Home » ਪ੍ਰਮੁੱਖ ਖ਼ਬਰਾਂ » ਸ਼ਹਿਣਾ ਵਿਖੇ ਪੀਰਾਂ ਦਾ ਸਾਲਾਨਾ ਭੰਡਾਰਾ ਤੇ ਮੇਲਾ ਸ਼ਰਧਾ ਨਾਲ ਕਰਵਾਇਆ; ਕਵਾਲਾਂ ਤੇ ਕਲਾਕਾਰਾਂ ਨੇ ਬੰਨ੍ਹਿਆ ਖ਼ੂਬ ਰੰਗ

ਸ਼ਹਿਣਾ ਵਿਖੇ ਪੀਰਾਂ ਦਾ ਸਾਲਾਨਾ ਭੰਡਾਰਾ ਤੇ ਮੇਲਾ ਸ਼ਰਧਾ ਨਾਲ ਕਰਵਾਇਆ; ਕਵਾਲਾਂ ਤੇ ਕਲਾਕਾਰਾਂ ਨੇ ਬੰਨ੍ਹਿਆ ਖ਼ੂਬ ਰੰਗ

ਪਿੰਡ ਸ਼ਹਿਣਾ ਦੇ ਪੀਰਖਾਨਾ ਵਿਖੇ ਪੀਰ ਹੈਦਰ ਸ਼ੇਖ ਤੇ ਪੀਰ ਬਾਬਾ ਲੱਖ ਦਾਤਾ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਮੇਲਾ ਤੇ ਭੰਡਾਰਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਪੀਰਖਾਨੇ ਦੇ ਗੱਦੀ ਨਸ਼ੀਨ ਸ਼ੇਖ ਬਾਬਾ ਧੰਨਾ ਖ਼ਾਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ’ਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਪੀਰਾਂ ਦੀ ਦਰਗਾਹ `ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ
ਸ਼ਹਿਣਾ ਵਿਖੇ ਪੀਰਾਂ ਦਾ ਸਾਲਾਨਾ ਭੰਡਾਰਾ ਤੇ ਮੇਲਾ ਸ਼ਰਧਾ ਨਾਲ ਕਰਵਾਇਆ; ਕਵਾਲਾਂ ਤੇ ਕਲਾਕਾਰਾਂ ਨੇ ਬੰਨ੍ਹਿਆ ਖ਼ੂਬ ਰੰਗ
[responsivevoice_button voice="Hindi Male"]

ਬਰਨਾਲਾ ਬਿਊਰੋ  27 ਫਰਵਰੀ

ਪਿੰਡ ਸ਼ਹਿਣਾ ਦੇ ਪੀਰਖਾਨਾ ਵਿਖੇ ਪੀਰ ਹੈਦਰ ਸ਼ੇਖ ਤੇ ਪੀਰ ਬਾਬਾ ਲੱਖ ਦਾਤਾ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਮੇਲਾ ਤੇ ਭੰਡਾਰਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਪੀਰਖਾਨੇ ਦੇ ਗੱਦੀ ਨਸ਼ੀਨ ਸ਼ੇਖ ਬਾਬਾ ਧੰਨਾ ਖ਼ਾਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ’ਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਪੀਰਾਂ ਦੀ ਦਰਗਾਹ `ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੀ ਸ਼ੁਰੂਆਤ ਪੀਰਾਂ ਦੀ ਦਰਗਾਹ `ਤੇ ਰਵਾਇਤੀ ਚਾਦਰ ਚੜ੍ਹਾਉਣ ਦੀ ਰਸਮ ਨਾਲ ਹੋਈ। ਜਿਸ ਤੋਂ ਬਾਅਦ ਦਿਨ-ਰਾਤ ਚੱਲਣ ਵਾਲੇ ਇਸ ਮੇਲੇ ’ਚ ਸੱਭਿਆਚਾਰਕ ਤੇ ਧਾਰਮਿਕ ਰੰਗਤ ਦੇਖਣ ਨੂੰ ਮਿਲੀ। ਇਸ ਮੌਕੇ ਮਲੇਰਕੋਟਲਾ ਤੋਂ ਪਹੁੰਚੇ ਨਾਮਵਰ ਕਵਾਲਾਂ, ਕਵੀਸ਼ਰਾਂ ਤੇ ਗਾਇਕਾਂ ਨੇ ਆਪਣੀ ਕਲਾ ਰਾਹੀਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਮੇਲੇ ’ਚ ਕਲਾ ਦੇ ਜੌਹਰ ਦਿਖਾਉਣ ਵਾਲਿਆਂ ’ਚ ਰਮਜ਼ਾਨ ਅਲੀ ਖ਼ਾਨ, ਦਿਲਬਰ ਖ਼ਾਨ ਸ਼ਹਿਣਾ, ਰਾਜ ਮੁਹੰਮਦ, ਬਾਬਾ ਹਾਕਮ ਖ਼ਾਨ, ਬਿੱਲਾ ਭਦੌੜ, ਗੁਰਪ੍ਰੀਤ ਭੱਟੀ, ਗੁਰਵਿੰਦਰ ਡੱਬਵਾਲੀ, ਬਲਵੀਰ ਸਹੋਤਾ, ਗੁਰਜੰਟ ਭੋਡੀਪੁਰਾ, ਲੱਖੀ ਹੰਢਾਇਆ, ਹਾਜ਼ ਰੰਗੀਲਾ, ਸਰਗਮ ਬੀ, ਕਮਲ ਸ਼ਹਿਣਾ, ਰਤਨਜੋਤ ਕੌਰ ਗਿੱਦੜਬਾਹਾ ਤੇ ਕੁਲਵੀਰ ਸਾਈਂ ਸ਼ਾਮਲ ਸਨ। ਕਵੀਸ਼ਰ ਸੁਰਜੀਤ ਸਿੰਘ ਭਦੌੜ ਨੇ ਆਪਣੇ ਜਥੇ ਨਾਲ ਇਤਿਹਾਸਕ ਪ੍ਰਸੰਗ ਸੁਣਾ ਕੇ ਮਾਹੌਲ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇਸ ਮੌਕੇ ਸ਼ਰਧਾ ਪ੍ਰਗਟ ਕਰਨ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ’ਚ ਸਰਪੰਚ ਦੇ ਪਤੀ ਨਾਜ਼ਮ ਸਿੰਘ, ਅੰਮ੍ਰਿਤਪਾਲ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਨਾਮਧਾਰੀ ਜ਼ਿਲ੍ਹਾ ਪ੍ਰਬੰਧਕ ਸਕੱਤਰ ਬੀਕੇਯੂ ਕਾਦੀਆਂ) ਤੇ ਪੰਚ ਰੂਪ ਸਿੰਘ, ਪੀਤਾ ਸਿੰਘ, ਹੈਪੀ ਸਿੰਘ ਤੋਂ ਇਲਾਵਾ ਹਰਬੰਸ ਸਿੰਘ ਨੰਬਰਦਾਰ, ਸਵਰਨਜੀਤ ਸਿੰਘ ਸਾਬਕਾ ਪੰਚ, ਗੁਰਜੰਟ ਸਿੰਘ ਬਦਰੇਵਾਲਾ ਇਕਾਈ ਪ੍ਰਧਾਨ, ਸਤਿਨਾਮ ਸਿੰਘ ਸੱਤੀ ਤੇ ਪ੍ਰਭਜੋਤ ਸਿੰਘ ਸਿੱਧੂ ਨੇ ਵੀ ਸ਼ਿਰਕਤ ਕੀਤੀ। ਮੇਲੇ ਦੀ ਸਫ਼ਲਤਾ ਲਈ ਬਾਬਾ ਲੱਖੀ ਖ਼ਾਨ, ਬਾਬਾ ਬਾਘ ਖ਼ਾਨ, ਸਲੀਮ ਖ਼ਾਨ, ਕੇਵਲ ਸਿੰਘ ਤੇ ਬੂਟਾ ਸਿੰਘ ਨਾਈਵਾਲਾ ਨੇ ਅਹਿਮ ਭੂਮਿਕਾ ਨਿਭਾਈ। ਗੱਦੀ ਨਸ਼ੀਨ ਬਾਬਾ ਧੰਨਾ ਖ਼ਾਨ ਨੇ ਆਈਆਂ ਹੋਈਆਂ ਸਾਰੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਲਾ ਇਲਾਕੇ ’ਚ ਆਪਸੀ ਭਾਈਚਾਰਕ ਸਾਂਝ ਤੇ ਸ਼ਰਧਾ ਦਾ ਪ੍ਰਤੀਕ ਹੈ। ਸਮਾਗਮ ਦੌਰਾਨ ਸੰਗਤਾਂ ਲਈ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ।

 

ਹੋਰ ਤਾਜ਼ਾਂ ਖਬਰਾਂ ਦੇਖਣ ਲਈ ਕਲਿੱਕ ਕਰੋ https://theopeneyes24.com/wp-admin/post.php?post=3025&action=edit

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