Home » ਪ੍ਰਮੁੱਖ ਖ਼ਬਰਾਂ » ਪਿੰਡ ਚੰਦਭਾਨ ਵਿਖੇ ਘਰ ਵਿੱਚ ਭਿਆਨਕ ਗੈਸ ਸਿਲੰਡਰ ਧਮਾਕਾ: ਕਮਰੇ ਦੀ ਛੱਤ ਉੱਡੀ, ਕਾਰ ਅਤੇ ਇਮਾਰਤ ਦਾ ਭਾਰੀ ਮਾਲੀ ਨੁਕਸਾਨ, ਜਾਨੀ ਬਚਾਅ

ਪਿੰਡ ਚੰਦਭਾਨ ਵਿਖੇ ਘਰ ਵਿੱਚ ਭਿਆਨਕ ਗੈਸ ਸਿਲੰਡਰ ਧਮਾਕਾ: ਕਮਰੇ ਦੀ ਛੱਤ ਉੱਡੀ, ਕਾਰ ਅਤੇ ਇਮਾਰਤ ਦਾ ਭਾਰੀ ਮਾਲੀ ਨੁਕਸਾਨ, ਜਾਨੀ ਬਚਾਅ

ਪਿੰਡ ਚੰਦਭਾਨ ਵਿਖੇ ਗੈਸ ਸਿਲੰਡਰ ਫਟਣ ਤੋਂ ਬਾਅਦ ਤਬਾਹ ਹੋਈ ਕਮਰੇ ਦੀ ਛੱਤ ਅਤੇ ਨੁਕਸਾਨੀ ਗਈ ਕਾਰ ਦਾ ਦ੍ਰਿਸ਼।
[responsivevoice_button voice="Hindi Male"]

 

