Home » ਪ੍ਰਮੁੱਖ ਖ਼ਬਰਾਂ » ਹਾਈਕੋਰਟ `ਚ ਨੌਕਰੀਆਂ..! ਜਾਲੀ ਆਈ ਕਾਰਡ, ਫਰਜ਼ੀ ਆਰਡਰ, ਕਰੋੜਾਂ ਦੀ ਠੱਗੀ, ਵੀਡੀਓ ਨੇ ਖੋਲ੍ਹੇ ਸਾਰੇ ਭੇਤ..!

ਹਾਈਕੋਰਟ `ਚ ਨੌਕਰੀਆਂ..! ਜਾਲੀ ਆਈ ਕਾਰਡ, ਫਰਜ਼ੀ ਆਰਡਰ, ਕਰੋੜਾਂ ਦੀ ਠੱਗੀ, ਵੀਡੀਓ ਨੇ ਖੋਲ੍ਹੇ ਸਾਰੇ ਭੇਤ..!

 ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਇੱਕ ਵਿਅਕਤੀ ਆਖਿਰ ਲੰਘੀ ਕੱਲ੍ਹ ਪੀੜਤ ਲੋਕਾਂ ਨੇ ਖੁਦ ਹੀ ਫੜ੍ਹ ਲਿਆ। ਲੋਕਾਂ ਦੇ ਹੱਥੇ ਚੜ੍ਹੇ ਕਥਿਤ ਦੋਸ਼ੀ ਜਗਦੀਸ਼ ਸਿੰਘ ਪੁੱਤਰ ਰਣਜੀਤ ਸਿੰਘ ’ਤੇ ਭੜਕੇ ਲੋਕਾਂ ਨੇ ਚੰਗਾ ਹੱਥ ਹੌਲਾ ਵੀ ਕੀਤਾ।
ਹਾਈਕੋਰਟ `ਚ ਨੌਕਰੀਆਂ..! ਜਾਲੀ ਆਈ ਕਾਰਡ, ਫਰਜ਼ੀ ਆਰਡਰ, ਕਰੋੜਾਂ ਦੀ ਠੱਗੀ, ਵੀਡੀਓ ਨੇ ਖੋਲ੍ਹੇ ਸਾਰੇ ਭੇਤ..!
[responsivevoice_button voice="Hindi Male"]

ਕਰੋੜਾਂ ਦੀ ਠੱਗੀ ਮਾਰਨ ਵਾਲਾ `ਜਗਦੀਸ਼’ ਲੋਕਾਂ ਨੇ ਫੜਿਆ: ਛੱਤ ਵੇਚ ਕੇ ਦਿੱਤੇ ਸੀ ਪੈਸੇ, ਹੁਣ ਪੀੜਤਾਂ ਨੇ ਕੈਮਰੇ ਸਾਹਮਣੇ ਬੁਲਾਇਆ ਸੱਚ..!

