ਐੱਨਐੱਮਐੱਮਐੱਸ ਪ੍ਰੀਖਿਆ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਆਲੀਆ ਨਾਜ਼ ਜ਼ਿਲ੍ਹੇ ’ਚੋਂ ਮੋਹਰੀ
ਸਿੱਖਿਆ ਵਿਭਾਗ ਵਲੋਂ ਐੱਨ.ਐੱਮ.ਐੱਮ.ਐੱਸ ਪ੍ਰੀਖਿਆ ਦੇ ਪਿਛਲੇ ਦਿਨੀਂ ਐਲਾਨੇ ਨਤੀਜੇ ’ਚ ਸਸਸਸ ਲੜਕੀਆਂ ਬਰਨਾਲਾ ਦੀ ਵਿਦਿਆਰਥਣ ਆਲੀਆ ਨਾਜ਼ ਨੇ ਜ਼ਿਲ੍ਹਾ ਬਰਨਾਲਾ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸਕੂਲ ਪ੍ਰਿੰਸੀਪਲ ਵਿਨਸੀ ਜਿੰਦਲ ਨੇ ਦੱਸਿਆ ਕਿ ਸਕੂਲ ਦੀਆਂ 12 ਲੜਕੀਆਂ ਆਲੀਆ ਨਾਜ਼, ਦਿਸ਼ਾ ਨੇਗੀ, ਦਿਆ ਨੇਗੀ, ਵੀਰਪਾਲ ਕੌਰ, ਸਿਮਰਨ ਕੌਰ, ਯਮੀਨੀ, ਦਮਨਪ੍ਰੀਤ ਕੌਰ, ਸਿਮਰਨ ਕੌਰ, ਨੰਦਨੀ, ਪਰੀ, ਆਰੀਆ, ਮਨਮੀਤ ਕੌਰ ਨੇ ਇਸ ਪ੍ਰੀਖਿਆ ਨੂੰ ਪਾਸ ਕੀਤਾ ਹੈ।



