ਪਾਵਰਕੌਮ ਵਿਭਾਗ ਨੇ ਜਲਦੀ ਹੱਲ ਨਾ ਕੀਤਾ ਤਾਂ ਕਰਾਂਗੇ ਸੰਘਰਸ਼: ਦੁਕਾਨਦਾਰ
ਬਰਨਾਲਾ ਬਿਊਰੋ 24 ਫਰਵਰੀ
ਸਥਾਨਕ ਕੱਚਾ ਕਾਲਜ ਰੋਡ ਉਪਰ ਟੈਗੋਰ ਗਲੀ ਨੰਬਰ 9 ਬਰਨਾਲਾ ਵਿਖੇ ਪਾਵਰਕੌਮ ਵਿਭਾਗ ਵੱਲੋਂ ਖੰਭਾ ਲਗਾਉਣ ਲਈ ਕੁਝ ਦਿਨ ਪਹਿਲਾਂ ਪੁੱਟਿਆ ਟੋਇਆ ਆਉਣ ਜਾਣ ਵਾਲੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ, ਕਿਉਂਕਿ ਇਸ ਪੁੱਟੇ ਗਏ ਟੋਏ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਬੰਸ ਸਿੰਘ ਉਰਫ ਬੂਟਾ ਗੌਡੀਆ ਹਮੀਦੀ ਵਾਲੇ ਅਤੇ ਸੈਂਡੀ ਸ਼ਰਮਾ ਨੇ ਦੱਸਿਆ ਕਿ ਪਾਵਰਕੌਮ ਵਿਭਾਗ ਵੱਲੋਂ ਇਸ ਟੈਗੋਰ ਗਲੀ ਵਿੱਚ ਖੰਭਾ ਲਗਾਉਣ ਦੇ ਲਈ ਕਈ ਦਿਨ ਪਹਿਲਾਂ ਇੱਥੇ ਇੱਕ ਟੋਆ ਪੁੱਟਿਆ ਗਿਆ ਅਤੇ ਇਹ ਟੋਆ ਪੱਟਣ ਸਮੇਂ ਇੱਕ ਪਾਣੀ ਦੀ ਸਪਲਾਈ ਵਾਲੀ ਪਾਈਪ ਵੀ ਟੁੱਟ ਗਈ, ਜਿਸ ਕਾਰਨ ਇਹ ਟੋਆ ਪਾਣੀ ਦੇ ਨਾਲ ਭਰਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦਾ ਭਰਿਆ ਇਹ ਡੂੰਘਾ ਟੋਆ ਲੋਕਾਂ ਲਈ ਜਾਨ ਦਾ ਖੌਅ ਬਣਿਆ ਹੋਇਆ ਹੈ ਅਤੇ ਇਹ ਟੋਆ ਗਲੀ ਦੇ ਬਿਲਕੁਲ ਮੋੜ ਉਪਰ ਹੈ ਇਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਤਾਂ ਇਸ ਟੋਏ ਕਾਰਨ ਇੱਥੇ ਜਾਮ ਵੀ ਲੱਗ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਟੋਏ ਵਿੱਚ ਜੇਕਰ ਕੋਈ ਵਿਅਕਤੀ ਰਾਤ ਸਮੇਂ ਅਣਜਾਣੇ ਵਿੱਚ ਡਿੱਗ ਗਿਆ ਤਾਂ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਖਦਸਾ ਹੈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਟੋਏ ਵਿੱਚ ਖੰਭਾ ਲਗਾਇਅ ਜਾਵੇ ਅਤੇ ਇਸ ਟੋਏ ਨੂੰ ਪੁੱਟਣ ਸਮੇਂ ਜੋ ਪਾਣੀ ਦੀ ਪਾਇਪ ਟੁੱਟੀ ਹੈ, ਜਿਸ ਕਾਰਨ ਇਸ ਟੋਏ ਵਿੱਚ ਪਾਣੀ ਭਰਿਆ ਰਹਿੰਦਾ ਹੈ ਉਹ ਵੀ ਦਰੁਸਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੈਰਾਨੀ ਦੀ ਗੱਲ ਹੈ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪਾਵਰਕੌਮ ਵਿਭਾਗ ਇਸ ਟੋਏ ਵਿੱਚ ਖੰਭਾ ਨਹੀਂ ਲਗਾਇਆ ਹੈ ਤੇ ਨਾ ਹੀ ਜੋ ਪਾਣੀ ਨਿਕਲ ਰਿਹਾ ਉਸ ਨੂੰ ਬੰਦ ਕੀਤਾ ਹੈ ਮੁੜ ਕੇ ਇਸ ਵੱਲ ਗੌਰ ਨਹੀਂ ਕੀਤੀ । ਜਿਸ ਦਾ ਖਮਿਆਜਾ ਨੇੜਲੇ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪਾਵਰਕੌਮ ਵਿਭਾਗ ਨੇ ਇਸ ਟੋਏ ਦਾ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਸਮੂਹ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋੇ। ਖੁੱਲ੍ਹੀਆਂ ਅੱਖਾਂ theopeneyes24.com









Users Today : 1
Users Yesterday : 6
Users Last 7 days : 45