ਬਰਨਾਲਾ ਬਿਊਰੋ
ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵੱਲੋਂ ਇਲਾਕਾ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਾਚੀਨ ਸ੍ਰੀ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਪੱਚੀਵੇਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਉਤਸਵ ਦੇ ਸ਼ੁਭ ਅਵਸਰ ‘ਤੇ ਕਰਵਾਈ ਜਾ ਰਹੀ ਸ੍ਰੀ ਮਦ ਭਾਗਵਤ ਕਥਾ ਦੀ ਸੱਤਵੀਂ ਸ਼ਾਮ ਦੀ ਪੂਜਾ ਗਗਨ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਦਾ ਕੀਤੀ ਗਈ, ਜਦਕਿ ਜੋਤੀ ਪ੍ਰਚੰਡ ਕਰਨ ਦੀ ਰਸਮ ਰਾਜਨ ਸਿੰਗਲਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਨਿਭਾਈ ਗਈ। ਕਥਾ ਵਿਆਸ ਸਵਾਮੀ ਡਾਕਟਰ ਰਾਮ ਤੀਰਥ ਜੀ ਮਹਾਰਾਜ ਚੀਮਾਂ ਵਾਲਿਆਂ ਨੇ ‘ਗੇੜਾ ਮਾਰ ਜਾ ਪੰਜਾਬੀਆਂ ਦੇ ਵਿਹੜੇ ਬ੍ਰਿੰਦਾਵਨ ਰਹਿਣ ਵਾਲਿਆ’ ਭਜਨ ਗਾਇਨ ਕਰਕੇ ਸ੍ਰੀ ਮਦ ਭਾਗਵਤ ਕਥਾ ਦੀ ਸੱਤਵੀਂ ਸ਼ਾਮ ਦਾ ਸ਼ੁਭ ਆਰੰਭ ਕੀਤਾ। ਇਸ ਸਮੇਂ ਕਥਾ ਵਿਆਸ ਨੇ ਪ੍ਰਭੂ ਸ੍ਰੀ ਕ੍ਰਿਸ਼ਨ ਜੀ ਦੇ ਕਈ ਮਨਮੋਹਕ ਪ੍ਰਸੰਗ ਅਤੇ ਭਜਨ ਸੁਣਾ ਕੇ ਸਮੂਹ ਸੰਗਤਾਂ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਰਾਤ ਠੀਕ ਬਾਰਾਂ ਵਜੇ ਸ੍ਰੀ ਕ੍ਰਿਸ਼ਨ ਬਾਲ ਜਨਮ ਦੀ ਬਹੁਤ ਹੀ ਸੁੰਦਰ ਝਾਕੀ ਕੱਢੀ ਗਈ, ਜਿਸ ਦੌਰਾਨ ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਦੇ ਸਮੂਹ ਅਹੁਦੇਦਾਰਾਂ ਅਤੇ ਭਗਤਾਂ ਵੱਲੋਂ ਖ਼ੁਸ਼ੀ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸ਼ਰਧਾਲੂਆਂ ਨੇ ਖ਼ੂਬ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਸ੍ਰੀ ਕ੍ਰਿਸ਼ਨ ਭਗਵਾਨ ਦਾ ਬਾਲ ਰੂਪ ਬਣੇ ਬੱਚੇ ਨੂੰ ਸਵਾਮੀ ਡਾਕਟਰ ਰਾਮ ਤੀਰਥ ਜੀ ਮਹਾਰਾਜ ਵੱਲੋਂ ਚਾਂਦੀ ਦੇ ਕੰਗਣ ਪਹਿਨਾਏ ਗਏ ਅਤੇ ਸਭ ਭਗਤਾਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਲੱਖ-ਲੱਖ ਵਧਾਈ ਦਿੱਤੀ ਗਈ। ਇਸ ਤੋਂ ਬਾਅਦ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਅਤੇ ਕਥਾ ਵਿਆਸ ਵੱਲੋਂ ਮੁੱਖ ਯਜਮਾਨਾਂ ਅਤੇ ਪ੍ਰਮੁੱਖ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਗਵਾਨ ਜੀ ਨੂੰ ਭੋਗ ਲਗਾਉਣ ਉਪਰੰਤ ਪਵਿੱਤਰ ਆਰਤੀ ਕੀਤੀ ਗਈ। ਇਸ ਸਮਾਗਮ ਦੌਰਾਨ ਵਿਦਵਾਨ ਪੰਡਿਤ ਆਸ਼ੂ ਸ਼ਰਮਾ, ਹਰੀਸ਼ ਕੁਮਾਰ ਗਰਗ, ਰਾਕੇਸ਼ ਟੀਟੂ, ਕੌਂਸਲਰ ਨੇਬਲਜੀਤ ਸਿੰਘ ਹਨੀ, ਧਰਮਿੰਦਰਪਾਲ ਗਰਗ, ਰਘੂਨਾਥ ਜੈਨ, ਬੀਰਬਲ ਦਾਸ ਗਰਗ, ਜਗਸੀਰ ਚੰਦ, ਸੀਤਲ ਸਿੰਗਲਾ, ਡਾਕਟਰ ਸੰਜੀਵ ਕੁਮਾਰ ਗਰਗ, ਸੁਰਿੰਦਰਪਾਲ ਸਿੰਗਲਾ, ਨਰੌਤਮ ਘਈ, ਰਾਜੇਸ਼ ਕੁਮਾਰ ਸੈਲੀ, ਪੁਨੀਤ ਗਰਗ, ਸੋਨੂੰ, ਦੀਪਕ ਮਿੱਤਲ, ਸਿੰਦਰਪਾਲ ਸ਼ਰਮਾ, ਮਨੀਸ਼ ਗਰਗ, ਦੀਪਕ ਕੁਮਾਰ, ਸਤੀਸ਼ ਕੁਮਾਰ ਤੀਸਾ, ਪ੍ਰਦੀਪ ਜਿੰਦਲ, ਹੀਰਾ ਜੈਨ, ਡਾਕਟਰ ਵਿਨੋਦ ਗਰਗ, ਦੀਪਾ ਸਿੰਗਲਾ, ਸੰਨੀ ਬਾਘਾਪੁਰਾਣਾ, ਪ੍ਰਦੀਪ ਕੁਮਾਰ ਰਿੰਕਾ, ਡਾਕਟਰ ਪ੍ਰਿੰਸ, ਅਮਿਤ ਕੁਮਾਰ, ਸੰਜੇ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਦੇ ਹਿਸਾਬ ਨਾਲ ਥਾਣਾ ਭਦੌੜ ਦੇ ਮੁਖੀ ਨਿਰੀਖਕ ਹਰਸਿਮਰਨਜੀਤ ਸਿੰਘ ਆਪਣੀ ਪੁਲਿਸ ਟੀਮ ਨਾਲ ਸ਼ਰਾਰਤੀ ਅਨਸਰਾਂ ‘ਤੇ ਤਿੱਖੀ ਨਜ਼ਰ ਰੱਖ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਸਨ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਕ੍ਰਿਸ਼ਨਾ ਕਲੱਬ ਵੱਲੋਂ ਪੱਚੀਵੇਂ ਮਹਾਉਤਸਵ ‘ਤੇ ਸ੍ਰੀ ਮਦ ਭਾਗਵਤ ਕਥਾ ਕਰਵਾਉਣਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਨੇ ਸਵਾਮੀ ਜੀ ਵੱਲੋਂ ਸੱਤ ਦਿਨ ਦਿੱਤੇ ਧਾਰਮਿਕ ਗਿਆਨ ਅਤੇ ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਸਮਾਪਤੀ ਮੌਕੇ ਪ੍ਰਬੰਧਕਾਂ ਵੱਲੋਂ ਕਥਾ ਵਿਆਸ ਦਾ ਸਨਮਾਨ ਕਰਨ ਤੋਂ ਬਾਅਦ ਸ਼ਰਧਾਲੂਆਂ ਨੂੰ ਮਿਸ਼ਰੀ, ਚੂਰਮਾ, ਪੇੜੇ, ਮੱਖਣ, ਫਲ, ਟੌਫੀਆਂ ਅਤੇ ਖਿਡੌਣਿਆਂ ਦਾ ਪ੍ਰਸਾਦ ਵੰਡਿਆ ਗਿਆ, ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾਕਟਰ ਪ੍ਰਵੀਨ ਕੁਮਾਰ ਗੌਤਮ ਨੇ ਬਾਖ਼ੂਬੀ ਨਿਭਾਈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਧਮਾਕਾ, ਮਲੇਸ਼ੀਆ ਨੂੰ ਗਿਆਰਾਂ-ਇੱਕ ਨਾਲ ਰੌਂਦ ਕੇ ਅੰਕ ਸੂਚੀ ਵਿੱਚ ਹਾਸਲ ਕੀਤਾ ਪਹਿਲਾ ਸਥਾਨ









Users Today : 22
Users Yesterday : 37
Users Last 7 days : 296