ਬਰਨਾਲਾ ਰੈਲੀ ਨੂੰ ਦੱਸਿਆ ਦਿਸ਼ਾਹੀਣ; ਕਿਹਾ, ਰਾਹੁਲ ਗਾਂਧੀ ਨੇ ਪੰਜਾਬ ਦੇ ਆਗੂਆਂ ਨੂੰ ਜਨਤਕ ਤੌਰ `ਤੇ ਜ਼ਲੀਲ ਕੀਤਾ
ਬਰਨਾਲਾ ਬਿਊਰੋ 2 ਮਾਰਚ
ਕਾਂਗਰਸ ਦੀ ਬਰਨਾਲਾ ਰੈਲੀ ਦੇ ਸੰਪੰਨ ਹੁੰਦਿਆਂ ਹੀ ਪੰਜਾਬ ਦੀ ਸਿਆਸਤ ’ਚ ਭੂਚਾਲ ਆ ਗਿਆ ਹੈ। ਰਾਹੁਲ ਗਾਂਧੀ ਵਲੋਂ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਦਿੱਤੀ ਗਈ ਸਖ਼ਤ ਚੇਤਾਵਨੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਿੱਖਾ ਹਮਲਾ ਬੋਲਿਆ ਹੈ। ਜਾਖੜ ਨੇ ਇਸ ਰੈਲੀ ਨੂੰ ਪੰਜਾਬ ਦੇ ਬੁਨਿਆਦੀ ਹਿੱਤਾਂ ਤੋਂ ਪੂਰੀ ਤਰ੍ਹਾਂ ਸੱਖਣੀ ਤੇ ਦਿਸ਼ਾਹੀਣ ਕਰਾਰ ਦਿੱਤਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਬਰਨਾਲਾ ਦੀ ਇਸ ਕਥਿਤ `ਮਹਾਂ ਰੈਲੀ ’ਚ ਨਾ ਤਾਂ ਪੰਜਾਬ ਦੇ ਵਿਕਾਸ ਦਾ ਕੋਈ ਖਾਕਾ ਸੀ ਤੇ ਨਾ ਹੀ ਕਿਸਾਨਾਂ ਜਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ `ਤੇ ਕੋਈ ਗੰਭੀਰ ਚਰਚਾ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਲੀਡਰਸ਼ਿਪ ਨੇ ਪੰਜਾਬ ਦੀ ਧਰਤੀ ਦਾ ਇਸਤੇਮਾਲ ਸਿਰਫ਼ ਆਪਣੀ ਸਿਆਸੀ ਭੜਾਸ ਕੱਢਣ ਲਈ ਕੀਤਾ ਹੈ। ਜਦਕਿ ਸੂਬੇ ਦੇ ਅਸਲੀ ਮੁੱਦੇ ਗਾਇਬ ਰਹੇ।
ਲੀਡਰਸ਼ਿਪ ਦੀ ਬੇਬਸੀ ਜਾਂ ਤਾਨਾਸ਼ਾਹੀ?
ਰਾਹੁਲ ਗਾਂਧੀ ਵਲੋਂ ਮੰਚ ਤੋਂ ਦਿੱਤੀ ਗਈ ਇਸ ਚੇਤਾਵਨੀ ਤੇ ਕਿ “ਚਾਹੇ ਤੁਸੀਂ ਕਿੰਨੇ ਵੀ ਵੱਡੇ ਨੇਤਾ ਹੋਵੋ, ਟੀਮ ਪਲੇਅਰ ਬਣੋ, ਨਹੀਂ ਤਾਂ ਮੈਂ ਤੇ ਖੜਗੇ ਜੀ ਤੁਹਾਨੂੰ ਠੀਕ ਕਰ ਦੇਵਾਂਗੇ”, ਜਾਖੜ ਨੇ ਇਸ ਨੂੰ ਕਾਂਗਰਸ ਹਾਈਕਮਾਨ ਦੀ ਬੇਬਸੀ ਦਾ ਪ੍ਰਤੀਕ ਦੱਸਿਆ। ਜਾਖੜ ਨੇ ਤੰਜ ਕਸਦਿਆਂ ਕਿਹਾ ਅਜਿਹੀ ਭਾਸ਼ਾ ਦਾ ਇਸਤੇਮਾਲ ਇਹ ਦਰਸਾਉਂਦਾ ਹੈ ਕਿ ਰਾਹੁਲ ਗਾਂਧੀ ਆਪਣੀ ਹੀ ਬਿਖਰੀ ਹੋਈ ਸੂਬਾਈ ਲੀਡਰਸ਼ਿਪ ਨੂੰ ਇੱਕਜੁੱਟ ਰੱਖਣ ’ਚ ਨਾਕਾਮ ਰਹੇ ਹਨ। ਜਨਤਕ ਮੰਚ ਤੋਂ ਆਪਣੇ ਹੀ ਦਿੱਗਜਾਂ ਨੂੰ `ਸੁਧਾਰਨ ਦੀ ਧਮਕੀ ਦੇਣਾ, ਉਨ੍ਹਾਂ ਨੂੰ ਜ਼ਲੀਲ ਕਰਨ ਦੇ ਬਰਾਬਰ ਹੈ।
ਅਗਵਾਈ ਸਮਰੱਥਾ `ਤੇ ਚੁੱਕੇ ਸਵਾਲ
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਆਪਣੀ ਕਮਜ਼ੋਰ ਅਗਵਾਈ ਸਮਰੱਥਾ ਨੂੰ ਖ਼ੁਦ ਹੀ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਸਿਆਣਾ ਨੇਤਾ ਬੰਦ ਕਮਰਿਆਂ ’ਚ ਅਨੁਸ਼ਾਸਨ ਕਾਇਮ ਕਰਦਾ ਹੈ। ਨਾ ਕਿ ਸ਼ਰੇਆਮ ਆਪਣੀ ਟੀਮ ਦਾ ਮਜ਼ਾਕ ਉਡਾਉਂਦਾ ਹੈ। ਜਾਖੜ ਅਨੁਸਾਰ ਇਸ ਰੈਲੀ ਨੇ ਪੰਜਾਬ ਕਾਂਗਰਸ ਦੇ ਅੰਦਰੂਨੀ ਵਿਰੋਧਾਂ ਨੂੰ ਜਨਤਾ ਦੇ ਸਾਹਮਣੇ ਹੋਰ ਸਪੱਸ਼ਟ ਕਰ ਦਿੱਤਾ ਹੈ ਤੇ ਕਾਂਗਰਸ ਦੇ ਸੂਬਾਈ ਆਗੂਆਂ ਨੂੰ ਜਨਤਾ ਦੇ ਵਿਚਕਾਰ ਹਾਸੇ ਦਾ ਪਾਤਰ ਬਣਾ ਦਿੱਤਾ ਹੈ।
ਹੋਰ ਖਬਰਾਂ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php









Users Today : 5
Users Yesterday : 3
Users Last 7 days : 43