ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਭਦੌੜ ਨਗਰ ਕੌਂਸਲ ਦੇ ਗੇਟ ਤੋਂ ਚੁੱਕਿਆ ਕੂੜਾ, ਸ਼ਹਿਰ ਵਿੱਚ ਹੜਤਾਲ ਜਾਰੀ: ਤਨਖਾਹ ਨਾ ਮਿਲਣ ਤੱਕ ਸਫਾਈ ਸੇਵਕ ਰਹਿਣਗੇ ਅੜਿਗ

ਭਦੌੜ ਨਗਰ ਕੌਂਸਲ ਦੇ ਗੇਟ ਤੋਂ ਚੁੱਕਿਆ ਕੂੜਾ, ਸ਼ਹਿਰ ਵਿੱਚ ਹੜਤਾਲ ਜਾਰੀ: ਤਨਖਾਹ ਨਾ ਮਿਲਣ ਤੱਕ ਸਫਾਈ ਸੇਵਕ ਰਹਿਣਗੇ ਅੜਿਗ

ਭਦੌੜ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਅਤੇ ਤਨਖਾਹਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਸੇਵਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਪਾਰੀਆਂ ਦੇ ਭਰੋਸੇ ਤੋਂ ਬਾਅਦ ਨਗਰ ਕੌਂਸਲ ਦੇ ਮੁੱਖ ਗੇਟ ਦੇ ਸਾਹਮਣੇ ਸੁੱਟਿਆ ਕੂੜਾ ਚੁੱਕ ਲਿਆ ਹੈ ਪਰੰਤੂ ਪੂਰੇ ਸ਼ਹਿਰ ਵਿੱਚ ਸਫਾਈ ਵਿਵਸਥਾ ਠੱਪ ਰਹੇਗੀ ਅਤੇ ਹੜਤਾਲ ਜਾਰੀ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ
ਭਦੌੜ ਨਗਰ ਕੌਂਸਲ ਦੇ ਗੇਟ ਤੋਂ ਚੁੱਕਿਆ ਕੂੜਾ, ਸ਼ਹਿਰ ਵਿੱਚ ਹੜਤਾਲ ਜਾਰੀ: ਤਨਖਾਹ ਨਾ ਮਿਲਣ ਤੱਕ ਸਫਾਈ ਸੇਵਕ ਰਹਿਣਗੇ ਅੜਿਗ

ਬਰਨਾਲਾ ਬਿਊਰੋ 25 ਅਪ੍ਰੈਲ

ਭਦੌੜ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਅਤੇ ਤਨਖਾਹਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਸੇਵਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਪਾਰੀਆਂ ਦੇ ਭਰੋਸੇ ਤੋਂ ਬਾਅਦ ਨਗਰ ਕੌਂਸਲ ਦੇ ਮੁੱਖ ਗੇਟ ਦੇ ਸਾਹਮਣੇ ਸੁੱਟਿਆ ਕੂੜਾ ਚੁੱਕ ਲਿਆ ਹੈ ਪਰੰਤੂ ਪੂਰੇ ਸ਼ਹਿਰ ਵਿੱਚ ਸਫਾਈ ਵਿਵਸਥਾ ਠੱਪ ਰਹੇਗੀ ਅਤੇ ਹੜਤਾਲ ਜਾਰੀ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫਾਈ ਸੇਵਕ ਜਸਬੀਰ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨਾਲ ਧਰਨਾ ਖਤਮ ਕਰਨ ਸਬੰਧੀ ਇੱਕ ਮੀਟਿੰਗ ਹੋਈ ਸੀ ਜੋ ਪੂਰੀ ਤਰ੍ਹਾਂ ਬੇਨਤੀਜਾ ਰਹੀ ਸੀ। ਇਸ ਤੋਂ ਬਾਅਦ ਅੱਜ ਸ਼ਹਿਰ ਦੇ ਨਿਵਾਸੀਆਂ ਅਤੇ ਵਪਾਰੀਆਂ ਨੇ ਉਪ ਮੰਡਲ ਮੈਜਿਸਟ੍ਰੇਟ ਨੂੰ ਨਾਲ ਲੈ ਕੇ ਸਫਾਈ ਸੇਵਕਾਂ ਨੂੰ ਭਰੋਸਾ ਦਿਵਾਇਆ ਕਿ ਸੋਮਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀ ਸ਼ਹਿਰ ਵਿੱਚੋਂ ਬਣਦਾ ਪ੍ਰਾਪਰਟੀ ਟੈਕਸ ਇਕੱਠਾ ਕਰਨਗੇ ਅਤੇ ਉਸ ਰਾਸ਼ੀ ਨਾਲ ਸਫਾਈ ਸੇਵਕਾਂ ਦੀਆਂ ਤਨਖਾਹਾਂ ਪਹਿਲ ਦੇ ਅਧਾਰ ਤੇ ਜਾਰੀ ਕਰਵਾਈਆਂ ਜਾਣਗੀਆਂ।

