ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਮਿਡਿਲ ਈਸਟ ‘ਚ ਵਧਿਆ ਤਣਾਅ, ਲੋਕਾਂ ‘ਚ ਮੱਚਿਆ ਹਾਹਾਕਾਰ; ਸਿਟੀਬੈਂਕ ਦੁਬਈ ਟਾਵਰ ‘ਤੇ ਈਰਾਨ ਦਾ ਡਰੋਨ ਹਮਲਾ!

ਮਿਡਿਲ ਈਸਟ ‘ਚ ਵਧਿਆ ਤਣਾਅ, ਲੋਕਾਂ ‘ਚ ਮੱਚਿਆ ਹਾਹਾਕਾਰ; ਸਿਟੀਬੈਂਕ ਦੁਬਈ ਟਾਵਰ ‘ਤੇ ਈਰਾਨ ਦਾ ਡਰੋਨ ਹਮਲਾ!

ਮਿਡਿਲ ਈਸਟ 'ਚ ਵਧ ਰਹੇ ਸੰਘਰਸ਼ ਦੇ ਦੌਰਾਨ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਜਿਸ ਕਾਰਨ ਲੋਕਾਂ ਦੀ ਚਿੰਤਾ ਵੱਧ ਗਈ ਹੈ। ਦੱਸ ਦੇਈਏ ਕਿ ਈਰਾਨ ਵੱਲੋਂ ਦੁਬਈ 'ਚ ਸਥਿਤ ਸਿਟੀਬੈਂਕ ਦੇ ਇੱਕ ਟਾਵਰ 'ਤੇ ਡਰੋਨ ਨਾਲ ਹਮਲਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਹਮਲਾ ਉਸ ਸਮੇਂ ਹੋਇਆ ਹੈ
ਮਿਡਿਲ ਈਸਟ 'ਚ ਵਧਿਆ ਤਣਾਅ, ਲੋਕਾਂ 'ਚ ਮੱਚਿਆ ਹਾਹਾਕਾਰ; ਸਿਟੀਬੈਂਕ ਦੁਬਈ ਟਾਵਰ 'ਤੇ ਈਰਾਨ ਦਾ ਡਰੋਨ ਹਮਲਾ!

 ਇੰਟਰਨੈਸ਼ਨਲ ਬਿਊਰੋ 16 ਮਾਰਚ

ਮਿਡਿਲ ਈਸਟ ‘ਚ ਵਧ ਰਹੇ ਸੰਘਰਸ਼ ਦੇ ਦੌਰਾਨ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਜਿਸ ਕਾਰਨ ਲੋਕਾਂ ਦੀ ਚਿੰਤਾ ਵੱਧ ਗਈ ਹੈ। ਦੱਸ ਦੇਈਏ ਕਿ ਈਰਾਨ ਵੱਲੋਂ ਦੁਬਈ ‘ਚ ਸਥਿਤ ਸਿਟੀਬੈਂਕ ਦੇ ਇੱਕ ਟਾਵਰ ‘ਤੇ ਡਰੋਨ ਨਾਲ ਹਮਲਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਖੇਤਰ ‘ਚ ਸੁਰੱਖਿਆ ਦੀ ਸਥਿਤੀ ਲਗਾਤਾਰ ਨਾਜ਼ੁਕ ਬਣੀ ਹੋਈ ਹੈ। ਇਸ ਸਬੰਧੀ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਹਮਲੇ ਬਾਰੇ ਈਰਾਨ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

ਇਹ ਕਾਰਵਾਈ ਈਰਾਨ ਵੱਲੋਂ ਦਿੱਤੀ ਗਈ ਉਸ ਚਿਤਾਵਨੀ ਤੋਂ ਕੁਝ ਘੰਟੇ ਬਾਅਦ ਹੋਈ ਹੈ, ਜਿਸ ‘ਚ ਉਸਨੇ ਅਮਰੀਕਾ ਨੂੰ ਖ਼ਬਰਦਾਰ ਕੀਤਾ ਸੀ। ਈਰਾਨ ਦਾ ਦੋਸ਼ ਹੈ ਕਿ ਅਮਰੀਕਾ ਨੇ ਸੰਯੁਕਤ ਅਰਬ ਅਮੀਰਾਤ ‘ਚ ਸਥਿਤ ਆਪਣੇ ਫੌਜੀ ਅੱਡਿਆਂ ਦੀ ਵਰਤੋਂ ਕਰਕੇ ਈਰਾਨ ਦੇ ਖਾਰਗ ਟਾਪੂ ਤੇ ਸਥਿਤ ਤੇਲ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਨੂੰ ਈਰਾਨ ਨੇ ਇੱਕ “ਖ਼ਤਰਨਾਕ ਕਦਮ” ਕਰਾਰ ਦਿੱਤਾ ਹੈ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਅੱਡਿਆਂ ਦੀ ਪਛਾਣ ਕਰ ਲਈ ਹੈ ਜਿੱਥੋਂ ਹਮਲੇ ਕੀਤੇ ਗਏ ਸਨ। ਈਰਾਨ ਨੇ ਖਾੜੀ ਦੇਸ਼ਾਂ ਨੂੰ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਉਹ ਅਮਰੀਕੀ ਸੰਪਤੀਆਂ ਦੇ ਨੇੜਲੇ ਇਲਾਕਿਆਂ ਨੂੰ ਖਾਲੀ ਕਰ ਦੇਣ। ਜਿਸ ਇਲਾਕੇ ‘ਚ ਸਿਟੀਬੈਂਕ ਦਾ ਦਫਤਰ ਸਥਿਤ ਹੈ, ਉਹ ਦੁਬਈ ਦਾ ਇੱਕ ਮਹੱਤਵਪੂਰਨ ਵਿੱਤੀ ਅਤੇ ਆਰਥਿਕ ਕੇਂਦਰ ਮੰਨਿਆ ਜਾਂਦਾ ਹੈ। ਇਸ ਆਰਥਿਕ ਜ਼ੋਨ ਨੂੰ ਨਿਸ਼ਾਨਾ ਬਣਾਉਣ ਨਾਲ ਖੇਤਰ ਦੀ ਸੁਰੱਖਿਆ ਤੇ ਸਥਿਰਤਾ ਨੂੰ ਲੈ ਕੇ ਵੱਡੀ ਚਿੰਤਾ ਪੈਦਾ ਹੋ ਗਈ ਹੈ। ਇਸ ਹਮਲੇ ਨਾਲ ਮੱਧ ਪੂਰਬ ‘ਚ ਚੱਲ ਰਹੀ ਜੰਗ ਦੇ ਹੋਰ ਭੜਕਣ ਦਾ ਖਤਰਾ ਵੱਧ ਗਿਆ ਹੈ।

 ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ    ਹਰਕਤਾਂ ਤੋਂ ਬਾਜ ਆ ਜਾਓ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 4 2
Users Today : 13
Users Yesterday : 120
Users Last 7 days : 319

ਰਾਸ਼ੀਫਲ

error: Content is protected !!