ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਬਰਨਾਲਾ » ਮੌਤ ਪਿੱਛੋਂ ਵੀ ਫ਼ਰਜ਼ ਨਿਭਾਇਆ, ਸ਼ਾਂਤੀ ਸਰੂਪ ਇੰਸਾਂ ਦਾ ਮ੍ਰਿਤਕ ਸਰੀਰ ਮਾਨਵਤਾ ਲੇਖੇ ਲਾਇਆ, ਪਰਿਵਾਰ ਨੇ ਮੈਡੀਕਲ ਖੋਜਾਂ ਲਈ ਦੇਹ ਕੀਤੀ ਦਾਨ

ਮੌਤ ਪਿੱਛੋਂ ਵੀ ਫ਼ਰਜ਼ ਨਿਭਾਇਆ, ਸ਼ਾਂਤੀ ਸਰੂਪ ਇੰਸਾਂ ਦਾ ਮ੍ਰਿਤਕ ਸਰੀਰ ਮਾਨਵਤਾ ਲੇਖੇ ਲਾਇਆ, ਪਰਿਵਾਰ ਨੇ ਮੈਡੀਕਲ ਖੋਜਾਂ ਲਈ ਦੇਹ ਕੀਤੀ ਦਾਨ

 ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਚੱਲਦਿਆਂ ਪਿੰਡ ਕਲਾਲਾ ਦੇ ਇੱਕ ਸਰਧਾਲੂ ਪਰਿਵਾਰ ਨੇ ਆਪਣੇ ਬਜ਼ੁਰਗ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਕੇ ਮਾਨਵਤਾ ਦੀ ਇੱਕ ਬੇਮਿਸਾਲ ਮਿਸਾਲ ਕਾਇਮ ਕੀਤੀ ਹੈ। ਇਸ ਸ਼ਲਾਘਾਯੋਗ ਕਾਰਜ ਨਾਲ ਜਿੱਥੇ ਮ੍ਰਿਤਕ ਵੱਲੋਂ ਆਪਣੇ ਸਤਿਗੁਰੂ ਨਾਲ ਕੀਤਾ ਵਾਅਦਾ ਪੂਰਾ ਹੋਇਆ ਹੈ, ਉੱਥੇ ਹੀ ਇਹ ਕਦਮ ਸਮਾਜ ਨੂੰ ਇੱਕ ਸੁਚੱਜੀ ਅਤੇ ਪ੍ਰੇਰਨਾਦਾਇਕ ਸੇਧ ਦੇਣ ਦਾ ਜ਼ਰੀਆ
ਪਿੰਡ ਕਲਾਲਾ ਵਿਖੇ ਦੇਹਦਾਨੀ ਸ਼ਾਂਤੀ ਸਰੂਪ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਲਈ ਰਵਾਨਾ ਕਰਨ ਵੇਲੇ ਹਰੀ ਝੰਡੀ ਦਿਖਾਉਂਦੇ ਹੋਏ ਸਰਪੰਚ ਰਣਜੀਤ ਸਿੰਘ ਰਾਣਾ, ਪਰਿਵਾਰਕ ਮੈਂਬਰ ਅਤੇ ਹੋਰ ਸੇਵਾਦਾਰ।

