ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਦਲ-ਬਦਲੂਆਂ ਆਸਰੇ ਡੁੱਬਦੀ ਬੇੜੀ ਕਿਨਾਰੇ ਲਾਉਣ ਦੀ ਦੌੜ ਵਿਚ “ਆਪ”

ਦਲ-ਬਦਲੂਆਂ ਆਸਰੇ ਡੁੱਬਦੀ ਬੇੜੀ ਕਿਨਾਰੇ ਲਾਉਣ ਦੀ ਦੌੜ ਵਿਚ “ਆਪ”

ਗੁਰਬਿੰਦਰ / ਬੇਅੰਤ ਬਰਨਾਲ਼ਾ


ਨਗਰ ਨਿਗਮ ਚੋਣਾਂ ਨੂੰ ਲੈ ਕੇ ਬਰਨਾਲਾ ਦਾ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇੱਕ ਪਾਸੇ ਜਿੱਥੇ ਵਿਰੋਧੀ ਪਾਰਟੀਆਂ ਨੇ ਇੱਕਜੁੱਟ ਹੋ ਕੇ ਸੱਤਾਧਿਰ ਨੂੰ ‘ਸਬਕ’ ਸਿਖਾਉਣ ਦਾ ਮਨ ਬਣਾ ਲਿਆ ਹੈ, ਉੱਥੇ ਹੀ ਆਮ ਆਦਮੀ ਪਾਰਟੀ (ਆਪ) ਦਲ-ਬਦਲੂਆਂ ਦੀ ਓਟ ਲੈ ਕੇ ਸ਼ਹਿਰ ਦਾ ਪਹਿਲਾ ‘ਮੇਅਰ’ ਬਣਾਉਣ ਦੇ ਰਾਹ ਤੁਰੀ ਹੋਈ ਹੈ। ਹਾਲਾਂਕਿ ਚੋਣ ਨਤੀਜੇ ਕਿਸ ਦੇ ਪੱਖ ਵਿੱਚ ਹੋਣਗੇ, ਇਸ ਬਾਰੇ ਫ਼ਿਲਹਾਲ ਕੁੱਝ ਵੀ ਸਪੱਸ਼ਟ ਕਹਿਣਾ ਮੁਨਾਸਿਬ ਨਹੀਂ, ਪਰ ਮੌਜੂਦਾ ਹਾਲਾਤਾਂ ਨੇ ਚੋਣ ਸਮੀਕਰਨ ਕਾਫ਼ੀ ਹੱਦ ਤੱਕ ਸਾਫ਼ ਕਰ ਦਿੱਤੇ ਹਨ।

