Home » ਪ੍ਰਮੁੱਖ ਖ਼ਬਰਾਂ » ਬਰਨਾਲਾ ਦੀ ਰੈਲੀ ’ਚ ਗਰਜੇ ਰਾਹੁਲ ਗਾਂਧੀ: ਮੋਦੀ ਨੇ ਅਮਰੀਕੀ ਕੰਪਨੀਆਂ ਅੱਗੇ ਗੋਡੇ ਟੇਕੇ

ਬਰਨਾਲਾ ਦੀ ਰੈਲੀ ’ਚ ਗਰਜੇ ਰਾਹੁਲ ਗਾਂਧੀ: ਮੋਦੀ ਨੇ ਅਮਰੀਕੀ ਕੰਪਨੀਆਂ ਅੱਗੇ ਗੋਡੇ ਟੇਕੇ

ਕਾਂਗਰਸ ਪਾਰਟੀ ਵੱਲੋਂ ਸ਼ਨੀਵਾਰ ਨੂੰ ਬਰਨਾਲਾ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ’ਚ ਲੋਕ ਸਭਾ ’ਚ ਵਿਰੋਧੀ ਆਗੂ ਰਾਹੁਲ ਗਾਂਧੀ ਸਣੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸ਼ਿਰਕਤ ਕੀਤੀ। ਰੈਲੀ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਸਿੱਧੇ ਨਿਸ਼ਾਨੇ
ਬਰਨਾਲਾ ਦੀ ਰੈਲੀ ’ਚ ਗਰਜੇ ਰਾਹੁਲ ਗਾਂਧੀ: ਮੋਦੀ ਨੇ ਅਮਰੀਕੀ ਕੰਪਨੀਆਂ ਅੱਗੇ ਗੋਡੇ ਟੇਕੇ
[responsivevoice_button voice="Hindi Male"]

 ਭਾਰਤ-ਅਮਰੀਕਾ ਡੀਲ: 15 ਮਿੰਟਾਂ ਚ ਕਿਸਾਨਾਂ ਦਾ ਸੌਦਾ ਕਿਉਂ ਕੀਤਾ?

ਬਰਨਾਲਾ ਬਿਊਰੋ 2 ਮਾਰਚ 

                ਕਾਂਗਰਸ ਪਾਰਟੀ ਵੱਲੋਂ ਸ਼ਨੀਵਾਰ ਨੂੰ ਬਰਨਾਲਾ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਚ ਲੋਕ ਸਭਾ ਚ ਵਿਰੋਧੀ ਆਗੂ ਰਾਹੁਲ ਗਾਂਧੀ ਸਣੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸ਼ਿਰਕਤ ਕੀਤੀ। ਰੈਲੀ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਸਿੱਧੇ ਨਿਸ਼ਾਨੇ ਸਾਧਦਿਆਂ ਭਾਰਤ-ਅਮਰੀਕਾ ਵਪਾਰ ਸਮਝੌਤੇ ਤੇ ਸਰਹੱਦੀ ਸੁਰੱਖਿਆ ਨੂੰ ਲੈ ਕੇ ਸਨਸਨੀਖੇਜ਼ ਖੁਲਾਸੇ ਕੀਤੇ। ਰਾਹੁਲ ਗਾਂਧੀ ਨੇ ਭਾਰਤ ਤੇ ਅਮਰੀਕਾ ਵਿਚਾਲੇ ਹੋਏ ਖੇਤੀਬਾੜੀ ਸਮਝੌਤੇ `ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਇਸ ਡੀਲ ਲਈ ਤਿਆਰ ਨਹੀਂ ਸਨ। ਉਨ੍ਹਾਂ ਕਿਹਾ, ਜਿਹੜੀ ਡੀਲ ਚਾਰ ਮਹੀਨਿਆਂ ਤੋਂ ਰੁਕੀ ਹੋਈ ਸੀ। ਉਹ ਅਚਾਨਕ 15 ਮਿੰਟਾਂ ਚ ਕਿਉਂ ਸਹੀ ਹੋ ਗਈ? ਅਮਰੀਕਾ ਭਾਰਤ ਦੇ ਖੇਤੀਬਾੜੀ ਖੇਤਰ ਚ ਘੁਸਪੈਠ ਕਰਨਾ ਚਾਹੁੰਦਾ ਸੀ। ਜਿਸ ਦਾ ਭਾਰਤ ਹਮੇਸ਼ਾ ਵਿਰੋਧ ਕਰਦਾ ਰਿਹਾ ਹੈ। ਪਰ ਹੁਣ ਅਜਿਹਾ ਕੀ ਹੋਇਆ ਕਿ ਮੋਦੀ ਨੇ ਗੋਡੇ ਟੇਕ ਦਿੱਤੇ? ਰਾਹੁਲ ਗਾਂਧੀ ਨੇ ਚਿਤਾਵਨੀ ਦਿੱਤੀ ਕਿ ਇਸ ਸਮਝੌਤੇ ਨਾਲ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਤੇ ਮਹਾਰਾਸ਼ਟਰ, ਮੱਧ ਪ੍ਰਦੇਸ਼ ਸਣੇ ਕਈ ਸੂਬਿਆਂ ਦੇ ਕਿਸਾਨ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕਿਸਾਨਾਂ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ ਤੇ ਉਹ ਪੂਰੀ ਤਰ੍ਹਾਂ ਮਸ਼ੀਨੀਕਰਨ `ਤੇ ਨਿਰਭਰ ਹਨ। ਜਦਕਿ ਸਾਡੇ ਕਿਸਾਨ ਕੋਲ ਮਹਿਜ਼ 2 ਜਾਂ 5 ਏਕੜ ਜ਼ਮੀਨ ਹੈ। ਜਦੋਂ ਅਮਰੀਕਾ ਤੋਂ ਸਸਤਾ ਬਦਾਮ, ਅਖਰੋਟ, ਕਪਾਹ ਤੇ ਸੋਇਆਬੀਨ ਭਾਰਤੀ ਬਾਜ਼ਾਰਾਂ ਚ ਆਵੇਗਾ ਤਾਂ ਸਾਡੇ ਕਿਸਾਨਾਂ ਦੀ ਫ਼ਸਲ ਕੌਡੀਆਂ ਦੇ ਭਾਅ ਵਿਕੇਗੀ।