ਬਰਨਾਲਾ ਬਿਊਰੋ 27 ਫਰਵਰੀ

ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਇੱਕ ਵਿਅਕਤੀ ਆਖਿਰ ਲੰਘੀ ਕੱਲ੍ਹ ਪੀੜਤ ਲੋਕਾਂ ਨੇ ਖੁਦ ਹੀ ਫੜ੍ਹ ਲਿਆ। ਲੋਕਾਂ ਦੇ ਹੱਥੇ ਚੜ੍ਹੇ ਕਥਿਤ ਦੋਸ਼ੀ ਜਗਦੀਸ਼ ਸਿੰਘ ਪੁੱਤਰ ਰਣਜੀਤ ਸਿੰਘ ’ਤੇ ਭੜਕੇ ਲੋਕਾਂ ਨੇ ਚੰਗਾ ਹੱਥ ਹੌਲਾ ਵੀ ਕੀਤਾ। ਪਤਾ ਲੱਗਿਆ ਹੈ ਕਿ ਲੋਕਾਂ ਨੇ ਦੋਸ਼ੀ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਵੀ ਕੀਤਾ। ਪਰ ਪੁਲਿਸ ਅਧਿਕਾਰੀ ਇਸ ਦੀ ਕੋਈ ਪੁਸ਼ਟੀ ਕਰਨ ਲਈ ਅੱਗੇ ਨਹੀਂ ਆਇਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਅਨੁਸਾਰ ਜਗਦੀਸ਼ ਨਾਮ ਦਾ ਵਿਅਕਤੀ ਖੁਦ ਵੀ ਇੰਕਸ਼ਾਫ ਕਰ ਰਿਹਾ ਹੈ ਕਿ ਉਸ ਨੇ 12 ਤੋਂ 14 ਜਣਿਆਂ ਨੂੰ ਹਾਈਕੋਰਟ ’ਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਪ੍ਰਾਪਤ ਕੀਤੇ ਹਨ। ਪਰ ਕਿਸੇ ਨੂੰ ਵੀ ਨੌਕਰੀ ਨਹੀਂ ਦਿਵਾਈ ਕਿਉਂਕਿ ਉਸ ਦੀ ਅਜਿਹੀ ਕੋਈ ਪੁਜੀਸ਼ਨ ਹੀ ਨਹੀਂ ਕਿ ਉਹ ਕਿਸੇ ਨੂੰ ਨੌਕਰੀ ਦਿਵਾ ਸਕੇ। ਵੱਡਾ ਸਵਾਲ ਇਹ ਵੀ ਉਭਰਕੇ ਸਾਹਮਣੇ ਆ ਰਿਹਾ ਹੈ ਕਿ ਨੌਕਰੀਆਂ ਦੇ ਨਾਂ ਤੇ ਠੱਗੀ ਮਾਰਨ ਵਾਲਾ ਪੂਰਾ ਗਿਰੋਹ ਹੋਵੇਗਾ। ਇਕੱਲਾ ਇਕਹਿਰਾ ਵਿਅਕਤੀ ਅਜਿਹਾ ਧੰਦਾ ਨਹੀਂ ਚਲਾ ਸਕਦਾ।

ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ ਖੁੱਲ੍ਹੀਆਂ ਅੱਖਾਂ ਖੰਭਾ ਲਗਾਉਣ ਲਈ ਪੱਟਿਆ ਟੋਆ ਬਣਿਆ ਜਾਨ ਦਾ ਖੂਹhttps://theopeneyes24.com/wp-admin/post.php?post=2937&action=edit 

ਜੇਕਰ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਜਾਲ੍ਹੀ ਦਸਤਾਵੇਜ ਤਿਆਰ ਕਰਨ ਵਾਲੇ ਹੋਰ ਵਿਅਕਤੀ ਵੀ ਸਾਹਮਣੇ ਆ ਸਕਦੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਕਥਿਤ ਦੋਸ਼ੀ ਜਗਦੀਸ਼, ਮਾਨਾ ਪਿੰਡੀ ਧਨੌਲਾ ਵਿਖੇ ਇੱਕ ਔਰਤ ਕੋਲ ਠਹਿਰਿਆ ਹੋਇਆ ਸੀ। ਜਦੋਂ ਇਸ ਦੀ ਭਿਣਕ ਪੀੜਤ ਲੋਕਾਂ ਨੂੰ ਲੱਗੀ ਤਾਂ ਉਨ੍ਹਾਂ ਨੇ ਉਸ ਨੂੰ ਉੱਥੋਂ ਹੀ ਫੜ੍ਹ ਲਿਆ ਤੇ ਟ੍ਰਾਈਡੈਂਟ ਗਰੁੱਪ ਦੇ ਨਜਦੀਕ ਬਣੇ ਇੱਕ ਕੈਟਰਿੰਗ ਦੇ ਦਫਤਰ ’ਚ ਲੈ ਪਹੁੰਚੇ। ਉੱਥੇ ਉਨ੍ਹਾਂ ਹੱਥ ਹੌਲਾ ਕਰਕੇ ਜਗਦੀਸ਼ ਤੋਂ ਸਾਰ ਕੁੱਝ ਮਨਵਾ ਕੇ, ਉਸ ਦੀ ਵੀਡੀਓ ਵੀ ਬਣਾ ਲਈ। ਇਸ ਮੌਕੇ ਕੁਲਵੰਤ ਸਿੰਘ ਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਲਕੀਤ ਸਿੰਘ ਤੇ ਰਾਹੁਲ ਨੇ ਦੱਸਿਆ ਸੀ ਕਿ ਜਗਦੀਸ਼ ਨਾਂ ਦਾ ਵਿਅਕਤੀ ਚੰਡੀਗੜ੍ਹ ਅਦਾਲਤ ’ਚ ਕਲਰਕ ਦੀ ਨੌਕਰੀ ਦਿਵਾ ਸਕਦਾ ਹੈ। ਜਦੋਂ ਉਨ੍ਹਾਂ ਗੱਲ ਕੀਤੀ ਤਾਂ ਜਗਦੀਸ਼ ਨੇ ਨੌਕਰੀ ਦਿਵਾਉਣ ਬਦਲੇ 8 ਲੱਖ ਰੁਪਏ ਦੀ ਮੰਗ ਕੀਤੀ ਤੇ ਸੌਦਾ 6 ਲੱਖ ਰੁਪਏ ’ਚ ਤੈਅ ਹੋਇਆ। ਉਨ੍ਹਾਂ ਆਪਣਾ ਘਰ ਵੇਚ ਕੇ ਜਗਦੀਸ਼ ਨੂੰ 6 ਲੱਖ ਰੁਪਏ ਵੀ ਦੇ ਦਿੱਤੇ। ਪਰ ਕੋਈ ਨੌਕਰੀ ਨਹੀਂ ਦਿਵਾਈ। ਉਨ੍ਹਾਂ ਬਹੁਤ ਹੀ ਭਾਵੁਕ ਲਹਿਜੇ ’ਚ ਦੱਸਿਆ ਕਿ ਉਸ ਨੇ ਮੁੰਡੇ ਨੂੰ ਨੌਕਰੀ ਤਾਂ ਕੀ ਦਿਵਾਉਣੀ ਸੀ। ਜੁਆਕਾਂ ਦੇ ਸਿਰ ਦੀ ਛੱਤ ਯਾਨੀ ਘਰ ਵੀ ਗੁਆ ਲਿਆ।

