Home » ਪ੍ਰਮੁੱਖ ਖ਼ਬਰਾਂ » ਭਦੌੜ ਹਸਪਤਾਲ ’ਚ ਪੁਰਾਣੇ ਕਮਰਿਆਂ ਦੀ ‘ਲਿਪਾ-ਪੋਚੀ’ ਕਰਕੇ ਬਣਾਇਆ ਮੁਹੱਲਾ ਕਲੀਨਿਕ, ਲੋਕਾਂ ‘ਚ ਭਾਰੀ ਰੋਸ

ਭਦੌੜ ਹਸਪਤਾਲ ’ਚ ਪੁਰਾਣੇ ਕਮਰਿਆਂ ਦੀ ‘ਲਿਪਾ-ਪੋਚੀ’ ਕਰਕੇ ਬਣਾਇਆ ਮੁਹੱਲਾ ਕਲੀਨਿਕ, ਲੋਕਾਂ ‘ਚ ਭਾਰੀ ਰੋਸ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਕ੍ਰਾਂਤੀ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਕਸਬਾ ਭਦੌੜ ਵਿਖੇ ਨਿਕਲਦੀ ਨਜ਼ਰ ਆ ਰਹੀ ਹੈ। ਇੱਥੇ ਕਰੀਬ 50 ਹਜ਼ਾਰ ਦੀ ਆਬਾਦੀ ਨੂੰ ਸਿਹਤ ਸੇਵਾਵਾਂ ਦੇਣ ਲਈ ਬਣਾਈ ਗਈ
[responsivevoice_button voice="Hindi Male"]

ਸਿਹਤ ਸੇਵਾਵਾਂ ਦਾ ਨਿਕਲਿਆ ਜਨਾਜ਼ਾ: 50 ਹਜ਼ਾਰ ਦੀ ਆਬਾਦੀ ਲਈ ਕਰੋੜਾਂ ਦੀ ਇਮਾਰਤ ਬਣੀ ਚਿੱਟਾ ਹਾਥੀ‘, ਰਾਤ ਵੇਲੇ ਹਸਪਤਾਲ ਨੂੰ ਲੱਗਦਾ ਜਿੰਦਰਾ

ਬਰਨਾਲਾ ਬਿਊਰੋ 31 ਮਾਰਚ

               ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਕ੍ਰਾਂਤੀ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਕਸਬਾ ਭਦੌੜ ਵਿਖੇ ਨਿਕਲਦੀ ਨਜ਼ਰ ਆ ਰਹੀ ਹੈ। ਇੱਥੇ ਕਰੀਬ 50 ਹਜ਼ਾਰ ਦੀ ਆਬਾਦੀ ਨੂੰ ਸਿਹਤ ਸੇਵਾਵਾਂ ਦੇਣ ਲਈ ਬਣਾਈ ਗਈ ਕਮਿਊਨਿਟੀ ਹੈਲਥ ਸੈਂਟਰ ਦੀ ਕਰੋੜਾਂ ਰੁਪਏ ਦੀ ਆਲੀਸ਼ਾਨ ਇਮਾਰਤ ਮਹਿਜ਼ ਇੱਕ ਚਿੱਟਾ ਹਾਥੀਸਾਬਤ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਆਬਾਦੀ ਅਤੇ ਵੱਡੀ ਇਮਾਰਤ ਹੋਣ ਦੇ ਬਾਵਜੂਦ, ਪੂਰੇ ਹਸਪਤਾਲ ਦਾ ਦਾਰੋਮਦਾਰ ਸਿਰਫ਼ ਇੱਕੋ ਡਾਕਟਰ ਦੇ ਸਿਰ ਤੇ ਟਿਕਿਆ ਹੋਇਆ ਹੈ। ਇਲਾਕਾ ਨਿਵਾਸੀਆਂ ਚ ਸਰਕਾਰ ਦੀ ਨੀਤੀ ਨੂੰ ਲੈ ਕੇ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਹਸਪਤਾਲ ਚ ਮਾਹਿਰ ਡਾਕਟਰਾਂ ਦੀ ਤਾਇਨਾਤੀ ਕਰਨ ਤੇ 24 ਘੰਟੇ ਐਮਰਜੈਂਸੀ ਸੇਵਾਵਾਂ ਬਹਾਲ ਕਰਨ ਦੀ ਬਜਾਏ ਖਾਨਾਪੂਰਤੀਕਰ ਰਹੀ ਹੈ। ਹਸਪਤਾਲ ਦੇ ਅੰਦਰ ਹੀ ਡਾਕਟਰਾਂ ਦੇ ਰਹਿਣ ਲਈ ਬਣੇ ਪੁਰਾਣੇ ਤੇ ਖਸਤਾ ਹਾਲ ਕਮਰਿਆਂ ਨੂੰ ਰੰਗ-ਰੋਗਨ (ਲਿਪਾ-ਪੋਚੀ) ਕਰਕੇ ਉੱਥੇ ਨਵਾਂ ਆਮ ਆਦਮੀ ਕਲੀਨਿਕਖੋਲ੍ਹ ਦਿੱਤਾ ਗਿਆ ਹੈ।

 ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।    ਪਿੰਡ ਠੁੱਲੀਵਾਲ ਵਿਖੇ ਵਾਪਰੀ ਇਸ ਘਟਨਾ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।

ਲੋਕ ਸਵਾਲ ਕਰ ਰਹੇ ਹਨ ਕਿ ਜਦੋਂ ਪਹਿਲਾਂ ਹੀ ਕਰੋੜਾਂ ਦੀ ਇਮਾਰਤ ਮੌਜੂਦ ਹੈ ਤਾਂ ਪਿਛਲੇ   ਪਾਸੇ ਗਲੀਆਂ ਚ ਨਵੇਂ ਕਲੀਨਿਕ ਦੇ ਨਾਮ ਤੇ ਡਰਾਮਾ ਕਰਨ ਦੀ ਕੀ ਲੋੜ ਸੀ? ਕਦੇ 24 ਘੰਟੇ ਸੇਵਾਵਾਂ ਦੇਣ ਵਾਲਾ ਇਹ ਹਸਪਤਾਲ ਹੁਣ ਸਿਰਫ਼ ਇਕ ਪਾਰਟ-ਟਾਈਮਸੈਂਟਰ ਬਣ ਕੇ ਰਹਿ ਗਿਆ ਹੈ। ਮੌਜੂਦਾ ਡਾਕਟਰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤਕ ਮਰੀਜ਼ ਦੇਖਦੇ ਹਨ। ਜਿਸ ਤੋਂ ਬਾਅਦ ਹਸਪਤਾਲ ਦੇ ਗੇਟਾਂ ਨੂੰ ਜਿੰਦਰੇ ਜੜ ਦਿੱਤੇ ਜਾਂਦੇ ਹਨ। ਨਵਾਂ ਬਣਿਆ ਮੁਹੱਲਾ ਕਲੀਨਿਕ ਵੀ ਦੁਪਹਿਰ ਤਕ ਹੀ ਸੀਮਤ ਹੈ। ਅਜਿਹੇ ਚ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇਕਰ ਦੁਪਹਿਰ ਤੋਂ ਬਾਅਦ ਜਾਂ ਅੱਧੀ ਰਾਤ ਨੂੰ ਕਿਸੇ ਨੂੰ ਮੈਡੀਕਲ ਐਮਰਜੈਂਸੀ ਹੋਵੇ ਤਾਂ ਭਦੌੜ ਦੇ ਲੋਕ ਕਿੱਥੇ ਜਾਣਗੇ? ਮਰੀਜ਼ਾਂ ਨੂੰ ਮਜਬੂਰਨ ਬਰਨਾਲਾ ਜਾਂ ਲੁਧਿਆਣਾ ਵਰਗੇ ਦੂਰ-ਦੁਰਾਡੇ ਸ਼ਹਿਰਾਂ ਦੇ ਨਿੱਜੀ ਹਸਪਤਾਲਾਂ ਵੱਲ ਭੱਜਣਾ ਪੈਂਦਾ ਹੈ। ਜੋ ਕਿ ਗਰੀਬ ਵਰਗ ਦੀ ਜੇਬ ਤੇ ਭਾਰੀ ਪੈਂਦਾ ਹੈ।

