Home » ਪ੍ਰਮੁੱਖ ਖ਼ਬਰਾਂ » ਤਪਾ ਮੰਡੀ ਵਿਖੇ ਗਊ ਸਨਮਾਨ ਲਈ ਵੱਡੀ ਮੀਟਿੰਗ: ਦੇਸ਼ ਭਰ ਵਿੱਚ ਗਊ ਮਾਤਾ ਨੂੰ ਰਾਸ਼ਟਰ ਮਾਤਾ ਘੋਸ਼ਿਤ ਕਰਵਾਉਣ ਲਈ ਉੱਠੀ ਆਵਾਜ਼

ਤਪਾ ਮੰਡੀ ਵਿਖੇ ਗਊ ਸਨਮਾਨ ਲਈ ਵੱਡੀ ਮੀਟਿੰਗ: ਦੇਸ਼ ਭਰ ਵਿੱਚ ਗਊ ਮਾਤਾ ਨੂੰ ਰਾਸ਼ਟਰ ਮਾਤਾ ਘੋਸ਼ਿਤ ਕਰਵਾਉਣ ਲਈ ਉੱਠੀ ਆਵਾਜ਼

    ਭਾਰਤ ਦੇ ਸਾਧੂ-ਸੰਤਾਂ ਵੱਲੋਂ ਗਊ ਭਗਤਾਂ ਦੇ ਸਹਿਯੋਗ ਨਾਲ ਸੰਪੂਰਨ ਭਾਰਤ ਵਿੱਚ ਗਊ ਹੱਤਿਆ ਉੱਤੇ ਮੁਕੰਮਲ ਪਾਬੰਦੀ ਲਗਾਉਣ, ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਦੇਸ਼ ਭਰ ਵਿੱਚ ਚਲਾਏ ਜਾ ਰਹੇ ਗਊ ਸਨਮਾਨ ਸੱਦਾ
ਤਪਾ ਮੰਡੀ ਵਿਖੇ ਗਊ ਸਨਮਾਨ ਸੱਦਾ ਮੁਹਿੰਮ ਤਹਿਤ ਕਰਵਾਈ ਗਈ ਮੀਟਿੰਗ ਦੇ ਵੱਖ-ਵੱਖ ਦ੍ਰਿਸ਼।  
[responsivevoice_button voice="Hindi Male"]

ਬਰਨਾਲਾ ਬਿਊਰੋ

                            ਭਾਰਤ ਦੇ ਸਾਧੂ-ਸੰਤਾਂ ਵੱਲੋਂ ਗਊ ਭਗਤਾਂ ਦੇ ਸਹਿਯੋਗ ਨਾਲ ਸੰਪੂਰਨ ਭਾਰਤ ਵਿੱਚ ਗਊ ਹੱਤਿਆ ਉੱਤੇ ਮੁਕੰਮਲ ਪਾਬੰਦੀ ਲਗਾਉਣ, ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਦੇਸ਼ ਭਰ ਵਿੱਚ ਚਲਾਏ ਜਾ ਰਹੇ ਗਊ ਸਨਮਾਨ ਸੱਦਾ ਮੁਹਿੰਮ ਦੇ ਤਹਿਤ ਬੁੱਧਵਾਰ ਦੇਰ ਸ਼ਾਮ ਸਥਾਨਕ ਸ਼ਹਿਰ ਦੀ ਅੰਦਰਲੀ ਗਊਸ਼ਾਲਾ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਗਊ ਭਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਤ ਸ੍ਰੀ ਰਾਮ ਤੀਰਥ ਜੀ ਮਹਾਰਾਜ ਵ੍ਰਿੰਦਾਵਨ ਵਾਲੇ ਅਤੇ ਸਵਾਮੀ ਹਰੀ ਨਾਰਾਇਣ ਗਿਰੀ ਜੀ ਮਹਾਰਾਜ ਕੁਰੂਕਸ਼ੇਤਰ ਵਾਲਿਆਂ ਨੇ ਦੱਸਿਆ ਕਿ ਗਊ ਸਾਡੀ ਮਾਤਾ ਹੈ

ਤਪਾ ਮੰਡੀ ਵਿਖੇ ਗਊ ਸਨਮਾਨ ਸੱਦਾ ਮੁਹਿੰਮ ਤਹਿਤ ਕਰਵਾਈ ਗਈ ਮੀਟਿੰਗ ਦੇ ਵੱਖ-ਵੱਖ ਦ੍ਰਿਸ਼। 
ਤਪਾ ਮੰਡੀ ਵਿਖੇ ਗਊ ਸਨਮਾਨ ਸੱਦਾ ਮੁਹਿੰਮ ਤਹਿਤ ਕਰਵਾਈ ਗਈ ਮੀਟਿੰਗ ਦੇ ਵੱਖ-ਵੱਖ ਦ੍ਰਿਸ਼।

