Home » ਪ੍ਰਮੁੱਖ ਖ਼ਬਰਾਂ » ਸੀ ਮਾਰਕੰਡਾ ਦੀ ਧਰਮ ਪਤਨੀ ਲੀਲਾ ਵਤੀ ਦਾ ਸ਼ਰਧਾਂਜਲੀ ਸਮਾਗਮ ਅੱਜ

ਸੀ ਮਾਰਕੰਡਾ ਦੀ ਧਰਮ ਪਤਨੀ ਲੀਲਾ ਵਤੀ ਦਾ ਸ਼ਰਧਾਂਜਲੀ ਸਮਾਗਮ ਅੱਜ

     ਪੰਜਾਬੀ ਦੇ ਸੀਨੀਅਰ ਪੱਤਰਕਾਰ ਅਤੇ ਕਵੀ ਸੀ. ਮਾਰਕੰਡਾ ਦੀ ਧਰਮ ਪਤਨੀ ਸ਼੍ਰੀਮਤੀ ਲੀਲਾ ਵਤੀ ਮਾਰਕੰਡਾ 1942 ਪਿੰਡ ਘੋਲੀਆ ਕਲਾਂ, ਮੋਗਾ ਵਿਖੇ ਜਨਮੇ ਅਤੇ 84  ਵਰਿਆਂ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਪੰਜਾਬੀ ਦੇ ਜਿੰਨੇ ਵੀ ਲੇਖਕ ਜਦੋਂ ਵੀ ਸੀ
ਸੀ ਮਾਰਕੰਡਾ ਦੀ ਧਰਮ ਪਤਨੀ ਲੀਲਾ ਵਤੀ ਦਾ ਸ਼ਰਧਾਂਜਲੀ ਸਮਾਗਮ ਅੱਜ
[responsivevoice_button voice="Hindi Male"]

ਬਰਨਾਲਾ ਬਿਊਰੋ 3 ਮਾਰਚ

ਪੰਜਾਬੀ ਦੇ ਸੀਨੀਅਰ ਪੱਤਰਕਾਰ ਅਤੇ ਕਵੀ ਸੀ. ਮਾਰਕੰਡਾ ਦੀ ਧਰਮ ਪਤਨੀ ਸ਼੍ਰੀਮਤੀ ਲੀਲਾ ਵਤੀ ਮਾਰਕੰਡਾ 1942 ਪਿੰਡ ਘੋਲੀਆ ਕਲਾਂ, ਮੋਗਾ ਵਿਖੇ ਜਨਮੇ ਅਤੇ 84  ਵਰਿਆਂ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਪੰਜਾਬੀ ਦੇ ਜਿੰਨੇ ਵੀ ਲੇਖਕ ਜਦੋਂ ਵੀ ਸੀ ਮਾਰਕੰਡਾ ਨੂੰ ਮਿਲਣ ਆਉਂਦੇ ਤਾਂ ਉਹਨਾਂ ਦੀ ਖਾਤਰਦਾਰੀ ਅਤੇ ਮਹਿਮਾਨ ਨਵਾਜੀ ਨਾਲ ਲੀਲਾ ਵਤੀ ਹਰ ਲੇਖਕ ਦੇ ਮਨਾਂ ਵਿਚ ਅਦੁੱਤੀ ਪ੍ਰਭਾਵ ਛੱਡਦੇ। ਸੀ. ਮਾਰਕੰਡਾ ਦੇ ਸਾਹਿਤਕ ਜੀਵਨ ਨੂੰ ਨਿਰਵਿਘਨਤਾ ਨਾਲ ਚਲਾਉਣ ਵਾਲੀ ਲੀਲਾ ਵਤੀ ਹੀ ਸੀ ਜੋ ਘਰ ਦੀ ਸਮੁੱਚੀ ਕਬੀਲਦਾਰੀ ਨੂੰ  ਕਿਉਂਟਣ, ਬੱਚਿਆਂ ਨੂੰ ਪੜਾਉਣ ਅਤੇ ਹਰ ਤਰ੍ਹਾਂ ਦੀ ਪਰਿਵਾਰਕ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਯੋਗ ਭੂਮਿਕਾ ਨਿਭਾਉਂਦੇ ਰਹੇ। ਮਾਰਕੰਡਾ ਦੇ ਲੇਖਕ ਹੋਣ ਦੇ ਨਾਤੇ ਉਹ ਆਪ ਵੀ ਸਾਹਿਤ ਪੜ੍ਹਦੇ, ਸੁਣਦੇ ਅਤੇ ਟੀਵੀ ਸੀਰੀਅਲ ਦੇਖਣ ਵਿੱਚ ਦਿਲਚਸਪੀ ਰੱਖਦੇ ਸਨ।

