ਬਰਨਾਲਾ ਬਿਊਰੋ
ਦਿਨ-ਪ੍ਰਤੀ-ਦਿਨ ਵਧ ਰਹੀ ਭਿਆਨਕ ਗਰਮੀ ਤੇ ਅੱਗ ਵਰ੍ਹਾਉਂਦੀ ਧੁੱਪ ਨੇ ਜਿੱਥੇ ਆਮ ਜਨਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ, ਉੱਥੇ ਹੀ ਇਸ ਖ਼ਰਾਬ ਮੌਸਮ ਦਾ ਸਭ ਤੋਂ ਮਾਰੂ ਤੇ ਮਾੜਾ ਅਸਰ ਬੇਜ਼ੁਬਾਨ ਪੰਛੀਆਂ ’ਤੇ ਪੈ ਰਿਹਾ ਹੈ। ਇਸ ਗੰਭੀਰ ਚਿੰਤਾਜਨਕ ਸਥਿਤੀ ਨੂੰ ਮੁੱਖ ਰੱਖਦਿਆਂ ਇਲਾਕੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਸ਼ਿਵ ਸਿੰਗਲਾ ਨੇ ਸਮਾਜ ਨੂੰ ਆਪਣੇ ਮਿੱਤਰ ਪੰਛੀਆਂ ਦੇ ਬਚਾਅ ਲਈ ਅੱਗੇ ਆਉਣ ਅਤੇ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੌਰ ਵਿੱਚ ਲੋਕਾਂ ਨੂੰ ਖੁਦ ਜਾਗਰੂਕ ਹੋਣ ਦੇ ਨਾਲ-ਨਾਲ ਦੂਜਿਆਂ ਨੂੰ ਵੀ ਇਸ ਨੇਕ ਤੇ ਪੁੰਨ ਦੇ ਕਾਰਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਐਡਵੋਕੇਟ ਸ਼ਿਵ ਸਿੰਗਲਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਸ਼ੂ-ਪੰਛੀ ਬਿਲਕੁਲ ਬੇਜ਼ੁਬਾਨ ਹੁੰਦੇ ਹਨ ਅਤੇ ਉਹ ਆਪਣੀ ਭੁੱਖ ਤੇ ਪਿਆਸ ਸਬੰਧੀ ਕਿਸੇ ਵੀ ਇਨਸਾਨ ਅੱਗੇ ਆਪਣਾ ਦੁੱਖੜਾ ਨਹੀਂ ਰੋ ਸਕਦੇ, ਅਜਿਹੇ ਵਿੱਚ ਸਮੁੱਚੀ ਮਨੁੱਖਤਾ ਦਾ ਇਹ ਸਭ ਤੋਂ ਪਹਿਲਾ ਪਰਮ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਪੰਛੀਆਂ ਨੂੰ ਰੱਬ ਦਾ ਰੂਪ ਮੰਨ ਕੇ ਇਨ੍ਹਾਂ ਦੇ ਦਾਣੇ ਅਤੇ ਪਾਣੀ ਦਾ ਉਚਿਤ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਅਕਸਰ ਗਰਮੀ ਦੇ ਮੌਸਮ ਵਿੱਚ ਤਾਪਮਾਨ ਬਹੁਤ ਜ਼ਿਆਦਾ ਵਧਣ ਕਾਰਨ ਲੋਕ ਆਪਣੇ ਘਰਾਂ ਤੋਂ ਘੱਟ ਬਾਹਰ ਨਿਕਲਦੇ ਹਨ ਜਿਸ ਕਾਰਨ ਇਨ੍ਹਾਂ ਮਾਸੂਮ ਪੰਛੀਆਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪਾਣੀ ਨਾ ਮਿਲਣ ਕਾਰਨ ਤੇ ਭੁੱਖ ਦੀ ਵਜ੍ਹਾ ਨਾਲ ਹਰ ਸਾਲ ਵੱਡੀ ਗਿਣਤੀ ਵਿੱਚ ਮਾਸੂਮ ਪੰਛੀ ਦਮ ਤੋੜ ਦਿੰਦੇ ਹਨ ਜੋ ਕਿ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ। ਮੈਨੇਜਿੰਗ ਡਾਇਰੈਕਟਰ ਸਿੰਗਲਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇੱਕ ਸਾਂਝੀ ਮੁਹਿੰਮ ਸ਼ੁਰੂ ਕਰਨ ਦਾ ਨਿੱਘਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ-ਆਪਣੇ ਘਰਾਂ ਦੀਆਂ ਛੱਤਾਂ, ਬਾਲਕੋਨੀਆਂ ਤੇ ਵਿਹੜਿਆਂ ਵਿੱਚ ਪਾਣੀ ਦੇ ਕਟੋਰੇ ਅਤੇ ਬਰਤਨ ਜ਼ਰੂਰ ਰੱਖਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਦਰੱਖਤਾਂ ਉੱਤੇ ਬਨਾਵਟੀ ਆਲ੍ਹਣੇ ਲਗਾਉਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਪ੍ਰਵਾਸੀ ਤੇ ਸਥਾਨਕ ਪੰਛੀਆਂ ਨੂੰ ਗਰਮ ਹਵਾਵਾਂ ਦੇ ਕਹਿਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਪੂਰੀ ਉਮੀਦ ਜਤਾਈ ਕਿ ਜੇਕਰ ਹਰ ਇਨਸਾਨ ਆਪਣੇ ਘਰ ਦੇ ਬਾਹਰ ਜਾਂ ਛੱਤ ਉੱਤੇ ਇੱਕ ਕਟੋਰਾ ਪਾਣੀ ਤੇ ਥੋੜ੍ਹਾ ਜਿਹਾ ਦਾਣਾ ਰੱਖਣਾ ਸ਼ੁਰੂ ਕਰ ਦੇਵੇ ਤਾਂ ਕੋਈ ਵੀ ਬੇਜ਼ੁਬਾਨ ਪਿਆਸ ਨਾਲ ਨਹੀਂ ਮਰੇਗਾ। ਟੰਡਨ ਇੰਟਰਨੈਸ਼ਨਲ ਸਕੂਲ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਤੇ ਜੀਵ-ਦਇਆ ਦਾ ਪਾਠ ਪੜ੍ਹਾਉਂਦਾ ਆਇਆ ਹੈ ਅਤੇ ਇਸ ਭਿਆਨਕ ਗਰਮੀ ਦੇ ਸੀਜ਼ਨ ਵਿੱਚ ਵੀ ਸੰਸਥਾ ਵੱਲੋਂ ਵਾਤਾਵਰਨ ਤੇ ਜੀਵ-ਜੰਤੂਆਂ ਦੀ ਸੰਭਾਲ ਲਈ ਵਿਸ਼ੇਸ਼ ਜਾਗਰੂਕਤਾ ਫੈਲਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਜਾਨਾਂ ਬਚਾਈਆਂ ਜਾ ਸਕਣ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਨਸਰਾਲੀ ਨੇੜੇ ਨਵੇਂ ਬਣੇ ਸੂਏ ਵਿੱਚ ਪਾੜ ਪੈਣ ਕਾਰਨ ਸੱਤਰ ਏਕੜ ਝੋਨੇ ਦੀ ਫ਼ਸਲ ਤਬਾਹ, ਕਿਸਾਨਾਂ ‘ਤੇ ਪਿਆ ਭਾਰੀ ਆਰਥਿਕ ਬੋਝ









Users Today : 4
Users Yesterday : 130
Users Last 7 days : 717