ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਰਾਏ ਸਿੰਘ ਇੰਸਾਂ ਨੇ ਨਿਭਾਇਆ ਪ੍ਰਣ: ਮੌਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਕੇ ਪੇਸ਼ ਕੀਤੀ ਮਾਨਵਤਾ ਦੀ ਮਿਸਾਲ

ਰਾਏ ਸਿੰਘ ਇੰਸਾਂ ਨੇ ਨਿਭਾਇਆ ਪ੍ਰਣ: ਮੌਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਕੇ ਪੇਸ਼ ਕੀਤੀ ਮਾਨਵਤਾ ਦੀ ਮਿਸਾਲ

ਬਰਨਾਲ਼ਾ ਬਿਊਰੋ

ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਪਹਿਰਾ ਦਿੰਦਿਆਂ ਦੇਹ ਸ਼ਿਵਾ ਆਯੁਰਵੈਦਿਕ ਮੈਡੀਕਲ ਕਾਲਜ ਨੂੰ ਸੌਂਪੀ

ਮਹਿਲਾ ਮੈਂਬਰਾਂ ਨੇ ਮੋਢਾ ਦੇ ਕੇ ਤੋੜੀਆਂ ਪੁਰਾਤਨ ਰੂੜ੍ਹੀਵਾਦੀ ਰਸਮਾਂ



ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਖੁਸ਼ੀ ਹੀ ਨਹੀਂ, ਸਗੋਂ ਗਮੀ ਦੇ ਸਮੇਂ ਵੀ ਮਾਨਵਤਾ ਦੀ ਸੇਵਾ ਦਾ ਜਜ਼ਬਾ ਬਾਖ਼ੂਬੀ ਨਿਭਾਉਂਦੇ ਹਨ। ਇਸੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਅਮਲਾ ਸਿੰਘ ਵਾਲਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਮਿਸਾਲੀ ਕਾਰਜ ਕਰਦਿਆਂ ਆਪਣੇ ਸਵਰਗੀ ਮੈਂਬਰ ਰਾਏ ਸਿੰਘ ਇੰਸਾਂ (47) ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਰਾਏ ਸਿੰਘ ਇੰਸਾਂ ਪੁੱਤਰ ਭੂਰਾ ਸਿੰਘ ਇੰਸਾਂ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਬੀਤੇ ਦਿਨੀਂ ਉਹ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਅਤੇ ਵਚਨਾਂ ਅਨੁਸਾਰ ਮ੍ਰਿਤਕ ਦੇਹ ਮੈਡੀਕਲ ਰਿਸਰਚ ਹਿੱਤ ਦਾਨ ਕਰਨ ਦਾ ਅਹਿਮ ਫੈਸਲਾ ਲਿਆ।


