ਬਰਨਾਲਾ ਬਿਊਰੋ
ਧਾਰਮਿਕ ਆਸਥਾ ਅਤੇ ਭਗਤੀ ਨਾਲ ਲੱਭ-ਪੱਬ ਹੋਏ ਮਾਹੌਲ ਵਿੱਚ ਸ੍ਰੀ ਸ਼ਿਵਾਲਾ ਮੰਦਿਰ ਟਰੱਸਟ ਰਜਿਸਟਰਡ ਭਦੌੜ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸਾਵਨ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸ੍ਰੀ ਸ਼ਿਵਾਲਾ ਮੰਦਿਰ ਬੱਸ ਸਟੈਂਡ ਭਦੌੜ ਵਿਖੇ ਬਹੁਤ ਹੀ ਸ਼ਰਧਾ ਭਾਵਨਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਅਵਸਰ ‘ਤੇ ਮੰਦਿਰ ਪਰਿਸਰ ਵਿੱਚ ਸਵੇਰ ਤੋਂ ਹੀ ਸ਼ਿਵ ਭਗਤਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ, ਜਿੱਥੇ ਇਲਾਕੇ ਦੇ ਨਾਲ-ਨਾਲ ਦੂਰ-ਦਰਾਡੇ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਿਵ ਭਗਤਾਂ ਨੇ ਮੰਦਿਰ ਵਿੱਚ ਸਥਾਪਿਤ ਸ਼ਿਵ ਰੁੱਦਰ ‘ਤੇ ਪਵਿੱਤਰ ਗੰਗਾ ਜਲ, ਤਾਜ਼ਾ ਦੁੱਧ, ਫਲ, ਬਿੱਲ ਪੱਤਰ, ਧਤੂਰਾ ਅਤੇ ਨਾਰੀਅਲ ਆਦਿ ਅਰਪਿਤ ਕਰਕੇ ਪੂਰੀ ਆਸਥਾ ਨਾਲ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀ ਸ਼ਿਵਾਲਾ ਮੰਦਿਰ ਟਰੱਸਟ ਰਜਿਸਟਰਡ ਭਦੌੜ ਦੇ ਮੁੱਖ ਅਹੁਦੇਦਾਰਾਂ ਅਨੀਸ਼ ਸ਼ਰਮਾ ਕਾਲਾ ਪਾਧਾ, ਦੀਪਕ ਸ਼ਰਮਾ ਬੋਨੀ ਅਤੇ ਤਰਸੇਮ ਸ਼ਰਮਾ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਇਤਿਹਾਸਕ ਅਤੇ ਪ੍ਰਾਚੀਨ ਮੰਦਿਰ ਵਿੱਚ ਹਰ ਸਾਲ ਮਹਾ ਸ਼ਿਵਰਾਤਰੀ ਦਾ ਮੇਲਾ ਅਤੇ ਸਾਵਨ ਸ਼ਿਵਰਾਤਰੀ ਦਾ ਤਿਉਹਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਸਾਵਨ ਸ਼ਿਵਰਾਤਰੀ ਦੇ ਸਬੰਧ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਵਿਸ਼ੇਸ਼ ਪੂਜਾ ਅਰਚਨਾ ਅਤੇ ਧਾਰਮਿਕ ਸਮਾਗਮ ਨਿਰੰਤਰ ਜਾਰੀ ਰਹੇ। ਉਨ੍ਹਾਂ ਅੱਗੇ ਦੱਸਿਆ ਕਿ ਸਾਵਨ ਸ਼ਿਵਰਾਤਰੀ ਦੇ ਇਸ ਪਵਿੱਤਰ ਦਿਹਾੜੇ ‘ਤੇ ਸ਼ਿਵ ਭਗਤ ਦੂਰੋਂ-ਦੂਰੋਂ ਚੱਲ ਕੇ ਆਉਂਦੇ ਹਨ ਅਤੇ ਮੰਦਿਰ ‘ਚ ਸਥਾਪਤ ਸ਼ਿਵ ਰੁੱਦਰ ‘ਤੇ ਗੰਗਾ ਜਲ ਚੜ੍ਹਾਉਣ ਉਪਰੰਤ ਪੂਰਨ ਵਿਧੀ-ਵਿਧਾਨ ਨਾਲ ਅਰਾਧਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮੰਦਿਰ ਦੀ ਇਹ ਵਿਸ਼ੇਸ਼ ਮਾਨਤਾ ਹੈ ਕਿ ਜੋ ਵੀ ਭਗਤ ਸੱਚੇ ਮਨ, ਪਵਿੱਤਰ ਭਾਵਨਾ ਅਤੇ ਆਸਥਾ ਨਾਲ ਭਗਵਾਨ ਸ਼ਿਵ ਦੇ ਚਰਨਾਂ ਵਿੱਚ ਕੋਈ ਵੀ ਮੁਰਾਦ ਮੰਗਦਾ ਹੈ, ਭਗਵਾਨ ਭੋਲੇਨਾਥ ਉਸ ਦੀ ਮਨੋਕਾਮਨਾ ਜ਼ਰੂਰ ਪੂਰੀ ਕਰਦੇ ਹਨ। ਇਸ ਸ਼ੁਭ ਦਿਹਾੜੇ ਨੂੰ ਮੁੱਖ ਰੱਖਦਿਆਂ ਮੰਦਿਰ ਟਰੱਸਟ ਵੱਲੋਂ ਆਈਆਂ ਹੋਈਆਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸ੍ਰੀ ਸ਼ਿਵਾਲਾ ਮੰਦਿਰ ਟਰੱਸਟ ਦੇ ਅਹੁਦੇਦਾਰ ਅਨੀਸ਼ ਸ਼ਰਮਾ ਕਾਲਾ ਪਾਧਾ, ਦੀਪਕ ਸ਼ਰਮਾ ਬੋਨੀ, ਤਰਸੇਮ ਸ਼ਰਮਾ, ਸੇਖਰ ਚੰਦ ਸ਼ਰਮਾ, ਡਾਕਟਰ ਸੁਮਨਦੀਪ, ਦਵਿੰਦਰ ਸਿੰਗਲਾ ਰਿੰਕੂ, ਪੁਜਾਰੀ ਮੋਨੂ ਸ਼ਰਮਾ, ਡਾਕਟਰ ਨਰਿੰਦਰ ਸ਼ਰਮਾ ਅਤੇ ਸੁਸ਼ੀਲ ਕੁਮਾਰ ਸੀਲੀ ਆਦਿ ਵੱਲੋਂ ਮੰਦਿਰ ਆਉਣ ਵਾਲੇ ਸਮੂਹ ਧਿਆਨੂਆਂ ਅਤੇ ਭਗਤਾਂ ਨੂੰ ਪੂਰੇ ਉਤਸ਼ਾਹ ਨਾਲ ਖੀਰ ਅਤੇ ਪੂੜਿਆਂ ਦਾ ਪ੍ਰਸਾਦ ਵਰਤਾ ਕੇ ਸੇਵਾ ਕੀਤੀ ਗਈ। ਸਮੁੱਚਾ ਮੰਦਿਰ ਪਰਿਸਰ ਭਗਵਾਨ ਸ਼ਿਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਧਾਰਮਿਕ ਮਾਹੌਲ ਨੇ ਸਭ ਦਾ ਮਨ ਮੋਹ ਲਿਆ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਵਿੱਚ 265 ਕੈਸ਼ਲੈੱਸ ਬਰਨ ਇਲਾਜ, ਇੱਕ ਕਰੋੜ ਉਨਤਾਲੀ ਲੱਖ ਰੁਪਏ ਹੋਏ ਖ਼ਰਚ









Users Today : 11
Users Yesterday : 24
Users Last 7 days : 180