ਰੰਗ ਬਦਲਣ ਦੀ ਬਜਾਏ ਡਾਕਟਰਾਂ ਦੀ ਘਾਟ ਪੂਰੀ ਕਰੇ ਸਰਕਾਰ: ਐਡਵੋਕੇਟ ਰਾਹੀ

ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਸਰਕਾਰ ਸਿਰਫ਼ ਇਮਾਰਤਾਂ ਦੇ ਰੰਗ ਬਦਲ ਕੇ ਸੋਸ਼ਲ ਮੀਡੀਆ ਤੇ ਵਾਹ-ਵਾਹੀ ਖੱਟ ਰਹੀ ਹੈ। ਜਦਕਿ ਜ਼ਮੀਨੀ ਹਕੀਕਤ ਚ ਮਰੀਜ਼ਾਂ ਨੂੰ ਪੈਰਾਸੀਟਾਮੋਲ ਦੀ ਗੋਲੀ ਲਈ ਵੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸੀਐੱਚਸੀ ਭਦੌੜ ਚ ਗਾਇਨੀਕੋਲੋਜਿਸਟ, ਸਰਜਨ ਤੇ ਹੋਰ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ। ਇਥੋਂ ਤਕ ਕਿ ਲੈਬ ਟੈਸਟਾਂ ਤੇ ਐਕਸ-ਰੇਅ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਸਟਾਫ਼ ਦੀ ਘਾਟ ਕਾਰਨ ਪ੍ਰਭਾਵਿਤ ਹੋ ਰਹੀਆਂ ਹਨ।

ਲਿੱਪਾ ਪੋਚੀ ਵਾਲੇ ਬਦਲਾਅ ਦੀ ਨਹੀਂ ਹੈ ਲੋੜ: ਬੀਬੀ ਸਹੋਤਾ

ਪੰਜਾਬ ਮਹਿਲਾ ਕਾਂਗਰਸ ਹਲਕਾ ਭਦੌੜ ਦੀ ਸੀਨੀਅਰ ਆਗੂ ਬੀਬੀ ਮਲਕੀਤ ਕੌਰ ਸਹੋਤਾ ਨੇ ਕਿਹਾ ਕਿ ਭਦੌੜ ਹਸਪਤਾਲ ਚ ਲੋੜੀਂਦੇ ਡਾਕਟਰਾਂ ਦੀ ਤਾਇਨਾਤੀ ਤੇ 24 ਘੰਟੇ ਐਮਰਜੈਂਸੀ ਸੇਵਾਵਾਂ ਸ਼ੁਰੂ ਕੀਤੇ ਜਾਣ ਦੀ ਲੋੜ ਸੀ, ਪਰ ਇਹ ਬਦਲਾਅ ਵਾਲੀ ਸਰਕਾਰ ਨੇ ਲਿੱਪਾ ਪੋਚੀ ਕਰਕੇ ਸਿਹਤ ਕ੍ਰਾਂਤੀ ਲਿਆਂਦੀ ਜਾ ਰਹੀ ਹੈ। ਜਿਸਦੀ ਕਦੇ ਲੋਕਾਂ ਨੇ ਮੰਗ ਹੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਹਲਕਾ ਭਦੌੜ ਦੇ ਲੋਕਾਂ ਨੂੰ ਅਜਿਹੇ ਬਦਲਾਅ ਦੀ ਲੋੜ ਨਹੀਂ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   ਪੀਐੱਮ ਸ਼੍ਰੀ ਸਕੂਲਾਂ ਦੇ ਲਰਨਿੰਗ ਅਚੀਵਮੇਂਟ ਸਰਵੇ ਦੇ ਨਤੀਜਿਆਂ ਸੰਬੰਧੀ ਮੀਟਿੰਗ ਆਯੋਜਿਤ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 4
Users Today : 4
Users Yesterday : 26
Users Last 7 days : 229

ਰਾਸ਼ੀਫਲ