ਬਰਨਾਲਾ ਬਿਊਰੋ

           ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਪਿੰਡ ਕਲਾਲਾ ਦੇ ਇੱਕ ਸਰਧਾਲੂ ਪਰਿਵਾਰ ਨੇ ਆਪਣੇ ਬਜ਼ੁਰਗ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਕੇ ਮਾਨਵਤਾ ਦੀ ਇੱਕ ਬੇਮਿਸਾਲ ਮਿਸਾਲ ਕਾਇਮ ਕੀਤੀ ਹੈ। ਇਸ ਸ਼ਲਾਘਾਯੋਗ ਕਾਰਜ ਨਾਲ ਜਿੱਥੇ ਮ੍ਰਿਤਕ ਵੱਲੋਂ ਆਪਣੇ ਸਤਿਗੁਰੂ ਨਾਲ ਕੀਤਾ ਵਾਅਦਾ ਪੂਰਾ ਹੋਇਆ ਹੈ, ਉੱਥੇ ਹੀ ਇਹ ਕਦਮ ਸਮਾਜ ਨੂੰ ਇੱਕ ਸੁਚੱਜੀ ਅਤੇ ਪ੍ਰੇਰਨਾਦਾਇਕ ਸੇਧ ਦੇਣ ਦਾ ਜ਼ਰੀਆ ਵੀ ਬਣੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸੱਤਰ ਸਾਲਾ ਸ਼ਾਂਤੀ ਸਰੂਪ ਇੰਸਾਂ, ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਮੰਗਲਵਾਰ ਸ਼ਾਮ ਨੂੰ ਆਪਣੀ ਸੰਸਾਰਿਕ ਛਾਪ ਛੱਡ ਕੇ ਸੱਚਖੰਡ ਜਾ ਬਿਰਾਜੇ। ਉਨ੍ਹਾਂ ਦੇ ਪੁੱਤਰਾਂ ਮੱਖਣ ਇੰਸਾਂ ਅਤੇ ਪ੍ਰੇਮ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਆਪਣੇ ਜਿਉਂਦੇ ਜੀਅ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਲਿਖਤੀ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮਾਨਵਤਾ ਦੀ ਭਲਾਈ ਅਤੇ ਮੈਡੀਕਲ ਖੋਜਾਂ ਲਈ ਵਰਤਿਆ ਜਾਵੇ, ਜਿਸ ਨੂੰ ਪੂਰਾ ਕਰਦਿਆਂ ਪਰਿਵਾਰ ਨੇ ਇਹ ਨੇਕ ਫੈਸਲਾ ਲਿਆ ਹੈ। ਇਸ ਮੌਕੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਗੱਡੀ ਰਾਹੀਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਕਮੇਟੀ ਦੇ ਸੇਵਾਦਾਰਾਂ ਦੀ ਅਗਵਾਈ ਹੇਠ ਸਾਬਕਾ ਫੌਜੀ ਬਲਦੇਵ ਸਿੰਘ ਇੰਸਾਂ ਟੱਲੇਵਾਲ ਵੱਲੋਂ ਸਲਾਮੀ ਦਿੱਤੀ ਗਈ, ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਰਣਜੀਤ ਸਿੰਘ ਰਾਣਾ ਨੇ ਹਰੀ ਝੰਡੀ ਦਿਖਾ ਕੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ। ਬਲਾਕ ਪ੍ਰੇਮੀ ਸੇਵਕ ਹਜੂਰਾ ਸਿੰਘ ਇੰਸਾਂ ਨੇ ਦੱਸਿਆ ਕਿ ਸ਼ਾਂਤੀ ਸਰੂਪ ਇੰਸਾਂ ਬਲਾਕ ਮਹਿਲ ਕਲਾਂ ਦੇ ਤਾਹਠਵੇਂ ਅਤੇ ਪਿੰਡ ਦੇ ਦੂਜੇ ਸਰੀਰਦਾਨੀ ਬਣੇ ਹਨ, ਜਿਨ੍ਹਾਂ ਦਾ ਮ੍ਰਿਤਕ ਸਰੀਰ ਉੱਤਰ ਪ੍ਰਦੇਸ਼ ਦੇ ਮਥੁਰਾ ਵਿਖੇ ਸਥਿਤ ਐੱਸ. ਕੇ. ਐੱਸ. ਮੈਡੀਕਲ ਕਾਲਜ ਨੂੰ ਸੌਂਪਿਆ ਗਿਆ ਹੈ। ਪਿੰਡ ਦੇ ਸਰਪੰਚ ਰਣਜੀਤ ਸਿੰਘ ਰਾਣਾ ਨੇ ਪਰਿਵਾਰ ਦੀ ਇਸ ਅਗਾਂਹਵਧੂ ਸੋਚ ਦੀ ਭੂਰੀ-ਭੂਰੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮ੍ਰਿਤਕ ਦੇਹ ਕਿਸੇ ਕਾਰਖਾਨੇ ਵਿੱਚ ਨਹੀਂ ਬਣਾਈ ਜਾ ਸਕਦੀ,

