Home » ਪ੍ਰਮੁੱਖ ਖ਼ਬਰਾਂ » ਸਿਰਜਣਾ ਤੇ ਸੰਵਾਦ ਸਾਹਿਤ ਸਭਾ ਦੇ ਸਿਰਜਣਾ ਮੇਲੇ ਨੇ ਲਿੰਗ ਅਸਮਾਨਤਾ ਪ੍ਰਤੀ ਦਿੱਤਾ ਠੋਸ ਪੈਗ਼ਾਮ

ਸਿਰਜਣਾ ਤੇ ਸੰਵਾਦ ਸਾਹਿਤ ਸਭਾ ਦੇ ਸਿਰਜਣਾ ਮੇਲੇ ਨੇ ਲਿੰਗ ਅਸਮਾਨਤਾ ਪ੍ਰਤੀ ਦਿੱਤਾ ਠੋਸ ਪੈਗ਼ਾਮ

 ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ: ਬਰਨਾਲ਼ਾ ਦੇ ਪ੍ਰਧਾਨ ਅੰਜਨਾ ਮੈਨਨ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 25ਵਾਂ ਸਾਹਿਤਕ ਸਮਾਗਮ ਤੇ ਸਿਰਜਣਾ ਮੇਲਾ-3 ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਨਵਦੀਪ ਕੌਰ ਮੁਖੀ ਪੋਸਟ ਗਰੈਜੂਏਟ ਸਟੱਡੀਜ਼ ਵਿਭਾਗ ਪੰਜਾਬੀ ਯੂਨੀਵਸਿਟੀ ਰਿਜਨਲ ਸੈਂਟਰ ਬਠਿੰਡਾ ਨੇ ਕੀਤੀ।
[responsivevoice_button voice="Hindi Male"]

