ਬਰਨਾਲਾ ਬਿਊਰੋ 14 ਅਪ੍ਰੈਲ
ਆਰਥਿਕ ਤੌਰ ‘ਤੇ ਪਛੜੇ ਲੋਕਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ। ਬੀ. ਆਰ. ਅੰਬੇਦਕਰ ਵੈਲਫੇਅਰ ਅਤੇ ਚੈਰੀਟੇਬਲ ਮੰਚ ਸੰਗਰੂਰ ਵੱਲੋਂ ਸੁਪਰਡੈਂਟ ਕਰਮਜੀਤ ਸਿੰਘ ਹਰੀਗੜ੍ਹ ਦੀ ਅਗਵਾਈ ਹੇਠ ਕਰਵਾਇਆ ਗਿਆ ਸਮਾਗਮ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਇੱਕ ਅਹਿਮ ਉਪਰਾਲਾ ਰਿਹਾ। ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ 16ਵਾਂ ਵਿਸ਼ਾਲ ਜਾਗਰਤੀ ਸਮਾਰੋਹ ਤਰਕਸ਼ੀਲ ਭਵਨ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਜਗਰੂਪ ਸਿੰਘ (ਰਿਟਾਇਰਡ ਇਨਕਮ ਟੈਕਸ ਕਮਿਸ਼ਨਰ), ਗੁਰਦੀਪ ਸਿੰਘ (ਅਸਿਸਟੈਂਟ ਐਡਵੋਕੇਟ ਜਨਰਲ ਪੰਜਾਬ), ਸਰਵਨ ਸਿੰਘ ਕਾਲਾਬੂਲਾ, ਦਰਸ਼ਨ ਸਿੰਘ ਬਾਜਵਾ, ਹਾਕਮ ਸਿੰਘ ਨੂਰ, ਬਾਬਾ ਰਾਜਵਿੰਦਰ ਸਿੰਘ ਟਿੱਬਾ, ਅੰਮ੍ਰਿਤਪਾਲ ਪੰਡੋਰੀ, ਹਾਕਮ ਸਿੰਘ ਮਾਛੀਕੇ, ਮਾਸਟਰ ਹਰਵਿੰਦਰ ਰੋਮੀ ਅਤੇ ਸੁਪਰਡੈਂਟ ਕਰਮਜੀਤ ਸਿੰਘ ਹਰੀਗੜ੍ਹ ਸਮੇਤ ਵੱਖ-ਵੱਖ ਬੁਲਾਰਿਆਂ ਵੱਲੋਂ ਬਾਬਾ ਸਾਹਿਬ ਦੇ ਜੀਵਨ, ਸਿੱਖਿਆ ਅਤੇ ਸਮਾਜਿਕ ਵਿਚਾਰਾਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਬੁਲਾਰਿਆਂ ਨੇ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਮਾਨਤਾ, ਸਿੱਖਿਆ ਅਤੇ ਅਧਿਕਾਰਾਂ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ “ਪੜ੍ਹੋ, ਸੰਗਠਿਤ ਹੋਵੋ ਅਤੇ ਸੰਘਰਸ਼ ਕਰੋ” ਦਾ ਸੰਦੇਸ਼ ਦੇ ਕੇ ਪਿੱਛੜੇ ਵਰਗਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਬਾਬਾ ਸਾਹਿਬ ਦਾ “ਬੈਕ ਟੂ ਸੋਸਾਇਟੀ” ਦਾ ਵਿਚਾਰ ਅੱਜ ਵੀ ਬਹੁਤ ਪ੍ਰਸੰਗਿਕ ਹੈ ਅਤੇ ਸਾਨੂੰ ਆਪਣੇ ਸਮਾਜ ਦੀ ਭਲਾਈ ਲਈ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਬੱਚਿਆਂ ਨੂੰ ਕਾਪੀਆਂ, ਪੈੱਨ ਆਦਿ ਸਟੇਸ਼ਨਰੀ ਵੀ ਵੰਡੀ ਗਈ।

ਇਸ ਸਮਾਰੋਹ ਵਿੱਚ ਰਾਮ ਸਿੰਘ ਬਾਲੀਆਂ, ਜਗਸੀਰ ਸਿੰਘ ਧੌਲਾ, ਮਾਸਟਰ ਸਤਨਾਮ ਸਿੰਘ ਤੂਰ ਬੰਜਾਰਾ, ਮਾਸਟਰ ਗੁਰਜੰਟ ਸਿੰਘ ਕੌਹਰੀਆਂ, ਗੁਲਾਬ ਸਿੰਘ ਭੱਦਲਵੱਡ, ਇੰਜੀਨੀਅਰ ਤੇਜਪਾਲ ਸਿੰਘ, ਜਗਸੀਰ ਬੀਹਲਾ, ਡਾਕਟਰ ਬੇਅੰਤ ਸਿੰਘ ਉੱਪਲੀ, ਨਿੱਕਾ ਸਿੰਘ ਦੋਧੀ ਅਤੇ ਥਾਣੇਦਾਰ ਗੁਰਮੀਤ ਸਿੰਘ ਹਰੀਗੜ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਲੁਧਿਆਣਾ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ |









Users Today : 4
Users Yesterday : 20
Users Last 7 days : 123