ਐਪਸਟਾਈਨ ਫਾਈਲਾਂ ਤੇ ਅਡਾਨੀ ਕੇਸ ਦਾ ਦਬਾਅ

ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ `ਤੇ ਅੰਤਰਰਾਸ਼ਟਰੀ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਅਮਰੀਕਾ ਚ ਐਪਸਟਾਈਨ ਫਾਈਲਾਂ ਜਾਰੀ ਹੋਈਆਂ ਹਨ। ਜਿਨ੍ਹਾਂ ਚ ਕਥਿਤ ਤੌਰ `ਤੇ ਕੁਝ ਭਾਰਤੀ ਨਾਵਾਂ ਦਾ ਜ਼ਿਕਰ ਹੈ। ਇਸ ਤੋਂ ਇਲਾਵਾ ਅਡਾਨੀ ਵਿਰੁੱਧ ਅਮਰੀਕਾ ਚ ਅਪਰਾਧਿਕ ਮਾਮਲੇ ਦਰਜ ਹਨ। ਅਮਰੀਕਾ ਤੇ ਡੋਨਾਲਡ ਟਰੰਪ ਇਨ੍ਹਾਂ ਫਾਈਲਾਂ ਦਾ ਡਰ ਦਿਖਾ ਕੇ ਪ੍ਰਧਾਨ ਮੰਤਰੀ ਨੂੰ ਧਮਕਾ ਰਹੇ ਹਨ। ਪ੍ਰਧਾਨ ਮੰਤਰੀ ਇੱਕ ਪਾਸੇ ਐਪਸਟਾਈਨ ਤੇ ਦੂਜੇ ਪਾਸੇ ਅਡਾਨੀ ਕੇਸ ਚ ਫਸੇ ਹੋਏ ਹਨ, ਜਿਸ ਕਾਰਨ ਉਹ ਦੇਸ਼ ਦੇ ਹਿੱਤ ਵੇਚ ਰਹੇ ਹਨ।

ਰਾਸ਼ਟਰੀ ਸੁਰੱਖਿਆ ਤੇ ਜਨਰਲ ਨਰਾਵਣੇ ਦੀ ਕਿਤਾਬ ਦਾ ਹਵਾਲਾ

ਸਾਬਕਾ ਫੌਜ ਮੁਖੀ ਜਨਰਲ ਨਰਾਵਣੇ ਦੀ ਕਿਤਾਬ ਦਾ ਹਵਾਲਾ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਚੀਨੀ ਟੈਂਕ ਭਾਰਤੀ ਸਰਹੱਦ ਅੰਦਰ ਦਾਖਲ ਹੋ ਰਹੇ ਸਨ ਤਾਂ ਰੱਖਿਆ ਮੰਤਰੀ, ਐੱਨਐੱਸਏ ਤੇ ਵਿਦੇਸ਼ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਫੌਜ ਮੁਖੀ ਨੂੰ ਆਪਣੇ ਭਰੋਸੇ `ਤੇ ਛੱਡ ਦਿੱਤਾ। ਰਾਹੁਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਹ ਮੁੱਦਾ ਸੰਸਦ ਚ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਭਾਸ਼ਣ ਰੋਕ ਦਿੱਤਾ ਗਿਆ।