ਪਿੰਡ ਕਲਾਲਾ ਵਿਖੇ ਦੇਹਦਾਨੀ ਸ਼ਾਂਤੀ ਸਰੂਪ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਲਈ ਰਵਾਨਾ ਕਰਨ ਵੇਲੇ ਹਰੀ ਝੰਡੀ ਦਿਖਾਉਂਦੇ ਹੋਏ ਸਰਪੰਚ ਰਣਜੀਤ ਸਿੰਘ ਰਾਣਾ, ਪਰਿਵਾਰਕ ਮੈਂਬਰ ਅਤੇ ਹੋਰ ਸੇਵਾਦਾਰ।
ਪਿੰਡ ਕਲਾਲਾ ਵਿਖੇ ਦੇਹਦਾਨੀ ਸ਼ਾਂਤੀ ਸਰੂਪ ਇੰਸਾਂ ਦੀ ਮ੍ਰਿਤਕ ਦੀ ਫੋੋਟੋ

ਇਸ ਲਈ ਮੈਡੀਕਲ ਖੇਤਰ ਵਿੱਚ ਪਰਿਵਾਰ ਦਾ ਇਹ ਯੋਗਦਾਨ ਬਹੁਤ ਹੀ ਅਮੁੱਲ ਹੈ। ਇਸ ਮੌਕੇ ਸਵਿੱਤਰੀ ਇੰਸਾਂ, ਮੱਖਣ ਇੰਸਾਂ, ਪ੍ਰੇਮ ਇੰਸਾਂ, ਸੰਜੀਵ ਇੰਸਾਂ, ਰਾਮਪਾਲ ਇੰਸਾਂ, ਦੁਨੀ ਚੰਦ ਇੰਸਾਂ, ਨਾਥ ਸਿੰਘ ਇੰਸਾਂ, ਜਰਨੈਲ ਸਿੰਘ ਇੰਸਾਂ, ਸੁਖਚੈਨ ਇੰਸਾਂ, ਗੁਰਮੁੱਖ ਇੰਸਾਂ, ਭੋਲਾ ਇੰਸਾਂ, ਜਗਦੇਵ ਲਵਲੀ, ਬੂਟਾ ਸਿੰਘ, ਤਰਸੇਮ ਇੰਸਾਂ, ਗੁਰਚਰਨ ਇੰਸਾਂ, ਮੇਜ਼ਰ ਸਿੰਘ, ਬਿੱਟੂ ਇੰਸਾਂ, ਦਰਸ਼ਨ ਪਟਵਾਰੀ, ਸੁਰਿੰਦਰ ਇੰਸਾਂ, ਹਨੀ ਇੰਸਾਂ, ਭੋਲਾ ਭਾਰਤੀ, ਕੇਵਲ ਇੰਸਾਂ, ਅਜੀਤ ਇੰਸਾਂ, ਗੁਰਦੇਵ ਇੰਸਾਂ, ਲਛਮਣ ਇੰਸਾਂ, ਨਵਤੇਜ ਇੰਸਾਂ, ਬਲਜਿੰਦਰ ਭੰਡਾਰੀ, ਜੀਵਨ ਸਿੰਗਲਾ, ਸਿਕੰਦਰ ਇੰਸਾਂ ਅਤੇ ਕੁਲਦੀਪ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸੇਵਾਦਾਰ ਮੌਜੂਦ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਸੁਤੰਤਰਤਾ ਦਿਵਸ ‘ਤੇ ਪੰਜਾਬ ਪੁਲਿਸ ਦੇ 12 ਅਧਿਕਾਰੀਆਂ ਨੂੰ ਮਿਲਣਗੇ ਰਾਸ਼ਟਰਪਤੀ ਮੈਡਲ, 11 ਅਧਿਕਾਰੀਆਂ ਨੂੰ ਸ਼ਾਨਦਾਰ ਤੇ 1 ਨੂੰ ਵਿਲੱਖਣ ਸੇਵਾ ਲਈ ਕੀਤਾ ਜਾਵੇਗਾ ਸਨਮਾਨਿਤ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 0 4
Users Today : 95
Users Yesterday : 59
Users Last 7 days : 315

ਰਾਸ਼ੀਫਲ

error: Content is protected !!