ਜਿਸ ਨੂੰ ਹਰ ਰੋਜ਼ ਵੱਡੀ ਗਿਣਤੀ ਵਿੱਚ ਕੱਟਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ ਇਸ ਲਈ ਗਊ ਮਾਤਾ ਨੂੰ ਬਚਾਉਣਾ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਸਾਡਾ ਸਭ ਦਾ ਪਰਮ ਧਰਮ ਅਤੇ ਕਰਤੱਵ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਮੁਹਿੰਮ ਤਹਿਤ ਪੂਰੇ ਦੇਸ਼ ਵਿੱਚ ਸਤਾਈ ਜੁਲਾਈ ਅਤੇ ਸਤਾਈ ਅਕਤੂਬਰ ਨੂੰ ਗਊ ਸਨਮਾਨ ਦਿਵਸ ਮਨਾਏ ਜਾਣਗੇ। ਉਨ੍ਹਾਂ ਕਿਹਾ ਕਿ ਸਤਾਈ ਜੁਲਾਈ ਨੂੰ ਸਾਰੇ ਸ਼ਹਿਰਾਂ ਵਿੱਚ ਗਊ ਪ੍ਰੇਮੀਆਂ ਵੱਲੋਂ ਸਵੇਰੇ ਅੱਠ ਵਜੇ ਤੋਂ ਸਵਾ ਨੌਂ ਵਜੇ ਤੱਕ ਵਿਜੇ ਮੰਤਰ ਸ੍ਰੀ ਰਾਮ ਜੈ ਰਾਮ ਜੈ ਜੈ ਰਾਮ ਦਾ ਸੰਕੀਰਤਨ ਕਰਨ ਤੋਂ ਬਾਅਦ ਸਵੇਰੇ ਦਸ ਵਜੇ ਜ਼ਿਲ੍ਹਾ ਅਤੇ ਉਪ ਮੰਡਲ ਅਧਿਕਾਰੀਆਂ ਰਾਹੀਂ ਅਤੇ ਸਤਾਈ ਅਕਤੂਬਰ ਨੂੰ ਰਾਜ ਸਕੱਤਰਾਂ ਦੇ ਮਾਧਿਅਮ ਰਾਹੀਂ ਮਾਣਯੋਗ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਅਤੇ ਮੁੱਖ ਮੰਤਰੀਆਂ ਦੇ ਨਾਮ ਚਾਲੀ ਕਰੋੜ ਹਸਤਾਖਰਾਂ ਸਮੇਤ ਬੇਨਤੀ ਪੱਤਰ ਭੇਜਣ ਦਾ ਸੰਕਲਪ ਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੰਪੂਰਨ ਭਾਰਤ ਵਿੱਚ ਗਊ ਹੱਤਿਆ ’ਤੇ ਪੂਰਨ ਪਾਬੰਦੀ ਲੱਗੇ, ਗਊ ਮਾਤਾ ਨੂੰ ਰਾਸ਼ਟਰ ਮਾਤਾ ਜਾਂ ਰਾਸ਼ਟਰ ਆਰਾਧਿਆ ਦਾ ਸੰਵਿਧਾਨਕ ਰਾਸ਼ਟਰੀ ਸਨਮਾਨ ਦਿੱਤਾ ਜਾਵੇ ਅਤੇ ਨੰਦੀ ਬਾਬਾ ਨੂੰ ਵੀ ਬਣਦਾ ਸਤਿਕਾਰ ਮਿਲੇ। ਉਨ੍ਹਾਂ ਗਊ ਸੇਵਾ ਲਈ ਕੇਂਦਰੀ ਕਾਨੂੰਨ ਲਾਗੂ ਕਰਨ, ਕੇਂਦਰੀ ਗਊ ਸੇਵਾ ਮੰਤਰਾਲਾ ਬਣਾਉਣ, ਗਊਚਰ ਬੋਰਡ ਦੀ ਸਥਾਪਨਾ ਅਤੇ ਚਾਰਾ ਸੁਰੱਖਿਆ ਨੀਤੀ ਤੈਅ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਰਾਜਪਾਲ ਬਰਨਾਲਾ, ਤਿਰਲੋਚਨ ਬਾਂਸਲ, ਟਿੰਕੂ ਮਿੱਤਲ, ਬਿਪਿਨ ਗੁਪਤਾ, ਰਿੰਕੂ ਮੌੜ, ਪੱਤਰਕਾਰ ਰਮੇਸ਼ ਕੁਮਾਰ ਸਿੰਗਲਾ, ਬਬੂ ਤਨੇਜਾ, ਭੂਸ਼ਣ ਘੂੜੈਲਾ, ਲਵਲੀ, ਸੁਭਾਸ਼ ਕਾਂਸਲ, ਦੀਪਕ ਭੈਣੀ, ਕਾਲਾ ਬੇਕਰੀ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਗਊ ਭਗਤ ਹਾਜ਼ਰ ਸਨ ਅਤੇ ਸਭ ਨੇ ਇਸ ਮੁਹਿੰਮ ਵਿੱਚ ਡਟ ਕੇ ਸਾਥ ਦੇਣ ਦਾ ਪ੍ਰਣ ਲਿਆ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਮਹਿਲ ਕਲਾਂ ਪੁਲਿਸ ਦੀ ਵੱਡੀ ਕਾਰਵਾਈ, ਸਵਾ ਕਿਲੋ ਅਫ਼ੀਮ ਅਤੇ ਨਗਦੀ ਸਮੇਤ ਔਰਤ ਤੇ ਮਰਦ ਕਾਬੂ

0 0 votes
Article Rating
Subscribe
Notify of
guest
0 Comments
Oldest
Newest Most Voted