ਜੈਤੋ ਬਿਊਰੋ

ਨੇੜਲੇ ਪਿੰਡ ਚੰਦਭਾਨ ਵਿਖੇ ਲੰਘੀ ਰਾਤ ਇੱਕ ਘਰ ਦੇ ਕਮਰੇ ਵਿੱਚ ਰੱਖਿਆ ਗੈਸ ਸਿਲੰਡਰ ਅਚਾਨਕ ਭਿਆਨਕ ਤਰੀਕੇ ਨਾਲ ਫਟ ਜਾਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਇਸ ਜ਼ਬਰਦਸਤ ਧਮਾਕੇ ਕਾਰਨ ਜਿੱਥੇ ਕਮਰੇ ਦੀ ਛੱਤ ਪੂਰੀ ਤਰ੍ਹਾਂ ਉੱਡ ਗਈ, ਉੱਥੇ ਹੀ ਕਮਰੇ ਅੰਦਰ ਖੜੀ ਕਾਰ ਅਤੇ ਕੋਠੀ ਦੇ ਸ਼ੀਸ਼ੇ ਵੀ ਬੁਰੀ ਤਰ੍ਹਾਂ ਟੁੱਟ ਕੇ ਨੁਕਸਾਨੇ ਗਏ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਦੇ ਮੈਂਬਰ ਬਲਜਿੰਦਰ ਸਿੰਘ ਪੁੱਤਰ ਵੀਰ ਸਿੰਘ ਨੇ ਇਸ ਦਰਦਨਾਕ ਅਤੇ ਭਿਆਨਕ ਘਟਨਾ ਬਾਰੇ ਵਿਸਥਾਰ ਵਿੱਚ ਦੱਸਦਿਆਂ ਦੱਸਿਆ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਗੋਨਿਆਣਾ ਮੰਡੀ ਦੀ ਮੁੱਖ ਗੈਸ ਏਜੰਸੀ ਤੋਂ ਇੰਡੀਅਨ ਕੰਪਨੀ ਦਾ ਇੱਕ ਗੈਸ ਸਿਲੰਡਰ ਭਰਵਾਇਆ ਸੀ, ਜਿਸ ਨੂੰ ਘਰ ਵਿੱਚ ਬਣੇ ਸੀਮਿੰਟ ਦੀਆਂ ਚਾਦਰਾਂ ਵਾਲੇ ਇੱਕ ਵੱਡੇ ਕਮਰੇ ਵਿੱਚ ਸੁਰੱਖਿਅਤ ਰੱਖਿਆ ਹੋਇਆ ਸੀ ਅਤੇ ਇਸੇ ਕਮਰੇ ਦੇ ਅੰਦਰ ਹੀ ਪਰਿਵਾਰ ਦੀ ਕਾਰ ਅਤੇ ਘਰ ਦਾ ਹੋਰ ਕੀਮਤੀ ਸਮਾਨ ਵੀ ਪਿਆ ਹੋਇਆ ਸੀ ਕਿ ਲੰਘੀ ਰਾਤ ਨੂੰ ਕਰੀਬ ਇੱਕ ਵਜੇ ਦੇ ਆਸ-ਪਾਸ ਇਹ ਗੈਸ ਸਿਲੰਡਰ ਅਚਾਨਕ ਬਿਨ੍ਹਾਂ ਕਿਸੇ ਕਾਰਨ ਦੇ ਫਟ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਅਤੇ ਖ਼ਤਰਨਾਕ ਸੀ ਕਿ ਇਸ ਦੀ ਗੂੰਜ ਨਾਲ ਪੂਰਾ ਪਿੰਡ ਹਿੱਲ ਗਿਆ ਅਤੇ ਕਮਰੇ ਦੇ ਅੰਦਰ ਖੜੀ ਕਾਰ ਬੁਰੀ ਤਰ੍ਹਾਂ ਨਾਲ ਪਿਚਕ ਗਈ ਅਤੇ ਨੁਕਸਾਨੀ ਗਈ ਜਦਕਿ ਕਮਰੇ ਦੀ ਮਜ਼ਬੂਤ ਛੱਤ ਦੇ ਵੀ ਪਰਖੱਚੇ ਉੱਡ ਗਏ ਅਤੇ ਮੁੱਖ ਗੇਟ ਦੇ ਅੱਗੇ ਲੱਗੇ ਲੋਹੇ ਦੇ ਵੱਡੇ ਸ਼ਟਰ ਨੂੰ ਵੀ ਬਹੁਤ ਭਾਰੀ ਨੁਕਸਾਨ ਪਹੁੰਚਿਆ। ਇੱਥੇ ਇਹ ਗੱਲ ਵਿਸ਼ੇਸ਼ ਤੌਰ ‘ਤੇ ਦੱਸਣੀ ਬਹੁਤ ਜ਼ਰੂਰੀ ਬਣਦੀ ਹੈ ਕਿ ਇਹ ਧਮਾਕਾ ਇੰਨਾ ਭਿਆਨਕ ਸੀ ਕਿ ਫਟੇ ਹੋਏ ਸਿਲੰਡਰ ਦੇ ਲੋਹੇ ਦੇ ਤਿੱਖੇ ਟੁਕੜੇ ਅਤੇ ਟੁੱਟੇ ਹੋਏ ਸ਼ਟਰ ਦੇ ਹਿੱਸੇ ਉੱਡ ਕੇ ਘਰ ਦੇ ਬਹੁਤ ਬਾਹਰਲੇ ਮੁੱਖ ਗੇਟ ਦੇ ਕੋਲ ਜਾ ਕੇ ਡਿੱਗੇ ਜਿਸ ਕਾਰਨ ਆਲੇ-ਦੁਆਲੇ ਦੇ ਲੋਕ ਵੀ ਸਹਿਮ ਗਏ। ਇਸ ਬੇਹੱਦ ਖ਼ਤਰਨਾਕ ਘਟਨਾ ਦੇ ਦੌਰਾਨ ਸਭ ਤੋਂ ਵੱਡੀ ਸੁੱਖ ਅਤੇ ਰਾਹਤ ਵਾਲੀ ਗੱਲ ਇਹ ਰਹੀ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਸਮੇਂ ਕਮਰੇ ਦੇ ਅੰਦਰ ਮੌਜੂਦ ਨਹੀਂ ਸੀ ਜਿਸ ਸਦਕਾ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਇਸ ਹਾਦਸੇ ਕਾਰਨ ਪੀੜਤ ਪਰਿਵਾਰ ਦਾ ਬਹੁਤ ਹੀ ਜ਼ਿਆਦਾ ਮਾਲੀ ਨੁਕਸਾਨ ਹੋ ਗਿਆ ਹੈ ਕਿਉਂਕਿ ਘਰ ਦੀ ਇਮਾਰਤ, ਮਹਿੰਗੀ ਕਾਰ ਅਤੇ ਘਰੇਲੂ ਸਮਾਨ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਲਈ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।

ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।

ਰੇਣੂ ਕਸ਼ਯਪ ਦੇ ਵਾਇਰਲ ਵੀਡੀਓ ਮਾਮਲੇ ਵਿੱਚ ਨਵਾਂ ਮੋੜ: ਭਾਜਪਾ ਆਗੂ ਨੇ ਦਿੱਤੀ ਸਫਾਈ, ਪ੍ਰਸ਼ਾਸਨ ਵੱਲੋਂ ਜਾਂਚ ਸ਼ੁਰੂ

0 0 votes
Article Rating
Subscribe
Notify of
guest
0 Comments
Oldest
Newest Most Voted