ਪਰਲ ਤੇ ਕਰਾਊਨ ਕੰਪਨੀ ’ਚ ਰੁਪਏ ਲਗਾਉਣ ਕਰਕੇ ਪਿਆ ਘਾਟਾ

ਇਸ ਮੌਕੇ ’ਤੇ ਵੀਡੀਓ ’ਚ ਖੜ੍ਹੇ ਦਿਖਾਈ ਦੇ ਰਹੇ ਸੁਖਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਵੀ ਆਪਣੇ ਲੜਕੇ ਨੂੰ ਨੌਕਰੀ ਦਿਵਾਉਣ ਲਈ ਲੱਖਾਂ ਰੁਪਏ ਜਗਦੀਸ਼ ਸਿੰਘ ਨੂੰ ਦਿੱਤੇ ਹਨ। ਪਰ ਕੁੱਝ ਵੀ ਪੱਲੇ ਨਹੀਂ ਪਿਆ। ਇਸ ਮੌਕੇ ਲੋਕਾਂ ਦੇ ਝੰਬੇ ਤੇ ਸਹਿਮੇ ਹੋਏ ਜਗਦੀਸ਼ ਸਿੰਘ ਨੇ ਕਬੂਲ ਕੀਤਾ ਕਿ ਆਹ 7 ਵਿਅਕਤੀ ਤਾਂ ਮੌਕੇ ’ਤੇ ਹੀ ਖੜ੍ਹੇ ਹਨ। ਜਿੰਨ੍ਹਾਂ ਤੋਂ ਉਸ ਨੇ ਨੌਕਰੀ ਬਦਲੇ ਲੱਖਾਂ ਰੁਪਏ ਲਏ ਹਨ। ਇੰਨ੍ਹਾਂ ਤੋਂ ਇਲਾਵਾ 4\5 ਜਣੇ ਹੋਰ ਵੀ ਹਨ। ਜਿੰਨ੍ਹਾਂ ਤੋਂ ਨੌਕਰੀ ਬਦਲੇ ਰੁਪਏ ਵਸੂਲ ਕੀਤੇ ਹਨ। ਉਹ ਕਹਿ ਰਿਹਾ ਹੈ ਕਿ ਉਸ ਨੂੰ ਰੁਪੱਈਆਂ ਦੀ ਲੋੜ ਸੀ। ਪਰਲ ਤੇ ਕਰਾਊਨ ਕੰਪਨੀ ’ਚ ਰੁਪਏ ਲਗਾਉਣ ਕਰਕੇ ਘਾਟਾ ਪੈ ਗਿਆ। ਲੋਕ ਉਸ ਤੋਂ ਰੁਪਏ ਮੰਗ ਰਹੇ ਸਨ। ਇਸ ਕਰਕੇ ਉਸ ਨੇ ਮਜਬੂਰ ਹੋ ਕੇ ਇਹ ਠੱਗੀ ਦਾ ਧੰਦਾ ਸ਼ੁਰੂ ਕਰ ਦਿੱਤਾ। ਉਸ ਨੇ ਇਹ ਵੀ ਕਿਹਾ ਕਿ ਉਹ ਜਾਲ੍ਹੀ ਫਰਜੀ ਦਸਤਾਵੇਜ ਤਿਆਰ ਕਰਕੇ ਨੌਕਰੀਆਂ ਦੇ ਆਰਡਰ ਤਿਆਰ ਕਰਦਾ ਰਿਹਾ ਹੈ। ਉਸ ਨੇ ਆਪਣਾ ਖੁਦ ਦਾ ਆਈ ਕਾਰਡ ਵੀ ਜਾਲ੍ਹੀ ਹੀ ਤਿਆਰ ਕੀਤਾ ਹੋਇਆ ਹੈ।

