ਬਰਨਾਲਾ ਬਿਊਰੋ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਭਦੌੜ ਵਿੱਚ ਹੈੱਡ ਕਲਰਕ ਵਜੋਂ ਆਪਣੀਆਂ ਬਹਿਤਰੀਨ ਸੇਵਾਵਾਂ ਨਿਭਾ ਰਹੇ ਨਿਰਮਲ ਸਿੰਘ ਸਿੱਧੂ ਦੇ ਸਤਿਕਾਰਯੋਗ ਮਾਤਾ ਰਣਜੀਤ ਕੌਰ ਪਤਨੀ ਸਵਰਗੀ ਮਾਸਟਰ ਜੰਗ ਸਿੰਘ ਸਿੱਧੂ ਦਾ ਅੱਛਾਸੀ ਸਾਲ ਦੀ ਉਮਰ ਵਿੱਚ ਅਚਾਨਕ ਦਿਹਾਂਤ ਹੋ ਜਾਣ ਕਾਰਨ ਸਮੂਹ ਸਿੱਧੂ ਪਰਿਵਾਰ ਨੂੰ ਗਹਿਰਾ ਦੁੱਖ ਪਹੁੰਚਿਆ ਹੈ। ਉਹ ਬਸੰਤ ਸਿੰਘ ਸਿੱਧੂ, ਅਮਨਦੀਪ ਸਿੰਘ ਸਿੱਧੂ, ਹਰਪ੍ਰੀਤ ਸਿੰਘ ਸਿੱਧੂ ਦੇ ਦਾਦੀ ਜੀ ਅਤੇ ਪ੍ਰੈੱਸ ਕਲੱਬ ਭਦੌੜ ਦੇ ਸਲਾਹਕਾਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਦੇ ਤਾਈ ਜੀ ਸਨ। ਮਾਤਾ ਰਣਜੀਤ ਕੌਰ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਪੂਰੇ ਕਸਬੇ ਭਦੌੜ ਅਤੇ ਪੱਤੀ ਦੀਪ ਸਿੰਘ ਅੰਦਰ ਸ਼ੋਕ ਦੀ ਲਹਿਰ ਦੌੜ ਗਈ। ਮਾਤਾ ਜੀ ਦਾ ਅੰਤਿਮ ਸੰਸਕਾਰ ਪੂਰੀ ਸਿੱਖ ਮਰਿਆਦਾ ਅਨੁਸਾਰ ਭਦੌੜ ਦੇ ਮੱਝੂਕੇ ਰੋਡ ‘ਤੇ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿੱਥੇ ਗ੍ਰੰਥੀ ਸਿੰਘ ਵੱਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ। ਇਸ ਦੁੱਖ ਦੀ ਘੜੀ ਵਿੱਚ ਪ੍ਰੈੱਸ ਕਲੱਬ ਭਦੌੜ ਦੇ ਸਮੂਹ ਪੱਤਰਕਾਰਾਂ, ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ-ਕਾਲਜਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ, ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ, ਵਪਾਰ ਮੰਡਲ ਭਦੌੜ ਦੇ ਪ੍ਰਧਾਨ ਤੇ ਮੈਂਬਰਾਂ, ਸੈਰ ਸਪਾਟਾ ਕਲੱਬ ਦੇ ਮੈਂਬਰਾਂ, ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀਆਂ, ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਸਨਬੰਧੀਆਂ ਨੇ ਸਿੱਧੂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹੈੱਡ ਕਲਰਕ ਨਿਰਮਲ ਸਿੰਘ ਸਿੱਧੂ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਰਗੀ ਮਾਤਾ ਰਣਜੀਤ ਕੌਰ ਦੀ ਆਤਮਿਕ ਸ਼ਾਂਤੀ ਨਿਮਿਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਤੇਰ੍ਹਾਂ ਸਤੰਬਰ ਦੋ ਹਜ਼ਾਰ ਛੱਬੀ ਦਿਨ ਐਤਵਾਰ ਨੂੰ ਦੁਪਹਿਰ ਇੱਕ ਵਜੇ ਗੁਰਦੁਆਰਾ ਸਾਹਿਬ ਸੰਤ ਬਾਬਾ ਮਲਕੀਤ ਸਿੰਘ ਜੀ ਵਿਧਾਤਾ ਰੋਡ ਭਦੌੜ ਵਿਖੇ ਹੋਵੇਗੀ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਧਮਾਕਾ, ਮਲੇਸ਼ੀਆ ਨੂੰ ਗਿਆਰਾਂ-ਇੱਕ ਨਾਲ ਰੌਂਦ ਕੇ ਅੰਕ ਸੂਚੀ ਵਿੱਚ ਹਾਸਲ ਕੀਤਾ ਪਹਿਲਾ ਸਥਾਨ









Users Today : 22
Users Yesterday : 37
Users Last 7 days : 296