ਇਹ ਵੀ ਪੜ੍ਹੋ https://theopeneyes24.com/wp-admin/post.php?post=3107&action=edit

ਪੰਜਾਬੀ ਦੇ ਸਿਰਮੌਰ ਲੇਖਕ ਰਾਮ ਸਰੂਪ ਅਣਖੀ ਨੇ ਉਨਾਂ ਦੀ ਜੀਵਨ ਸ਼ੈਲੀ ਸਬੰਧੀ “ਮੈਂ ਤਾਂ ਬੋਲਾਂਗੀ’” ਕਿਤਾਬ ਵਿੱਚ ਭਰਪੂਰ ਜਾਣਕਾਰੀ ਦਿੱਤੀ ਹੈ। ਸੀ ਮਾਰਕੰਡਾ ਨੇ ਵੀ ਆਪਣੀ ਪੁਸਤਕ “ਹੇ ਲੀਲਾ” ਵਿੱਚ ਮੰਨਿਆ ਹੈ ਕਿ ਉਸਦੀ ਜਿੰਦਗੀ ਨੂੰ ਬਣਾਉਣ ਵਿੱਚ ਉਸ ਦੀ ਪਤਨੀ ਦਾ ਬਹੁਤ ਵੱਡਾ ਹੱਥ ਹੈ। ਉਸ ਦੇ ਸਹਿਯੋਗ ਸਦਕਾ ਹੀ ਉਹ ਅੱਜ ਆਪਣਾ ਐਡਾ ਵੱਡਾ ਨਾਂ ਬਣਾ ਸਕੇ ਹਨ। ਲੀਲਾ  ਵਤੀ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਦਿਆਂ ਉਨ੍ਹਾਂ ਲਿਖਿਆ ਕਿ “ਤੂੰ ਸ਼ਾਇਰ ਤਾਂ ਕੀ ਕੱਖ ਵੀ ਨਾ ਹੁੰਦਾ, ਜੇ ਇਸ ਤੱਤੜੀ ਨੇ ਪੂਰਿਆ ਤੇਰਾ ਪੱਖ ਨਾ ਹੁੰਦਾ”। ਲੀਲਾ ਵਤੀ ਦੇ ਸਪੁੱਤਰ ਡਾਕਟਰ ਤੇਜਿੰਦਰ ਮਾਰਕੰਡਾ ਵੀ ਪੰਜਾਬੀ ਦੇ ਪ੍ਰਸਿੱਧ ਗਜ਼ਲ ਗੋਆਂ‌ ਵਿੱਚੋਂ ਇੱਕ ਹਨ। ਲੀਲਾ ਵਤੀ ਆਪਣੀ ਭਰਪੂਰ ਤੇ ਖੁਸ਼ਹਾਲ ਜਿੰਦਗੀ ਜਿਉਂ ਕੇ ਅਤੇ ਕੁਝ ਸਮੇਂ ਬਿਮਾਰ ਰਹਿਣ ਉਪਰੰਤ 22 ਫਰਵਰੀ ਨੂੰ ਸਾਤੋਂ ਸਦਾ ਲਈ ਜੁਦਾ ਹੋ ਗਏ ਹਨ। ਅੱਜ ਤਪਾ ਦੇ ਸ਼ਾਂਤੀ ਹਾਲ ਵਿਚ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ।

ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