ਬਰਨਾਲਾ ਬਿਊਰੋ 10 ਅਪ੍ਰੈਲ
ਤੁਸੀਂ ਗੌਰ ਕੀਤਾ ਹੋਵੇਗਾ ਕਿ ਕਿਸੇ ਵੀ ਪੂਜਾ-ਪਾਠ ਚ ਨਾਰੀਅਲ ਤੇ ਕੇਲੇ ਦਾ ਖਾਸ ਤੌਰ `ਤੇ ਇਸਤੇਮਾਲ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਇਸਦਾ ਕਾਰਨ ਜਾਣਦੇ ਹੋ? ਪੂਜਾ ’ਚ ਨਾਰੀਅਲ ਤੇ ਕੇਲੇ ਦਾ ਇਸਤੇਮਾਲ ਹੋਣਾ ਕੋਈ ਆਮ ਗੱਲ ਨਹੀਂ। ਸਗੋਂ ਇਸਦੇ ਪਿੱਛੇ ਬੜੀ ਹੀ ਖਾਸ ਵਜ੍ਹਾ ਮਿਲਦੀ ਹੈ। ਜਿਸ ਬਾਰੇ ਪ੍ਰਾਚੀਨ ਸ਼ਿਵ ਧਾਮ ਮੰਦਿਰ 22 ਏਕੜ ਬਰਨਾਲਾ ਦੇ ਪ੍ਰਸਿੱਧ ਪੰਡਿਤ ਉਮੇਸ਼ ਸ਼ਾਸਤਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਿੰਦੂ ਧਰਮ `ਚ ਨਾਰੀਅਲ ਤੇ ਕੇਲੇ ਨੂੰ ਸਭ ਤੋਂ ਸ਼ੁੱਧ ਤੇ ਪਵਿੱਤਰ ਫਲ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ `ਜੂਠੇ ਬੀਜ ਤੋਂ ਨਹੀਂ ਉਗਾਇਆ ਜਾ ਸਕਦਾ। ਉਦਾਹਰਨ ਦੇ ਤੌਰ `ਤੇ ਹੋਰ ਫਲ ਬੀਜ ਤੋਂ ਪੈਦਾ ਹੁੰਦੇ ਹਨ। ਅਜਿਹੇ `ਚ ਕਿਸੇ ਦੇ ਜੂਠੇ ਬੀਜ ਸੁੱਟਣ `ਤੇ ਇਨ੍ਹਾਂ ਦਾ ਰੁੱਖ ਜਾਂ ਪੌਦਾ ਉੱਗ ਜਾਂਦਾ ਹੈ। ਉੱਥੇ ਹੀ ਕੇਲਾ ਤੇ ਨਾਰੀਅਲ ਦੋ ਅਜਿਹੇ ਫਲ ਹਨ। ਜਿਨ੍ਹਾਂ ਨੂੰ ਖਾ ਕੇ ਸੁੱਟ ਦੇਣ `ਤੇ ਇਹ ਦੁਬਾਰਾ ਨਹੀਂ ਉੱਗ ਸਕਦੇ। ਇਸ ਲਈ ਪਵਿੱਤਰਤਾ ਬਣਾਈ ਰੱਖਣ ਦੀ ਦ੍ਰਿਸ਼ਟੀ ਤੋਂ ਪੂਜਾ-ਪਾਠ `ਚ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਨ੍ਹਾਂ ਨੂੰ ਈਸ਼ਵਰ ਲਈ ਸ਼ੁੱਧ ਭੋਗ ਮੰਨਿਆ ਜਾਂਦਾ ਹੈ।