ਵਾਰਡ ਨੰਬਰ 31 ਦੀ ਘਟਨਾ ਨੇ ਬਦਲਿਆ ਹਵਾ ਦਾ ਰੁਖ
ਸਿਆਸੀ ਮਾਹਿਰਾਂ ਮੁਤਾਬਕ ਬੀਤੇ ਦਿਨ ਸ਼ਹਿਰ ਦੇ ਵਾਰਡ ਨੰਬਰ 31 ਤੋਂ ਭਾਜਪਾ ਅਤੇ ਹੋਰ ਕਈ ਉਮੀਦਵਾਰਾਂ ਨਾਲ ਹੋਈ ਵਧੀਕੀ ਇਸ ਚੋਣ ਦਾ ਮੁੱਖ ਮੋੜ ਸਾਬਤ ਹੋ ਰਹੀ ਹੈ। ਇਸ ਘਟਨਾ ਨੇ ਸ਼ਹਿਰ ਦੇ ਸਿਆਸੀ ਸਮੀਕਰਨਾਂ ਦੀ ਹਵਾ ਦਾ ਰੁਖ ਵਿਰੋਧੀਆਂ ਵੱਲ ਮੋੜ ਦਿੱਤਾ ਹੈ।’ਆਪ’ ਦੇ 50 ਵਿੱਚੋਂ ਸਿਰਫ਼ ‘ਗਿਣਤੀ’ ਦੇ ਉਮੀਦਵਾਰ ਆਪਣੇ, ਬਾਕੀ ਸਭ ਉਧਾਰੇ!
ਦੂਜਾ ਵੱਡਾ ਕਾਰਨ ‘ਦਲ ਬਦਲੂਆਂ’ ਨੂੰ ਲੈ ਕੇ ਜਨਤਾ ਵਿੱਚ ਚੱਲ ਰਹੀ ਚਰਚਾ ਹੈ। ਵੋਟਰਾਂ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਜਿਹੜੇ ਆਗੂ ਰਵਾਇਤੀ ਪਾਰਟੀਆਂ (ਕਾਂਗਰਸ, ਅਕਾਲੀ ਦਲ ਤੇ ਭਾਜਪਾ) ਵਿੱਚ ਹੁੰਦੇ ਹੋਏ ਇਮਾਨਦਾਰ ਨਹੀਂ ਸਨ, ਉਹ ‘ਆਪ’ ਵਿੱਚ ਸ਼ਾਮਲ ਹੋ ਕੇ ਰਾਤੋ-ਰਾਤ ‘ਦੁੱਧ ਧੋਤੇ’ ਕਿਵੇਂ ਹੋ ਗਏ?
ਪ੍ਰਾਪਤ ਵੇਰਵਿਆਂ ਮੁਤਾਬਕ, ‘ਆਪ’ ਸਾਰੀਆਂ 50 ਸੀਟਾਂ ’ਤੇ ਉਮੀਦਵਾਰ ਉਤਾਰਨ ਵਿੱਚ ਤਾਂ ਸਫ਼ਲ ਰਹੀ ਹੈ, ਪਰ ਅਸਲ ਵਿੱਚ ਇਨ੍ਹਾਂ ਵਿੱਚੋਂ ਗਿਣਤੀ ਦੇ ਉਮੀਦਵਾਰ ਹੀ ਪਾਰਟੀ ਦੇ ਆਪਣੇ ਹਨ। ਬਾਕੀ ਸਾਰੇ ਉਮੀਦਵਾਰ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖਕੇ ਆਏ ਹਨ, ਜਿਨ੍ਹਾਂ ਨੂੰ ਸੱਤਾਧਿਰ ਨੇ ‘ਆਮ’ ਬਣਾ ਕੇ ਮੈਦਾਨ ਵਿੱਚ ਉਤਾਰਿਆ ਹੈ।


ਮੁੱਖ ਚਿਹਰੇ ਜੋ ਰਵਾਇਤੀ ਪਾਰਟੀਆਂ ਛੱਡ ‘ਆਪ’ ਵਿੱਚ ਸ਼ਾਮਲ ਹੋਏ:
ਕਾਂਗਰਸ ਤੋਂ: ਗੁਰਜੀਤ ਸਿੰਘ ਰਾਮਣਵਾਸੀਆ (ਸਾਬਕਾ ਪ੍ਰਧਾਨ ਨਗਰ ਕੌਂਸਲ – ਵਾਰਡ 18), ਸੁਖਜੀਤ ਕੌਰ ਸੁੱਖੀ (ਵਾਰਡ 50), ਹਰਮਿੰਦਰ ਕੌਰ (ਜਗਜੀਤ ਸਿੰਘ ਜੱਗੂ ਦੀ ਨੂੰਹ – ਵਾਰਡ 13), ਸੁਖਬੀਰ ਕੌਰ ਮਾਨ (ਪਤਨੀ ਪਰਮਜੀਤ ਸਿੰਘ ਜੌਂਟੀ ਮਾਨ – ਵਾਰਡ 40) ਅਤੇ ਰਾਜੀਵ ਲੂਬੀ।
ਭਾਜਪਾ ਤੋਂ: ਨੀਰਜ ਜਿੰਦਲ, ਜਿਨ੍ਹਾਂ ਦੀ ਪਤਨੀ ਤਮੰਨਾ ਜਿੰਦਲ ਵਾਰਡ ਨੰਬਰ 31 ਤੋਂ ਚੋਣ ਲੜ ਰਹੀ ਹੈ।
ਅਕਾਲੀ ਦਲ ਤੋਂ: ਪਰਮਜੀਤ ਸਿੰਘ ਢਿੱਲੋਂ ਅਤੇ ਮੰਨੂ ਜਿੰਦਲ (ਵਾਰਡ 30), ਜਿਨ੍ਹਾਂ ਦੀ ਪਤਨੀ ਆਂਚਲ ਜਿੰਦਲ ਮੈਦਾਨ ਵਿੱਚ ਹੈ।