ਬਲਾਕ ਪ੍ਰੇਮੀ ਸੇਵਕ ਸੁਖਦੇਵ ਸਿੰਘ ਇੰਸਾਂ ਅਨੁਸਾਰ ਰਾਏ ਸਿੰਘ ਇੰਸਾਂ ਨੇ ਜਿਉਂਦੇ ਜੀਅ ਹੀ ਆਪਣਾ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਸਮਾਜਿਕ ਬੰਧਨਾਂ ਅਤੇ ਰੂੜ੍ਹੀਵਾਦੀ ਸੋਚ ਨੂੰ ਪਛਾੜਦਿਆਂ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ। ਇਸ ਉਪਰੰਤ ਫੁੱਲਾਂ ਨਾਲ ਸਜੀ ਐਂਬੂਲੈਂਸ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਅਗਵਾਈ ਹੇਠ ਅਤੇ ‘ਸੱਚਖੰਡ ਵਾਸੀ ਰਾਏ ਸਿੰਘ ਇੰਸਾਂ ਅਮਰ ਰਹੇ’ ਦੇ ਜੈਕਾਰਿਆਂ ਦਰਮਿਆਨ ਸਰਪੰਚ ਰੌਣਕ ਸਿੰਘ ਨੇ ਹਰੀ ਝੰਡੀ ਦੇ ਕੇ ਦੇਹ ਨੂੰ ਮੈਡੀਕਲ ਕਾਲਜ ਲਈ ਰਵਾਨਾ ਕੀਤਾ।
ਪਿੰਡ ਦੇ 13ਵੇਂ ਅਤੇ ਬਲਾਕ ਦੇ ਬਣੇ 76ਵੇਂ ਸਰੀਰਦਾਨੀ
ਡੇਰਾ ਆਗੂਆਂ ਬਲਜਿੰਦਰ ਭੰਡਾਰੀ ਇੰਸਾਂ ਅਤੇ ਸੁਰਿੰਦਰ ਕੁਮਾਰ ਇੰਸਾਂ ਨੇ ਦੱਸਿਆ ਕਿ ਰਾਏ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਸਰਸਾ ਦੇ ਸਮਰਪਿਤ ਸੇਵਾਦਾਰ ਸਨ। ਉਹ ਪਿੰਡ ਅਮਲਾ ਸਿੰਘ ਵਾਲਾ ਦੇ 13ਵੇਂ ਅਤੇ ਬਲਾਕ ਬਰਨਾਲਾ ਦੇ 76ਵੇਂ ਸਰੀਰਦਾਨੀ ਬਣੇ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ‘ਸ਼ਿਵਾ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਲੁਹੂੰ ਕਨੈਤਨ (ਹਿਮਾਚਲ ਪ੍ਰਦੇਸ਼)’ ਨੂੰ ਸੌਂਪੀ ਗਈ ਹੈ, ਜਿੱਥੇ ਭਵਿੱਖ ਦੇ ਡਾਕਟਰ ਮਨੁੱਖੀ ਭਲਾਈ ਹਿੱਤ ਡਾਕਟਰੀ ਖੋਜਾਂ ਕਰਨਗੇ।

ਸਮਾਜ ਲਈ ਪ੍ਰੇਰਨਾ ਸਰੋਤ: ਸਰਪੰਚ ਰੌਣਕ ਸਿੰਘ
ਪਿੰਡ ਦੇ ਸਰਪੰਚ ਰੌਣਕ ਸਿੰਘ ਨੇ ਪਰਿਵਾਰ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮ੍ਰਿਤਕ ਦੇਹਾਂ ਨੂੰ ਸਾੜਨ ਜਾਂ ਦਫ਼ਨਾਉਣ ਦੀ ਥਾਂ ਮੈਡੀਕਲ ਖੋਜਾਂ ਲਈ ਦਾਨ ਕਰਨਾ ਇੱਕ ਕਾਬਿਲ-ਏ-ਤਾਰੀਫ਼ ਕਦਮ ਹੈ। ਇਸ ਨਾਲ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਮਿਲਦੀ ਹੈ, ਉੱਥੇ ਹੀ ਸਿੱਖਿਆ ਅਤੇ ਸਿਹਤ ਖੇਤਰ ਨੂੰ ਵੱਡਾ ਲਾਭ ਪਹੁੰਚਦਾ ਹੈ।
ਇਸ ਮੌਕੇ ਕੁਲਵਿੰਦਰ ਸਿੰਘ ਇੰਸਾਂ, ਬਲਜਿੰਦਰ ਭੰਡਾਰੀ ਇੰਸਾਂ, ਹਰਬੰਸ ਸਿੰਘ ਇੰਸਾਂ (ਸਾਬਕਾ ਸਰਪੰਚ), ਸੁਦੇਸ਼ ਸੂਦ ਇੰਸਾਂ, ਰਾਮ ਦੀਪ ਇੰਸਾਂ, ਜੋਗਿੰਦਰ ਸਿੰਘ ਇੰਸਾਂ, ਕੁਲਦੀਪ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਬਲਦੇਵ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਜਰਨੈਲ ਸਿੰਘ ਸਾਬਕਾ ਪੰਚ, ਜਰਨੈਲ ਸਿੰਘ ਕੈਪਟਨ, ਬਲਦੇਵ ਸਿੰਘ ਢਿਪਾਲੀ, ਹਰਬੰਸ ਸਿੰਘ ਬੰਸੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਸਾਧ-ਸੰਗਤ ਹਾਜ਼ਰ ਸਨ।

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 6 2 4 5
Users Today : 28
Users Yesterday : 64
Users Last 7 days : 238

ਰਾਸ਼ੀਫਲ

error: Content is protected !!