Home » ਪ੍ਰਮੁੱਖ ਖ਼ਬਰਾਂ » ਬਿਨਾਂ ਪ੍ਰਵਾਨਗੀ ਤੋਂ ਬਿਨ੍ਹਾਂ ਦਰਖੱਤ ਪੁੱਟਣ ਦਾ ਮਸਲਾ ਮੁੜ ਭਖਿਆ, ਸਰਪੰਚ ਖ਼ਿਲਾਫ਼ ਕਾਰਵਾਈ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਚੇਤਾਵਨੀ

ਬਿਨਾਂ ਪ੍ਰਵਾਨਗੀ ਤੋਂ ਬਿਨ੍ਹਾਂ ਦਰਖੱਤ ਪੁੱਟਣ ਦਾ ਮਸਲਾ ਮੁੜ ਭਖਿਆ, ਸਰਪੰਚ ਖ਼ਿਲਾਫ਼ ਕਾਰਵਾਈ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਚੇਤਾਵਨੀ

   ਪਿੰਡ ਪੱਖੋਕੇ ਤੋਂ ਸਹਿਣਾ ਨੂੰ ਆਉਣ ਵਾਲੇ ਲਿੰਕ ਰਸਤੇ ਤੋਂ ਬੀਤੀ ਨੌਂ ਜੂਨ ਨੂੰ ਪਿੰਡ ਦੇ ਸਰਪੰਚ ਵੱਲੋਂ ਸਬੰਧਿਤ ਅਧਿਕਾਰੀਆਂ ਦੀ ਬਿਨਾਂ ਕਿਸੇ ਪ੍ਰਵਾਨਗੀ ਤੋਂ ਪੁੱਟੇ ਗਏ ਦਰਖੱਤਾਂ ਦਾ ਗੰਭੀਰ ਮਸਲਾ ਅਜੇ ਵੱਖ-ਵੱਖ ਉੱਚ ਅਧਿਕਾਰੀਆਂ ਦੇ ਟੇਬਲਾਂ ਉੱਪਰ ਸੁਣਵਾਈ ਅਧੀਨ ਹੀ ਪਿਆ ਸੀ ਕਿ ਹੁਣ
ਪਿੰਡ ਪੱਖੋਕੇ ਵਿਖੇ ਬਿਨਾਂ ਪ੍ਰਵਾਨਗੀ ਤੋਂ ਜੇਸੀਬੀ ਮਸ਼ੀਨ ਨਾਲ ਪੁੱਟੇ ਗਏ ਹਰੇ-ਭਰੇ ਦਰਖੱਤਾਂ ਦਾ ਜਾਇਜ਼ਾ ਲੈਂਦੇ ਹੋਏ ਪੁਲਿਸ ਚੌਕੀ ਇੰਚਾਰਜ ਪਵਨ ਜੋਸ਼ੀ ਅਤੇ ਹਾਜ਼ਰ ਪਿੰਡ ਵਾਸੀ।
[responsivevoice_button voice="Hindi Male"]

ਬਰਨਾਲਾ ਬਿਊਰੋ

ਪਿੰਡ ਪੱਖੋਕੇ ਤੋਂ ਸਹਿਣਾ ਨੂੰ ਆਉਣ ਵਾਲੇ ਲਿੰਕ ਰਸਤੇ ਤੋਂ ਬੀਤੀ ਨੌਂ ਜੂਨ ਨੂੰ ਪਿੰਡ ਦੇ ਸਰਪੰਚ ਵੱਲੋਂ ਸਬੰਧਿਤ ਅਧਿਕਾਰੀਆਂ ਦੀ ਬਿਨਾਂ ਕਿਸੇ ਪ੍ਰਵਾਨਗੀ ਤੋਂ ਪੁੱਟੇ ਗਏ ਦਰਖੱਤਾਂ ਦਾ ਗੰਭੀਰ ਮਸਲਾ ਅਜੇ ਵੱਖ-ਵੱਖ ਉੱਚ ਅਧਿਕਾਰੀਆਂ ਦੇ ਟੇਬਲਾਂ ਉੱਪਰ ਸੁਣਵਾਈ ਅਧੀਨ ਹੀ ਪਿਆ ਸੀ ਕਿ ਹੁਣ ਬੀਤੀ ਦਸ ਜੁਲਾਈ ਦੀ ਸ਼ਾਮ ਨੂੰ ਸਰਪੰਚ ਵੱਲੋਂ ਰਸਤਾ ਸਾਫ਼ ਕਰਨ ਦੇ ਬਹਾਨੇ ਲਗਾਈ ਗਈ ਜੇਸੀਬੀ ਮਸ਼ੀਨ ਨਾਲ ਮੁੜ ਵੱਡੀ ਗਿਣਤੀ ਵਿੱਚ ਤੂਤ, ਡੇਕਾਂ ਅਤੇ ਹੋਰ ਹਰੇ-ਭਰੇ ਦਰਖੱਤ ਪੁਟਵਾਉਣ ਉਪਰੰਤ ਇਹ ਪੂਰਾ ਮਾਮਲਾ ਇਲਾਕੇ ਵਿੱਚ ਭਾਰੀ ਚਰਚਾ ਅਤੇ ਵਿਵਾਦ ਦਾ ਵਿਸ਼ਾ ਬਣ ਗਿਆ ਹੈ। ਇਸ ਸਬੰਧੀ ਪਿੰਡ ਦੇ ਵਸਨੀਕ ਮੇਵਾ ਸਿੰਘ ਅਤੇ ਦਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਪੱਸ਼ਟ ਆਖਿਆ ਕਿ ਪ੍ਰਸ਼ਾਸਨਿਕ ਪ੍ਰਵਾਨਗੀ ਤੋਂ ਬਿਨਾਂ ਵਾਰ-ਵਾਰ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਪੁੱਟੇ ਜਾ ਰਹੇ ਇਨ੍ਹਾਂ ਕੀਮਤੀ ਦਰਖੱਤਾਂ ਦਾ ਉਹ ਹਰ ਹਾਲ ਵਿੱਚ ਇਨਸਾਫ਼ ਲੈ ਕੇ ਰਹਿਣਗੇ ਅਤੇ ਇਸ ਸਾਰੀ ਗੈਰ-ਕਾਨੂੰਨੀ ਪ੍ਰਕਿਰਿਆ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਲਈ ਉਦੋਂ ਤੱਕ ਨਿਆਂਇਕ ਅਦਾਲਤਾਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਰਵਾਜ਼ਾ ਖੜਕਾਉਂਦੇ ਰਹਿਣਗੇ

