Home » ਪ੍ਰਮੁੱਖ ਖ਼ਬਰਾਂ » ਵ੍ਰਿੰਦਾਵਨ (ਮਥੁਰਾ), 10 ਅਪ੍ਰੈਲ 2026: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਵਿਖੇ ਯਮੁਨਾ ਦਰਿਆ ਵਿੱਚ ਸ਼ੁੱਕਰਵਾਰ ਦੁਪਹਿਰ ਵਾਪਰੇ ਇਕ ਦਰਦਨਾਕ ਹਾਦਸੇ ਨੇ ਪੰਜਾਬ ਭਰ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ।

ਵ੍ਰਿੰਦਾਵਨ (ਮਥੁਰਾ), 10 ਅਪ੍ਰੈਲ 2026: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਵਿਖੇ ਯਮੁਨਾ ਦਰਿਆ ਵਿੱਚ ਸ਼ੁੱਕਰਵਾਰ ਦੁਪਹਿਰ ਵਾਪਰੇ ਇਕ ਦਰਦਨਾਕ ਹਾਦਸੇ ਨੇ ਪੰਜਾਬ ਭਰ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ।

ਗੁਰਮੀਤ ਸਿੰਘ ਬਰਨਾਲਾ
ਵ੍ਰਿੰਦਾਵਨ (ਮਥੁਰਾ), 10 ਅਪ੍ਰੈਲ 2026: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਵਿਖੇ ਯਮੁਨਾ ਦਰਿਆ ਵਿੱਚ ਸ਼ੁੱਕਰਵਾਰ ਦੁਪਹਿਰ ਵਾਪਰੇ ਇਕ ਦਰਦਨਾਕ ਹਾਦਸੇ ਨੇ ਪੰਜਾਬ ਭਰ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ।
[responsivevoice_button voice="Hindi Male"]

ਬਰਨਾਲਾ ਬਿਊਰੋ  11 ਅਪ੍ਰੈਲ

ਵ੍ਰਿੰਦਾਵਨ (ਮਥੁਰਾ), 10 ਅਪ੍ਰੈਲ 2026: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਵਿਖੇ ਯਮੁਨਾ ਦਰਿਆ ਵਿੱਚ ਸ਼ੁੱਕਰਵਾਰ ਦੁਪਹਿਰ ਵਾਪਰੇ ਇਕ ਦਰਦਨਾਕ ਹਾਦਸੇ ਨੇ ਪੰਜਾਬ ਭਰ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ। ਕੇਸੀ ਘਾਟ ਨੇੜੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਅਚਾਨਕ ਪਲਟ ਗਈ, ਜਿਸ ਕਾਰਨ ਹੁਣ ਤੱਕ 10 ਪੰਜਾਬੀ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਲਾਪਤਾ ਦੱਸੇ ਜਾ ਰਹੇ ਹਨ।  ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਿਸ਼ਤੀ ਡੂੰਘੇ ਪਾਣੀ ਵਿੱਚ ਜਾ ਕੇ ਇੱਕ ਤੈਰਦੇ ਪੋਂਟੂਨ ਨਾਲ ਟਕਰਾ ਗਈ। ਇਸ ਕਿਸ਼ਤੀ ਵਿੱਚ ਲੁਧਿਆਣਾ ਅਤੇ ਮੁਕਤਸਰ ਤੋਂ ਆਏ ਲਗਭਗ 150 ਸ਼ਰਧਾਲੂ ਯਮੁਨਾ ਯਾਤਰਾ ਕਰ ਰਹੇ ਸਨ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਸਨ। ਮ੍ਰਿਤਕਾਂ ਵਿੱਚ ਛੇ ਪੁਰਸ਼ ਅਤੇ ਚਾਰ ਔਰਤਾਂ ਸ਼ਾਮਲ ਹਨ।   ਅਧਿਕਾਰੀਆਂ ਮੁਤਾਬਕ ਹਾਲ ਹੀ ਵਿੱਚ ਪਾਣੀ ਦੇ ਪੱਧਰ ਵਧਣ ਕਾਰਨ ਇੱਕ ਪੋਂਟੂਨ ਪੁਲ ਢਹਿ ਗਿਆ ਸੀ, ਜਿਸ ਦੇ ਕੁਝ ਹਿੱਸੇ ਦਰਿਆ ਵਿੱਚ ਮੌਜੂਦ ਸਨ ਅਤੇ ਸੰਭਾਵਨਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ।   ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਹੁਣ ਤੱਕ 16-17 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ, ਜਦਕਿ 3 ਤੋਂ 4 ਵਿਅਕਤੀ ਅਜੇ ਵੀ ਲਾਪਤਾ ਹਨ। ਉਨ੍ਹਾਂ ਦੀ ਭਾਲ ਲਈ ਰਾਹਤ ਅਤੇ ਬਚਾਅ ਟੀਮਾਂ ਵੱਲੋਂ ਮੁਹਿੰਮ ਜਾਰੀ ਹੈ।

 ਇਸ ਦਰਦਨਾਕ ਘਟਨਾ ਦੇ ਮੱਦੇਨਜ਼ਰ ਲੁਧਿਆਣਾ ਪ੍ਰਸ਼ਾਸਨ ਨੇ ਜਗਰਾਉਂ ਅਤੇ ਲੁਧਿਆਣਾ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਹਨ। ਲੋਕ ਜਾਣਕਾਰੀ ਲਈ 01624223226 (ਐਸਡੀਐਮ ਜਗਰਾਉਂ ਦਫ਼ਤਰ) ਅਤੇ 01612403100 (ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ) ਤੇ ਸੰਪਰਕ ਕਰ ਸਕਦੇ ਹਨ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਜਗਰਾਉਂ ਖੇਤਰ ਵਿੱਚ ਇਸ ਹਾਦਸੇ ਕਾਰਨ ਗਮਗੀਨ ਮਾਹੌਲ ਬਣਿਆ ਹੋਇਆ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਵਿਖੇ ਹੋਈ ਇਸ ਘਟਨਾ ਆਮ ਆਦਮੀ ਦੀ ਮਾਨ ਸਰਕਾਰ ਮਜਦੂਰ ਵਰੋਧੀ ਸਾਬਿਤ ਹੋਈ “ ਹਰਜੀਤ ਸਿੰਘ ਖਿਆਲੀ

0 0 votes
Article Rating
Subscribe
Notify of
guest
0 Comments
Oldest
Newest Most Voted