ਸਮਝੌਤੇ ਦੀਆਂ ਚਾਰ ਮੁਖ ਸ਼ਰਤਾਂ `ਤੇ ਇਤਰਾਜ਼


ਖੇਤੀ ਉਤਪਾਦ: ਅਮਰੀਕਾ ਤੋਂ ਖੇਤੀ ਉਤਪਾਦਾਂ ਦੀ ਭਾਰੀ ਆਮਦ ਭਾਰਤੀ ਕਿਸਾਨਾਂ ਲਈ ਤੂਫ਼ਾਨ ਸਾਬਤ ਹੋਵੇਗੀ।

ਡਾਟਾ ਸੁਰੱਖਿਆ: ਭਾਰਤ ਦੇ ਨਾਗਰਿਕਾਂ ਦਾ ਅਹਿਮ ਡਾਟਾ ਅਮਰੀਕਾ ਨੂੰ ਸੌਂਪ ਦਿੱਤਾ ਗਿਆ ਹੈ।

ਖਰੀਦ ਗਾਰੰਟੀ: ਭਾਰਤ ਹਰ ਸਾਲ ਅਮਰੀਕਾ ਤੋਂ 9 ਲੱਖ ਕਰੋੜ ਰੁਪਏ ਦੇ ਉਤਪਾਦ ਖਰੀਦਣ ਲਈ ਪਾਬੰਦ ਹੋਵੇਗਾ।

ਊਰਜਾ ਨੀਤੀ: ਭਾਰਤ ਹੁਣ ਰੂਸ ਜਾਂ ਈਰਾਨ ਦੀ ਬਜਾਏ ਸਿਰਫ਼ ਉੱਥੋਂ ਤੇਲ ਖਰੀਦੇਗਾ, ਜਿੱਥੋਂ ਅਮਰੀਕਾ ਹੁਕਮ ਦੇਵੇਗਾ।

ਮੱਲਿਕਾਰਜੁਨ ਖੜਗੇ ਦਾ ਪੰਜਾਬ ਸਰਕਾਰ `ਤੇ ਨਿਸ਼ਾਨਾ http://ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਮੈਂਬਰਾਂ ਦਾ ਹੋਇਆ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ

ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਆਪਣੇ ਸੰਬੋਧਨ ਚ ਪੰਜਾਬ ਦੀ ਆਪ ਸਰਕਾਰ ਨੂੰ ਭਾਜਪਾ ਦੀ ਬੀ-ਟੀਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰੀਬਾਂ ਤੇ ਕਿਸਾਨਾਂ ਲਈ ਲੜਨ ਚ ਨਾਕਾਮ ਰਹੀ ਹੈ। ਖੜਗੇ ਨੇ ਨਰਿੰਦਰ ਮੋਦੀ ਨੂੰ ਸਰੰਡਰ ਮੋਦੀ ਆਖਦਿਆਂ ਕਿਹਾ ਕਿ ਉਹ ਵਿਦੇਸ਼ੀ ਤਾਕਤਾਂ ਅੱਗੇ ਨੱਕ ਰਗੜ ਕੇ ਦੇਸ਼ ਨੂੰ ਮੁੜ ਗੁਲਾਮੀ ਵੱਲ ਲੈ ਜਾ ਰਹੇ ਹਨ। ਉਨ੍ਹਾਂ ਪੰਜਾਬੀਆਂ ਨੂੰ ਸੱਦਾ ਦਿਤਾ ਕਿ ਜਿਵੇਂ ਉਹ ਕਾਲੇ ਕਾਨੂੰਨਾਂ ਵਿਰੁੱਧ ਲੜੇ ਸਨ। ਉਵੇਂ ਹੀ ਹੁਣ ਮੋਦੀ ਤੇ ਭਗਵੰਤ ਮਾਨ ਸਰਕਾਰ ਵਿਰੁੱਧ ਇਕਜੁੱਟ ਹੋਣ।

ਚਰਨਜੀਤ ਚੰਨੀ ਤੇ ਰਾਜਾ ਵੜਿੰਗ ਦੇ ਤਿੱਖੇ ਤੇਵਰ

ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬੀਆਂ ਦੇ ਦਿਲਾਂ ਚ ਵੱਸਦੇ ਹਨ। ਉਨ੍ਹਾਂ ਨੇ ਆਪ ਤੇ ਭਾਜਪਾ ਵਿਚਾਲੇ ਗੁਪਤ ਸਮਝੌਤੇ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਤੇ ਗੈਂਗਸਟਰਾਂ ਤੋਂ ਬਚਾਉਣ ਦੀ ਲੋੜ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਦੀ ਨੂੰ ਕੰਪਰੋਮਾਇਜ਼ ਪ੍ਰਧਾਨ ਮੰਤਰੀ ਦੱਸਦਿਆਂ ਕਿਹਾ ਕਿ ਕਾਂਗਰਸ ਹੀ ਕਿਸਾਨਾਂ ਤੇ ਮਜ਼ਦੂਰਾਂ ਦੀ ਅਸਲ ਲੜਾਈ ਲੜ ਸਕਦੀ ਹੈ।

ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