Home » ਪ੍ਰਮੁੱਖ ਖ਼ਬਰਾਂ » ਬਰਨਾਲਾ ਬੱਸ ਸਟੈਂਡ ਦੀ ਦੁਰਦਸ਼ਾ: ਗੰਦੇ ਪਾਣੀ ਦੇ ਨਿਕਾਸ ਨੇ ਯਾਤਰੂਆਂ ਤੇ ਦੁਕਾਨਦਾਰਾਂ ਦਾ ਜਿਊਣਾ ਕੀਤਾ ਮੁਹਾਲ

ਬਰਨਾਲਾ ਬੱਸ ਸਟੈਂਡ ਦੀ ਦੁਰਦਸ਼ਾ: ਗੰਦੇ ਪਾਣੀ ਦੇ ਨਿਕਾਸ ਨੇ ਯਾਤਰੂਆਂ ਤੇ ਦੁਕਾਨਦਾਰਾਂ ਦਾ ਜਿਊਣਾ ਕੀਤਾ ਮੁਹਾਲ

ਲੁਧਿਆਣਾ, ਬਠਿੰਡਾ, ਮਾਨਸਾ ਤੇ ਹੋਰ ਜ਼ਿਲ੍ਹਿਆਂ ਨਾਲ ਜੋੜਨ ਵਾਲਾ ਬਰਨਾਲਾ ਬੱਸ ਅੱਡੇ ਬਾਹਰ ਸੜਕ ਅੱਜਕੱਲ੍ਹ ਆਪਣੀ ਬਦਹਾਲੀ ਦੇ ਹੰਝੂ ਕੇਰ ਰਹੀ ਹੈ। ਇਹ ਬੱਸ ਅੱਡਾ ਜਿਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਯਾਤਰੂ ਗੁਜ਼ਰਦੇ ਹਨ।
ਬਰਨਾਲਾ ਬੱਸ ਸਟੈਂਡ ਦੀ ਦੁਰਦਸ਼ਾ: ਗੰਦੇ ਪਾਣੀ ਦੇ ਨਿਕਾਸ ਨੇ ਯਾਤਰੂਆਂ ਤੇ ਦੁਕਾਨਦਾਰਾਂ ਦਾ ਜਿਊਣਾ ਕੀਤਾ ਮੁਹਾਲ
[responsivevoice_button voice="Hindi Male"]

ਸੀਵਰੇਜ ਬੋਰਡ ਦੀ ਲਾਪਰਵਾਹੀ ਕਾਰਨ ਮੁਖ ਗੇਟ ਬਣਿਆ ਗੰਦਾ ਛੱਪੜ, ਪ੍ਰਸ਼ਾਸਨਿਕ ਅਧਿਕਾਰੀ ਸਾਧੀ ਬੈਠੇ ਚੁੱਪ

