Home » ਪ੍ਰਮੁੱਖ ਖ਼ਬਰਾਂ » ਬਰਨਾਲਾ ਦੇ ਪਹਿਲੇ ਮੇਅਰ ਹਸਨਪ੍ਰੀਤ ਭਾਰਤਵਾਜ ਦਾ ਸਾਬਕਾ ਪ੍ਰਧਾਨ ਮਨੀਸ਼ ਗਰਗ ਵੱਲੋਂ ਵਿਸ਼ੇਸ਼ ਸਨਮਾਨ

ਬਰਨਾਲਾ ਦੇ ਪਹਿਲੇ ਮੇਅਰ ਹਸਨਪ੍ਰੀਤ ਭਾਰਤਵਾਜ ਦਾ ਸਾਬਕਾ ਪ੍ਰਧਾਨ ਮਨੀਸ਼ ਗਰਗ ਵੱਲੋਂ ਵਿਸ਼ੇਸ਼ ਸਨਮਾਨ

ਗੁਰਬਿੰਦਰ ਸਿੰਘ ਭਦੌੜ
 ਨਵ-ਨਿਯੁਕਤ ਮੇਅਰ ਹਸਨਪ੍ਰੀਤ ਭਾਰਤਵਾਜ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਮੁਬਾਰਕਬਾਦ ਦਿੰਦੇ ਹੋਏ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ।
[responsivevoice_button voice="Hindi Male"]

ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਅੱਜ ਉਚੇਚੇ ਤੌਰ ਉੱਤੇ ਬਰਨਾਲਾ ਵਿਖੇ ਪਹੁੰਚ ਕੇ ਨਗਰ ਨਿਗਮ ਬਰਨਾਲਾ ਦੇ ਨਵ-ਨਿਯੁਕਤ ਅਤੇ ਪਹਿਲੇ ਮੇਅਰ ਹਸਨਪ੍ਰੀਤ ਭਾਰਤਵਾਜ ਨਾਲ ਮੁਲਾਕਾਤ ਕੀਤੀ ਅਤੇ ਇਸ ਇਤਿਹਾਸਕ ਪ੍ਰਾਪਤੀ ਉੱਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮਨੀਸ਼ ਕੁਮਾਰ ਗਰਗ ਨੇ ਮੇਅਰ ਭਾਰਤਵਾਜ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ

 ਨਵ-ਨਿਯੁਕਤ ਮੇਅਰ ਹਸਨਪ੍ਰੀਤ ਭਾਰਤਵਾਜ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਮੁਬਾਰਕਬਾਦ ਦਿੰਦੇ ਹੋਏ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ।
ਨਵ-ਨਿਯੁਕਤ ਮੇਅਰ ਹਸਨਪ੍ਰੀਤ ਭਾਰਤਵਾਜ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਮੁਬਾਰਕਬਾਦ ਦਿੰਦੇ ਹੋਏ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ।

ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਸੁਹਿਰਦ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਉਨ੍ਹਾਂ ਕਿਹਾ ਕਿ ਹਸਨਪ੍ਰੀਤ ਭਾਰਤਵਾਜ ਦੀ ਬਰਨਾਲਾ ਦੇ ਪਹਿਲੇ ਮੇਅਰ ਵਜੋਂ ਚੋਣ ਹੋਣਾ ਪੂਰੇ ਇਲਾਕੇ ਲਈ ਬੇਹੱਦ ਮਾਣ ਵਾਲੀ ਗੱਲ ਹੈ ਅਤੇ ਉਹ ਆਸ ਕਰਦੇ ਹਨ ਕਿ ਉਨ੍ਹਾਂ ਦੀ ਯੋਗ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਇੱਕ ਨਵੀਂ ਦਿਸ਼ਾ ਅਤੇ ਤੇਜ਼ ਗਤੀ ਮਿਲੇਗੀ। ਮਨੀਸ਼ ਗਰਗ ਨੇ ਵਿਸ਼ਵਾਸ ਪ੍ਰਗਟਾਇਆ

 ਨਵ-ਨਿਯੁਕਤ ਮੇਅਰ ਹਸਨਪ੍ਰੀਤ ਭਾਰਤਵਾਜ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਮੁਬਾਰਕਬਾਦ ਦਿੰਦੇ ਹੋਏ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ।
ਨਵ-ਨਿਯੁਕਤ ਮੇਅਰ ਹਸਨਪ੍ਰੀਤ ਭਾਰਤਵਾਜ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਮੁਬਾਰਕਬਾਦ ਦਿੰਦੇ ਹੋਏ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ।

ਕਿ ਨਵ-ਨਿਯੁਕਤ ਮੇਅਰ ਆਪਣੀ ਲਿਆਕਤ ਅਤੇ ਤਜ਼ਰਬੇ ਸਦਕਾ ਸ਼ਹਿਰ ਨਿਵਾਸੀਆਂ ਨੂੰ ਦਰਪੇਸ਼ ਜਨਤਕ ਸਮੱਸਿਆਵਾਂ ਦਾ ਸਥਾਈ ਅਤੇ ਸੁਚੱਜਾ ਹੱਲ ਕਰਨ ਵਿੱਚ ਕਾਮਯਾਬ ਰਹਿਣਗੇ। ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ਨੂੰ ਨਗਰ ਨਿਗਮ ਦਾ ਦਰਜਾ ਮਿਲਣ ਤੋਂ ਬਾਅਦ ਹੁਣ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ ਅਤੇ ਭਾਰਤਵਾਜ ਵਰਗੇ ਨੌਜਵਾਨ ਆਗੂ ਦੇ ਮੇਅਰ ਬਣਨ ਨਾਲ ਆਮ ਲੋਕਾਂ ਦੀਆਂ ਉਮੀਦਾਂ ਨੂੰ ਬੂਰ ਪਵੇਗਾ। ਇਸ ਮਿਲਣੀ ਦੌਰਾਨ ਦੋਵਾਂ ਆਗੂਆਂ ਨੇ ਇਲਾਕੇ ਦੇ ਵਿਕਾਸ ਸਬੰਧੀ ਕਈ ਅਹਿਮ ਨੁਕਤਿਆਂ ਉੱਤੇ ਵਿਚਾਰਾਂ ਦੀ ਸਾਂਝ ਪਾਈ ਅਤੇ ਸਕਾਰਾਤਮਕ ਚਰਚਾ ਕੀਤੀ। ਮੇਅਰ ਹਸਨਪ੍ਰੀਤ ਭਾਰਤਵਾਜ ਨੇ ਮਨੀਸ਼ ਕੁਮਾਰ ਗਰਗ ਵੱਲੋਂ ਦਿੱਤੇ ਗਏ ਇਸ ਪਿਆਰ ਅਤੇ ਸਨਮਾਨ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਵੱਲੋਂ ਜਤਾਏ ਗਏ ਭਰੋਸੇ ਉੱਤੇ ਖ਼ਰਾ ਉਤਰਨ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਬਰਨਾਲਾ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਲਈ ਆਪਣਾ ਪੂਰਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਅਤੇ ਹਰ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕਰਨਾ ਹੋਵੇਗੀ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਮਹਿਲ ਕਲਾਂ ਪੁਲਿਸ ਦੀ ਵੱਡੀ ਕਾਰਵਾਈ, ਸਵਾ ਕਿਲੋ ਅਫ਼ੀਮ ਅਤੇ ਨਗਦੀ ਸਮੇਤ ਔਰਤ ਤੇ ਮਰਦ ਕਾਬੂ

0 0 votes
Article Rating
Subscribe
Notify of
guest
0 Comments
Oldest
Newest Most Voted