ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮਸ਼੍ਰੀ ਰਾਜਿੰਦਰ ਗੁਪਤਾ ਗਏ ਅਮਰੀਕਾ; ਜਲਦ ਹੋਵੇਗੀ ਦਿਲ ਦੀ ਤੀਜੀ ਸਰਜਰੀ

ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮਸ਼੍ਰੀ ਰਾਜਿੰਦਰ ਗੁਪਤਾ ਗਏ ਅਮਰੀਕਾ; ਜਲਦ ਹੋਵੇਗੀ ਦਿਲ ਦੀ ਤੀਜੀ ਸਰਜਰੀ

ਪੰਜਾਬ ਦੇ ਉੱਘੇ ਉਦਯੋਗਪਤੀ ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ।
ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮਸ਼੍ਰੀ ਰਾਜਿੰਦਰ ਗੁਪਤਾ ਗਏ ਅਮਰੀਕਾ; ਜਲਦ ਹੋਵੇਗੀ ਦਿਲ ਦੀ ਤੀਜੀ ਸਰਜਰੀ

ਬਰਨਾਲਾ ਬਿਊਰੋ 31 ਮਾਰਚ  

          ਪੰਜਾਬ ਦੇ ਉੱਘੇ ਉਦਯੋਗਪਤੀ ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪਦਮਸ਼੍ਰੀ ਗੁਪਤਾ ਇਸ ਸਮੇਂ ਅਮਰੀਕਾ ’ਚ ਹਨ। ਜਿਥੇ ਆਉਣ ਵਾਲੇ ਕੁਝ ਦਿਨਾਂ ’ਚ ਉਨ੍ਹਾਂ ਦੀ ਦਿਲ ਦੀ ਤੀਜੀ ਸਰਜਰੀ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਰਾਜਿੰਦਰ ਗੁਪਤਾ ਆਪਣੇ ਰੁਟੀਨ ਮੈਡੀਕਲ ਚੈੱਕਅੱਪ ਲਈ ਅਮਰੀਕਾ ਦੇ ਵਿਸ਼ਵ ਪ੍ਰਸਿੱਧ ਕਲੀਵਲੈਂਡ ਕਲੀਨਿਕ ਗਏ ਸਨ। ਇਸ ਉੱਚ-ਪੱਧਰੀ ਮੈਡੀਕਲ ਸੰਸਥਾ ’ਚ ਜਦੋਂ ਉਨ੍ਹਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ ਤਾਂ ਮਾਹਿਰ ਡਾਕਟਰਾਂ ਨੇ ਉਨ੍ਹਾਂ ਨੂੰ ਇਕ ਨਵੇਂ ‘ਕਾਰਡਿਯਕ ਪ੍ਰੋਸੀਜਰ‘ਦੀ ਸਲਾਹ ਦਿੱਤੀ। ਸੂਤਰਾਂ ਅਨੁਸਾਰ ਮਹੱਤਵਪੂਰਨ ਸਰਜਰੀ ਇਸੇ ਹਫ਼ਤੇ ਦੌਰਾਨ ਹੋ ਸਕਦੀ ਹੈ। ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮਾਂ ਹਸਪਤਾਲ ’ਚ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਡਾਕਟਰਾਂ ਅਨੁਸਾਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਿਹਤਯਾਬ ਹੋਣ ਲਈ ਲਗਭਗ ਤਿੰਨ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਇਸ ਸਮੇਂ ਦੌਰਾਨ ਉਨ੍ਹਾਂ ਦੀ ਰਿਕਵਰੀ ਨੂੰ ਯਕੀਨੀ ਬਣਾਉਣ ਲਈ ਉਹ ਅਮਰੀਕਾ ’ਚ ਹੀ ਰਹਿਣਗੇ। ਇਸ ਔਖੀ ਘੜੀ ’ਚ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਮੌਜੂਦ ਹੈ। ਉਨ੍ਹਾਂ ਦੀ ਪਤਨੀ, ਪੁੱਤਰ ਤੇ ਧੀ ਉਨ੍ਹਾਂ ਦੀ ਦੇਖਭਾਲ ਲਈ ਅਮਰੀਕਾ ’ਚ ਹੀ ਹਨ। ਇਸ ਦੇ ਨਾਲ ਹੀ ਭਾਰਤ ਸਰਕਾਰ ਵੀ ਪੂਰੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਅਮਰੀਕਾ ਸਥਿਤ ਭਾਰਤੀ ਕੌਂਸਲੇਟ ਦਾ ਦਫ਼ਤਰ ਲਗਾਤਾਰ ਪਰਿਵਾਰ ਦੇ ਸੰਪਰਕ ’ਚ ਹੈ ਤੇ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਤੇ ਤਾਲਮੇਲ ਮੁਹੱਈਆ ਕਰਵਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਜਿੰਦਰ ਗੁਪਤਾ ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਦੋ ਸਫਲ ਸਰਜਰੀਆਂ ਸਾਲ 2002 ਤੇ 2009 ’ਚ ਹੋ ਚੁੱਕੀਆਂ ਹਨ। ਇਕ ਸਫਲ ਉਦਯੋਗਪਤੀ ਵਜੋਂ ਪੰਜਾਬ ਤੇ ਦੇਸ਼ ਦੀ ਆਰਥਿਕਤਾ ’ਚ ਵੱਡਾ ਯੋਗਦਾਨ ਪਾਉਣ ਵਾਲੇ ਪਦਮਸ਼੍ਰੀ ਗੁਪਤਾ ਦੀ ਚੰਗੀ ਸਿਹਤ ਲਈ ਉਨ੍ਹਾਂ ਦੇ ਚਾਹੁਣ ਵਾਲਿਆਂ ਤੇ ਟ੍ਰਾਈਡੈਂਟ ਗਰੁੱਪ ਦੇ ਹਜ਼ਾਰਾਂ ਮੁਲਾਜ਼ਮਾਂ ਵਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