ਲਿੰਗ ਸੰਵੇਦਨਾ ਪ੍ਰਤੀ ਜਾਗਰੂਕ ਹੋਣਾ ਸੱਭਿਅਕ ਸਮਾਜ ਦੀ ਲੋੜ: ਡਾ. ਦੀਪ

ਔਰਤਾਂ ਦਾ ਸੰਤਾਪ ਹਰ ਸਮੇਂ ਵੱਖਰਾ ਹੁੰਦਾ: ਡਾ. ਨਵਦੀਪ

ਬਰਨਾਲਾ ਬਿਊਰੋ 3 ਮਾਰਚ

ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ: ਬਰਨਾਲ਼ਾ ਦੇ ਪ੍ਰਧਾਨ ਅੰਜਨਾ ਮੈਨਨ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 25ਵਾਂ ਸਾਹਿਤਕ ਸਮਾਗਮ ਤੇ ਸਿਰਜਣਾ ਮੇਲਾ-3 ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਨਵਦੀਪ ਕੌਰ ਮੁਖੀ ਪੋਸਟ ਗਰੈਜੂਏਟ ਸਟੱਡੀਜ਼ ਵਿਭਾਗ ਪੰਜਾਬੀ ਯੂਨੀਵਸਿਟੀ ਰਿਜਨਲ ਸੈਂਟਰ ਬਠਿੰਡਾ ਨੇ ਕੀਤੀ। ਸਮਾਗਮ ’ਚ ਬਤੌਰ ਮੁਖ ਮਹਿਮਾਨ ਰੁਪਿੰਦਰ ਰੂਪੀ ਪੰਜਾਬੀ ਫ਼ਿਲਮ ਅਦਾਕਾਰਾ ਨੇ ਉਚੇਚੇ ਤੌਰ `ਤੇ ਸ਼ਮੂਲੀਅਤ ਕੀਤੀ। ਸਭਾ ਦੀ ਮੀਤ ਪ੍ਰਧਾਨ ਮਨਦੀਪ ਕੌਰ ਭਦੌੜ ਦੇ ਸਵਾਗਤੀ ਸ਼ਬਦਾਂ ਤੋਂ ਬਾਅਦ ਪ੍ਰੋ. ਹਰਪ੍ਰੀਤ ਕੌਰ ਨੇ ਲਿੰਗ ਸੰਵੇਦਨਾ ਤੇ ਭਾਰਤੀ ਸਮਾਜ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਮਾਗਮ ਦੇ ਮੁਖ ਬੁਲਾਰੇ ਡਾ. ਕੁਲਦੀਪ ਸਿੰਘ ਦੀਪ ਨੇ ਸੰਸਾਰ ’ਚ ਫੈਲੀ ਐਪਸਟੀਨ ਫਾਈਲ ਦੀ ਭਿਆਨਕ ਤ੍ਰਾਸਦੀ ਬਾਰੇ ਦੱਸਦਿਆਂ ਛੋਟੀਆਂ ਕੁੜੀਆਂ ਤੇ ਔਰਤਾਂ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਭਾਸ਼ਾ, ਲਿੰਗ ਵਿਤਕਰੇ ਨਾਲ ਨਵੀਂ ਚੇਤਨਾ ਛੋਹੀ। ਡਾ. ਕੁਲਦੀਪ ਸਿੰਘ ਦੀਪ ਨੇ ਅਜੋਕੇ ਸਮਾਜ ਵਲੋਂ ਹਾਸ਼ੀਏ `ਤੇ ਰੱਖੇ ਟਰਾਂਸਜੈਂਡਰ, ਥਰਡ ਜੈਂਡਰ ਮਾਨਸਿਕ ਥੋੜਾਂ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਪ੍ਰਤੀ ਸਮਾਜਿਕ ਨਜ਼ਰੀਏ ਨੂੰ ਬਿਆਨ ਕੀਤਾ। ਸਮਾਗਮ ’ਚ ਪੁੱਜੇ ਲੇਖਕ ਬੂਟਾ ਸਿੰਘ ਚੌਹਾਨ ਨੇ ਡਾ. ਦੀਪ ਦੇ ਵਿਚਾਰਾਂ ਦੀ ਹਾਮੀ ਭਰਦੇ ਹੋਏ ਕਿਹਾ ਕਿ ਔਰਤਾਂ ਨੂੰ ਸਾਹਿਤ ਦੇ ਖੇਤਰ ’ਚ ਮਰਦਾਂ ਦੇ ਗ਼ਲਤ ਨਜ਼ਰੀਏ ਤੋਂ ਬਚ ਕੇ ਅੱਗੇ ਵਧਣਾ ਚਾਹੀਦਾ ਹੈ। ਬੂਟਾ ਸਿੰਘ ਚੌਹਾਨ ਨੇ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਦੀ ਇਸ ਪਹਿਰ ਕਦਮੀ ਦੀ ਪ੍ਰਸ਼ੰਸਾ ਵੀ ਕੀਤੀ। ਇਸ ਮੌਕੇ ਲੇਖਕ ਡਾ. ਭੁਪਿੰਦਰ ਸਿੰਘ ਬੇਦੀ, ਗੁਰਮੇਲ ਸਿੰਘ ਬੌਡੇ, ਪ੍ਸ਼ੋਤਮ ਪੱਤੋ ਤੇ ਚਰਨਜੀਤ ਕੌਰ ਨੇ ਵੀ ਇਸ ਸਾਰਥਕ ਚਰਚਾ ’ਚ ਆਪਣੇ ਵਿਚਾਰ ਪੇਸ਼ ਕੀਤੇ। ਦੂਸਰੇ ਸੈਸ਼ਨ ’ਚ ਕਵੀਆਂ ਸਿਮਰਜੀਤ ਕੌਰ ਗਰੇਵਾਲ, ਦੀਪ ਲੁਧਿਆਣਵੀ, ਜਸਵਿੰਦਰ ਕੌਰ ਜੱਸੀ, ਸਰਬਜੀਤ ਕੌਰ ਢਿੱਲੋਂ, ਰਾਜਵਿੰਦਰ ਜਟਾਣਾ, ਪੂਜਾ ਪੁੰਡਰਕ, ਮਨਦੀਪ ਕੌਰ ਖਹਿਰਾ, ਗੁਰਜੀਤ ਕੌਰ ਰਾਣੂ, ਅਮਰਦੀਪ ਕੌਰ ਸੰਘਾ, ਪ੍ਰਿੰ. ਸੁਰਿੰਦਰਪਾਲ ਕੌਰ ਪਨੂੰ, ਕਿਰਨਦੀਪ ਕੌਰ ਭਾਈਰੂਪਾ, ਅਰਸ਼ਪ੍ਰੀਤ ਕੌਰ ਪਟਿਆਲਾ, ਮਨਦੀਪ ਕੌਰ ਧਰਮਕੋਟ, ਸੁਖਦਰਸ਼ਨ ਕੌਰ ਬਰਨਾਲਾ, ਕਿਰਨ ਲਤਾ, ਨਿਰਮਲ ਕੌਰ, ਰੁਪਿੰਦਰ ਕੌਰ ਸ਼ਹਿਣਾ, ਗੁਰਬਿੰਦਰ ਕੌਰ ਗਿੱਲ ਬੱਧਨੀ ਨੇ ਆਪਣੀਆਂ ਖੂਬਸੂਰਤ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਸਭਾ ਵਲੋਂ ਚਾਰ ਸਿਰਜਣਹਾਰੀ ਪੁਰਸਕਾਰ ਵੀ ਭੇਂਟ ਕੀਤੇ ਗਏ। ਜਿੰਨਾਂ ’ਚੋਂ ਪਹਿਲਾ ਡਾ. ਸਰਬਜੀਤ ਕੌਰ ਬਰਾੜ ਪ੍ਰਧਾਨ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਮੋਗਾ ਇਕਾਈ ਤੇ ਕਵਿਤਰੀ, ਦੂਸਰਾ ਰਵੀਨਾ ਖਾਨ ਪ੍ਰੈਜ਼ੀਡੈਂਟ ਕਾਫ਼ਿਲਾ ਏ ਮੀਰ ਆਲ ਇੰਡੀਆ ਰਜਿ: ਪਟਿਆਲਾ, ਤੀਸਰਾ ਬੇਅੰਤ ਕੌਰ ਨਿਹਾਲ ਸਿੰਘ ਵਾਲਾ ਨਾਟਕਕਾਰਾ ਤੇ ਅਲੋਚਕ, ਚੌਥਾ ਜਸਵੀਰ ਕੌਰ ਪ੍ਰੈੱਸ ਸਕੱਤਰ ਇਸਤਰੀ ਜਾਗ੍ਰਤੀ ਮੰਚ ਪੰਜਾਬ ਨੂੰ ਭੇਂਟ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ’ਚ ਸਭਾ ਵਲੋਂ ਪੱਤਰਕਾਰ ਭਾਈਚਾਰੇ ’ਚੋਂ ਸਹਿਯੋਗ ਦੇਣ ਲਈ ਪੱਤਰਕਾਰ ਨਿਰਮਲ ਸਿੰਘ ਪੰਡੋਰੀ ਤੇ ਬਘੇਲ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਤੇ ਤਿੰਨ ਸਾਹਿਤਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਆਏ ਸਾਰੇ ਪ੍ਰਧਾਨਗੀ ਮੰਡਲ ਤੇ ਕਵੀ ਜਨਾਂ ਦਾ ਸਭਾ ਵਲੋਂ ਇਕ ਸਨਮਾਨ ਚਿੰਨ੍ਹ ਤੇ ਸਾਹਿਤਕ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ http://ਈਰਾਨ-ਇਜ਼ਰਾਈਲ Crisis ਨਾਲ ਸਿਰਫ਼ ਪੈਟਰੋਲ ਹੀ ਨਹੀਂ, ਭਾਰਤ ‘ਤੇ ਗਹਿਰਾਇਆ LPG ਸੰਕਟ ਵੀ

ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਨਵਦੀਪ ਕੌਰ ਵਲੋਂ ਸੰਵਾਦ ਦੇ ਵਿਸ਼ੇ `ਤੇ ਹੋਈ ਚਰਚਾ ’ਚ ਆਪਣੇ ਅਜੋਕੇ ਦੌਰ ਦੇ ਨਵੇਂ ਵਿਚਾਰ ਪੇਸ਼ ਕੀਤੇ ਕਿ ਨੌਜਵਾਨ ਪੀੜੀ ’ਚ ਲਿੰਗ ਸੰਵੇਦਨਾ ਨੂੰ ਲੈ ਕੇ ਸਾਡੇ ਸਮਾਜ ’ਚ ਬਹੁਤ ਸਾਰੀਆਂ ਨਵੀਆਂ ਤਬਦੀਲੀਆਂ ਹੋ ਰਹੀਆਂ ਹਨ। ਜਿੰਨਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਨੇ ਸ਼ਾਮਲ ਕਵੀਆਂ ਦੀ ਕਲਮ ਨੂੰ ਔਰਤਾਂ ਦੇ ਵਿਕਾਸ ਦੀ ਤੀਜੀ ਤੇ ਚੌਥੀ ਪੀੜੀ ਦੇ ਵਿਕਾਸ, ਸੰਘਰਸ਼ ਤੇ ਹੌਸਲੇ ਦੀ ਗੱਲ ਕਰਨ ਦੀ ਪ੍ਰੇਰਨਾ ਦਿੱਤੀ। ਅਖੀਰ ’ਚ ਪ੍ਰਧਾਨ ਅੰਜਨਾ ਮੈਨਨ ਨੇ ਸਭ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਉਰਵਸ਼ੀ ਗੁਪਤਾ ਨੇ ਬਾਖੂਬੀ ਨਿਭਾਈ। ਇਸ ਮੌਕੇ ਬਲਵੀਰ ਕੌਰ, ਜਸਪ੍ਰੀਤ ਕੌਰ ਬੱਬੂ, ਜਸਵੀਰ ਕੌਰ ਬਾਵਾ, ਰਜਿੰਦਰ ਕੌਰ, ਸ਼ਰਨਜੀਤ ਕੌਰ, ਮਨੀਸ਼ਾ, ਆਸ਼ਾ ਕੌਰ, ਵੀਰਪਾਲ ਕੌਰ, ਰੁਪਿੰਦਰ ਕੌਰ, ਮਹਿਰਪ੍ਰੀਤ,  ਮਨਦੀਪ ਕੌਰ, ਹਰਨੀਤ ਕੌਰ, ਚਰਨਜੀਤ ਕੌਰ, ਸਰਗਮ, ਡਾ. ਜੀਤ ਕੌਰ, ਡਾ. ਰਿਪੂਜੋਤ, ਹਰਨੀਤ ਕੌਰ, ਸਰਬਜੀਤ ਕੌਰ ਢਿੱਲੋਂ, ਡਾ. ਤੇਜਾ ਸਿੰਘ ਤਿਲਕ, ਸੰਪੂਰਨ ਸਿੰਘ ਟੱਲੇਵਾਲ, ਅਮਨਦੀਪ ਸਿੰਘ ਟੱਲੇਵਾਲ, ਹਾਕਮ ਸਿੰਘ ਰੂੜੇਕੇ, ਰਘਵੀਰ ਸਿੰਘ ਗਿੱਲ ਕੱਟੂ, ਬ੍ਰਿਜ ਲਾਲ ਗੋਇਲ, ਤੇਜਿੰਦਰ ਸਿੰਘ ਚੰਡਿਹੋਕ, ਚਰਨ ਸਿੰਘ ਭਦੌੜ, ਹਰਮੇਲ ਸਿੰਘ, ਜਗਜੀਤ ਸਿੰਘ, ਸੁਹੇਲ ਖਾਨ, ਜਸਵੀਰ ਸਿੰਘ, ਬਲਦੇਵ ਸਿੰਘ, ਜੁਗਰਾਜ ਚੰਦ ਰਾਏਸਰ, ਹੰਸ ਸਿੰਘ ਸੋਹੀ ਭਗਤਾ, ਮਨਜੀਤ ਸਿੰਘ ਰਾਣੂ, ਏਕਮਜੋਤ ਸਿੰਘ ਰਾਣੂ, ਈਸ਼ਾਨ, ਜਸਪਾਲ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ ਮੋਗਾ, ਤਰਨਦੀਪ ਸਿੰਘ, ਗੁਰਵਿੰਦਰ ਸਿੰਘ, ਹਮੀਰ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