ਬੇਅੰਤ ਬਰਨਾਲਾ
ਕਿਸਾਨ ਆਗੂ ਕਾਮਰੇਡ ਗੁਰਮੇਲ ਸ਼ਰਮਾ ਦੇ ਪੋਤੇ ਅਤੇ ਨਰਿੰਦਰ ਸ਼ਰਮਾ ਵਿਧਾਤੇ ਵਾਲੇ ਦੇ ਸਪੁੱਤਰ ਪਾਰਥ ਸ਼ਰਮਾ ਨੇ ਉੱਤਰੀ ਖੇਤਰ ਦੀ ਰਾਜ ਪੱਧਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਵਿਖੇ ਆਯੋਜਿਤ ਕੀਤੀ ਗਈ ਇਸ ਪ੍ਰਤੀਯੋਗਤਾ ਵਿੱਚ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਹੋਣਹਾਰ ਖਿਡਾਰੀ ਪਾਰਥ ਸ਼ਰਮਾ ਨੇ ਚੌਦਾਂ ਸਾਲ ਤੋਂ ਘੱਟ ਉਮਰ ਵਰਗ ਦੀ ਸ਼੍ਰੇਣੀ ਅਧੀਨ ਭਾਗ ਲਿਆ ਅਤੇ ਆਪਣੀ ਬਹਿਤਰੀਨ ਖੇਡ ਤਕਨੀਕ ਦਾ ਪ੍ਰਦਰਸ਼ਨ ਕਰਦੇ ਹੋਏ ਵਿਰੋਧੀ ਖਿਡਾਰੀਆਂ ਨੂੰ ਕਰਾਰੀ ਮਾਤ ਦਿੱਤੀ ਅਤੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ‘ਤੇ ਆਪਣਾ ਕਬਜ਼ਾ ਜਮਾਇਆ। ਹੋਣਹਾਰ ਖਿਡਾਰੀ ਪਾਰਥ ਸ਼ਰਮਾ ਦੀ ਇਸ ਵੱਡੀ ਅਤੇ ਮਹੱਤਵਪੂਰਨ ਖੇਡ ਪ੍ਰਾਪਤੀ ਦੀ ਖ਼ਬਰ ਮਿਲਦਿਆਂ ਹੀ ਪੂਰੇ ਸ਼ਹਿਰ ਭਦੌੜ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਜਦੋਂ ਇਹ ਜੇਤੂ ਖਿਡਾਰੀ ਸੋਨ ਤਗਮਾ ਜਿੱਤ ਕੇ ਆਪਣੇ ਘਰ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਢੋਲ ਦੀ ਥਾਪ ‘ਤੇ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਖ਼ਾਸ ਮੌਕੇ ‘ਤੇ ਇਕੱਠੇ ਹੋਏ ਪਤਵੰਤਿਆਂ ਨੇ ਹੋਣਹਾਰ ਬੱਚੇ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਖ਼ੁਸ਼ੀ ਵਿੱਚ ਮੂੰਹ ਮਿੱਠਾ ਕਰਵਾਇਆ। ਇਸ ਸਵਾਗਤੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਜੇਤੂ ਖਿਡਾਰੀ ਅਤੇ ਸਮੂਹ ਸ਼ਰਮਾ ਪਰਿਵਾਰ ਨੂੰ ਇਸ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਨੇ ਪਾਰਥ ਸ਼ਰਮਾ ਨੂੰ ਧਾਰਮਿਕ ਸਿਰੋਪਾਓ ਬਖ਼ਸ਼ਿਸ਼ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਆਖਿਆ ਕਿ ਅਜਿਹੇ ਹੋਣਹਾਰ ਬੱਚੇ ਇਲਾਕੇ ਦਾ ਸਰਮਾਇਆ ਹਨ ਜੋ ਆਪਣੀ ਮਿਹਨਤ ਨਾਲ ਖੇਡਾਂ ਦੇ ਖੇਤਰ ਵਿੱਚ ਬੁਲੰਦੀਆਂ ਛੂਹ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਨੂ ਸ਼ਰਮਾ, ਨਿਰਮਲ ਸਿੰਘ ਨਿੰਮਾ, ਨਰਿੰਦਰ ਸਿੰਘ ਨੀਟਾ, ਡਾਕਟਰ ਗੁਰਪ੍ਰੀਤ ਸਿੰਘ ਦੀਪਗੜ੍ਹ, ਲਾਭ ਸਿੰਘ ਸਾਬਕਾ ਕੌਂਸਲਰ, ਪਰਮਪੁਰੀ ਅਤੇ ਜੰਗ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਖੇਡ ਪ੍ਰੇਮੀ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਧਮਾਕਾ, ਮਲੇਸ਼ੀਆ ਨੂੰ ਗਿਆਰਾਂ-ਇੱਕ ਨਾਲ ਰੌਂਦ ਕੇ ਅੰਕ ਸੂਚੀ ਵਿੱਚ ਹਾਸਲ ਕੀਤਾ ਪਹਿਲਾ ਸਥਾਨ









Users Today : 22
Users Yesterday : 37
Users Last 7 days : 296