਵਾਜਾਈ ਦਾ ਭਾਰੀ ਦਬਾਅ ਰਹਿੰਦਾ ਹੈ। ਪਰ ਸੜਕ ਦੇ ਵਿਚਕਾਰ ਪਏ ਇਹ ਢੇਰ ਹਾਦਸਿਆਂ ਨੂੰ ਸਿੱਧਾ ਸੱਦਾ ਦੇ ਰਹੇ ਹਨ। ਵਾਹਨਾਂ ਦੇ ਟਾਇਰਾਂ ਨਾਲ ਲੱਗ ਕੇ ਇਹ ਗੰਦਗੀ ਪੂਰੀ ਸੜਕ ‘ਤੇ ਖਿੱਲਰ ਰਹੀ ਹੈ। ਜਿਸ ਨਾਲ ਆਲਾ-ਦੁਆਲਾ ਬੇਹੱਦ ਗੰਦਾ ਹੋ ਗਿਆ ਹੈ। ਰਾਹਗੀਰਾਂ ਨੂੰ ਇਨ੍ਹਾਂ ਢੇਰਾਂ ਤੋਂ ਬਚਣ ਲਈ ਵਾਹਨਾਂ ਨੂੰ ਸੜਕ ਦੀਆਂ ਸਈਡਾਂ ਤੋਂ ਲੰਘਣਾ ਪੈ ਰਿਹਾ ਹੈ। ਜਿਸ ਕਾਰਨ ਜਾਮ ਵਰਗੀ ਸਥਿਤੀ ਬਣੀ ਜਾਂਦੀ ਹੈ। ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਤੁਰੰਤ ਹਰਕਤ ’ਚ ਆਵੇ ਤੇ ਇਸ ਗੰਦਗੀ ਨੂੰ ਹਟਾ ਕੇ ਲੋਕਾਂ ਨੂੰ ਰਾਹਤ ਪਹੁੰਚਾਏ।

ਅਧਿਕਾਰੀਆਂ ਨੇ ਵੱਟੀ ਚੁੱਪ: ਨਹੀਂ ਚੁੱਕਿਆ ਫੋਨ

                  ਲੋਕਾਂ ਨੂੰ ਦਰਪੇਸ਼ ਇਸ ਵੱਡੀ ਸਮੱਸਿਆ ਸਬੰਧੀ ਜਦੋਂ ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਵਿਸ਼ਾਲਦੀਪ ਬਾਂਸਲ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਵਾਰ-ਵਾਰ ਫੋਨ ਕੀਤੇ ਜਾਣ ਦੇ ਬਾਵਜੂਦ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਅਧਿਕਾਰੀਆਂ ਦੀ ਅਜਿਹੀ ਬੇਰੁਖ਼ੀ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤਕ ਗੰਦਗੀ ਦੇ ਢੇਰ ਜਿਉਂ ਦੇ ਤਿਉਂ ਸੜਕ ‘ਤੇ ਪਏ ਸਨ ਤੇ ਲੋਕ ਪ੍ਰੇਸ਼ਾਨੀ ਦੇ ਆਲਮ ’ਚੋਂ ਗੁਜ਼ਰ ਰਹੇ ਸਨ।

ਹੋਰ ਨਵੀਆਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ    ਬਰਨਾਲਾ ਦੇ ਢਿਲੋਂ ਨਗਰ ਦੇ ਰਿਹਾਇਸ਼ੀ ਇਲਾਕੇ ’ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼; ਸੰਚਾਲਕ ਔਰਤ ਸਣੇ 4 ਗ੍ਰਿਫ਼ਤਾਰ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 2 7
Users Today : 118
Users Yesterday : 59
Users Last 7 days : 338

ਰਾਸ਼ੀਫਲ

error: Content is protected !!