ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਹਰਿਆਵਲ ਲਹਿਰ ਭਦੌੜ ਵੱਲੋਂ ਰੁੱਖ ਲਗਾਓ ਮੁਹਿੰਮ ਦਾ ਆਗਾਜ਼: ਪੰਦਰਾਂ ਹਜ਼ਾਰ ਦੇ ਕਰੀਬ ਰੁੱਖ ਲਗਾ ਕੇ ਸੰਸਥਾ ਨੇ ਕਾਇਮ ਕੀਤੀ ਮਿਸਾਲ

ਹਰਿਆਵਲ ਲਹਿਰ ਭਦੌੜ ਵੱਲੋਂ ਰੁੱਖ ਲਗਾਓ ਮੁਹਿੰਮ ਦਾ ਆਗਾਜ਼: ਪੰਦਰਾਂ ਹਜ਼ਾਰ ਦੇ ਕਰੀਬ ਰੁੱਖ ਲਗਾ ਕੇ ਸੰਸਥਾ ਨੇ ਕਾਇਮ ਕੀਤੀ ਮਿਸਾਲ

ਹਰਿਆਵਲ ਲਹਿਰ ਭਦੌੜ ਵੱਲੋਂ ਰੁੱਖ ਲਗਾਓ ਮੁਹਿੰਮ ਦਾ ਆਗਾਜ਼: ਪੰਦਰਾਂ ਹਜ਼ਾਰ ਦੇ ਕਰੀਬ ਰੁੱਖ ਲਗਾ ਕੇ ਸੰਸਥਾ ਨੇ ਕਾਇਮ ਕੀਤੀ ਮਿਸਾਲ
ਹਰਿਆਵਲ ਲਹਿਰ ਭਦੌੜ ਵੱਲੋਂ ਰੁੱਖ ਲਗਾਓ ਮੁਹਿੰਮ ਦਾ ਆਗਾਜ਼: ਪੰਦਰਾਂ ਹਜ਼ਾਰ ਦੇ ਕਰੀਬ ਰੁੱਖ ਲਗਾ ਕੇ ਸੰਸਥਾ ਨੇ ਕਾਇਮ ਕੀਤੀ ਮਿਸਾਲ

