ਸਵਾਮੀ ਅੰਮ੍ਰਿਤਾਨੰਦ ਜੀ ਜਲੌਰ ਧਾਮ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕਰਕੇ ਸੰਗਤਾਂ ਨੂੰ ਦਿੱਤਾ ਆਸ਼ੀਰਵਾਦ
ਬਰਨਾਲਾ ਬਿਊਰੋ 25 ਫਰਵਰੀ
ਬਰਨਾਲਾ ਸ਼ਹਿਰ ’ਚ ਬੁੱਧਵਾਰ ਨੂੰ ਉਸ ਸਮੇਂ ਸ਼ਿਵ ਭਗਤੀ ਦੇ ਰੰਗ ’ਚ ਪੂਰੀ ਤਰ੍ਹਾਂ ਰੰਗਿਆ ਗਿਆ। ਜਦੋਂ ਇੱਥੇ ਪਹਿਲੀ ਵਾਰ ਪਹੁੰਚੀ ਸੋਮਨਾਥ ਜਯੋਤਿਰਲਿੰਗ ਅੰਸ਼ ਯਾਤਰਾ ਤੋਂ ਪਹਿਲਾ ਇੱਕ ਵਿਸ਼ਾਲ ਤੇ ਭਵਯ ਸ਼ੋਭਾ ਯਾਤਰਾ ਸਜਾਈ ਗਈ। ਇਸ ਅਲੌਕਿਕ ਮੌਕੇ ਤੇ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ ਇਸ ਸ਼ੋਭਾ ਯਾਤਰਾ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ’ਚ ਜਲੌਰ ਧਾਮ ਦੇ ਸਵਾਮੀ ਅੰਮ੍ਰਿਤਾਨੰਦ ਜੀ ਸ਼ਾਮਿਲ ਹੋਏ। ਉਨ੍ਹਾਂ ਦੀ ਮੌਜੂਦਗੀ ਨੇ ਸਮਾਗਮ ’ਚ ਅਧਿਆਤਮਿਕ ਰੌਣਕਾਂ ਨੂੰ ਹੋਰ ਵਧਾ ਦਿੱਤਾ।
ਹੋਰ ਤਾਜ਼ਾਂ ਖਬਰਾਂ ਪੜ੍ਹੋ। ਖੁੱਲ੍ਹੀਆਂ ਅੱਖਾਂhttps://theopeneyes24.com/wp-admin/post.php?post=2951&action=edit
| ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਘਰ ਦਾ ਚਿਰਾਗ: ਓਵਰਡੋਜ਼ ਕਾਰਨ ਚਾਰ ਬੱਚਿਆਂ ਦੇ ਪਿਤਾ ਦੀ ਮੌਤ
|
ਸਵਾਮੀ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੋਮਨਾਥ ਜਯੋਤਿਰਲਿੰਗ ਦੀ ਮਹਿਮਾ ਬਾਰੇ ਦੱਸਦਿਆ ਕਿਹਾ ਕਿ ਅਜਿਹੀਆਂ ਪਾਵਨ ਯਾਤਰਾਵਾਂ ਨਾਲ ਸਮਾਜ ’ਚ ਸੁੱਖ-ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਸੰਚਾਰ ਹੁੰਦਾ ਹੈ। ਉਨ੍ਹਾਂ ਬਰਨਾਲਾ ਵਾਸੀਆਂ ਦੇ ਇਸ ਉਤਸ਼ਾਹ ਦੀ ਭਰਪੂਰ ਸ਼ਲਾਘਾ ਕੀਤੀ। ਸ਼ੋਭਾ ਯਾਤਰਾ ਦੌਰਾਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਚੌਕਾਂ ’ਚ ਸ਼ਰਧਾਲੂਆਂ ਵੱਲੋਂ ਜਗ੍ਹਾ-ਜਗ੍ਹਾ ਭਰਵਾਂ ਸਵਾਗਤ ਕੀਤਾ ਗਿਆ। ਰਸਤੇ ’ਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ `ਹਰ ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਪੂਰਾ ਸ਼ਹਿਰ ਗੂੰਜ ਉੱਠਿਆ। ਜਿੱਥੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼ੋਭਾ ਯਾਤਰਾ ’ਚ ਸ਼ਾਮਿਲ ਸੰਗਤਾਂ ਲਈ ਲੰਗਰ ਤੇ ਠੰਢੇ-ਮਿਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ, ਉੱਥੇ ਪੰਡਿਤ ਰਾਕੇਸ਼ ਗੌੜ ਤੇ ਆਸਥਾ ਐਵਨਿਊ ਦੇ ਐੱਮਡੀ ਦੀਪਕ ਸੋਨੀ ਆਸਥਾ ਧਾਮ ਵਾਲਿਆਂ ਵੱਲੋਂ ਸ਼ਰਧਾਲੂਆਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ।
ਘਰ-ਘਰ ਸੇਵਾ ਤੇ ਪ੍ਰਬੰਧਕਾਂ ਦਾ ਯੋਗਦਾਨ
ਇਸ ਮੌਕੇ ਆਯੋਜਕਾਂ ਵਿਜੇ ਗਰਗ, ਰਵਿੰਦਰ ਕੁਮਾਰ, ਸੰਜੀਵ ਮਿੱਤਲ, ਕ੍ਰਿਸ਼ਨ ਪ੍ਰਤਾਪ, ਰੇਖਾ ਗਰਗ ਤੇ ਮੋਨਿਕਾ ਗੋਇਲ ਨੇ ਦਸਿਆ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ’ਚ ਡੋਰ-ਟੂ-ਡੋਰ ਸੇਵਾ ਚਲਾਈ ਜਾ ਰਹੀ ਸੀ। ਜਿਸਦਾ ਨਤੀਜਾ ਅੱਜ ਇਸ ਭਾਰੀ ਇਕੱਠ ਦੇ ਰੂਪ ’ਚ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੇ ਜਿਸ ਤਰ੍ਹਾਂ ਅੱਜ ਆਪਣੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਯਾਤਰਾ ਦਾ ਸਵਾਗਤ ਕੀਤਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ।
27 ਫਰਵਰੀ ਦੇ ਮੁੱਖ ਸਮਾਗਮ ਲਈ ਸੱਦਾ
ਪ੍ਰਬੰਧਕਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਪਾਵਨ ਯਾਤਰਾ ਦਾ ਮੁੱਖ ਸਮਾਗਮ 27 ਫਰਵਰੀ ਨੂੰ ਅਨਾਜ ਮੰਡੀ ਬਰਨਾਲਾ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ 27 ਫਰਵਰੀ ਨੂੰ ਸ਼ਾਮ 4 ਵਜੇ ਤੋਂ ਰੁਦਰਾਭਿਸ਼ੇਕ, ਸਤਿਸੰਗ ਤੇ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ। ਉਨ੍ਹਾਂ ਅੱਜ ਦੀ ਸਫ਼ਲ ਸ਼ੋਭਾ ਯਾਤਰਾ ਲਈ ਸਮੂਹ ਪ੍ਰਸ਼ਾਸਨ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।
ਹੋਰ ਤਾਜ਼ਾਂ ਖਬਰਾਂ ਦੇਖਣ ਲਈ ਕਲਿੱਕ ਕਰੋ ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php









Users Today : 6
Users Yesterday : 3
Users Last 7 days : 44