Home » ਪ੍ਰਮੁੱਖ ਖ਼ਬਰਾਂ » ਤਪਾ ਪੁਲਿਸ ਨੇ ਭੁੱਕੀ ਚੂਰਾ ਪੋਸਤ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼: ਤਿੰਨ ਖਿਲਾਫ ਮਾਮਲਾ ਦਰਜ

ਤਪਾ ਪੁਲਿਸ ਨੇ ਭੁੱਕੀ ਚੂਰਾ ਪੋਸਤ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼: ਤਿੰਨ ਖਿਲਾਫ ਮਾਮਲਾ ਦਰਜ

ਥਾਣਾ ਤਪਾ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਭੁੱਕੀ ਚੂਰਾ ਪੋਸਤ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਭੁੱਕੀ ਪੋਸਤ ਸਣੇ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ ਹੈ। ਥਾਣਾ ਤਪਾ ਦੇ ਇੰਚਾਰਜ ਸ਼ਰੀਫ਼ ਖਾਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤਹਿਤ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ 'ਚ ਜਦ ਏਐਸਆਈ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਤਾਜੋਕੇ-ਕੈਂਚੀਆਂ ਤਪਾ ਇਲਾਕੇ ’ਚ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ।
ਤਪਾ ਪੁਲਿਸ ਨੇ ਭੁੱਕੀ ਚੂਰਾ ਪੋਸਤ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼: ਤਿੰਨ ਖਿਲਾਫ ਮਾਮਲਾ ਦਰਜ
[responsivevoice_button voice="Hindi Male"]

ਬਰਨਾਲਾ ਬਿਊਰੋ 16 ਮਾਰਚ

ਥਾਣਾ ਤਪਾ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਭੁੱਕੀ ਚੂਰਾ ਪੋਸਤ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਭੁੱਕੀ ਪੋਸਤ ਸਣੇ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ ਹੈ। ਥਾਣਾ ਤਪਾ ਦੇ ਇੰਚਾਰਜ ਸ਼ਰੀਫ਼ ਖਾਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤਹਿਤ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ‘ਚ ਜਦ ਏਐਸਆਈ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਤਾਜੋਕੇ-ਕੈਂਚੀਆਂ ਤਪਾ ਇਲਾਕੇ ’ਚ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਮੁਖਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਸੁਖਵਿੰਦਰ ਸਿੰਘ ਵਾਸੀ ਘੁੰਨਸ, ਹੈਪੀ ਵਾਸੀ ਘੁੰਨਸ ਤੇ ਮੋਹਨੀ ਵਾਸੀ ਹੰਡਿਆਇਆ ਨੇ ਇਕ ਗਿਰੋਹ ਬਣਾਇਆ ਹੋਇਆ ਹੈ। ਇਹ ਲੋਕ ਬਾਹਰਲੇ ਰਾਜਾਂ ਤੋਂ ਸਸਤੇ ਭਾਅ ’ਤੇ ਭੁੱਕੀ ਚੂਰਾ ਪੋਸਤ ਲਿਆ ਕੇ ਇਲਾਕੇ ’ਚ ਮਹਿੰਗੇ ਭਾਅ ‘ਤੇ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਮੁਖਬਰ ਅਨੁਸਾਰ ਸੁਖਵਿੰਦਰ ਸਿੰਘ ਆਪਣੇ ਟਰਾਲਾ ਰਾਹੀਂ ਬਾਹਰਲੇ ਰਾਜਾਂ ਤੋਂ ਸਮਾਨ ਦੇ ਨਾਲ ਲੁਕਾ ਕੇ ਭਾਰੀ ਮਾਤਰਾ ’ਚ ਭੁੱਕੀ ਚੂਰਾ ਪੋਸਤ ਲਿਆਉਂਦਾ ਹੈ ਤੇ ਉਸ ਦਾ ਹੈਲਪਰ ਹੈਪੀ ਉਸਦੀ ਮਦਦ ਕਰਦਾ ਹੈ। ਦੋਵੇਂ ਵਿਅਕਤੀ ਇਹ ਨਸ਼ੀਲਾ ਸਮਾਨ ਮੋਹਨੀ ਨੂੰ ਸਪਲਾਈ ਕਰਦੇ ਹਨ। ਜੋ ਇਸਨੂੰ ਅੱਗੇ ਵੇਚਦਾ ਹੈ ਤੇ ਮੋਹਨੀ ਆਪਣੀ ਕਾਰ ’ਚ ਇਹ ਨਸ਼ੀਲਾ ਸਮਾਨ ਲੈਣ ਲਈ ਤਪਾ ਨੇੜੇ ਡਰੇਨ ਪਟੜੀ ਪਹੁੰਚਿਆ ਹੋਇਆ ਸੀ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੁਖਵਿੰਦਰ ਸਿੰਘ, ਹੈਪੀ ਤੇ ਮੋਹਨੀ ਖਿਲਾਫ ਐਨਡੀਪੀਐਸ ਐਕਟ ਹੇਠ ਮਾਮਲਾ ਦਰਜ ਕਰ ਲਿਆ ਹੈ। ਥਾਣਾ ਤਪਾ ਪੁਲਿਸ ਵਲੋਂ ਇਸ ਮਾਮਲੇ ਦੀ ਅਗਲੀ ਤਫਤੀਸ਼ ਏਐਸਆਈ ਰਣਜੀਤ ਸਿੰਘ ਨੂੰ ਸੌਂਪੀ ਗਈ ਹੈ। ਪੁਲਿਸ ਵਲੋਂ ਨਾਮਜਦ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਦੋ ਕੁਇੰਟਲ ਭੁੱਕੀ ਵੀ ਬਰਾਮਦ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ          ਮਿਡਿਲ ਈਸਟ ‘ਚ ਵਧਿਆ ਤਣਾਅ, ਲੋਕਾਂ ‘ਚ ਮੱਚਿਆ ਹਾਹਾਕਾਰ; ਸਿਟੀਬੈਂਕ ਦੁਬਈ ਟਾਵਰ ‘ਤੇ ਈਰਾਨ ਦਾ ਡਰੋਨ ਹਮਲਾ!

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 9
Users Today : 9
Users Yesterday : 26
Users Last 7 days : 234

ਰਾਸ਼ੀਫਲ