Home » ਬਰਨਾਲਾ » ਵਾਰਡ 44 ਦੇ ਲੋਕਾਂ ਦਾ ਮਿਲ ਰਿਹਾ ਪਿਆਰ ਹੀ ਮੇਰੀ ਅਸਲ ਤਾਕਤ: ਹਸਨਪ੍ਰੀਤ ਭਾਰਦਵਾਜ

ਵਾਰਡ 44 ਦੇ ਲੋਕਾਂ ਦਾ ਮਿਲ ਰਿਹਾ ਪਿਆਰ ਹੀ ਮੇਰੀ ਅਸਲ ਤਾਕਤ: ਹਸਨਪ੍ਰੀਤ ਭਾਰਦਵਾਜ

ਬੇਅੰਤ ਬਰਨਾਲ਼ਾ
[responsivevoice_button voice="Hindi Male"]

ਵੋਟਰਾਂ ਦੇ ਇਕੱਠ ਦੇਖ ਵਿਰੋਧੀ ਹੋਏ ਪ੍ਰੇਸ਼ਾਨ



ਬਰਨਾਲਾ ਨਗਰ ਨਿਗਮ ਚੋਣਾਂ ਦੇ ਸਿਲਸਿਲੇ ਵਿੱਚ ਵਾਰਡ ਨੰਬਰ 44 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਸਨਪ੍ਰੀਤ ਭਾਰਦਵਾਜ ਨੇ ਚੋਣ ਪ੍ਰਚਾਰ ਦੌਰਾਨ ਇੱਕ ਅਹਿਮ ਬਿਆਨ ਜਾਰੀ ਕੀਤਾ ਹੈ। ਇਕ ਰਿਪੋਰਟ ਅਨੁਸਾਰ ਭਾਰਦਵਾਜ ਦਾ ਕਹਿਣਾ ਹੈ ਕਿ ਘਰ-ਘਰ ਜਾ ਕੇ ਕੀਤੇ ਜਾ ਰਹੇ ਰਾਬਤੇ ਦੌਰਾਨ ਇਲਾਕਾ ਨਿਵਾਸੀਆਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ,

ਰੈਲੀਆਂ ਵਿੱਚ ਹੋ ਰਹੇ ਇਕੱਠ ਅਤੇ ਅਥਾਹ ਪਿਆਰ ਨੇ ਵਿਰੋਧੀ ਧਿਰਾਂ ਦੇ ਹੋਸ਼ ਉਡਾ ਦਿੱਤੇ ਹਨ ਅਤੇ ਚੋਣ ਮੈਦਾਨ ਵਿੱਚ ਉਨ੍ਹਾਂ ਦੇ ਪੈਰ ਉਖੜ ਚੁੱਕੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਸਿਰਫ਼ ਵੋਟਾਂ ਦੇ ਹਿਸਾਬ-ਕਿਤਾਬ ਲਈ ਨਹੀਂ, ਸਗੋਂ ਵਾਰਡ ਦੇ ਹਰ ਨਾਗਰਿਕ ਦੇ ਸੁਖ-ਦੁਖ ਦਾ ਹਿੱਸੇਦਾਰ ਬਣਨ ਲਈ ਲੋਕਾਂ ਦੇ ਵਿਹੜੇ ਜਾ ਰਹੇ ਹਨ। ਰਵਾਇਤੀ ਸਿਆਸੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਲੋਕ ਪੁਰਾਣੇ ਝੂਠੇ ਵਾਅਦਿਆਂ ਅਤੇ ਰੁਕੇ ਹੋਏ ਵਿਕਾਸ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ, ਜਿਸ ਕਾਰਨ ਸਮਾਜ ਦਾ ਹਰ ਵਰਗ ਹੁਣ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ‘ਤੇ ਮੋਹਰ ਲਗਾਉਣ ਲਈ ਤਿਆਰ ਖੜ੍ਹਾ ਹੈ।

ਆਪਣੇ ਪਰਿਵਾਰਕ ਮੈਂਬਰ ਵਾਂਗ ਮਿਲੇ ਸਨਮਾਨ ਲਈ ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਜਨਤਾ ਦਾ ਇਹੀ ਅਟੁੱਟ ਵਿਸ਼ਵਾਸ ਉਨ੍ਹਾਂ ਦੀ ਇਤਿਹਾਸਕ ਜਿੱਤ ਦਾ ਮਾਰਗ ਤੈਅ ਕਰ ਰਿਹਾ ਹੈ। ਉਨ੍ਹਾਂ ਆਪਣਾ ਮੁੱਖ ਟੀਚਾ ਸਾਂਝਾ ਕਰਦਿਆਂ ਵਾਅਦਾ ਕੀਤਾ ਕਿ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਵਾਰਡ ਨੰਬਰ 44 ਨੂੰ ਬਰਨਾਲਾ ਦਾ ਸਭ ਤੋਂ ਬਿਹਤਰ ਅਤੇ ਆਧੁਨਿਕ ਸਹੂਲਤਾਂ ਵਾਲਾ ਮਾਡਲ ਵਾਰਡ ਬਣਾਉਣਗੇ,

ਹਸਨਪ੍ਰੀਤ ਭਾਰਤਵਾਜ ਦੇ ਹੱਕ ਵਿੱਚ ਉਮੜਿਆ ਇਕੱਠ

ਜਿਸ ਵਿੱਚ ਸਾਫ਼ ਪਾਣੀ, ਸੜਕਾਂ ਦੀ ਹਾਲਤ ਸੁਧਾਰਨ, ਸੀ ਸੀ ਟੀ ਵੀ ਕੈਮਰੇ, ਸਟਰੀਟ ਲਾਈਟਾਂ ਅਤੇ ਸੀਵਰੇਜ ਵਰਗੇ ਬੁਨਿਆਦੀ ਮਸਲਿਆਂ ਨੂੰ ਸਭ ਤੋਂ ਪਹਿਲਾਂ ਹੱਲ ਕੀਤਾ ਜਾਵੇਗਾ। ਭਾਰਦਵਾਜ ਨੇ ਦਾਅਵਾ ਕੀਤਾ ਕਿ ਵਾਰਡ ਦੇ ਸੂਝਵਾਨ ਵੋਟਰਾਂ ਨੇ ਇਮਾਨਦਾਰੀ ਦੇ ਪੱਖ ਵਿੱਚ ਆਪਣਾ ਫੈਸਲਾ ਸੁਣਾਇਆ ਹੈ । ਇਸ ਚੋਣ ਮੁਹਿੰਮ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਪਾਰਟੀ ਦੇ ਸੀਨੀਅਰ ਵਰਕਰਾਂ ਅਤੇ ਮੋਹਤਬਰਾਂ ਨੇ ਵੀ ਹਸਨਪ੍ਰੀਤ ਭਾਰਦਵਾਜ ਦੀ ਹਮਾਇਤ ਵਿੱਚ ਚੱਲ ਰਹੀ ਲਹਿਰ ਨੂੰ ਵੇਖਦਿਆਂ ਦਾਅਵਾ ਕੀਤਾ ਕਿ ਵਿਰੋਧੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਤੋਂ ਹੁਣ ਕੋਈ ਨਹੀਂ ਰੋਕ ਸਕਦਾ।

0 0 votes
Article Rating
Subscribe
Notify of
guest
0 Comments
Oldest
Newest Most Voted