ਸਫਾਈ ਦੇ ਨਾਂ `ਤੇ ਖਾਨਾਪੂਰਤੀ, ਸਮੱਸਿਆ ਜਿਉਂ ਦੀ ਤਿਉਂ

ਬਰਨਾਲਾ ਬਿਊਰੋ  10 ਅਪ੍ਰੈਲ

                            ਲੁਧਿਆਣਾ, ਬਠਿੰਡਾ, ਮਾਨਸਾ ਤੇ ਹੋਰ ਜ਼ਿਲ੍ਹਿਆਂ ਨਾਲ ਜੋੜਨ ਵਾਲਾ ਬਰਨਾਲਾ ਬੱਸ ਅੱਡੇ ਬਾਹਰ ਸੜਕ ਅੱਜਕੱਲ੍ਹ ਆਪਣੀ ਬਦਹਾਲੀ ਦੇ ਹੰਝੂ ਕੇਰ ਰਹੀ ਹੈ। ਇਹ ਬੱਸ ਅੱਡਾ ਜਿਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਚ ਯਾਤਰੂ ਗੁਜ਼ਰਦੇ ਹਨ। ਅੱਜਕੱਲ੍ਹ ਬਦਬੂਦਾਰ ਗੰਦੇ ਪਾਣੀ ਨਾਲ ਲੋਕਾਂ ਦਾ ਸੁਆਗਤ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੰਭੀਰ ਸਮੱਸਿਆ ਵੱਲ ਕਿਸੇ ਵੀ ਉੱਚ ਅਧਿਕਾਰੀ ਦਾ ਧਿਆਨ ਨਹੀਂ ਜਾ ਰਿਹਾ। ਜਿਸ ਕਾਰਨ ਲੋਕਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਕਰੀਬਨ ਦਸ ਦਿਨ ਪਹਿਲਾਂ ਸੀਵਰੇਜ ਬੋਰਡ ਦੇ ਕਰਮਚਾਰੀਆਂ ਵਲੋਂ ਬੱਸ ਅੱਡੇ ਤੋਂ ਦਾਣਾ ਮੰਡੀ ਰੋਡ ਤਕ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਰ ਇਹ ਸਫਾਈ ਰਾਹਤ ਦੇਣ ਦੀ ਬਜਾਏ ਆਫ਼ਤ ਬਣ ਗਈ ਹੈ। ਪਿਛਲੇ ਇਕ ਹਫ਼ਤੇ ਤੋਂ ਬੱਸ ਅੱਡੇ ਦੇ ਮੁਖ ਗੇਟ ਦੇ ਬਿਲਕੁਲ ਨਾਲ ਸਥਿਤ ਹੌਦੀ ਚੋਂ ਗੰਦਾ ਪਾਣੀ ਲਗਾਤਾਰ ਓਵਰਫਲੋ ਹੋ ਕੇ ਸੜਕ `ਤੇ ਜਮ੍ਹਾ ਹੋ ਰਿਹਾ ਹੈ। ਬੱਸਾਂ ਦੇ ਆਉਣ-ਜਾਣ ਕਾਰਨ ਇਹ ਗੰਦਾ ਪਾਣੀ ਸੜਕ ਦੇ ਦੂਰ-ਦੂਰ ਤਕ ਫੈਲ ਜਾਂਦਾ ਹੈ। ਜਿਸ ਨਾਲ ਪੈਦਲ ਚੱਲਣ ਵਾਲਿਆਂ ਤੇ ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਦਾ ਲੰਘਣਾ ਦੁੱਭਰ ਹੋ ਗਿਆ ਹੈ। ਇਸ ਗੰਦੇ ਪਾਣੀ ਤੇ ਉਸ ਚੋਂ ਉੱਠਦੀ ਅਸਹਿ ਬਦਬੂ ਨੇ ਸਥਾਨਕ ਦੁਕਾਨਦਾਰਾਂ ਦਾ ਮਾਨਸਿਕ ਚੈਨ ਖੋਹ ਲਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਾਹਕ ਬਦਬੂ ਤੇ ਗੰਦਗੀ ਕਾਰਨ ਦੁਕਾਨਾਂ `ਤੇ ਆਉਣ ਤੋਂ ਗੁਰੇਜ਼ ਕਰ ਰਹੇ ਹਨ। ਦੁਕਾਨਾਂ ਦੇ ਅੰਦਰ ਬੈਠਣਾ ਵੀ ਮੁਸ਼ਕਿਲ ਹੋ ਚੁੱਕਾ ਹੈ ਤੇ ਖੜ੍ਹੇ ਪਾਣੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਲਗਾਤਾਰ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾਂ ਕਰਮਚਾਰੀ ਹੌਦੀ ਸਾਫ਼ ਕਰਨ ਆਏ ਤਾਂ ਜ਼ਰੂਰ ਸਨ। ਪਰ ਬਿਨਾਂ ਕਿਸੇ ਪੁਖ਼ਤਾ ਹੱਲ ਦੇ ਕੰਮ ਅੱਧ ਵਿਚਕਾਰ ਛੱਡ ਕੇ ਚਲੇ ਗਏ।

ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ       ਹਿੰਦੂ ਧਰਮ ਚ ਕੇਲੇ ਤੇ ਨਾਰੀਅਲ ਨੂੰ ਕਿਉਂ ਮੰਨਿਆ ਜਾਂਦੈ `ਪਵਿਤਰ ਫਲ: ਇਸ ਕਾਰਨ ਬਣਦੇ ਹਨ ਪੂਜਾ ਦਾ ਹਿੱਸਾ: ਪੰਡਿਤ ਉਮੇਸ਼ ਸ਼ਾਸ਼ਤਰੀ

ਬੱਸ ਅੱਡੇ ਦੇ ਬਿਲਕੁਲ ਸਾਹਮਣੇ ਐੱਮਟੀ ਕੋਰੀਅਰ ਦੇ ਮਾਲਕ ਗੁਰਬਿੰਦਰ ਸਿੰਘ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਉਹ ਪਿਛਲੇ ਦਸ ਦਿਨਾਂ ਤੋਂ ਇਸ ਨਰਕ ਭਰੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਸਾਨੂੰ ਆਪਣੇ ਵਪਾਰਕ ਕੰਮਾਂ ਲਈ ਵਾਰ-ਵਾਰ ਬੱਸ ਸਟੈਂਡ ਦੇ ਅੰਦਰ ਜਾਣਾ ਪੈਂਦਾ ਹੈ। ਪਰ ਗੇਟ `ਤੇ ਖੜ੍ਹਾ ਗੰਦਾ ਪਾਣੀ ਕਿਸੇ ਵੱਡੀ ਰੁਕਾਵਟ ਤੋਂ ਘੱਟ ਨਹੀਂ ਹੈ। ਸਬੰਧਿਤ ਵਿਭਾਗ ਦੀ ਇਹ ਲਾਪਰਵਾਹੀ ਸਾਡੇ ਕਾਰੋਬਾਰ ਤੇ ਸਿਹਤ ਦੋਵਾਂ `ਤੇ ਭਾਰੀ ਪੈ ਰਹੀ ਹੈ। ਇਸ ਦਾ ਫੌਰੀ ਹੱਲ ਹੋਣਾ ਚਾਹੀਦਾ ਹੈ।

ਵਿਭਾਗ ਦਾ ਦਾਅਵਾ: ਕੱਲ੍ਹ ਤਕ ਮਿਲੇਗੀ ਰਾਹਤ

ਜਦੋਂ ਇਸ ਸਬੰਧੀ ਸੀਵਰੇਜ ਬੋਰਡ ਦੇ ਜੇਈ ਅਜੈ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਚ ਆ ਚੁੱਕਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਲਕੇ ਇਸ ਸਮੱਸਿਆ ਦਾ ਪੱਕਾ ਤੇ ਸੁਚੱਜਾ ਹੱਲ ਕਰਵਾ ਦਿੱਤਾ ਜਾਵੇਗਾ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 4 6
Users Today : 6
Users Yesterday : 26
Users Last 7 days : 130

ਰਾਸ਼ੀਫਲ