ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਬਰਨਾਲਾ ਵਿਖੇ ਡਾ. ਬੀ.ਆਰ. ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ 16ਵਾਂ ਵਿਸ਼ਾਲ ਜਾਗਰਤੀ ਸਮਾਰੋਹ ਕਰਵਾਇਆ

ਬਰਨਾਲਾ ਵਿਖੇ ਡਾ. ਬੀ.ਆਰ. ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ 16ਵਾਂ ਵਿਸ਼ਾਲ ਜਾਗਰਤੀ ਸਮਾਰੋਹ ਕਰਵਾਇਆ

        ਗਰੀਬ ਸਮਾਜ ਸੇਵਾ, ਸਿੱਖਿਆ ਤੇ ਸੰਘਰਸ਼ ਸੰਮਤੀ (ਜੀਐੱਸ-5), ਬੇਜ਼ਮੀਨੇ ਲੋਕ ਤੇ ਡਾਕਟਰ ਬੀ.ਆਰ. ਅੰਬੇਦਕਰ ਵੈਲਫੇਅਰ ਤੇ ਚੈਰੀਟੇਬਲ ਮੰਚ ਸੰਗਰੂਰ ਵਲੋਂ ਸੁਪਰਡੈਂਟ ਕਰਮਜੀਤ ਸਿੰਘ ਹਰੀਗੜ ਦੀ ਅਗਵਾਈ ਹੇਠ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ 16ਵਾਂ ਵਿਸ਼ਾਲ ਜਾਗਰਤੀ ਸਮਾਰੋਹ ਤਰਕਸ਼ੀਲ ਭਵਨ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ।
ਬਰਨਾਲਾ ਵਿਖੇ ਡਾ. ਬੀ.ਆਰ. ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ 16ਵਾਂ ਵਿਸ਼ਾਲ ਜਾਗਰਤੀ ਸਮਾਰੋਹ ਕਰਵਾਇਆ

ਬਰਨਾਲਾ ਬਿਊਰੋ 16 ਅਪ੍ਰੈਲ

                        ਗਰੀਬ ਸਮਾਜ ਸੇਵਾ, ਸਿੱਖਿਆ ਤੇ ਸੰਘਰਸ਼ ਸੰਮਤੀ (ਜੀਐੱਸ-5), ਬੇਜ਼ਮੀਨੇ ਲੋਕ ਤੇ ਡਾਕਟਰ ਬੀ.ਆਰ. ਅੰਬੇਦਕਰ ਵੈਲਫੇਅਰ ਤੇ ਚੈਰੀਟੇਬਲ ਮੰਚ ਸੰਗਰੂਰ ਵਲੋਂ ਸੁਪਰਡੈਂਟ ਕਰਮਜੀਤ ਸਿੰਘ ਹਰੀਗੜ ਦੀ ਅਗਵਾਈ ਹੇਠ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ 16ਵਾਂ ਵਿਸ਼ਾਲ ਜਾਗਰਤੀ ਸਮਾਰੋਹ ਤਰਕਸ਼ੀਲ ਭਵਨ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਮੁਖ ਮਹਿਮਾਨ ਵਜੋਂ ਜਗਰੂਪ ਸਿੰਘ (ਰਿਟਾਇਰਡ ਇਨਕਮ ਟੈਕਸ ਕਮਿਸ਼ਨਰ), ਗੁਰਦੀਪ ਸਿੰਘ (ਅਸਿਸਟੈਂਟ ਐਡਵੋਕੇਟ ਜਨਰਲ ਪੰਜਾਬ), ਸਰਵਨ ਸਿੰਘ ਕਾਲਾਬੂਲਾ, ਦਰਸ਼ਨ ਸਿੰਘ ਬਾਜਵਾ, ਹਾਕਮ ਸਿੰਘ ਨੂਰ, ਬਾਬਾ ਰਾਜਵਿੰਦਰ ਸਿੰਘ ਟਿੱਬਾ, ਅੰਮ੍ਰਿਤਪਾਲ ਪੰਡੋਰੀ, ਹਾਕਮ ਸਿੰਘ ਮਾਛੀਕੇ, ਮਾਸਟਰ ਹਰਵਿੰਦਰ ਰੋਮੀ ਤੇ ਸੁਪਰਡੈਂਟ ਕਰਮਜੀਤ ਸਿੰਘ ਹਰੀਗੜ੍ਹ ਸਣੇ ਵੱਖ-ਵੱਖ ਬੁਲਾਰਿਆਂ ਵਲੋਂ ਬਾਬਾ ਸਾਹਿਬ ਦੇ ਜੀਵਨ, ਸਿੱਖਿਆ ਤੇ ਸਮਾਜਿਕ ਵਿਚਾਰਾਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਬੁਲਾਰਿਆਂ ਨੇ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਮਾਨਤਾ, ਸਿੱਖਿਆ ਤੇ ਅਧਿਕਾਰਾਂ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਪੜ੍ਹੋ ਸੰਗਠਿਤ ਹੋਵੋ ਤੇ ਸੰਘਰਸ਼ ਕਰੋ ਦਾ ਸੰਦੇਸ਼ ਦੇ ਕੇ ਪਿਛੜੇ ਵਰਗਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਬਾਬਾ ਸਾਹਿਬ ਦਾ ਬੈਕ ਟੂ ਸੋਸਾਇਟੀ ਦਾ ਵਿਚਾਰ ਅੱਜ ਵੀ ਬਹੁਤ ਪ੍ਰਸੰਗਿਕ ਹੈ ਤੇ ਸਾਨੂੰ ਆਪਣੇ ਸਮਾਜ ਦੀ ਭਲਾਈ ਲਈ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਬੱਚਿਆਂ ਨੂੰ ਕਾਪੀਆਂ, ਪੈੱਨ ਆਦਿ ਸਟੇਸ਼ਨਰੀ ਵੀ ਵੰਡੀ ਗਈ। ਇਸ ਸਮਾਰੋਹ ’ਚ ਰਾਮ ਸਿੰਘ ਬਾਲੀਆਂ, ਜਗਸੀਰ ਸਿੰਘ ਧੌਲਾ, ਮਾਸਟਰ ਸਤਨਾਮ ਸਿੰਘ ਤੂਰ ਬੰਜਾਰਾ, ਮਾਸਟਰ ਗੁਰਜੰਟ ਸਿੰਘ ਕੌਹਰੀਆਂ, ਗੁਲਾਬ ਸਿੰਘ ਭੱਦਲਵੱਡ, ਇੰਜੀਨੀਅਰ ਤੇਜਪਾਲ ਸਿੰਘ, ਜਗਸੀਰ ਬੀਹਲਾ, ਡਾਕਟਰ ਬੇਅੰਤ ਸਿੰਘ ਉੱਪਲੀ, ਨਿੱਕਾ ਸਿੰਘ ਦੋਧੀ ਤੇ ਥਾਣੇਦਾਰ ਗੁਰਮੀਤ ਸਿੰਘ ਹਰੀਗੜ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ    ਚੋਣ ਵਾਅਦਿਆਂ ਦੀ ਕਿਸ਼ਤ!: ਮਾਵਾਂ-ਧੀਆਂ ਲਈ ਯੋਜਨਾ ਜਾਂ ਸਿਆਸੀ ਗਿਣਤੀ?

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 3 1
Users Today : 2
Users Yesterday : 120
Users Last 7 days : 342

ਰਾਸ਼ੀਫਲ

error: Content is protected !!