ਕੈਨੇਡਾ ਵੱਲੋਂ ਕੱਟੜਪੰਥੀਆਂ ‘ਤੇ ਵੱਡਾ ਸ਼ਿਕੰਜਾ, ਧਾਰਮਿਕ ਨਫ਼ਰਤ ਰੋਕਣ ਲਈ ਨਵਾਂ ਬਿੱਲ ਪਾਸ, ਹਿੰਦੂ ਜਥੇਬੰਦੀਆਂ ਨੇ ਕੀਤਾ ਸਵਾਗਤ
ਕੈਨੇਡਾ ਸਰਕਾਰ ਨੇ ਦੇਸ਼ ਅੰਦਰ ਵੱਧ ਰਹੀ ਧਾਰਮਿਕ ਨਫ਼ਰਤ ਅਤੇ ਕੱਟੜਪੰਥੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਇੱਕ ਨਵਾਂ ਨਫ਼ਰਤ ਵਿਰੋਧੀ ਕਾਨੂੰਨ ਬਿੱਲ ਸੀ-ਨੌਂ ਪਾਸ ਕਰ ਦਿੱਤਾ ਹੈ ਜਿਸ ਦਾ ਮੁੱਖ ਉਦੇਸ਼ ਆਮ ਲੋਕਾਂ ਦੀ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਉਣਾ ਅਤੇ ਉਨ੍ਹਾਂ ਨੂੰ ਦੇਸ਼ ਵਿੱਚ ਵਧੇਰੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਹੈ। ਇਹ ਨਵਾਂ ਕਾਨੂੰਨ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿਰੁੱਧ ਲਗਾਤਾਰ ਵੱਧ ਰਹੀ ਨਫ਼ਰਤ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ



