Home » ਪ੍ਰਮੁੱਖ ਖ਼ਬਰਾਂ » ਪਿੰਡ ਨਸਰਾਲੀ ਨੇੜੇ ਨਵੇਂ ਬਣੇ ਸੂਏ ਵਿੱਚ ਪਾੜ ਪੈਣ ਕਾਰਨ ਸੱਤਰ ਏਕੜ ਝੋਨੇ ਦੀ ਫ਼ਸਲ ਤਬਾਹ, ਕਿਸਾਨਾਂ ‘ਤੇ ਪਿਆ ਭਾਰੀ ਆਰਥਿਕ ਬੋਝ

ਪਿੰਡ ਨਸਰਾਲੀ ਨੇੜੇ ਨਵੇਂ ਬਣੇ ਸੂਏ ਵਿੱਚ ਪਾੜ ਪੈਣ ਕਾਰਨ ਸੱਤਰ ਏਕੜ ਝੋਨੇ ਦੀ ਫ਼ਸਲ ਤਬਾਹ, ਕਿਸਾਨਾਂ ‘ਤੇ ਪਿਆ ਭਾਰੀ ਆਰਥਿਕ ਬੋਝ

ਧਰਤੀ ਹੇਠਲੇ ਕੀਮਤੀ ਪਾਣੀ ਨੂੰ ਬਚਾਉਣ ਅਤੇ ਫ਼ਸਲਾਂ ਦੀ ਸੁਚੱਜੀ ਸਿੰਜਾਈ ਲਈ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਪੱਕੇ ਸੂਇਆਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਪਰ ਦੂਜੀ ਵਾਰ ਨਹਿਰ ਵਿੱਚ ਪਾੜ ਪੈਣ ਕਾਰਨ ਪਿੰਡ ਨਸਰਾਲੀ ਦੇ ਕਿਸਾਨਾਂ ਦੀ ਸੱਤਰ ਏਕੜ ਤੋਂ ਵੱਧ ਝੋਨੇ ਦੀ ਫ਼ਸਲ ਪਾਣੀ ਵਿੱਚ ਪੂਰੀ
ਪਿੰਡ ਨਸਰਾਲੀ ਨੇੜੇ ਨਵੇਂ ਬਣੇ ਸੂਏ ਵਿੱਚ ਪਾੜ ਪੈਣ ਕਾਰਨ ਸੱਤਰ ਏਕੜ ਝੋਨੇ ਦੀ ਫ਼ਸਲ ਤਬਾਹ, ਕਿਸਾਨਾਂ ‘ਤੇ ਪਿਆ ਭਾਰੀ ਆਰਥਿਕ ਬੋਝ
[responsivevoice_button voice="Hindi Male"]

ਨਸਰਾਲੀ ਬਿਊਰੋ:

