ਬਰਨਾਲਾ ਬਿਊਰੋ
ਜਜ਼ਬਾ ਜੇਕਰ ਮਜ਼ਬੂਤ ਹੋਵੇ ਤਾਂ ਕੋਈ ਵੀ ਚੁਣੌਤੀ ਅਸੰਭਵ ਨਹੀਂ ਹੁੰਦੀ ਅਤੇ ਇਸੇ ਗੱਲ ਨੂੰ ਹਕੀਕਤ ਵਿੱਚ ਬਦਲ ਵਿਖਾਇਆ ਹੈ ਸੰਗਰੂਰ ਦੇ 25 ਸਾਲਾ ਸਿਰੜੀ ਨੌਜਵਾਨ ਅਨੀਕੇਤ ਨੇ, ਜਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਇੱਕ ਕਮੈਂਟ ਨੂੰ ਚੁਣੌਤੀ ਵਜੋਂ ਸਵੀਕਾਰ ਕਰਦਿਆਂ

ਸੰਗਰੂਰ ਤੋਂ ਭਦੌੜ ਤੱਕ ਦੀ ਲੰਮੀ ਦੌੜ ਸਫਲਤਾਪੂਰਵਕ ਪੂਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਅਨੀਕੇਤ ਨੇ ਐਲਾਨ ਕੀਤਾ ਸੀ ਕਿ ਜੇਕਰ ਅਰਜਨ ਢਿੱਲੋਂ ਉਸ ਦੀ ਰੀਲ ‘ਤੇ ਪ੍ਰਤੀਕਿਰਿਆ ਦੇਣਗੇ ਤਾਂ ਉਹ ਦੌੜ ਕੇ ਉਨ੍ਹਾਂ ਦੇ ਘਰ ਪਹੁੰਚੇਗਾ, ਜਿਸ ‘ਤੇ ਗਾਇਕ ਨੇ ਚਾਹ-ਪਾਣੀ ਦੇ ਪ੍ਰਬੰਧ ਦਾ ਭਰੋਸਾ ਦਿੰਦਿਆਂ ਹਾਂ-ਪੱਖੀ ਕਮੈਂਟ ਕੀਤਾ ਅਤੇ ਇਸੇ ਵਾਅਦੇ ਨੂੰ ਨਿਭਾਉਣ ਲਈ ਅਨੀਕੇਤ ਨੇ ਆਪਣੇ ਦੋ ਸਾਥੀਆਂ ਸਮੇਤ ਰਾਤ ਦੇ 1:30 ਵਜੇ ਦੌੜਨਾ ਸ਼ੁਰੂ ਕਰਕੇ ਸਵੇਰੇ 11:30 ਵਜੇ ਭਦੌੜ ਵਿਖੇ ਪੰਜਾਬੀ ਗਾਇਕ ਅਰਜਨ ਢਿੱਲੋਂ ਦੀ ਕੋਠੀ ਪਹੁੰਚ ਕੇ ਸਭ ਦਾ ਦਿਲ ਜਿੱਤ ਲਿਆ। ਇਸ ਅਦਭੁਤ ਹੌਸਲੇ ਦਾ ਸਨਮਾਨ ਕਰਦਿਆਂ ਭਦੌੜ ਪਹੁੰਚਣ ‘ਤੇ ਸਥਾਨਕ ਨੌਜਵਾਨਾਂ ਅਤੇ ਪਤਵੰਤਿਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ

, ਉੱਥੇ ਹੀ ਅਭੈ ਇੰਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਭਦੌੜ’ ਦੇ ਫਾਊਂਡਰ ਅਤੇ ਉੱਘੇ ਖੇਡ ਪ੍ਰੇਮੀ ਅਭੈ ਕੁਮਾਰ ਗਰਗ ਨੇ ਨੌਜਵਾਨ ਅਨੀਕੇਤ ਅਤੇ ਉਸ ਦੇ ਸਾਥੀਆਂ ਨੂੰ ਆਪਣੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਦਿਆਂ ਟਰਾਫੀ ਅਤੇ ਮੈਡਲ ਭੇਂਟ ਕੀਤੇ। ਇਸ ਦੌਰਾਨ ਅਭੈ ਕੁਮਾਰ ਗਰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਨੀਕੇਤ ਅੱਜ ਦੀ ਨਵੀਂ ਪੀੜ੍ਹੀ ਅਤੇ ਖੇਡ ਜਗਤ ਲਈ ਇੱਕ ਵੱਡੀ ਪ੍ਰੇਰਨਾ ਹੈ, ਜਦਕਿ ਨੌਜਵਾਨ ਅਨੀਕੇਤ ਨੇ ਭਦੌੜ ਦੀ ਇਤਿਹਾਸਕ ਅਤੇ ਸੱਭਿਆਚਾਰਕ ਧਰਤੀ ਦੇ ਲੋਕਾਂ ਵੱਲੋਂ ਮਿਲੇ ਇਸ ਅਭੁੱਲ ਪਿਆਰ ਅਤੇ ਵੱਡੇ ਮਾਣ-ਸਤਿਕਾਰ ਲਈ ਸਾਰਿਆਂ ਦਾ ਦਿਲੋਂ ਆਭਾਰ ਪ੍ਰਗਟਾਇਆ। ਇਸ ਮੌਕੇ ਵੱਡੀ ਗਿਣਤੀ ਅਰਜਨ ਢਿੱਲੋਂ ਦੇ ਪ੍ਰਸ਼ੰਸਕ ਅਤੇ ਪਿੰਡ ਵਾਸੀ ਮੌਜੂਦ ਸਨ।
ਹੋਰ ਪੜ੍ਹੋ । ਖੁੱਲ੍ਹੀਆਂ ਅੱਖਾਂ ਆਰੀਆਭੱਟਾ ਕਾਲਜ ਵਿਖੇ ਵਿਸ਼ਵ ਪ੍ਰਸਿੱਧ ਵਿਚਾਰਕ ਮਨਦੀਪ ਕੌਰ ਟਾਂਗਰਾ ਦਾ ਪ੍ਰੇਰਣਾਦਾਇਕ ਸੈਮੀਨਾਰ ਸਫਲਤਾਪੂਰਵਕ ਸੰਪੰਨ
ਭਦੌੜ ਵਿਖੇ ਸੰਗਰੂਰ ਤੋਂ ਦੌੜ ਕੇ ਪਹੁੰਚਿਆ ਨੌਜਵਾਨ ਅਨੀਕੇਤ ਅਰਜਨ ਢਿੱਲੋਂ ਦੀ ਕੋਠੀ ਅੱਗੇ ਸੈਲਫੀ ਲੈਂਦਾ ਹੋਇਆ ਅਤੇ ਉਸ ਦੇ ਸਾਥੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਖੇਡ ਪ੍ਰੇਮੀ ਅਭੈ ਕੁਮਾਰ ਗਰਗ ਹੋਰ ਪਤਵੰਤੇ ਸੱਜਣ।









Users Today : 10
Users Yesterday : 10
Users Last 7 days : 314