ਬਰਨਾਲਾ ਬਿਊਰੋ
ਉਦਯੋਗਿਕ ਚੈਂਬਰ ਬਰਨਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਆਰੀਆਭੱਟਾ ਗਰੁੱਪ ਆਫ ਇੰਸਟੀਚਿਊਟਸ ਬਰਨਾਲਾ ਵਿਖੇ ਇਕ ਪ੍ਰੇਰਣਾਦਾਇਕ ਅਤੇ ਸਮਾਜਿਕ ਜਾਗਰੂਕਤਾ ਸੈਮੀਨਾਰ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਵਿਸ਼ਵ ਪੱਧਰ ‘ਤੇ ਪ੍ਰਸਿੱਧ ਵਿਚਾਰਕ, ਉੱਦਮੀ ਅਤੇ ਪ੍ਰੇਰਕ ਵਕਤਾ ਮਨਦੀਪ ਕੌਰ ਟਾਂਗਰਾ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਜੀਵਨ ਦੇ ਸੰਘਰਸ਼ਾਂ, ਅਨੁਭਵਾਂ ਅਤੇ ਸਫਲਤਾਵਾਂ ਨੂੰ ਸਾਂਝਾ ਕਰਕੇ ਹਾਜ਼ਰ ਸਰੋਤਿਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਨੌਜਵਾਨਾਂ, ਉਦਯੋਗਪਤੀਆਂ, ਵਪਾਰੀਆਂ ਅਤੇ ਸਮਾਜ ਸੇਵੀਆਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਨੇ ਬੜੇ ਉਤਸ਼ਾਹ ਨਾਲ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ ਦੌਰਾਨ ਮਨਦੀਪ ਕੌਰ ਟਾਂਗਰਾ ਨੇ ਕਿਹਾ ਕਿ ਸਫਲਤਾ ਕਿਸੇ ਇਕ ਦਿਨ ਦੀ ਪ੍ਰਾਪਤੀ ਨਹੀਂ ਹੁੰਦੀ, ਸਗੋਂ ਇਹ ਲਗਾਤਾਰ ਮਿਹਨਤ, ਅਨੁਸ਼ਾਸਨ, ਦ੍ਰਿੜ ਨਿਸ਼ਚੇ ਅਤੇ ਸਕਾਰਾਤਮਕ ਸੋਚ ਦਾ ਨਤੀਜਾ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਟੀਚੇ ਸਪੱਸ਼ਟ ਰੱਖਣ, ਸਮੇਂ ਦਾ ਸੁਚੱਜਾ ਪ੍ਰਬੰਧਨ ਕਰਨ ਅਤੇ ਅਸਫਲਤਾਵਾਂ ਨੂੰ ਸਿੱਖਣ ਦੇ ਮੌਕੇ ਵਜੋਂ ਸਵੀਕਾਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਵਿਸ਼ਵ ਪੱਧਰ ਤੱਕ ਪਹੁੰਚਣ ਦੇ ਆਪਣੇ ਜੀਵਨ ਸਫ਼ਰ ਬਾਰੇ ਦੱਸਦਿਆਂ ਨੌਜਵਾਨਾਂ ਨੂੰ ਆਪਣੇ ਸੁਪਨਿਆਂ ‘ਤੇ ਵਿਸ਼ਵਾਸ ਕਰਨ ਅਤੇ ਸਮਾਜ ਲਈ ਸਕਾਰਾਤਮਕ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ। ਸੈਮੀਨਾਰ ਦੌਰਾਨ ਇੱਕ ਇੰਟਰਐਕਟਿਵ ਸੈਸ਼ਨ ਵੀ ਹੋਇਆ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਉਨ੍ਹਾਂ ਨੇ ਆਪਣੇ ਅਨੁਭਵਾਂ ਦੇ ਆਧਾਰ ‘ਤੇ ਦਿੱਤੇ। ਇਸ ਮੌਕੇ ਆਰੀਆਭੱਟਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਚੇਅਰਮੈਨ ਆਰ.ਕੇ. ਗੁਪਤਾ, ਰਾਜੀਵ ਮੰਗਲਾ, ਵਿੱਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ, ਅਸ਼ਵਨੀ ਸਿੰਗਲਾ, ਕਾਲਜ ਡਾਇਰੈਕਟਰ ਡਾਕਟਰ ਅਜੈ ਕੁਮਾਰ ਮਿੱਤਲ ਅਤੇ ਡੀਨ ਅਕੈਡਮਿਕਸ ਡਾਕਟਰ ਭਵੇਤ ਨੇ ਮਨਦੀਪ ਕੌਰ ਟਾਂਗਰਾ ਨੂੰ ਸਨਮਾਨਿਤ ਕੀਤਾ। ਉਦਯੋਗਿਕ ਚੈਂਬਰ ਦੇ ਪ੍ਰਧਾਨ ਵਿਕਾਸ ਗੋਇਲ, ਸਕੱਤਰ ਹਰੀਸ਼ ਬਾਂਸਲ, ਕੈਸ਼ੀਅਰ ਦਿਨੇਸ਼ ਗੋਇਲ ਅਤੇ ਸੋਨੀ ਸਾਈਕਲਿੰਗ ਕਲੱਬ ਦੇ ਪ੍ਰਧਾਨ ਪਰਵੀਨ ਕੁਮਾਰ ਸੋਨੀ ਨੇ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੇ ਅਖੀਰ ਵਿੱਚ ਚੈਂਬਰ ਦੇ ਅਹੁਦੇਦਾਰਾਂ ਅਤੇ ਸਮਾਗਮ ਦੇ ਓਵਰਆਲ ਕੋਆਰਡੀਨੇਟਰਾਂ ਡਾਕਟਰ ਰਜਨੀਸ਼ ਨਰੂਲਾ, ਚਤਿੰਦਰ ਸਿੰਘ ਅਤੇ ਭਾਵੁਕਤਾ ਸ਼ਰਮਾ ਨੂੰ ਉਨ੍ਹਾਂ ਦੇ ਬਿਹਤਰੀਨ ਪ੍ਰਬੰਧਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਵਿਸ਼ਵ ਵਾਤਾਵਰਣ ਦਿਵਸ ਮੌਕੇ ਮੀਤ ਹੇਅਰ ਵੱਲੋਂ ਪੰਜਾਬ ਵਾਸੀਆਂ ਨੂੰ ਹਾਰਦਿਕ ਮੁਬਾਰਕਬਾਦ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਸੂਬਾ ਸਿਰਜਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਲਿਆ ਅਹਿਦ |









Users Today : 10
Users Yesterday : 10
Users Last 7 days : 314