ਉਮੀਦਵਾਰਾਂ ਦੀ ਹਾਲਤ ‘ਸੱਪ ਦੇ ਮੂੰਹ ’ਚ ਕੋਹੜ ਕਿਰਲੀ’ ਵਰਗੀ: ਹੁਕਮ ਦੀ ਭਗਤੀ
ਆਪਣਾ ਨਾਂਅ ਨਾ ਛਾਪੇ ਜਾਣ ਦੀ ਸ਼ਰਤ ’ਤੇ ਕੁੱਝ ਉਮੀਦਵਾਰਾਂ ਨੇ ਦਰਦ ਬਿਆਨ ਕਰਦਿਆਂ ਕਿਹਾ ਕਿ ਇਸ ਵੇਲੇ ਉਨ੍ਹਾਂ ਦੀ ਸਥਿਤੀ ‘ਸੱਪ ਦੇ ਮੂੰਹ ’ਚ ਕੋਹੜ ਕਿਰਲੀ’ ਵਾਲੀ ਬਣੀ ਹੋਈ ਹੈ। ਪਾਰਟੀ ਦਾ ਹੁਕਮ ਹੈ, ਇਸ ਲਈ ਚੋਣ ਲੜਨੀ ਹੀ ਪੈਣੀ ਹੈ। ਇਹੀ ਹਾਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵੀ ਕਈ ਉਮੀਦਵਾਰਾਂ ਦਾ ਹੈ, ਜਿਹੜੇ ਜਿੱਤ-ਹਾਰ ਦੀ ਪਰਵਾਹ ਕੀਤੇ ਬਿਨਾਂ ਸਿਰਫ਼ ਪਾਰਟੀ ਦੇ ‘ਹੁਕਮ ਦੀ ਭਗਤੀ’ ਵਜੋਂ ਮੈਦਾਨ ਵਿੱਚ ਡਟੇ ਹੋਏ ਹਨ।


2027 ਦੀ ਸੈਮੀਫ਼ਾਈਨਲ ਪ੍ਰੀਖਿਆ
ਸੱਤਾਧਿਰ ਆਮ ਆਦਮੀ ਪਾਰਟੀ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਇਹ ਚੋਣਾਂ ਕਿਸੇ ਵੱਡੀ ਪ੍ਰੀਖਿਆ ਤੋਂ ਘੱਟ ਨਹੀਂ ਹਨ। ਇਹੀ ਕਾਰਨ ਹੈ ਕਿ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਸ਼ਹਿਰ ਵਿੱਚ ‘ਆਪ’ ਦੀ ਪੂਰੀ ਟੇਕ ਸਿਰਫ਼ ਤੇ ਸਿਰਫ਼ ਇਨ੍ਹਾਂ ਦਲ-ਬਦਲੂਆਂ ਦੇ ਸਿਰ ‘ਤੇ ਹੈ, ਜਿਨ੍ਹਾਂ ਦੀ ਜਿੱਤ ਹੀ ਤੈਅ ਕਰੇਗੀ ਕਿ ਸ਼ਹਿਰ ਦਾ ਅਗਲਾ ‘ਮੇਅਰ’ ਕੌਣ ਹੋਵੇਗਾ।

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 2 9 2
Users Today : 83
Users Yesterday : 59
Users Last 7 days : 303

ਰਾਸ਼ੀਫਲ

error: Content is protected !!