Home » ਪ੍ਰਮੁੱਖ ਖ਼ਬਰਾਂ » ਨਗਰ ਨਿਗਮ ਅਤੇ ਕੌਂਸਲ ਚੋਣਾਂ ਦੀਆਂ ਤਿਆਰੀਆਂ ਮੁਕੰਮਲ, ਪੋਲਿੰਗ ਪਾਰਟੀਆਂ ਬੂਥਾਂ ਵੱਲ ਰਵਾਨਾ

ਨਗਰ ਨਿਗਮ ਅਤੇ ਕੌਂਸਲ ਚੋਣਾਂ ਦੀਆਂ ਤਿਆਰੀਆਂ ਮੁਕੰਮਲ, ਪੋਲਿੰਗ ਪਾਰਟੀਆਂ ਬੂਥਾਂ ਵੱਲ ਰਵਾਨਾ

ਜ਼ਿਲ੍ਹਾ ਬਰਨਾਲਾ ਵਿੱਚ ਨਗਰ ਨਿਗਮ ਬਰਨਾਲਾ, ਨਗਰ ਕੌਂਸਲ ਤਪਾ, ਭਦੌੜ ਅਤੇ ਧਨੌਲਾ ਲਈ ਵੋਟਾਂ ਭਲਕੇ ਛੱਬੀ ਮਈ ਨੂੰ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਪੈਣਗੀਆਂ ਜਿਸ ਵਾਸਤੇ ਅੱਜ ਪੋਲਿੰਗ ਪਾਰਟੀਆਂ ਸਬੰਧਤ ਬੂਥਾਂ 'ਤੇ ਪੁੱਜ ਗਈਆਂ ਹਨ ਅਤੇ ਇਹ ਜਾਣਕਾਰੀ ਦਿੰਦੇ ਹੋਏ
[responsivevoice_button voice="Hindi Male"]
ਬੇਅੰਤ ਬਰਨਾਲਾ।

ਜ਼ਿਲ੍ਹਾ ਬਰਨਾਲਾ ਵਿੱਚ ਨਗਰ ਨਿਗਮ ਬਰਨਾਲਾ, ਨਗਰ ਕੌਂਸਲ ਤਪਾ, ਭਦੌੜ ਅਤੇ ਧਨੌਲਾ ਲਈ ਵੋਟਾਂ ਭਲਕੇ ਛੱਬੀ ਮਈ ਨੂੰ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਪੈਣਗੀਆਂ ਜਿਸ ਵਾਸਤੇ ਅੱਜ ਪੋਲਿੰਗ ਪਾਰਟੀਆਂ ਸਬੰਧਤ ਬੂਥਾਂ ‘ਤੇ ਪੁੱਜ ਗਈਆਂ ਹਨ ਅਤੇ ਇਹ ਜਾਣਕਾਰੀ ਦਿੰਦੇ ਹੋਏ

 ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਚੋਣ ਸਮੱਗਰੀ ਲੈ ਕੇ ਆਪਣੇ ਨਿਰਧਾਰਿਤ ਪੋਲਿੰਗ ਬੂਥਾਂ ਵੱਲ ਰਵਾਨਾ ਹੁੰਦੇ ਹੋਏ ਪੋਲਿੰਗ ਪਾਰਟੀਆਂ ਦੇ ਮੈਂਬਰ।
ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਚੋਣ ਸਮੱਗਰੀ ਲੈ ਕੇ ਆਪਣੇ ਨਿਰਧਾਰਿਤ ਪੋਲਿੰਗ ਬੂਥਾਂ ਵੱਲ ਰਵਾਨਾ ਹੁੰਦੇ ਹੋਏ ਪੋਲਿੰਗ ਪਾਰਟੀਆਂ ਦੇ ਮੈਂਬਰ।