ਪੁਲਿਸ ਲਈ ਕੇਸ ਦਰਜ ਕਰਨਾ ਵੀ ਹੋਇਆ ਔਖਾ..https://www.google.com/search?q=gurbani+shabad&rlz=1C1CHBD_enIN1190IN1190&oq=GURBANI&aqs=chrome.2.0i433i512l3j0i512l2j0i433i512j0i512j0i433i512j0i512l2.17273j0j7&sourceid=chrome&ie=UTF-8#fpstate=ive&vld=cid:2974e39e,vid:DTy-XfW1lYc,st:0

ਬੇਸ਼ੱਕ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੋਸ਼ੀ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪਰ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ। ਇਸ ਦਾ ਸਭ ਤੋਂ ਵੱਡਾ ਕਾਨੂੰਨੀ ਪਹਿਲੂ ਇਹ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਨਾਲ ਰੁਪਏ ਦਾ ਲੈਣ ਦੇਣ, ਥਾਣਾ ਸਿਟੀ 1 ਬਰਨਾਲਾ ਦੇ ਅਧਿਕਾਰ ਖੇਤਰ ’ਚ ਨਹੀਂ ਹੋਇਆ। ਦੋਸ਼ੀ ਨੂੰ ਫੜ੍ਹਿਆ ਵੀ ਮਾਨਾ ਪਿੰਡੀ ਇਲਾਕਾ ਜਿਹੜਾ ਥਾਣਾ ਧਨੌਲਾ ਦਾ ਖੇਤਰ ’ਚ ਪੈਂਦਾ ਹੈ। ਇਸ ਤੋਂ ਇਲਾਵਾ ਇਹ ਵੀ ਅਹਿਮ ਗੱਲ ਹੈ ਕਿ ਦੋਸ਼ੀ ਦੀ ਗ੍ਰਿਫਤਾਰੀ ਦਿਖਾਉਣਾ, ਉਦੋਂ ਵਧੇਰੇ ਮੁਸ਼ਕਿਲ ਹੈ। ਜਦੋਂ ਉਸ ਦੇ ਖਿਲਾਫ ਕੋਈ ਐਫਆਈਆਰ ਵੀ ਦਰਜ਼ ਨਹੀਂ ਹੈ। ਇਸ ਸਬੰਧੀ ਜਦੋਂ ਥਾਣਾ ਸਿਟੀ-1 ਬਰਨਾਲਾ ਦੇ ਐੱਸਐੱਚਓ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਪੁੱਛਿਆ ਤਾਂ ਉਨਾਂ ਘਟਨਾਕ੍ਰਮ ਦੀ ਪੁਸ਼ਟੀ ਤਾਂ ਕੀਤੀ। ਪਰ ਇਹ ਵੀ ਕਿਹਾ ਕਿ ਹਾਲੇ ਪੁਲਿਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ। ਕੋਈ ਕੇਸ ਦਰਜ ਨਹੀਂ ਹੋਇਆ। ਜਦੋਂ ਕੇਸ ਦਰਜ ਨਹੀਂ ਹੋਇਆ। ਫਿਰ ਉਸ ਦੀ ਗ੍ਰਿਫਤਾਰੀ ਦਾ ਸਵਾਲ ਹੀ ਨਹੀਂ ਉੱਠਦਾ।

ਹੋਰ ਤਾਜ਼ਾਂ  ਖਬਰਾਂ ਕਲਿੱਕ ਕਰੋ। https://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