ਪੰਜਾਬ ’ਚ ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿੱਚ ਬਤੌਰ ਟੈਕਨੀਕਲ ਅਸਿਸਟੈਂਟ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਰਕੇਸ਼ ਕੁਮਾਰ ਟੀਏ ਬਰਨਾਲਾ, ਗੁਰਦੀਪ ਸਿੰਘ ਟੀਏ ਮਹਿਲ ਕਲਾਂ, ਗੁਰਲਾਲ ਸਿੰਘ ਟੀਏ ਭਦੌੜ, ਗੁਰਬਖ਼ਸ ਸਿੰਘ ਟੀਏ ਧਨੌਲਾ ਤੇ ਗਗਨ ਟੀਏ ਤਪਾ ਆਦਿ ਮੁਲਾਜ਼ਮਾਂ ਨੇ ਦੱਸਿਆ ਕਿ 2002 ਤੋਂ ਜਦੋਂ ਤੋਂ ਰਜਿਸਟ੍ਰੇਸ਼ਨ ਦੇ ਕੰਮ ਨੂੰ ਕੰਪਿਊਟਰਾਇਜਡ ਕੀਤਾ ਗਿਆ ਹੈ, ਉਹ ਦਫ਼ਤਰਾਂ ’ਚ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕੰਮ ਲੈਂਡ ਰਜਿਸਟੇ੍ਰਸ਼ਨ ਨਾਲ ਸਬੰਧਿਤ ਹੈ, ਜਿਸ ਦੇ ਤਹਿਤ ਉਹ ਆਨਲਾਇਨ ਦਾ ਕੰਮ, ਜਿਸ ਵਿੱਚ ਕੁਲੈਕਟਰ ਰੇਟ, ਆਨਲਾਇਨ ਫੀਸਾਂ, ਅਸ਼ਟਾਮ, ਜਮ੍ਹਾਂਬੰਦੀ, ਆਈ.ਡੀ. ਪਰੂਫ਼ ਅਤੇ ਹੋਰ ਦਸਤਾਵੇਜ਼ ਨੂੰ ਪੋਰਟਲ ’ਤੇ ਅਪਲੋਡ ਕਰਨਾ ਆਦਿ ਸ਼ਾਮਲ ਹੈ, ’ਚ ਸਬ ਰਜਿਸ਼ਟ੍ਰੇਸ਼ਨ ਨੂੰ ਅਸਿਸਟ ਕਰਦੇ ਹਨ। ਜਿਸ ਦੇ ਲਈ ਉਨ੍ਹਾਂ ਨੂੰ ਪੀ.ਐੱਲ.ਆਰ.ਐੱਸ. ਅਧੀਨ ਹੈੱਡ ਵਿੱਚੋਂ ਠੇਕੇਦਾਰ ਰਾਹੀਂ ਤਨਖ਼ਾਹ (18 ਹਜ਼ਾਰ, 21 ਹਜ਼ਾਰ, 27 ਹਜ਼ਾਰ) ਦਿੱਤੀ ਜਾਂਦੀ ਹੈ। ਜਦੋਂਕਿ ਉਨ੍ਹਾਂ ਦਾ ਸਾਰਾ ਕੰਮ ਮਾਲ ਮਹਿਕਮੇ ਨਾਲ ਸਬੰਧਿਤ ਹੈ ਅਤੇ ਉਨ੍ਹਾਂ ਨੂੰ ਮਹਿਕਮੇ ਵੱਲੋਂ ਹੀ ਭਰਤੀ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਹਾਜ਼ਰੀ ਵੀ ਰਜਿਸਟਰ ਵਿੱਚ ਸਬ ਰਜਿਸਟਰਾਰ ਵੱਲੋਂ ਤਸਦੀਕ ਕੀਤੀ ਜਾਂਦੀ ਹੈ ਪਰ ਠੇਕੇਦਾਰ ਦੁਆਰਾ ਉਨ੍ਹਾਂ ਨੂੰ 6 ਤੋਂ 11 ਹਜ਼ਾਰ ਰੁਪਏ ਤੱਕ ਹੀ ਤਨਖ਼ਾਹ ਦਿੱਤੀ ਜਾਂਦੀ ਹੈ।
ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਿਲ ਹੈ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰ ਨੂੰ ਵਿੱਚੋਂ ਕੱਢਕੇ ਉਨ੍ਹਾਂ ਨੂੰ ਵੀ ਪੀ.ਐੱਲ.ਆਰ.ਐੱਸ. ਅਧੀਨ 65 ਹਜ਼ਾਰ ਵਾਲੀ ਸਕੀਮ ਵਿੱਚ ਸਿੱਧਾ ਮਹਿਕਮੇ ਅਧੀਨ ਲਿਆ ਜਾਵੇ ਤਾਂ ਜੋ ਮਹਿਕਮੇ ਵੱਲੋਂ ਮਿਲ ਰਹੀ ਤਨਖ਼ਾਹ ਉਨ੍ਹਾਂ ਨੂੰ ਬਿਨ੍ਹਾਂ ਠੇਕੇਦਾਰ ਵੱਲੋਂ ਕੀਤੀ ਕਟੌਤੀ ਦੇ ਮਿਲ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਸਰਕਾਰ ’ਤੇ ਕੋਈ ਵੀ ਵਾਧੂ ਬੋਝ ਨਹੀਂ ਪਵੇਗਾ।









Users Today : 11
Users Yesterday : 24
Users Last 7 days : 180