ਪਦਮਸ਼੍ਰੀ ਗੁਪਤਾ ਦੀ ਤੰਦਰੁਸਤੀ ਲਈ ਹਰ ਪਾਸੇ ਜਾਰੀ ਦੁਆਵਾਂ ਦਾ ਦੌਰ

ਟ੍ਰਾਈਡੈਂਟ ਗਰੁੱਪ ਰਾਹੀਂ ਪੰਜਾਬ ਸਣੇ ਹੋਰਨਾਂ ਸੂਬਿਆਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੇ ਤੇ ਹਮੇਸ਼ਾ ਲੋਕ-ਭਲਾਈ ਕਾਰਜਾਂ ’ਚ ਮੋਹਰੀ ਰਹਿਣ ਵਾਲੇ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਤੰਦਰੁਸਤੀ ਲਈ ਹੁਣ ਹਰ ਪਾਸੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਨਜ਼ਦੀਕੀਆਂ ਤੇ ਸ਼ੁਭਚਿੰਤਕਾਂ ਦਾ ਕਹਿਣਾ ਹੈ ਕਿ ਪਦਮਸ਼੍ਰੀ ਗੁਪਤਾ ਨੇ ਹਮੇਸ਼ਾ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕੀਤਾ ਹੈ ਤੇ ਉਮੀਦ ਹੈ ਕਿ ਉਹ ਇਸ ਵਾਰ ਵੀ ਦਿਲ ਦੀ ਇਸ ਜਟਿਲ ਸਰਜਰੀ ਤੋਂ ਬਾਅਦ ਜਲਦ ਸਿਹਤਯਾਬ ਹੋ ਕੇ ਦੇਸ਼ ਵਾਪਸ ਪਰਤਣਗੇ। ਟ੍ਰਾਈਡੈਂਟ ਪਰਿਵਾਰ ਦੇ ਮੈਂਬਰਾਂ ਤੇ ਦੇਸ਼ ਵਾਸੀਆਂ ਵਲੋਂ ਉਨ੍ਹਾਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਧਾਰਮਿਕ ਅਸਥਾਨਾਂ ‘ਤੇ ਅਰਦਾਸਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਆਪਣੀ ਦ੍ਰਿੜ ਇੱਛਾ ਸ਼ਕਤੀ ਲਈ ਜਾਣੇ ਜਾਂਦੇ ਪਦਮਸ਼੍ਰੀ ਗੁਪਤਾ