ਜ਼ਿਲ੍ਹਾ ਚੋਣਕਾਰ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਨਗਰ ਨਿਗਮ ਬਰਨਾਲਾ ਲਈ ਕੁੱਲ ਇੱਕ ਸੌ ਚੌਵੀ ਪੋਲਿੰਗ ਪਾਰਟੀਆਂ ਰਾਖਵੀਆਂ ਸਮੇਤ ਬਣਾਈਆਂ ਗਈਆਂ ਹਨ ਜਦਕਿ ਇਸੇ ਤਰ੍ਹਾਂ ਨਗਰ ਕੌਂਸਲ ਧਨੌਲਾ, ਭਦੌੜ ਅਤੇ ਤਪਾ ਲਈ ਕ੍ਰਮਵਾਰ ਇਕੱਤੀ, ਚੌਵੀ ਅਤੇ ਪੱਚੀ ਪੋਲਿੰਗ ਪਾਰਟੀਆਂ ਰਾਖਵੀਆਂ ਸਮੇਤ ਬਣਾਈਆਂ ਗਈਆਂ ਹਨ ਅਤੇ ਨਗਰ ਨਿਗਮ ਬਰਨਾਲਾ ਦੇ ਚੋਣ ਬੂਥਾਂ ਲਈ ਪੋਲਿੰਗ ਪਾਰਟੀਆਂ ਨੂੰ ਐੱਸ ਡੀ ਕਾਲਜ ਆਫ਼ ਫਾਰਮੇਸੀ ਤੋਂ ਰਵਾਨਾ ਕੀਤਾ ਗਿਆ ਹੈ ਜਦਕਿ ਨਗਰ ਕੌਂਸਲ ਤਪਾ ਲਈ ਪੋਲਿੰਗ ਪਾਰਟੀਆਂ ਨੂੰ ਐੱਸ ਡੀ ਐਮ ਕੰਪਲੈਕਸ ਤਪਾ ਤੋਂ, ਨਗਰ ਕੌਂਸਲ ਧਨੌਲਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਧਨੌਲਾ ਅਤੇ ਨਗਰ ਕੌਂਸਲ ਭਦੌੜ ਚੋਣਾਂ ਲਈ ਪੀ ਐਮ ਸ੍ਰੀ ਕੰਨਿਆ ਸਕੂਲ ਭਦੌੜ ਤੋਂ ਸਬੰਧਤ ਰਿਟਰਨਿੰਗ ਅਫ਼ਸਰਾਂ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਨਗਰ ਨਿਗਮ ਬਰਨਾਲਾ ਦੇ ਅੜਤਾਲੀ ਵਾਰਡਾਂ ਲਈ ਵੋਟਾਂ ਪੈਣਗੀਆਂ ਜਿਸ ਵਾਸਤੇ ਇੱਕ ਸੌ ਸਤੱਤਰ ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਇਸ ਮੰਤਵ ਲਈ ਬਣਾਏ ਪੰਚਾਨਵੇਂ ਪੋਲਿੰਗ ਬੂਥਾਂ ਉੱਪਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਪੋਲਿੰਗ ਬੂਥਾਂ ‘ਤੇ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ। ਇਸੇ ਤਰ੍ਹਾਂ ਨਗਰ ਕੌਂਸਲ ਧਨੌਲਾ ਦੇ ਤੇਰਾਂ ਵਾਰਡਾਂ ਲਈ ਅੱਠਵੰਜਾ ਉਮੀਦਵਾਰ ਮੈਦਾਨ ਵਿੱਚ ਹਨ ਅਤੇ ਇਕੱਠੇ ਕੀਤੇ ਇੱਕੀ ਪੋਲਿੰਗ ਬੂਥਾਂ ‘ਤੇ ਪੋਲਿੰਗ ਕਰਵਾਈ ਜਾਵੇਗੀ ਜਦਕਿ ਨਗਰ ਕੌਂਸਲ ਤਪਾ ਦੇ ਪੰਦਰਾਂ ਵਾਰਡਾਂ ਲਈ ਉਨ੍ਹੱਠ ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਸਤਾਰਾਂ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਨਗਰ ਕੌਂਸਲ ਭਦੌੜ ਦੇ ਕੁੱਲ ਤੇਰਾਂ ਵਾਰਡਾਂ ਲਈ ਬਣਾਏ ਗਏ ਸੋਲਾਂ ਪੋਲਿੰਗ ਬੂਥਾਂ ‘ਤੇ ਵੋਟਿੰਗ ਹੋਵੇਗੀ ਅਤੇ ਇੱਥੇ ਪਚੰਜਾ ਉਮੀਦਵਾਰ ਚੋਣ ਮੈਦਾਨ ਵਿਚ ਹਨ। ਉਹਨਾਂ ਦੱਸਿਆ ਕਿ ਨਗਰ ਨਿਗਮ ਬਰਨਾਲਾ ਅਧੀਨ ਚੌਰਾਸੀ ਹਜ਼ਾਰ ਅੱਠ ਸੌ ਅੱਠਵੰਜਾ ਵੋਟਰ ਜਦਕਿ ਨਗਰ ਕੌਂਸਲ ਤਪਾ, ਭਦੌੜ ਅਤੇ ਧਨੌਲਾ ਅਧੀਨ ਕੁੱਲ ਪੈਂਤਾਲੀ ਹਜ਼ਾਰ ਇੱਕ ਸੌ ਸੱਤ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ ਅਤੇ ਉਹਨਾਂ ਸਮੂਹ ਵੋਟਰਾਂ, ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਇਸ ਪ੍ਰਕਿਰਿਆ ਨੂੰ ਨਿਰਪੱਖ ਤਰੀਕੇ ਅਤੇ ਅਮਨ-ਅਮਾਨ ਨਾਲ ਸਿਰੇ ਚੜ੍ਹਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   ਚੋਣਾਂ ਦੇ ਮੱਦੇਨਜ਼ਰ ਭਦੌੜ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ, ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ

 

0 0 votes
Article Rating
Subscribe
Notify of
guest
0 Comments
Oldest
Newest Most Voted