ਪੰਡਿਤ ਉਮੇਸ਼ ਸ਼ਾਸਤਰੀ ਅਨੁਸਾਰ ਨਾਰੀਅਲ ਨੂੰ ਸ਼੍ਰੀਫਲ ਵੀ ਕਿਹਾ ਜਾਂਦਾ ਹੈ। ਜਿਸਦਾ ਅਰਥ ਹੈ ਲਕਸ਼ਮੀ ਜੀ ਦਾ ਫਲ। ਸ਼੍ਰੀਫਲ ਯਾਨੀ ਨਾਰੀਅਲ ਦਾ ਸਬੰਧ ਧਨ ਦੀ ਦੇਵੀ ਨਾਲ ਮੰਨਿਆ ਗਿਆ ਹੈ। ਉੱਥੇ ਹੀ ਇਸ ਫਲ ਦੀਆਂ ਤਿੰਨ ਅੱਖਾਂ, ਤ੍ਰਿਨੇਤਰ ਸ਼ਿਵ ਜੀ ਦਾ ਪ੍ਰਤੀਕ ਵੀ ਮੰਨੀਆਂ ਗਈਆਂ ਹਨ। ਦੂਜੇ ਪਾਸੇ ਬ੍ਰਹਮਵੈਵਰਤ ਪੁਰਾਣ `ਚ ਭਗਵਾਨ ਵਿਸ਼ਨੂੰ ਦੀ ਪੂਜਾ ’ਚ ਕੇਲੇ ਦਾ ਭੋਗ ਲਗਾਉਣ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਨ੍ਹਾਂ ਦੋਵਾਂ ਫਲਾਂ ਦਾ ਜ਼ਿਕਰ ਰਿਗਵੇਦ `ਚ ਵੀ ਮਿਲਦਾ ਹੈ। ਜੋ ਸਭ ਤੋਂ ਪ੍ਰਾਚੀਨ ਗ੍ਰੰਥ ਹੈ। ਇਨ੍ਹਾਂ ਦੋਵਾਂ ਹੀ ਫਲਾਂ ਦੀ ਉਪਜ ਭਾਰਤ ਦੀ ਮੰਨੀ ਜਾਂਦੀ ਹੈ। ਇਸ ਲਈ ਵੀ ਸਦੀਆਂ ਤੋਂ ਪੂਜਾ `ਚ ਨਾਰੀਅਲ ਤੇ ਕੇਲਾ ਭੇਟ ਕਰਨ ਦੀ ਪਰੰਪਰਾ ਚਲੀ ਆ ਰਹੀ ਹੈ।
ਪੰਡਿਤ ਉਮੇਸ਼ ਸ਼ਾਸਤਰੀ ਅਨੁਸਾਰ ਨਾਰੀਅਲ ਦੇ ਬਾਹਰ ਦੀ ਸਖ਼ਤ ਪਰਤ ਨੂੰ ਹੰਕਾਰ ਦੇ ਰੂਪ `ਚ ਦੇਖਿਆ ਜਾਂਦਾ ਹੈ। ਪੂਜਾ ’ਚ ਸਾਬਤ ਨਾਰੀਅਲ ਭੇਟ ਕਰਨ ਤੋਂ ਬਾਅਦ ਇਸਨੂੰ ਤੋੜਿਆ ਜਾਂਦਾ ਹੈ। ਅਜਿਹੇ `ਚ ਪੂਜਾ `ਚ ਨਾਰੀਅਲ ਭੇਟ ਕਰਨ ਦਾ ਅਰਥ ਹੈ ਕਿ ਅਸੀਂ ਆਪਣੇ ਬਾਹਰੀ ਹੰਕਾਰ ਨੂੰ ਤੋੜ ਕੇ ਭਗਵਾਨ ਦੇ ਚਰਨਾਂ `ਚ ਅਰਪਣ ਕਰ ਰਹੇ ਹਾਂ। ਉੱਥੇ ਹੀ ਕੇਲੇ ਦਾ ਰੁੱਖ ਜੀਵਨ ਵਿਚ ਸਿਰਫ਼ ਇਕੋ ਵਾਰ ਫਲ ਦਿੰਦਾ ਹੈ। ਜਦੋਂ ਉਹ ਮਰ ਜਾਂਦੈ ਤਾਂ ਉਸ ਵਿਚ ਨਵੀਆਂ ਕਰੂੰਬਲਾਂ ਆ ਜਾਂਦੀਆਂ ਹਨ। ਇਸ ਪ੍ਰਕਾਰ ਕੇਲੇ ਦਾ ਰੁੱਖ ਤਿਆਗ ਦੀ ਇਕ ਬਿਹਤਰੀਨ ਉਦਾਹਰਨ ਹੈ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ । ਖੁੱਲ੍ਹੀਆਂ ਅੱਖਾਂ ਹੁਣ ਬੱਚਾ ਸਕੂਲੋਂ ਗੈਰ-ਹਾਜ਼ਰ ਰਿਹਾ ਤਾਂ ਮਾਪਿਆਂ ਨੂੰ ਆਵੇਗਾ ਫ਼ੋਨ ‘ਤੇ ਮੈਸੇਜ, ਸਿੱਖਿਆ ਮੰਤਰੀ ਬੈਂਸ ਅੱਜ ਕਰਨਗੇ ਸਿਸਟਮ ਲਾਂਚ









Users Today : 7
Users Yesterday : 26
Users Last 7 days : 131