ਪਦਮਸ਼੍ਰੀ ਰਾਜਿੰਦਰ ਗੁਪਤਾ ਸਿਰਫ਼ ਇਕ ਸਫਲ ਉਦਯੋਗਪਤੀ ਹੀ ਨਹੀਂ। ਸਗੋਂ ਉਹ ਆਪਣੀ ਦ੍ਰਿੜ ਇੱਛਾ ਸ਼ਕਤੀ ਲਈ ਵੀ ਜਾਣੇ ਜਾਂਦੇ ਹਨ। ਸਾਲ 2002 ਤੇ 2009 ’ਚ ਦਿਲ ਦੀਆਂ ਸਰਜਰੀਆਂ ਤੋਂ ਬਾਅਦ ਵੀ ਉਨ੍ਹਾਂ ਨੇ ਜਿਸ ਤਰ੍ਹਾਂ ਮੁੜ ਉੱਠ ਕੇ ਟ੍ਰਾਈਡੈਂਟ ਗਰੁੱਪ ਨੂੰ ਵਿਸ਼ਵ ਪੱਧਰ ‘ਤੇ ਸਥਾਪਿਤ ਕੀਤਾ। ਉਹ ਹਰ ਕਿਸੇ ਲਈ ਪ੍ਰੇਰਨਾਦਾਇਕ ਹੈ। ਭਾਵੇਂ ਇਸ ਵਾਰ ਇਹ ਉਨ੍ਹਾਂ ਦੀ ਤੀਜੀ ਸਰਜਰੀ ਹੈ। ਪਰ ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਪਦਮਸ਼੍ਰੀ ਗੁਪਤਾ ਦਾ ਮਨੋਬਲ ਹਮੇਸ਼ਾ ਵਾਂਗ ਉੱਚਾ ਹੈ। ਅਮਰੀਕਾ ਦੇ ਕਲੀਵਲੈਂਡ ਕਲੀਨਿਕ ਵਰਗੀ ਅਤਿ-ਆਧੁਨਿਕ ਸਹੂਲਤ ਤੇ ਵਿਸ਼ਵ ਦੇ ਬਿਹਤਰੀਨ ਡਾਕਟਰਾਂ ਦੀ ਨਿਗਰਾਨੀ ਹੇਠ ਹੋਣ ਵਾਲਾ ਇਹ ਆਪ੍ਰੇਸ਼ਨ ਉਨ੍ਹਾਂ ਦੀ ਸਿਹਤ ’ਚ ਮੁੜ ਨਵੀਂ ਰੂਹ ਫੂਕਣ ਲਈ ਅਹਿਮ ਮੰਨਿਆ ਜਾ ਰਿਹਾ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ।     30 ਲੱਖ ਦੀ ਠੱਗੀ: ਪੁੱਤ ਦੇ ਸੁਨਹਿਰੀ ਭਵਿੱਖ ਦੀ ਉਮੀਦ ’ਚ ਆਪਣੀ ਜੀਵਨ ਭਰ ਦੀ ਪੂੰਜੀ ਲਗਾ ਦਿੱਤੀ ਦਾਅ ‘ਤੇ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 2 9
Users Today : 0
Users Yesterday : 120
Users Last 7 days : 340

ਰਾਸ਼ੀਫਲ

error: Content is protected !!