ਬੇਅੰਤ ਬਰਨਾਲਾ
ਪਿੰਡ ਮਾਛੀਕੇ ਵਿਖੇ ਸੰਤ ਬਾਬਾ ਸੁਧਾ ਨੰਦ ਦੀ ਯਾਦ ‘ਚ ਸਾਲਾਨਾ ਜੋੜ ਮੇਲੇ ਮੌਕੇ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਬਾਬਾ ਜੀਤ ਸਿੰਘ ਗੁਰਦੁਆਰਾ ਸਾਹਿਬ ਮਲੋ ਸ਼ਹੀਦ ਹਿੰਮਤਪੁਰਾ ਨੇ ਕੀਤਾ ।

ਉਨ੍ਹਾਂ ਪ੍ਰਬੰਧਕਾਂ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆ ਇਸ ਸੇਧ ਲੈ ਕੇ ਯੂਥ ਕਲੱਬਾਂ, ਸਮਾਜ ਸੇਵੀ ਸੰਸਥਾਵਾਂ ਵਲੋੰ ਪਿੰਡ ਪੱਧਰ ਤੇ ਅਜਿਹੇ ਕੈਂਪ ਲਗਾਏ ਜਾਣੇ ਚਾਹੀਦੇ ਹਨ । ਉਘੇ ਸਿਖਿਆ ਸ਼ਾਸ਼ਤਰੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ, ਸਮਾਜ ਸੇਵੀ ਧਰਮ ਸਿੰਘ ਢਪਾਲੀ ਨੇ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ। ਦਾਨ ਕੀਤਾ ਖੂਨ ਐਮਰਜੈਂਸੀ ਸਮੇਂ ਕਿਸੇ ਵੀ ਲੋੜਵੰਦ ਨੂੰ ਜੀਵਨ ਦਾਨ ਦੇ ਸਕਦਾ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਖੂਨਦਾਨ ਮਹਾਂ ਦਾਨ ਦੀ ਮੁਹਿੰਮ ਨੂੰ ਅਗੇ ਲੈ ਕੇ ਜਾਣ ਦੀ ਅਪੀਲ ਕੀਤੀ।

ਇਸ ਮੌਕੇ ਸਿਵਲ ਹਸਪਤਾਲ ਮੋਗਾ ਦੀ ਬਲੱਡ ਬੈਂਕ ਨੂੰ ਖੂਨਦਾਨੀਆਂ ਵੱਲੋਂ 40 ਯੂਨਿਟ ਖ਼ੂਨਦਾਨ ਕੀਤਾ ਗਿਆ । ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਰਪ੍ਰਸਤ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਨੇ ਸਮੂਹ ਖ਼ੂਨਦਾਨੀਆਂ, ਸਹਿਯੋਗ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵਲੋਂ ਖੂਨਦਾਨੀਆਂ, ਬਲੱਡ ਬੈਂਕ ਮੋਗਾ ਦੀ ਟੀਮ ਅਤੇ ਵੱਖ-ਵੱਖ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਰਪੰਚ ਜਗਮੋਹਣ ਸਿੰਘ, ਬਾਬਾ ਬੂਟਾ ਸਿੰਘ, ਲਖਵੀਰ ਸਿੰਘ, ਮੰਗਤ ਸਿੰਘ, ਸਰਬਜੀਤ ਸਿੰਘ ਸਰਬਾ ਕਿਸਾਨ ਆਗੂ, ਜਸਵੀਰ ਸਿੰਘ ਸ਼ੀਰਾ, ਡਾ: ਗੁਰਮੇਲ ਸਿੰਘ ਮਾਛੀਕੇ, ਡਾ; ਕੇਵਲ ਸਿੰਘ, ਡਾ: ਬੱਬੀ ਸਿੰਘ, ਗੁਰਪ੍ਰੀਤ ਸਿੰਘ, ਸਤਿਨਾਮ ਸਿੰਘ ਪ੍ਰਧਾਨ ਕਲੱਬ, ਤਾਰੀ ਸਿੰਘ, ਮੇਘ ਰਾਜ ਜੋਸ਼ੀ, ਰਮਨਦੀਪ ਸਿੰਘ ਠੁੱਲੀਵਾਲ, ਬਲਵੰਤ ਸਿੰਘ ਚੁਹਾਣਕੇ, ਜਗਮੋਹਣ ਸ਼ਾਹ ਰਾਏਸਰ, ਭਾਈ ਰਾਜਵਿੰਦਰ ਸਿੰਘ ਖ਼ਾਲਸਾ ਆਦਿ ਤੋਂ ਇਲਾਵਾ ਬਾਬਾ ਸੁਧਾ ਨੰਦ ਸਮੂਹ ਪ੍ਰਬੰਧਕ ਕਮੇਟੀ ਆਗੂ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਬਰਨਾਲਾ ਦੇ ਡਾਇਮੰਡ ਹੋਟਲ ’ਚ ਪੁਲਿਸ ਦੀ ਵੱਡੀ ਕਾਰਵਾਈ: ਦੇਹ ਵਪਾਰ ਦੇ ਦੋਸ਼ਾਂ ਹੇਠ ਮਹਿਲਾ ਸਮੇਤ ਤਿੰਨ ਨੂੰ ਕੀਤਾ ਕਾਬੂ









Users Today : 9
Users Yesterday : 10
Users Last 7 days : 313