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਵੋਟਰ ਸੂਚੀ ਸੁਧਾਈ ਮੁਹਿੰਮ: ਪੰਜਾਬ ਦੇ ਸਕੂਲਾਂ ਵਿੱਚ ਵਿਸ਼ੇਸ਼ ਕੈਂਪ ਸ਼ੁਰੂ, ਛੁੱਟੀ ਵਾਲੇ ਦਿਨ ਵੀ ਖੁੱਲ੍ਹਣਗੇ ਚੋਣ ਬੂਥ

, ਜਿੰਨਾ ਸਮਾਂ ਉਨ੍ਹਾਂ ਨੂੰ ਮੁਕੰਮਲ ਇਨਸਾਫ਼ ਨਹੀਂ ਮਿਲ ਜਾਂਦਾ। ਉਨ੍ਹਾਂ ਦੱਸਿਆ ਕਿ ਦੂਜੀ ਵਾਰ ਬੇਰਹਿਮੀ ਨਾਲ ਪੁੱਟੇ ਗਏ ਇਨ੍ਹਾਂ ਦਰਖੱਤਾਂ ਦਾ ਮਸਲਾ ਪੱਖੋਂ ਕੈਂਚੀਆਂ ਪੁਲਿਸ ਚੌਕੀ ਦੇ ਇੰਚਾਰਜ ਨੂੰ ਇੱਕ ਲਿਖਤੀ ਦਰਖ਼ਾਸਤ ਦੇ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਤਾਂ ਜੋ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਸਕੇ। ਇਸੇ ਦੌਰਾਨ ਪਿੰਡ ਦੇ ਪੀੜਤ ਕਿਸਾਨ ਹਰਪਾਲ ਸਿੰਘ ਪੱਖੋਕੇ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਰਸਤਾ ਸਾਫ਼ ਕਰਵਾਉਣ ਦੇ ਨਾਂ ‘ਤੇ ਸਾਰੇ ਹੀ ਕਿਸਾਨਾਂ ਤੋਂ ਪੰਦਰਾਂ-ਪੰਦਰਾਂ ਸੌ ਰੁਪਏ ਇਕੱਠੇ ਕੀਤੇ ਗਏ ਸਨ, ਪ੍ਰੰਤੂ ਇਸ ਦੇ ਬਾਵਜੂਦ ਸ਼ਾਮ ਦੇ ਸਮੇਂ ਮੇਰੇ ਖੇਤ ਦੇ ਬਿਲਕੁਲ ਮੱਥੇ ਉੱਪਰ ਲੱਗੇ ਹੋਏ ਪੁਰਾਣੇ ਦਰਖੱਤਾਂ ਨੂੰ ਜੜ੍ਹੋਂ ਪੁੱਟ ਦਿੱਤਾ ਗਿਆ ਜਿਸ ਦਾ ਮੈਨੂੰ ਬੇਹੱਦ ਮਾਨਸਿਕ ਦੁੱਖ ਹੋਇਆ ਹੈ ਕਿਉਂਕਿ ਇਨ੍ਹਾਂ ਘਣੇ ਦਰਖੱਤਾਂ ਉੱਪਰ ਕਾਫੀ ਵੱਡੀ ਗਿਣਤੀ ਵਿੱਚ ਬੇਜ਼ੁਬਾਨ ਪੰਛੀ ਰਹਿ ਰਹੇ ਸਨ ਅਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਵੀ ਆਲ੍ਹਣਿਆਂ ਵਿੱਚ ਮੌਜੂਦ ਸਨ ਜੋ ਇਸ ਉਜਾੜੇ ਕਾਰਨ ਮਾਰੇ ਗਏ। ਕਿਸਾਨਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਹਰਿਆਵਲ ਦਾ ਨਾਸ ਕਰਨ ਵਾਲੀ ਅਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਦਰਖੱਤ ਪੁੱਟਣ ਵਾਲੀ ਪੰਚਾਇਤ ਖ਼ਿਲਾਫ਼ ਉੱਚ ਅਧਿਕਾਰੀ ਤੁਰੰਤ ਸਖ਼ਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉਣ। ਦਵਿੰਦਰ ਸਿੰਘ ਅਤੇ ਮੇਵਾ ਸਿੰਘ ਨੇ ਪ੍ਰਸ਼ਾਸਨ ਉੱਪਰ ਸਿਆਸੀ ਦਬਾਅ ਦੇ ਦੋਸ਼ ਲਗਾਉਂਦਿਆਂ ਆਖਿਆ ਕਿ ਮੌਜੂਦਾ ਸਰਪੰਚ ਸੱਤਾਧਾਰੀ ਸਿਆਸੀ ਪਾਰਟੀ ਨਾਲ ਸਬੰਧਿਤ ਹੋਣ ਕਰਕੇ ਆਪਣੀ ਮਨਮਰਜ਼ੀ ਨਾਲ ਸ਼ਰੇਆਮ ਦਰਖੱਤ ਵੱਢ ਰਿਹਾ ਹੈ ਅਤੇ ਸਬੰਧਿਤ ਸਰਕਾਰੀ ਅਧਿਕਾਰੀ ਸਿਆਸੀ ਰਸੂਖ ਦੇ ਚੱਲਦਿਆਂ ਬਣਦੀ ਕਾਰਵਾਈ ਕਰਨ ਤੋਂ ਲਗਾਤਾਰ ਟਾਲਾ ਵੱਟਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਜਲਦੀ ਇਨਸਾਫ਼ ਨਾ ਦਿੱਤਾ ਤਾਂ ਉਹ ਢਿੱਲਮੱਠ ਵਰਤਣ ਵਾਲੇ ਅਧਿਕਾਰੀਆਂ ਨੂੰ ਵੀ ਮਾਨਯੋਗ ਅਦਾਲਤ ਦੇ ਕਟਹਿਰੇ ਵਿੱਚ ਖੜ੍ਹਾ ਕਰਨਗੇ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੱਖੋਂ ਕੈਂਚੀਆਂ ਪੁਲਿਸ ਚੌਕੀ ਦੇ ਇੰਚਾਰਜ ਪਵਨ ਜੋਸ਼ੀ ਨੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੁੱਟੇ ਗਏ ਦਰਖੱਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਜਦੋਂ ਇਸ ਗੰਭੀਰ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਫੋਨ ‘ਤੇ ਰਾਬਤਾ ਕਾਇਮ ਨਹੀਂ ਹੋ ਸਕਿਆ। ਇੱਥੇ ਇਹ ਦੱਸਣਯੋਗ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਜਦੋਂ ਪਹਿਲੀ ਘਟਨਾ ਵੇਲੇ ਸਰਪੰਚ ਨਾਲ ਗੱਲਬਾਤ ਹੋਈ ਸੀ ਤਾਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਪਿੰਡ ਪੱਖੋਕੇ ਤੋਂ ਸਹਿਣਾ ਵਾਲੀ ਮੁੱਖ ਸੜਕ ਨਾਲ ਜੋੜਨ ਲਈ ਇੱਥੇ ਨਵੀਂ ਪੱਕੀ ਸੜਕ ਦਾ ਨਿਰਮਾਣ ਕੀਤਾ ਜਾਣਾ ਹੈ, ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਉੱਥੇ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਤੱਕ ਨਹੀਂ ਹੋ ਸਕੀ ਜਿਸ ਕਾਰਨ ਪੰਚਾਇਤ ਦੀ ਕਾਰਗੁਜ਼ਾਰੀ ਉੱਪਰ ਲਗਾਤਾਰ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਅਤੇ ਪਿੰਡ ਵਾਸੀਆਂ ਵਿੱਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਵੋਟਰ ਸੂਚੀ ਸੁਧਾਈ ਮੁਹਿੰਮ: ਪੰਜਾਬ ਦੇ ਸਕੂਲਾਂ ਵਿੱਚ ਵਿਸ਼ੇਸ਼ ਕੈਂਪ ਸ਼ੁਰੂ, ਛੁੱਟੀ ਵਾਲੇ ਦਿਨ ਵੀ ਖੁੱਲ੍ਹਣਗੇ ਚੋਣ ਬੂਥ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 6 3 2 4
Users Today : 110
Users Yesterday : 96
Users Last 7 days : 655

ਰਾਸ਼ੀਫਲ