 

ਭਦੌੜ ਨਗਰ ਕੌਂਸਲ ਦੇ ਗੇਟ ਤੋਂ ਚੁੱਕਿਆ ਕੂੜਾ, ਸ਼ਹਿਰ ਵਿੱਚ ਹੜਤਾਲ ਜਾਰੀ: ਤਨਖਾਹ ਨਾ ਮਿਲਣ ਤੱਕ ਸਫਾਈ ਸੇਵਕ ਰਹਿਣਗੇ ਅੜਿਗ
ਭਦੌੜ ਨਗਰ ਕੌਂਸਲ ਦੇ ਗੇਟ ਤੋਂ ਚੁੱਕਿਆ ਕੂੜਾ, ਸ਼ਹਿਰ ਵਿੱਚ ਹੜਤਾਲ ਜਾਰੀ: ਤਨਖਾਹ ਨਾ ਮਿਲਣ ਤੱਕ ਸਫਾਈ ਸੇਵਕ ਰਹਿਣਗੇ ਅੜਿਗ

ਇਸ ਠੋਸ ਭਰੋਸੇ ਤੋਂ ਬਾਅਦ ਸਫਾਈ ਸੇਵਕਾਂ ਨੇ ਸਿਰਫ ਨਗਰ ਕੌਂਸਲ ਦੇ ਗੇਟ ਅੱਗੇ ਪਿਆ ਕੂੜਾ ਚੁੱਕਣ ਦਾ ਫੈਸਲਾ ਕੀਤਾ ਤਾਂ ਜੋ ਰਸਤਾ ਸਾਫ ਹੋ ਸਕੇ। ਸਫਾਈ ਸੇਵਕਾਂ ਨੇ ਸਾਫ ਕਰ ਦਿੱਤਾ ਹੈ ਕਿ ਪੂਰੇ ਸ਼ਹਿਰ ਵਿੱਚੋਂ ਕੂੜਾ ਉਦੋਂ ਤੱਕ ਨਹੀਂ ਚੁੱਕਿਆ ਜਾਵੇਗਾ ਅਤੇ ਨਾ ਹੀ ਹੜਤਾਲ ਖਤਮ ਕੀਤੀ ਜਾਵੇਗੀ ਜਦੋਂ ਤੱਕ ਉਹਨਾਂ ਦੀਆਂ ਰੁਕੀਆਂ ਹੋਈਆਂ ਤਨਖਾਹਾਂ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਆ ਜਾਂਦੀਆਂ ਅਤੇ ਉਹਨਾਂ ਦੀਆਂ ਬਾਕੀ ਮੰਗਾਂ ਨੂੰ ਮੰਨ ਨਹੀਂ ਲਿਆ ਜਾਂਦਾ। ਸਫਾਈ ਸੇਵਕਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ ਅਤੇ ਸਿਰਫ ਭਰੋਸਿਆਂ ਨਾਲ ਉਹਨਾਂ ਦੇ ਘਰ ਨਹੀਂ ਚੱਲਦੇ। ਸੋਮਵਾਰ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ ਅਤੇ ਜੇਕਰ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁੱਕਰਦਾ ਹੈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਫਿਲਹਾਲ ਸ਼ਹਿਰ ਦੀਆਂ ਗਲੀਆਂ ਅਤੇ ਮੁੱਖ ਬਾਜ਼ਾਰਾਂ ਵਿੱਚ ਕੂੜੇ ਦੇ ਢੇਰ ਉਵੇਂ ਹੀ ਲੱਗੇ ਹੋਏ ਹਨ ਜਿਸ ਨਾਲ ਆਮ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਸਫਾਈ ਸੇਵਕ ਆਪਣੀਆਂ ਮੰਗਾਂ ਤੇ ਪੂਰੀ ਤਰ੍ਹਾਂ ਡਟੇ ਹੋਏ ਹਨ।
ਫੋਟੋ ਕੈਪਸ਼ਨ: ਭਦੌੜ ਨਗਰ ਕੌਂਸਲ ਦੇ ਗੇਟ ਦੇ ਬਾਹਰੋਂ ਕੂੜਾ ਹਟਾਉਂਦੇ ਹੋਏ ਸਫਾਈ ਸੇਵਕ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਸਿੱਖਿਆ ਕ੍ਰਾਂਤੀ ਤਹਿਤ ਬਦਲੀ ਸਕੂਲਾਂ ਦੀ ਨੁਹਾਰ: ਵਿਧਾਇਕ ਉੱਗੋਕੇ
Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 5 9 9
Users Today : 95
Users Yesterday : 76
Users Last 7 days : 511

ਰਾਸ਼ੀਫਲ

error: Content is protected !!