ਬਰਨਾਲਾ ਬਿਊਰੋ
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਉਨੰਜ੍ਹਵਾਂ ਪਾਕ-ਪਵਿੱਤਰ ਅਵਤਾਰ ਦਿਹਾੜਾ ਜ਼ਿਲ੍ਹਾ ਬਰਨਾਲਾ ਦੀ ਸਮੂਹ ਸਾਧ ਸੰਗਤ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਭਲਾਈ ਦੇ ਕਾਰਜ ਕਰਕੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਨੇਕ ਉਪਰਾਲੇ ਵਿੱਚ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਮਾਤਾਵਾਂ-ਭੈਣਾਂ ਨੇ ਵੱਧ-ਚੜ੍ਹ ਕੇ ਅਹਿਮ ਯੋਗਦਾਨ ਪਾਇਆ। ਸੇਵਾਦਾਰ ਸੰਜੀਵ ਇੰਸਾਂ, ਸੁਖਪਾਲ ਇੰਸਾਂ ਅਤੇ ਰਾਜਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਆਪਣੇ ਪਵਿੱਤਰ ਅਵਤਾਰ ਦਿਵਸ ‘ਤੇ ਕਿਸੇ ਵੀ ਤਰ੍ਹਾਂ ਦਾ ਤੋਹਫ਼ਾ ਲਾਉਣ ਦੀ ਬਜਾਏ ਸਾਧ ਸੰਗਤ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ, ਜਿਸ ‘ਤੇ ਪਹਿਰਾ ਦਿੰਦਿਆਂ ਬਲਾਕ ਬਰਨਾਲਾ, ਮਹਿਲ ਕਲਾਂ, ਤਪਾ-ਭਦੌੜ ਅਤੇ ਧਨੌਲਾ ਦੀ ਸਾਧ ਸੰਗਤ ਨੇ ਜ਼ਿਲ੍ਹੇ ਭਰ ਵਿੱਚ ਅੱਠ ਹਜ਼ਾਰ ਸੱਤ ਸੌ ਤੀਹ ਫ਼ਲਦਾਰ, ਫ਼ੁੱਲਦਾਰ ਅਤੇ ਛਾਂਦਾਰ ਪੌਦੇ ਲਗਾ ਕੇ ਧਰਤੀ ਨੂੰ ਹਰਿਆਲੀ ਦੀ ਚਾਦਰ ਨਾਲ ਸਜਾਇਆ ਹੈ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਬਰਨਾਲਾ ਬਲਾਕ ਵੱਲੋਂ ਸਤਾਰ੍ਹਾਂ ਸੌ ਤੀਹ, ਮਹਿਲ ਕਲਾਂ ਵੱਲੋਂ ਛੱਬੀ ਸੌ, ਤਪਾ-ਭਦੌੜ ਵੱਲੋਂ ਬੱਤੀ ਸੌ ਅਤੇ ਧਨੌਲਾ ਬਲਾਕ ਵੱਲੋਂ ਬਾਰ੍ਹਾਂ ਸੌ ਪੌਦੇ ਲਗਾਏ ਗਏ ਹਨ। ਲਗਾਏ ਗਏ

ਇਨ੍ਹਾਂ ਪੌਦਿਆਂ ਦੀ ਸਾਧ ਸੰਗਤ ਆਪਣੇ ਬੱਚਿਆਂ ਵਾਂਗ ਸਾਂਭ-ਸੰਭਾਲ ਕਰਦੀ ਹੈ ਅਤੇ ਦਰਖ਼ਤ ਬਣਨ ‘ਤੇ ਜ਼ਮੀਨ ਦੇ ਮਾਲਕ ਨੂੰ ਸੌਂਪ ਦਿੰਦੀ ਹੈ, ਜਦਕਿ ਸਾਰਾ ਖ਼ਰਚਾ ਵੀ ਸਾਧ ਸੰਗਤ ਆਪਣੇ ਪੱਲਿਓਂ ਕਰਦੀ ਹੈ। ਪੌਦੇ ਲਗਾਉਣ ਸਮੇਂ ਤਿੱਖੀ ਧੁੱਪ ਅਤੇ ਭਾਰੀ ਤਪਸ਼ ਦੇ ਬਾਵਜੂਦ ਸੇਵਾਦਾਰਾਂ ਦਾ ਸ਼ਰਧਾ ਅਤੇ ਸੇਵਾ ਦਾ ਜਜ਼ਬਾ ਦੇਖਣਯੋਗ ਸੀ। ਡੇਰਾ ਪ੍ਰੇਮੀਆਂ ਦੇ ਇਸ ਸ਼ਲਾਘਾਯੋਗ ਕਾਰਜ ਦੀ ਟੰਡਨ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕ ਸ਼ਿਵ ਸਿੰਗਲਾ, ਕਲੋਨੀ ਪ੍ਰਧਾਨ ਜਗਰਾਜ ਸਿੰਘ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖ਼ਸ਼ੀਸ਼ ਸਿੰਘ ਅਤੇ ਆਮ ਆਦਮੀ ਪਾਰਟੀ ਵਿਕਾਸ ਬੋਰਡ ਦੇ ਚੇਅਰਮੈਨ ਕੰਵਲਜੀਤ ਸਿੰਘ ਸੀਤਲ ਨੇ ਭੂਰੀ-ਭੂਰੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਮਨੁੱਖਤਾ ਦੇ ਭਲੇ ਲਈ ਪੌਦੇ ਲਗਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਡੇਰਾ ਪ੍ਰੇਮੀਆਂ ਦਾ ਇਹ ਉਪਰਾਲਾ ਬਹੁਤ ਹੀ ਕਾਬਿਲ-ਏ-ਤਾਰੀਫ਼ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਮੌਤ ਪਿੱਛੋਂ ਵੀ ਫ਼ਰਜ਼ ਨਿਭਾਇਆ, ਸ਼ਾਂਤੀ ਸਰੂਪ ਇੰਸਾਂ ਦਾ ਮ੍ਰਿਤਕ ਸਰੀਰ ਮਾਨਵਤਾ ਲੇਖੇ ਲਾਇਆ, ਪਰਿਵਾਰ ਨੇ ਮੈਡੀਕਲ ਖੋਜਾਂ ਲਈ ਦੇਹ ਕੀਤੀ ਦਾਨ
।









Users Today : 105
Users Yesterday : 59
Users Last 7 days : 325