ਬਰਨਾਲਾ ਬਿਊਰੋ

          ਭਦੌੜ ਇਲਾਕੇ ਦੀ ਬਹੁ-ਚਰਚਿਤ ਅਤੇ ਨਾਮਵਰ ਸਮਾਜ ਸੇਵੀ ਸੰਸਥਾ ਹਰਿਆਵਲ ਲਹਿਰ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਰੁੱਖ ਲਗਾਉਣ ਦਾ ਸ਼ਲਾਘਾਯੋਗ ਕੰਮ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਜਾਰੀ ਹੈ ਅਤੇ ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਪਬਲਿਕ ਖੇਡ ਸਟੇਡੀਅਮ ਮਾਰਗ ਉੱਤੇ ਹਰਿਆਵਲ ਲਹਿਰ ਭਦੌੜ ਵੱਲੋਂ ਨਵੇਂ ਰੁੱਖ ਲਗਾਉਣ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਭਦੌੜ ਦੇ ਮੌਜੂਦਾ ਪ੍ਰਧਾਨ ਜਗਦੀਪ ਸਿੰਘ ਜੱਗੀ ਅਤੇ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮੁਨੀਸ਼ ਕੁਮਾਰ ਗਰਗ ਵੱਲੋਂ ਸਾਂਝੇ ਤੌਰ ਉੱਤੇ ਰੁੱਖ ਲਗਾਉਣ ਦੀ ਇਸ ਮੁਹਿੰਮ ਦਾ ਰਸਮੀ ਆਗਾਜ਼ ਕੀਤਾ ਗਿਆ। ਇਸ ਮੌਕੇ ਉੱਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਸਮਾਜਿਕ ਸੰਸਥਾਵਾਂ, ਖੇਡ ਕਲੱਬਾਂ, ਰਾਜਨੀਤਿਕ ਪਾਰਟੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਅਹੁਦੇਦਾਰਾਂ ਤੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ ਅਤੇ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਮੌਕੇ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ ਨੇ ਆਖਿਆ ਕਿ ਹਰ ਇੱਕ ਮਨੁੱਖ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਦੋ ਰੁੱਖ ਜਰੂਰ ਲਗਾਉਣੇ ਚਾਹੀਦੇ ਹਨ ਅਤੇ ਰੁੱਖ ਲਗਾਉਣ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਾਲਣ-ਪੋਸ਼ਣ ਵੀ ਉਸੇ ਵਿਅਕਤੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਨਵੀਂ ਪੀੜ੍ਹੀ ਲਈ ਪ੍ਰਾਕ੍ਰਿਤਿਕ ਆਕਸੀਜਨ ਦੇ ਵੱਡੇ ਸੋਮੇ ਪੈਦਾ ਕੀਤੇ ਜਾ ਸਕਣ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੁਨੀਸ਼ ਕੁਮਾਰ ਗਰਗ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਅਜਿਹੇ ਸ਼ਬਦ ਹੀ ਨਹੀਂ ਹਨ ਜਿਨ੍ਹਾਂ ਨਾਲ ਉਹ ਹਰਿਆਵਲ ਲਹਿਰ ਭਦੌੜ ਦੀ ਟੀਮ ਦਾ ਧੰਨਵਾਦ ਕਰ ਸਕਣ, ਕਿਉਂਕਿ ਇਸ ਸੰਸਥਾ ਨੇ ਭਦੌੜ ਦੇ ਹਰ ਇੱਕ ਕੋਣੇ ਵਿੱਚ ਦਰੱਖਤ ਲਗਾ ਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਦਾਣਾ ਮੰਡੀ ਭਦੌੜ ਵਿੱਚ ਵੀ ਇੱਕ ਵੱਡਾ ਜੰਗਲ ਤਿਆਰ ਕਰਕੇ ਪੰਛੀਆਂ ਲਈ ਬਹਿਤਰੀਨ ਰੈਣ ਬਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ। ਹਰਿਆਵਲ ਲਹਿਰ ਭਦੌੜ ਦੇ ਪ੍ਰਧਾਨ ਜਗਸੀਰ ਸਿੰਘ ਜੱਗੀ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਹੁਣ ਤੱਕ ਪੰਦਰਾਂ ਹਜ਼ਾਰ ਦੇ ਕਰੀਬ ਰੁੱਖ ਭਦੌੜ ਦੇ ਵੱਖ-ਵੱਖ ਸਥਾਨਾਂ ਅਤੇ ਦਾਣਾ ਮੰਡੀ ਭਦੌੜ ਵਿਖੇ ਲਗਾਏ ਗਏ ਜੰਗਲ ਵਿੱਚ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸੱਤਰ ਫੀਸਦੀ ਦਰੱਖਤ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਭਦੌੜ ਵਿੱਚ ਲਗਾਏ ਗਏ ਜੰਗਲ ਵਿੱਚ ਪੁਰਾਤਨ ਰੁੱਖ ਜਿਵੇਂ ਕਿ ਰਹੂੜਾ, ਆਂਵਲਾ, ਬਹੇੜਾ, ਜੰਡ, ਕਰੀਰ, ਵਣ, ਫਰਨਾਹੀ, ਨਿੰਮ, ਟਾਹਲੀ, ਤੂਤ ਆਦਿ ਵਿਸ਼ੇਸ਼ ਤੌਰ ਉੱਤੇ ਲਗਾਏ ਗਏ ਹਨ ਤਾਂ ਜੋ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਸਾਡੇ ਪੁਰਾਤਨ ਰੁੱਖਾਂ ਦੇ ਨਾਮ ਅਤੇ ਉਨ੍ਹਾਂ ਦੀ ਮਹੱਤਤਾ ਯਾਦ ਰਹਿ ਸਕੇ। ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕ੍ਰਾਂਤੀ ਯੂਥ ਕਲੱਬ ਦੇ ਅਮਰਜੀਤ ਸਿੰਘ ਜੀਤਾ, ਪਰਮਜੀਤ ਤਲਵਾੜ, ਡਾਕਟਰ ਸੁਲੱਖਣ ਸਿੰਘ, ਮਾਸਟਰ ਗੁਰਮੇਲ ਭੁਟਾਲ, ਸਰਪੰਚ ਬਸੰਤ ਸਿੰਘ ਭੁੱਲਰ, ਬਖਸ਼ੀਸ਼ ਸਿੰਘ ਕੋਚ, ਅਮਰੀਕ ਸਿੰਘ, ਇੰਸਪੈਕਟਰ ਮਨਦੀਪ ਭਦੌੜ, ਗੁਰਦੀਪ ਕੁਮਾਰ ਦੀਪਾ, ਕੌਂਸਲਰ ਤਰਲੋਚਨ ਸਿੰਘ, ਕੌਂਸਲਰ ਕੁਲਵਿੰਦਰ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ ਗਿੱਲ, ਅਮਰਜੀਤ ਮੀਕਾ, ਸਾਬਕਾ ਕੌਂਸਲਰ ਵਕੀਲ ਸਿੰਘ, ਸਾਬਕਾ ਕੌਂਸਲਰ ਲਾਭ ਸਿੰਘ ਲੁਹਾਰ, ਮਨਪ੍ਰੀਤ ਸਿੰਘ ਕੱਦੂ, ਜਸਵੰਤ ਸਿੰਘ ਬੋਪਾਰਾਏ, ਬਲਵਿੰਦਰ ਸਿੰਘ ਮਾਨ, ਕੇਵਲ ਕ੍ਰਾਂਤੀ ਅਤੇ ਬੱਬੂ ਸਮੇਤ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਪਾਸ਼-ਹੰਸ ਰਾਜ ਦੀ ਯਾਦਗਾਰ ਤੋਂ ਨਜਾਇਜ਼ ਕਬਜ਼ਾ ਤੁਰੰਤ ਹਟਾਉਣ ਦੀ ਮੰਗ, 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਹੋਵੇਗਾ ਹਜ਼ਾਰਾਂ ਲੋਕਾਂ ਦਾ ਇਕੱਠ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 8 5
Users Today : 5
Users Yesterday : 51
Users Last 7 days : 362

ਰਾਸ਼ੀਫਲ

error: Content is protected !!