            ਧਰਤੀ ਹੇਠਲੇ ਕੀਮਤੀ ਪਾਣੀ ਨੂੰ ਬਚਾਉਣ ਅਤੇ ਫ਼ਸਲਾਂ ਦੀ ਸੁਚੱਜੀ ਸਿੰਜਾਈ ਲਈ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਪੱਕੇ ਸੂਇਆਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਪਰ ਦੂਜੀ ਵਾਰ ਨਹਿਰ ਵਿੱਚ ਪਾੜ ਪੈਣ ਕਾਰਨ ਪਿੰਡ ਨਸਰਾਲੀ ਦੇ ਕਿਸਾਨਾਂ ਦੀ ਸੱਤਰ ਏਕੜ ਤੋਂ ਵੱਧ ਝੋਨੇ ਦੀ ਫ਼ਸਲ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਕੇ ਬਰਬਾਦ ਹੋ ਗਈ ਹੈ। ਪਿੰਡ ਨਸਰਾਲੀ ਨੇੜੇ ਨਵੇਂ ਬਣੇ ਸੂਏ ਵਿੱਚ ਤੰਗ ਮੋਘੇ ਅਤੇ ਪਿੱਛੋਂ ਪਾਣੀ ਦੇ ਤੇਜ਼ ਬਹਾਅ ਕਾਰਨ ਵਾਪਰੇ ਇਸ ਹਾਦਸੇ ਨੇ ਸੂਆ ਪੱਕਾ ਕਰਨ ਸਮੇਂ ਵਰਤੀ ਗਈ ਨਿਰਮਾਣ ਸਮੱਗਰੀ ਦੀ ਗੁਣਵੱਤਾ ਅਤੇ ਨਹਿਰੀ ਵਿਭਾਗ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਜਸਵੰਤ ਸਿੰਘ ਨਸਰਾਲੀ ਅਤੇ ਨੰਬਰਦਾਰ ਹਾਕਮ ਸਿੰਘ ਨਸਰਾਲੀ ਨੇ ਇਸ ਮੰਦਭਾਗੀ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਦੇਣਾ ਸਰਕਾਰ ਦਾ ਇੱਕ ਬੇਹੱਦ ਸ਼ਲਾਘਾਯੋਗ ਕਦਮ ਹੈ, ਪਰ ਇਸ ਨਵੇਂ ਬਣੇ ਸੂਏ ਦਾ ਵਾਰ-ਵਾਰ ਟੁੱਟਣਾ ਇਸ ਦੀ ਉਸਾਰੀ ਦੇ ਕਾਰਜਾਂ ਵਿੱਚ ਹੋਈ ਵੱਡੀ ਹੇਰਾਫੇਰੀ ਅਤੇ ਗੜਬੜੀ ਵੱਲ ਸਾਫ਼ ਇਸ਼ਾਰਾ ਕਰਦਾ ਹੈ। ਪਾਣੀ ਦੇ ਲਗਾਤਾਰ ਓਵਰਫਲੋਅ ਅਤੇ ਤੇਜ਼ ਵਹਾਅ ਦੀ ਮਾਰ ਕਾਰਨ ਕਿਸਾਨਾਂ ਵੱਲੋਂ ਖੂਨ-ਪਸੀਨਾ ਵਹਾ ਕੇ ਮਿਹਨਤ ਨਾਲ ਤਿਆਰ ਕੀਤੀ ਝੋਨੇ ਦੀ ਪਨੀਰੀ ਪੂਰੀ ਤਰ੍ਹਾਂ ਗਲ ਕੇ ਧਰਤੀ ਵਿੱਚ ਸਮਾ ਚੁੱਕੀ ਹੈ। ਪੀੜਤ ਕਿਸਾਨਾਂ ਜਸਵੀਰ ਸਿੰਘ ਜੱਸੀ, ਜਿੰਦਰ ਸਿੰਘ ਪੁਆਦੜ੍ਹਾ, ਲਖਵੀਰ ਸਿੰਘ ਲੱਖੀ, ਦਿਲਪ੍ਰੀਤ ਸਿੰਘ ਬੈਦਵਾਨ ਅਤੇ ਬਿੱਲਾ ਈਸੜੂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਝੋਨਾ ਡੁੱਬਣ ਕਾਰਨ ਹੁਣ ਉਨ੍ਹਾਂ ਦੀ ਸਾਰੀ ਮਿਹਨਤ ਅਤੇ ਪੈਸਾ ਬੇਕਾਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਸਲ ਤਬਾਹ ਹੋਣ ਕਾਰਨ ਹੁਣ ਉਨ੍ਹਾਂ ਨੂੰ ਖਾਦ, ਕੀਟਨਾਸ਼ਕ ਦਵਾਈ, ਪਨੀਰੀ, ਲਵਾਈ ਅਤੇ ਟਰੈਕਟਰ ਨਾਲ ਕੱਦੂ ਕਰਨ ਸਮੇਤ ਡੀਜ਼ਲ ਦਾ ਸਾਰਾ ਮਹਿੰਗਾ ਖ਼ਰਚਾ ਦੁਬਾਰਾ ਝੱਲਣਾ ਪਵੇਗਾ, ਜਿਸ ਨਾਲ ਪਹਿਲਾਂ ਹੀ ਕਰਜ਼ੇ ਹੇਠ ਦੱਬੇ ਕਿਸਾਨਾਂ ‘ਤੇ ਭਾਰੀ ਆਰਥਿਕ ਬੋਝ ਪੈ ਗਿਆ ਹੈ। ਕਿਸਾਨਾਂ ਨੇ ਸੂਆ ਟੁੱਟਣ ਦਾ ਮੁੱਖ ਤਕਨੀਕੀ ਕਾਰਨ ਦੱਸਦਿਆਂ ਕਿਹਾ ਕਿ ਅੱਗੇ ਬਣਾਇਆ ਗਿਆ ਮੋਘਾ ਬਹੁਤ ਤੰਗ ਹੈ, ਜਦਕਿ ਪਿੱਛੋਂ ਪਾਣੀ ਦੀ ਮਾਤਰਾ ਅਤੇ ਵਹਾਅ ਬਹੁਤ ਜ਼ਿਆਦਾ ਤੇਜ਼ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਾ ਹੋਣ ਕਰਕੇ ਹੀ ਇਸ ਜਗ੍ਹਾ ‘ਤੇ ਦੁਬਾਰਾ ਪਾੜ ਪਿਆ ਹੈ। ਪੀੜਤ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖ਼ਰਾਬ ਹੋਈਆਂ ਕੀਮਤੀ ਫ਼ਸਲਾਂ ਦਾ ਬਣਦਾ ਜਾਇਜ਼ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਅਤੇ ਸੂਏ ਦੀ ਮੁਰੰਮਤ ਕਰ ਕੇ ਇਸ ਦਾ ਪੱਕਾ ਹੱਲ ਕੀਤਾ ਜਾਵੇ। ਦੂਜੇ ਪਾਸੇ, ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਮਾਨਵ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਅਗਲੇ ਮੋਘੇ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ ਸੀ ਅਤੇ ਪਾਣੀ ਕਿਨਾਰਿਆਂ ਤੋਂ ਬਾਹਰ ਆ ਗਿਆ, ਜਿਸ ਕਰਕੇ ਸੂਏ ਵਿੱਚ ਪਾੜ ਪੈ ਗਿਆ। ਉਨ੍ਹਾਂ ਪ੍ਰਭਾਵਿਤ ਕਿਸਾਨਾਂ ਨੂੰ ਪੂਰਨ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਮੁਰੰਮਤ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਇਸ ਗੰਭੀਰ ਸਮੱਸਿਆ ਦਾ ਜਲਦੀ ਹੀ ਕੋਈ ਪੱਕਾ ਅਤੇ ਟਿਕਾਊ ਹੱਲ ਕਰ ਦਿੱਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਕਿਸਾਨਾਂ ਦਾ ਨੁਕਸਾਨ ਨਾ ਹੋਵੇ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਸਰਹਿੰਦ ਵਿਖੇ ਰੇਲਵੇ ਟ੍ਰੈਕ ਮੁਕੰਮਲ ਜਾਮ; ਕਈ ਰੇਲ ਗੱਡੀਆਂ ਰੁਕਣ ਕਾਰਨ ਹਜ਼ਾਰਾਂ ਮੁਸਾਫ਼ਰ ਪ੍ਰੇਸ਼ਾਨ

0 0 votes
Article Rating
Subscribe
Notify of
guest
0 Comments
Oldest
Newest Most Voted